Corona-Virus India: ਭਾਰਤ ਵਿੱਚ ਇੱਕ ਦਿਨ ’ਚ ਕੋਰੋਨਾ ਵਾਇਰਸ ਦੇ 26 ਹਜ਼ਾਰ 41 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਵਿੱਚ ਲਾਗ ਤੋਂ ਪੀੜਤਾਂ ਦੀ ਗਿਣਤੀ ਵਧ ਕੇ 3 ਕਰੋੜ 36 ਲੱਖ 78 ਹਜ਼ਾਰ 786 ਹੋ ਗਈ ਹੈ। ਇਸ ਵੇਲੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ (ਐਕਟਿਵ ਕੇਸ) ਘੱਟ ਕੇ 2 ਲੱਖ 99 ਹਜ਼ਾਰ 620 ਰਹਿ ਗਈ ਹੈ, ਜੋ ਕਿ 191 ਦਿਨਾਂ ਭਾਵ ਲਗਭਗ ਸਾਢੇ ਛੇ ਮਹੀਨਿਆਂ ਵਿੱਚ ਸਭ ਤੋਂ ਘੱਟ ਹੈ।
ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97.78 ਪ੍ਰਤੀਸ਼ਤ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ-
· ਲਾਗ ਕਾਰਨ 276 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,47,194 ਹੋ ਗਈ।
· ਇਸ ਵੇਲੇ ਦੇਸ਼ ਵਿੱਚ 2,99,620 ਲੋਕ ਕੋਰੋਨਾ ਵਾਇਰਸ ਦੀ ਲਾਗ ਦਾ ਇਲਾਜ ਕਰਵਾ ਰਹੇ ਹਨ, ਜੋ ਕੁੱਲ ਮਾਮਲਿਆਂ ਦਾ 89 ਪ੍ਰਤੀਸ਼ਤ ਹੈ।
· ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਕੁੱਲ 3,856 ਦੀ ਕਮੀ ਦਰਜ ਕੀਤੀ ਗਈ।
· ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 78 ਪ੍ਰਤੀਸ਼ਤ ਹੈ।
ਅੰਕੜਿਆਂ ਅਨੁਸਾਰ ਪਿਛਲੇ 92 ਦਿਨਾਂ ਤੋਂ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਲਾਗ ਦੀ ਦਰ 2.24 ਪ੍ਰਤੀਸ਼ਤ ਹੈ, ਜੋ ਪਿਛਲੇ 28 ਦਿਨਾਂ ਤੋਂ ਤਿੰਨ ਪ੍ਰਤੀਸ਼ਤ ਤੋਂ ਘੱਟ ਹੈ। ਹਫਤਾਵਾਰੀ ਲਾਗ ਦੀ ਦਰ 1.94 ਪ੍ਰਤੀਸ਼ਤ ਹੈ, ਜੋ ਪਿਛਲੇ 94 ਦਿਨਾਂ ਤੋਂ ਤਿੰਨ ਪ੍ਰਤੀਸ਼ਤ ਤੋਂ ਘੱਟ ਰਹੀ ਹੈ। ਹੁਣ ਤੱਕ, ਕੁੱਲ 3,29,31,972, ਲੋਕ ਲਾਗ ਤੋਂ ਮੁਕਤ ਹੋ ਗਏ ਹਨ, ਜਦੋਂ ਮੌਤ ਦਰ 1.33 ਪ੍ਰਤੀਸ਼ਤ ਹੈ। ਦੇਸ਼ ਪੱਧਰੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਟੀਕੇ ਦੀਆਂ 86 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
· ਦੇਸ਼ ਵਿੱਚ 19 ਦਸੰਬਰ ਨੂੰ ਕੇਸ ਇੱਕ ਕਰੋੜ ਨੂੰ ਪਾਰ ਕਰ ਗਏ
· ਇਸ ਸਾਲ 4 ਮਈ ਨੂੰ ਦੋ ਕਰੋੜ ਨੂੰ ਪਾਰ ਕਰ ਗਿਆ
· ਤੇ 23 ਜੂਨ ਨੂੰ, ਉਸਨੇ ਤਿੰਨ ਕਰੋੜ ਨੂੰ ਪਾਰ ਕਰ ਲਿਆ ਸੀ।
ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਰਨ ਵਾਲੇ 276 ਲੋਕਾਂ ਵਿੱਚੋਂ, 165 ਕੇਰਲ ਦੇ ਅਤੇ 36 ਮਹਾਰਾਸ਼ਟਰ ਦੇ ਸਨ। ਦੇਸ਼ ਵਿੱਚ ਲਾਗ ਕਾਰਨ ਕੁੱਲ 4,47,194 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਮਹਾਰਾਸ਼ਟਰ ਤੋਂ 1,38,870, ਕਰਨਾਟਕ ਤੋਂ 37,726, ਤਾਮਿਲਨਾਡੂ ਤੋਂ 35,490, ਦਿੱਲੀ ਤੋਂ 25,085, ਕੇਰਲ ਤੋਂ 24,603, ਉੱਤਰ ਪ੍ਰਦੇਸ਼ ਤੋਂ 22,890 ਅਤੇ ਪੱਛਮੀ ਬੰਗਾਲ ਤੋਂ 18,736 ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ, ਉਨ੍ਹਾਂ ਵਿੱਚੋਂ 70 ਪ੍ਰਤੀਸ਼ਤ ਤੋਂ ਵੱਧ ਮਰੀਜ਼ਾਂ ਨੂੰ ਹੋਰ ਬਿਮਾਰੀਆਂ ਵੀ ਸਨ। ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਇਸ ਦਾ ਡਾਟਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅੰਕੜਿਆਂ ਨਾਲ ਮੇਲ ਖਾਂਦਾ ਹੈ।
ਦੇਸ਼ ਵਾਸੀਆਂ ਲਈ ਰਾਹਤ ਦੀ ਖਬਰ! ਸਵਾ ਛੇ ਮਹੀਨਿਆਂ ਬਾਅਦ ਸਭ ਤੋਂ ਘੱਟ ਕੋਰੋਨਾ ਦੇ ਐਕਟਿਵ ਕੇਸ, ਜਾਣੋ ਕੀ ਕਹਿੰਦੇ ਅੰਕੜੇ
ਏਬੀਪੀ ਸਾਂਝਾ
Updated at:
27 Sep 2021 01:27 PM (IST)
ਭਾਰਤ ਵਿੱਚ ਇੱਕ ਦਿਨ ’ਚ ਕੋਰੋਨਾ ਵਾਇਰਸ ਦੇ 26 ਹਜ਼ਾਰ 41 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਵਿੱਚ ਲਾਗ ਤੋਂ ਪੀੜਤਾਂ ਦੀ ਗਿਣਤੀ ਵਧ ਕੇ 3 ਕਰੋੜ 36 ਲੱਖ 78 ਹਜ਼ਾਰ 786 ਹੋ ਗਈ ਹੈ।
corona_cases_india4
NEXT
PREV
Published at:
27 Sep 2021 01:27 PM (IST)
- - - - - - - - - Advertisement - - - - - - - - -