ਪੜਚੋਲ ਕਰੋ
Advertisement
(Source: ECI/ABP News/ABP Majha)
ਹੁਣ ਤੁਸੀਂ ATM card ਬਗੈਰ ਵੀ ਕੱਢ ਸਕਦੇ ਹੋ ਨਕਦੀ, ਕਦੇ ਅਜਮਾਇਆ ਇਹ ਤਰੀਕਾ?
ਭਾਰਤੀ ਸਟੇਟ ਬੈਂਕ ਦੇ ਗਾਹਕ ਕਾਰਡਲੈੱਸ ਕੈਸ਼ ਵਿਦਡ੍ਰਆਲ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਇਸ ਸੁਵਿਧਾ ਰਾਹੀਂ ਡੈਬਿਟ ਕਾਰਡ ਤੋਂ ਬਿਨਾਂ ਬੈਂਕ ਦੇ ਏਟੀਐਮ ਤੋਂ ਸੁਰੱਖਿਅਤ ਰੂਪ ਨਾਲ ਪੈਸਾ ਕੱਢਿਆ ਜਾ ਸਕਦਾ ਹੈ।
ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਦੇ ਗਾਹਕ ਕਾਰਡਲੈੱਸ ਕੈਸ਼ ਵਿਦਡ੍ਰਆਲ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਇਸ ਸੁਵਿਧਾ ਰਾਹੀਂ ਡੈਬਿਟ ਕਾਰਡ ਤੋਂ ਬਿਨਾਂ ਬੈਂਕ ਦੇ ਏਟੀਐਮ ਤੋਂ ਸੁਰੱਖਿਅਤ ਰੂਪ ਨਾਲ ਪੈਸਾ ਕੱਢਿਆ ਜਾ ਸਕਦਾ ਹੈ। ਐਸਬੀਆਈ ਦੇ ਯੋਨੋ ਐਪ ਦੇ ਮਾਧਿਅਮ ਰਾਹੀਂ ਡੈਬਿਟ ਕਾਰਡ ਦਾ ਉਪਯੋਗ ਕੀਤੇ ਬਿਨਾਂ ਏਟੀਐਮ ਤੋਂ ਨਕਦੀ ਕਢਵਾਈ ਜਾ ਸਕਦੀ ਹੈ।
ਜਾਣੋ ਐਸਬੀਆਈ ਦੇ ਡੈਬਿਟ ਕਾਰਡ ਤੋਂ ਬਿਨਾਂ ਏਟੀਐਮ ਤੋਂ ਕਿਵੇਂ ਕੱਢੀਏ ਨਕਦੀ
1. ਇੰਟਰਨੈੱਟ ਬੈਂਕਿੰਗ ਐਪ ਯੋਨੋ ਐਪ ਡਾਊਨਲੋਡ ਕਰਨਾ ਹੋਵੇਗਾ।
2. ਲੈਣ-ਦੇਣ ਸ਼ੁਰੂ ਕਰਨ ਲਈ ਯੋਨੋ ਕੈਸ਼ ਵਿਕਲਪ 'ਤੇ ਜਾਣਾ ਹੋਵੇਗਾ।
3. ਇਸ ਤੋਂ ਬਾਅਦ ਏਟੀਐਮ ਸੈਕਸ਼ਨ ਤੇ ਜਾਓ ਤੇ ਜਿੰਨੇ ਪੈਸੇ ਕੱਢਣੇ ਹਨ ਉਹ ਦਰਜ ਕਰੋ।
4. ਐਸਬੀਆਈ ਤੁਹਾਡੇ ਰਜਿਸਟਰਡ ਮੋਬਾਈਲ ਤੇ ਆਪਣਾ ਯੋਨੋ ਕੈਸ਼ ਟ੍ਰਾਂਜ਼ੈਕਸ਼ਨ ਨੰਬਰ ਭੇਜੇਗਾ।
5. ਇਹ ਚਾਰ ਘੰਟੇ ਦੇ ਲਈ ਹੀ ਹੋਵੇਗਾ।
6. SBI ATM ਤੇ ਜਾਓ ਤੇ ਏਟੀਐਮ ਸਕਰੀਨ ਤੇ ਯੋਨੋ ਕੈਸ਼ ਚੁਣੋ।
7. ਯੋਨੋ ਕੈਸ਼ ਟ੍ਰਾਂਜ਼ੈਕਸ਼ਨ ਨੰਬਰ ਪਾਓ।
8. ਯੋਨੋ ਕੈਸ਼ ਪਿੰਨ ਦਰਜ ਕਰੋ ਤੇ ਐਂਟਰ ਕਰੋ।
9. ਲੈਣ ਦੇਣ ਦੀ ਪੂਰੀ ਡਿਟੇਲ ਤੇ ਕੈਸ਼ ਲਵੋ।
WhatsApp 'ਤੇ ਰੋਜ਼ ਭੇਜੇ ਜਾਂਦੇ ਇੰਨੇ ਮੈਸੇਜ, ਗਿਣਤੀ ਸੁਣ ਕੇ ਰਹਿ ਜਾਵੋਗੇ ਹੈਰਾਨ
ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਐਸਬੀਆਈ ਕਾਰਡਲੈੱਸ ਕੈਸ਼ ਵਿਦਡਰਾਲ ਸੁਵਿਧਾ ਦਾ ਉਪਯੋਗ ਕੇਵਲ ਐਸਬੀਆਈ ਏਟੀਐਮ ਤੇ ਹੀ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਏਟੀਐਮ ਤੋਂ ਡੈਬਿਟ ਕਾਰਡ ਤੇ ਧੋਖਾ ਧੜੀ ਨੂੰ ਘੱਟ ਕਰਨ ਦੇ ਲਈ ਹੈ।
ਐਸਬੀਆਈ ਗ੍ਰਾਹਕ ਇਕ ਲੈਣ ਦੇਣ ਵਿੱਚ ਘੱਟੋ ਘੱਟ 500 ਰੁਪਏ ਅਤੇ ਵੱਧ ਤੋਂ ਵੱਧ 10000 ਰੁਪਏ ਕਢਵਾ ਸਕਦੇ ਹਨ।
ਜੇਕਰ ਤੁਸੀਂ ਤਕਨੀਕੀ ਖ਼ਰਾਬੀ ਦੇ ਕਾਰਨ ਏਟੀਐਮ ਤੋਂ ਲੈਣ ਦੇਣ ਕਰਨ ਦੇ ਵਿਚ ਅਸਫਲ ਹੋਣ ਦੇ ਕਾਰਨ ਪੈਸੇ ਨਹੀਂ ਕਢਵਾ ਪਾ ਰਹੇ ਹੋ ਤੇ ਤੁਹਾਡੇ ਖਾਤੇ ਚੋਂ ਪੈਸੇ ਕੱਟ ਜਾਂਦੇ ਹਨ ਤਾਂ ਘਬਰਾਉਣ ਦੀ ਲੋੜ ਨਹੀਂ ਹੈ।ਬਸ ਆਪਣੇ ਬੈਂਕ ਨੂੰ ਤੁਰੰਤ ਇਸ ਦੀ ਜਾਣਕਾਰੀ ਦਵੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement