ਪੜਚੋਲ ਕਰੋ
Advertisement
ਹੁਣ ਘਰੋਂ ਨਿਕਲਣਾ ਹੋਇਆ ਹੋਰ ਵੀ ਔਖਾ, ਨਾ ਮੰਨੀਆਂ ਇਹ ਗੱਲਾਂ ਤਾਂ 50 ਹਜ਼ਾਰ ਤੱਕ ਜੁਰਮਾਨਾ
ਹੁਣ ਕੋਈ ਵੀ ਵਿਅਕਤੀ ਜਿਸ ਨੂੰ ਬਿਨਾਂ ਮਾਸਕ ਦੇ ਗੱਡੀ ਚਲਾਉਂਦੇ ਜਾਂ ਜਨਤਕ ਥਾਵਾਂ 'ਤੇ ਦੇਖਿਆ ਗਿਆ ਤਾਂ ਉਸ ਨੂੰ 200 ਰੁਪਏ ਜੁਰਮਾਨਾ ਲਾਇਆ ਜਾਵੇਗਾ। ਇੰਨਾ ਹੀ ਨਹੀਂ, ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ 'ਤੇ 500 ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਮਹਾਂਮਾਰੀ ਐਕਟ-2020 ਤਹਿਤ ਕੋਰੋਨਾ ਦੀ ਲਾਗ ਦਾ ਮੁਕਾਬਲਾ ਕਰਨ ਲਈ ਸਰਕਾਰ ਨੇ ਇਸ ਰਣਨੀਤੀ ਨੂੰ ਅਪਣਾਇਆ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਵੇਂ-ਜਿਵੇਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਉਵੇਂ ਹੀ ਸਰਕਾਰ ਕਰਫਿਊ ਦੀ ਢਿੱਲ 'ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਢਿੱਲ ਦੇ ਨਾਲ-ਨਾਲ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨਿਯਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ ਸਰਕਾਰ ਹੁਣ ਨਕੇਲ ਕੱਸਣ ਜਾ ਰਹੀ ਹੈ।
ਹੁਣ ਕੋਈ ਵੀ ਵਿਅਕਤੀ ਜਿਸ ਨੂੰ ਬਿਨਾਂ ਮਾਸਕ ਦੇ ਗੱਡੀ ਚਲਾਉਂਦੇ ਜਾਂ ਜਨਤਕ ਥਾਵਾਂ 'ਤੇ ਦੇਖਿਆ ਗਿਆ ਤਾਂ ਉਸ ਨੂੰ 200 ਰੁਪਏ ਜੁਰਮਾਨਾ ਲਾਇਆ ਜਾਵੇਗਾ। ਇੰਨਾ ਹੀ ਨਹੀਂ, ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ 'ਤੇ 500 ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਮਹਾਂਮਾਰੀ ਐਕਟ-2020 ਤਹਿਤ ਕੋਰੋਨਾ ਦੀ ਲਾਗ ਦਾ ਮੁਕਾਬਲਾ ਕਰਨ ਲਈ ਸਰਕਾਰ ਨੇ ਇਸ ਰਣਨੀਤੀ ਨੂੰ ਅਪਣਾਇਆ ਹੈ।
ਇਸ ਦੇ ਤਹਿਤ 8 ਸਖਤ ਨਿਯਮਾਂ ਦੀ ਉਲੰਘਣਾ ਕਰਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ‘ਚ ਬਿਨ੍ਹਾਂ ਮਾਸਕ, ਥੁੱਕਣ ਤੇ ਬਿਨ੍ਹਾਂ ਇਜਾਜ਼ਤ ਵਿਆਹ 'ਚ ਭੀੜ ਇਕੱਠੀ ਕਰਨ ਸਮੇਤ 8 ਸਖਤ ਨਿਯਮਾਂ ਦੀ ਉਲੰਘਣਾ 'ਚ ਜੁਰਮਾਨੇ ਦਾ ਪ੍ਰਾਵਧਾਨ ਹੈ। ਵੱਡੀ ਗੱਲ ਇਹ ਹੈ ਕਿ ਜੇ ਕੋਈ ਸਬੰਧਤ ਖੇਤਰ ਦੇ ਐਸਡੀਐਮ ਦੀ ਆਗਿਆ ਤੋਂ ਬਿਨਾਂ ਵਿਆਹ ਕਰਦਾ ਹੈ ਤੇ ਉਸ 'ਚ ਗੈਦਰਿੰਗ ਕਰਨ 'ਤੇ 10 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।'
ਆਉਣ ਵਾਲੇ ਦਿਨਾਂ ‘ਚ ਜੁਰਮਾਨੇ ਦੀ ਦਰ ਇਸ ਤਰ੍ਹਾਂ ਰਹੇਗੀ:
1. ਦੁਕਾਨਦਾਰ ਬਿਨ੍ਹਾਂ ਮਾਸਕ ਦੇ ਸਾਮਾਨ ਵੇਚਦਾ ਹੈ: 500 ਰੁਪਏ।
2. ਦੁਕਾਨ ‘ਚ ਸਮਾਜਕ ਦੂਰੀ ਦੀ ਪਾਲਣਾ ਨਾ ਕਰਨਾ (ਜੇ ਇੱਥੇ 5 ਤੋਂ ਵੱਧ ਲੋਕ ਹਨ): 200 ਰੁਪਏ।
3. ਬਿਨ੍ਹਾਂ ਮਾਸਕ ਪਹਿਨੇ ਜਨਤਕ ਸਥਾਨ 'ਤੇ ਗਏ: 200 ਰੁਪਏ।
4. ਜਨਤਕ ਥਾਂ 'ਤੇ ਤੰਬਾਕੂ ਚਬਾਉਣਾ, ਪਾਨ ਖਾਣਾ ਜਾਂ ਸਿਗਰਟ ਪੀਣਾ: 200 ਰੁਪਏ।
5. ਘਰ ਦੇ ਬਾਹਰ, ਗਲੀ, ਸੜਕ ਜਾਂ ਜਨਤਕ ਜਗ੍ਹਾ 'ਤੇ ਸ਼ਰਾਬ ਦਾ ਸੇਵਨ: 500 ਰੁਪਏ।
6. ਜਨਤਕ ਥਾਵਾਂ 'ਤੇ ਲੋਕਾਂ ‘ਚ 3 ਮੀਟਰ ਦੀ ਦੂਰੀ ਨਾ ਹੋਣ 'ਤੇ ਜ਼ੁਰਮਾਨਾ: 100 ਰੁਪਏ।
7. ਬਿਨ੍ਹਾਂ ਇਜਾਜ਼ਤ ਵਿਆਹ ਜਾਂ ਰਸਮ ਸਮਾਗਮ ਕਰਨਾ: 50,000 ਰੁਪਏ।
8. ਵਿਆਹ 'ਤੇ 50 ਤੋਂ ਵੱਧ ਲੋਕਾਂ ਦਾ ਇਕੱਠ ਕਰਨ 'ਤੇ ਜ਼ੁਰਮਾਨਾ: 10 ਤੋਂ 50 ਹਜ਼ਾਰ ਰੁਪਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement