ਪੜਚੋਲ ਕਰੋ
Advertisement
ਪਾਕਿਸਤਾਨ ’ਚ ਵਿਦਿਆਰਥਣਾਂ ਦੇ ਜੀਨਸ, ਕੁਰਤੀ ਤੇ ਗਹਿਣੇ ਪਹਿਨਣ ’ਤੇ ਰੋਕ
ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਜੀਨਸ ਪਹਿਨਣ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੀ ਹਜ਼ਾਰਾ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਲਈ ਇੱਕ ਲੰਮਾ-ਚੌੜਾ ਡ੍ਰੈੱਸ ਕੋਡ ਜਾਰੀ ਕੀਤਾ ਹੈ ਜਿਸ ਅਧੀਨ ਲੜਕੀਆਂ ਨੂੰ ਨਿੱਕੀਆਂ ਕਮੀਜ਼ਾਂ ਜਾਂ ਕੁਰਤੀ ਪਹਿਨ ਕੇ ਯੂਨੀਵਰਸਿਟੀ ਆਉਣ ’ਤੇ ਰੋਕ ਲਾ ਦਿੱਤੀ ਹੈ।
ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਦੇ ਜੀਨਸ ਪਹਿਨਣ ਉੱਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਦੀ ਹਜ਼ਾਰਾ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਲਈ ਇੱਕ ਲੰਮਾ-ਚੌੜਾ ਡ੍ਰੈੱਸ ਕੋਡ ਜਾਰੀ ਕੀਤਾ ਹੈ ਜਿਸ ਅਧੀਨ ਲੜਕੀਆਂ ਨੂੰ ਨਿੱਕੀਆਂ ਕਮੀਜ਼ਾਂ ਜਾਂ ਕੁਰਤੀ ਪਹਿਨ ਕੇ ਯੂਨੀਵਰਸਿਟੀ ਆਉਣ ’ਤੇ ਰੋਕ ਲਾ ਦਿੱਤੀ ਹੈ।
ਇਸ ਦੇ ਨਾਲ ਹੀ ਭਾਰੀ ਮੇਕਅਪ ਤੇ ਗਹਿਣੇ ਪਹਿਨਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ ਹੈ। ਕੁੜੀਆਂ ਆਪਣੇ ਨਾਲ ਹੈਂਡਬੈਗ ਵੀ ਨਹੀਂ ਲਿਆ ਸਕਦੀਆਂ।
ਹਜ਼ਾਰਾ ਯੂਨੀਵਰਸਿਟੀ ਨੇ ਵਿਦਆਰਥੀਆਂ ਨੂੰ ਸਲਵਾਰ ਕਮੀਜ਼ ਪਹਿਨ ਕੇ ਆਉਣ ਤੇ ਤੰਗ ਜੀਨਾਂ, ਸ਼ਾਰਟਸ, ਚੇਨ ਤੇ ਸਲੀਪਰ ਨਾ ਪਹਿਨ ਕੇ ਆਉਣ ਲਈ ਕਿਹਾ ਹੈ। ਲੜਕਿਆਂ ਉੱਤੇ ਲਾਈਆਂ ਪਾਬੰਦੀਆਂ ’ਚ ਲੜਕਿਆਂ ਨੂੰ ਨਿੱਕੇ ਵਾਲ ਰੱਖਣ ਤੇ ਵਾਲਾਂ ਨੂੰ ਸਹੀ ਤਰੀਕੇ ਨਾਲ ਵਾਹ ਕੇ ਆਉਣ ਲਈ ਵੀ ਕਿਹਾ ਗਿਆ ਹੈ। ਲੜਕਿਆਂ ਦੇ ਲੰਮੇ ਵਾਲ ਰੱਖਣ ਤੇ ਵਾਲਾਂ ਦੀ ਨਿੱਕੀ ਗੁੱਤ ਬਣਾ ਕੇ ਆਉਣ ਉੱਤੇ ਵੀ ਪਾਬੰਦੀ ਲਾਈ ਗਈ ਹੈ।
Anushka - Virat Welcome Baby: ਵਿਰਾਟ ਤੇ ਅਨੁਸ਼ਕਾ ਬਣੇ ਮਾਤਾ-ਪਿਤਾ, ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਜਾਣਕਾਰੀ
ਅਧਿਆਪਕਾਂ ਨੂੰ ਲੈਕਚਰ ਦੇਣ ਦੌਰਾਨ ਕਾਲਾ ਕੋਟ ਪਹਿਨ ਕੇ ਆਉਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਉੱਤੇ ਵੀ ਤੰਗ ਜੀਨਸ, ਸਲੀਪਰ ਤੇ ਨਿੱਕਰਾਂ ਨਾ ਪਹਿਨ ਕੇ ਆਉਣ ਲਈ ਆਖਿਆ ਗਿਆ ਹੈ।
ਬੀਤੀ 29 ਦਸੰਬਰ ਨੂੰ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਇਨ੍ਹਾਂ ਨਿਯਮਾਂ ਉੱਤੇ ਚਰਚਾ ਕੀਤੀ ਗਈ ਹੈ। ਯੂਨੀਵਰਸਿਟੀ ਦੇ ਚਾਂਸਲਰ ਤੇ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਰਾਜਪਾਲ ਸ਼ਾਹ ਫ਼ਰਮਾਨ ਦੇ ਹੁਕਮ ਅਨੁਸਾਰ 6 ਜਨਵਰੀ ਤੋਂ ਨਵਾਂ ਡ੍ਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement