ਪੜਚੋਲ ਕਰੋ
Advertisement
ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ: ਆਕਸਫੋਰਡ ਯੂਨੀਵਰਸਿਟੀ ਹੱਥ ਲੱਗੀ ਵੱਡੀ ਕਾਮਯਾਬੀ
ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੋਰੋਨਾ ਵੈਕਸੀਨ ਦਾ ਨਤੀਜਾ ਹੈਰਾਨ ਕਰਨ ਵਾਲਾ ਮਿਲਿਆ। ਬਾਂਦਰਾਂ ‘ਤੇ ਖੋਜ ਕਰਨ ਤੋਂ ਬਾਅਦ, ਉਨ੍ਹਾਂ ਨੇ ਪਾਇਆ ਕਿ ਵੈਕਸੀਨ ਸਹੀ ਕੰਮ ਕਰ ਰਿਹਾ ਹੈ।
ਨਵੀਂ ਦਿੱਲੀ: ਕੋਰੋਨਵਾਇਰਸ (Coronavirus) ਦੇ ਇਲਾਜ ਦੀ ਉਪਲਬਧਤਾ ਦੇ ਵਿਚਕਾਰ ਬ੍ਰਿਟੇਨ (Britain) ਤੋਂ ਵੱਡੀ ਰਾਹਤ ਦੀ ਖ਼ਬਰ ਮਿਲੀ ਹੈ। ਆਕਸਫੋਰਡ ਯੂਨੀਵਰਸਿਟੀ (Oxford University) ਦੇ ਖੋਜਕਰਤਾਵਾਂ ਨੇ ਕੋਰੋਨਾ ਵੈਕਸੀਨ (Corona vaccine) ਦਾ ਨਤੀਜਾ ਹੈਰਾਨ ਕਰਨ ਵਾਲਾ ਪਾਇਆ। ਆਕਸਫੋਰਡ ਯੂਨੀਵਰਸਿਟੀ ਇਲਾਜ ਲਈ ਇੱਕ ਵੈਕਸੀਨ ਵਿਕਸਤ ਕਰਨ ‘ਚ ਸ਼ਾਮਲ ਸੀ।
ਬਾਂਦਰਾਂ ‘ਤੇ ਵੈਕਸੀਨ ਦਾ ਟ੍ਰਾਈਲ ਪ੍ਰਭਾਵਸ਼ਾਲੀ ਰਿਹਾ:
ਖੋਜਕਰਤਾਵਾਂ ਵਲੋਂ ਕੋਰੋਨਾਵਾਇਰਸ ਵੈਕਸੀਨ ਦੇ ਮੁਢਲੇ ਨਤੀਜੇ ਉਮੀਦ ਮੁਤਾਬਕ ਮਿਲੇ। ਉਨ੍ਹਾਂ ਨੂੰ ਛੇ ਬਾਂਦਰਾਂ ਦੇ ਸਮੂਹ ‘ਤੇ ਵੈਕਸੀਨ ਦੀ ਵਰਤੋਂ ਪ੍ਰਭਾਵਸ਼ਾਲੀ ਪਈ ਹੈ। ਬ੍ਰਿਟਿਸ਼ ਤੇ ਅਮਰੀਕੀ ਖੋਜਕਰਤਾਵਾਂ ਅਨੁਸਾਰ ਹੁਣ ਟੀਕੇ ਦਾ ਟ੍ਰਾਈਲ ਮਨੁੱਖਾਂ ‘ਤੇ ਚੱਲ ਰਹੀ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਾਂਦਰਾਂ ਵਿਚ ਕੋਰੋਨਾਵਾਇਰਸ ਜਾਰੀ ਹੋਣ ਤੋਂ ਪਹਿਲਾਂ ਇਹ ਟੀਕਾ ਲਾਇਆ ਗਿਆ ਸੀ। ਇਸ ਸਮੇਂ ਦੌਰਾਨ ਇਹ ਪਾਇਆ ਗਿਆ ਕਿ 14 ਦਿਨਾਂ ਦੇ ਅੰਦਰ ਕੁਝ ਬਾਂਦਰਾਂ ਨੇ ਵਾਈਰਸ ਖਿਲਾਫ ਸਰੀਰ ਵਿੱਚ ਐਂਟੀ-ਬਾਡੀਜ਼ ਵਿਕਸਤ ਕੀਤੀਆਂ ਜਦੋਂ ਕਿ ਕੁਝ ਬਾਂਦਰਾਂ ਨੇ ਐਂਟੀ-ਬਾਡੀਜ਼ ਵਿਕਸਤ ਕਰਨ ਲਈ 28 ਦਿਨ ਲਏ। ਸ਼ੁਰੂਆਤੀ ਖੋਜ ਨੂੰ ਅਜੇ ਹੋਰ ਵਿਗਿਆਨੀਆਂ ਵੱਲੋਂ ਹਾਮੀ ਭਰੇ ਜਾਣਾ ਅਜੇ ਬਾਕੀ ਹੈ।
ਹੁਣ ਮਨੁੱਖਾਂ ‘ਤੇ ਕੋਰੋਨਾ ਵੈਕਸੀਨ ਟ੍ਰਾਇਲ:
ਖੋਜਕਰਤਾਵਾਂ ਮੁਤਾਬਕ, ਇੱਕ ਹਜ਼ਾਰ ਲੋਕਾਂ ਨੂੰ ਸਵੈਇੱਛਤ ‘ਤੇ ਟ੍ਰਾਇਲ ਵਜੋਂ ਟੀਕਾ ਲਗਾਇਆ ਗਿਆ ਹੈ। ਉਸ ਨੂੰ ਅਗਲੇ ਇੱਕ ਮਹੀਨੇ ਵਿਚ ਕੁਝ ਚੰਗੇ ਸਿੱਟੇ ਆਉਣ ਦੀ ਉਮੀਦ ਹੈ।
ਫਿਲਹਾਲ ਦੱਸ ਦੇਈਏ ਕਿ ਟੀਕਾ ਲਗਾਉਣ ਦੇ ਪੜਾਅ ਵਿੱਚ ਬਾਂਦਰਾਂ ਦੇ ਸਫਲ ਹੋਣਾ ਜ਼ਰੂਰੀ ਹੈ। ਵਿਗਿਆਨੀਆਂ ਮੁਤਾਬਕ, ਬਹੁਤ ਸਾਰੇ ਟੀਕੇ ਪ੍ਰਯੋਗਸ਼ਾਲਾ ਵਿੱਚ ਬਾਂਦਰਾਂ ਦੀ ਰੱਖਿਆ ਕਰਨ ਦੇ ਯੋਗ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮਨੁੱਖਾਂ ‘ਤੇ ਉਨ੍ਹਾਂ ਦੀ ਪ੍ਰੀਖਿਆ ਸਫਲ ਰਹੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਬਾਂਦਰਾਂ ‘ਤੇ ਕੀਤੀ ਗਈ ਖੋਜ ਦੇ ਨਤੀਜੇ ਨਿਸ਼ਚਤ ਤੌਰ ‘ਤੇ ਚੰਗੀ ਖ਼ਬਰ ਹੈ। "
-ਪ੍ਰੋਫੈਸਰ ਸਟੀਫਨ ਇਵਾਨਸ, ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement