ਪੜਚੋਲ ਕਰੋ
Advertisement
ਹੁਣ ਲੰਡਨ ਦੀਆਂ ਸੜਕਾਂ 'ਤੇ ਦੌੜੇਗੀ ਭਾਰਤੀ 'ਓਲਾ', ਮਿਲਣੀਆਂ ਇਹ ਸੁਵਿਧਾਵਾਂ
ਭਾਰਤੀ ਆਨਲਾਈਨ ਕੈਬ ਸਰਵਿਸ ਪ੍ਰੋਵਾਈਡਰ ਕੰਪਨੀ ਓਲਾ ਨੇ ਲੰਦਨ 'ਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਓਲਾ ਦੇ ਪਲੇਟਫਾਰਮ 'ਤੇ 25,000 ਤੋਂ ਜ਼ਿਆਦਾ ਚਾਲਕ ਰਜਿਸਟਰਡ ਹਨ ਤੇ ਅਗਸਤ 2019 'ਚ ਬ੍ਰਿਟੇਨ ਦੇ ਕਾਜਡਿਫ 'ਚ ਓਲਾ ਦੀ ਐਂਟਰੀ ਹੋਈ ਸੀ।
ਨਵੀਂ ਦਿੱਲੀ: ਭਾਰਤ 'ਚ ਐਪ ਰਾਹੀਂ ਕੈਬ ਸਰਵਿਸ ਪ੍ਰੋਵਾਇਡ ਕਰਾਉਣ ਵਾਲੀ ਕੰਪਨੀ ਓਲਾ ਨੇ ਨਵਾਂ ਮੁਕਾਮ ਹਾਸਲ ਕੀਤਾ ਹੈ। ਇਸ ਕੰਪਨੀ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ 'ਚ ਕੈਬ ਸਰਵਿਸ ਸ਼ੁਰੂ ਕੀਤੀ ਹੈ। ਇਸ ਤਰ੍ਹਾਂ ਓਲਾ ਨੇ ਕੰਫਰਟ, ਕੰਫਰਟ ਐਕਸਐਲ ਤੇ ਐਕਜ਼ੀਕਿਊਟੀਵ ਰਾਈਡ ਖੇਤਰਾਂ 'ਚ ਸੇਵਾ ਸ਼ੁਰੂ ਕੀਤੀ ਹੈ। ਓਲਾ ਦੇ ਪਲੇਟਫਾਰਮ 'ਤੇ 25,000 ਤੋਂ ਜ਼ਿਆਦਾ ਚਾਲਕ ਰਜਿਸਟਰਡ ਹਨ।
ਕੰਪਨੀ ਨੂੰ ਉਮੀਦ ਹੈ ਕਿ ਲੰਦਨ ਦੀ ਸ਼ੁਰੂਆਤ ਨਾਲ ਗਲੋਬਲ ਵਿਸਧਾਰ ਹੋਵੇਗਾ। ਓਲਾ ਦੇ ਸਹਿ-ਸੰਸਥਾਪਕ ਅਤੇ ਮੁਖ ਕਾਰਜਕਾਰੀ ਅਧਿਕਾਰੀ ਭਵੀਸ਼ ਅਗ੍ਰਵਾਲ ਨੇ ਕਿਹਾ ਕਿ ਅਗਲੇ ਤਿੰਨ ਮਹੀਨੇ ਸ਼ੁਰੂਆਤੀ ਤੌਰ 'ਤੇ ਕਾਫੀ ਅਹਿਮ ਹੋਣਗੇ। ਅਗਰਵਾਲ ਨੇ ਕਿਹਾ ਕਿ ਤਿੰਨ ਚੀਜ਼ਾਂ ਚਾਲਕ, ਸੁਰੱਖਿਆ ਤੇ ਸਥਾਨਕ ਅਧਿਕਾਰੀਆਂ ਅਤੇ ਨਿਯਮਾਂ ਨਾਲ ਸਹਿਯੋਗ ਦਾ ਰੁਖ ਅਪਨਾਉਣ 'ਤੇ ਧਿਆਨ ਦੇਣਾ ਪਵੇਗਾ।
ਦੱਸ ਦੇਈਏ ਕਿ ਓਲਾ ਨੇ ਪਿਛਲੇ ਸਾਲ ਅਗਸਤ 'ਚ ਯੂਕੇ ਵਿੱਚ ਕਾਰਡਿਫ 'ਚ ਕੰਮ ਕਰਕੇ ਬਿੱਟੇਨ 'ਚ ਸ਼ੁਰੂਆਤ ਕੀਤੀ ਸੀ। ਫਿਰ ਇਸ ਨੇ ਆਪਣੀਆਂ ਸੇਵਾਵਾਂ ਬਰਮਿੰਘਮ, ਲਿਵਰਪੂਲ, ਐਕਸੀਟਰ, ਰੀਡਿੰਗ, ਬ੍ਰਿਸਟਲ, ਬਾਥ, ਕਵੈਂਟਰੀ ਅਤੇ ਵਾਰਵਿਕ ਤੱਕ ਵਧਾਇਆ। ਅੰਤਰਰਾਸ਼ਟਰੀ ਮਾਰਕੀਟ ਦੀ ਗੱਲ ਕਰੀਏ ਤਾਂ ਓਲਾ ਦੀ ਐਂਟਰੀ ਆਸਟਰੇਲੀਆ ਦੇ ਪਰਥ 'ਚ ਹੋਈ ਸੀ। ਇੱਥੇ ਓਲਾ ਨੇ ਫਰਵਰੀ 2018 ਵਿੱਚ ਸੇਵਾ ਸ਼ੁਰੂ ਕੀਤੀ।A big moment for all of us @Olacabs @OlainUK as we go live in #London! As a homegrown brand, this is a transformative event for all of us. We are excited to bring a differentiated mobility experience and welcome Londoners to #RideTheChange. Read more: https://t.co/EAlHOnHCBD pic.twitter.com/XKx8brVwbT
— Bhavish Aggarwal (@bhash) February 10, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement