ਨਵੀਂ ਦਿੱਲੀ: ਇੱਕ ਅਧਿਐਨ ਰਿਪੋਰਟ 'ਚ ਕੋਰੋਨਾਵਾਇਰਸ ਤੇ ਹਵਾ ਪ੍ਰਦੂਸ਼ਣ ‘ਚ ਆਪਸੀ ਸਬੰਧ ਦਿਖਾਇਆ ਗਿਆ ਹੈ। ਅਮਰੀਕਾ ਦੇ ਉਨ੍ਹਾਂ ਸ਼ਹਿਰਾਂ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਤੁਲਨਾਤਮਕ ਤੌਰ 'ਤੇ ਉੱਚਾ ਹੈ।

ਹਾਰਵਰਡ ਇੰਸਟੀਟਿਊਟ ਆਫ਼ ਹੈਲਥ, ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਦੀ ਹਾਲ ਹੀ ‘ਚ ਪ੍ਰਕਾਸ਼ਤ ਅਧਿਐਨ ਰਿਪੋਰਟ ਅਨੁਸਾਰ ਉੱਚ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਕੋਵਿਡ-19 ਦੇ ਮਰੀਜਾਂ ਦੇ ਜ਼ਿਆਦਾ ਕੇਸ ਹੋਏ ਹਨ। ਇਸ ਅਨੁਸਾਰ ਅਮਰੀਕਾ ਦੀ 3080 ਕਾਉਂਟੀਆਂ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਤੇ ਕੋਰੋਨਾ ਕਾਰਨ ਹੋਈ ਮੌਤ ਦੇ ਤੁਲਨਾਤਮਕ ਅਧਿਐਨ ਦੇ ਅਧਾਰ ‘ਤੇ ਇਹ ਖੁਲਾਸਾ ਹੋਇਆ ਹੈ।

ਇਸ 'ਚ ਪਾਇਆ ਗਿਆ ਕਿ ਮੈਨਹੱਟਨ ਕਾਉਂਟੀ 'ਚ ਜਿਨ੍ਹਾਂ ਸ਼ਹਿਰਾਂ 'ਚ ਪਿਛਲੇ 20 ਸਾਲ 'ਚ ਪੀਐਮ 2.5 ਦਾ ਔਸਤ ਪੱਧਰ ਇੱਕ ਯੂਨਿਟ ਯਾਨੀ ਇੱਕ ਮਾਇਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਘੱਟ ਪਾਇਆ ਗਿਆ, ਉਨ੍ਹਾਂ ਦੀ ਤੁਲਨਾ 'ਚ ਇਸ ਕਾਉਂਟੀ 'ਚ ਕੋਰੋਨਾ ਨਾਲ 248 ਘੱਟ ਮੌਤਾਂ ਹੋਈਆਂ ਹਨ।

ਇਸ ਹਿਸਾਬ ਨਾਲ ਸ਼ਹਿਰਾਂ ਵਿਚ ਵਾਹਨਾਂ, ਤੇਲ ਸੋਧਕ ਤੇ ਬਿਜਲੀ ਪਲਾਂਟਾਂ ਕਾਰਨ ਹੋਏ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਸ਼ਹਿਰਾਂ ਦੀ ਤੁਲਨਾ ਵਿੱਚ ਕੋਰੋਨਾ ਤੋਂ ਵਧੇਰੇ ਮੌਤਾਂ ਹੋਈਆਂ ਹਨ ਜਿਨਾਂ ਵਿਚ ਹਵਾ ਪ੍ਰਦੂਸ਼ਣ ਤੁਲਨਾਤਮਕ ਰੂਪ ਵਿਚ ਘੱਟ ਹੈ ਜਾਂ ਇਨਾਂ ਤਿੰਨ ਕਾਰਨਾਂ ਤੋਂ ਇਲਾਵਾ ਹੋਰ ਪ੍ਰਦੂਸ਼ਣ ਕਾਰਨ ਕੁਝ ਹੋਰ ਵੀ ਹਨ।

ਖੋਜਕਰਤਾਵਾਂ ਅਨੁਸਾਰ ਕਈ ਦਹਾਕਿਆਂ ਤੋਂ ਵਾਧੂ ਪ੍ਰਦੂਸ਼ਣ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਕੋਰੋਨਾ ਤੋਂ ਮੌਤ ਦਾ ਖਤਰਾ 15 ਪ੍ਰਤੀਸ਼ਤ ਵੱਧ ਪਾਇਆ ਗਿਆ। ਜਦਕਿ ਜਿਥੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਗਿਆ, ਉਥੇ ਦੇ ਵਾਸੀਆਂ ਲਈ ਖ਼ਤਰਾ 15 ਪ੍ਰਤੀਸ਼ਤ ਘੱਟ ਪਾਇਆ ਗਿਆ।