ਅਮਨਦੀਪ ਦੀਕਸ਼ਿਤ


ਚੰਡੀਗੜ੍ਹ: ਬਾਰਡਰ ਦੀ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਦੇ ਪੈਕੇਟ ਸੁੱਟਣੇ, ਪਾਈਪਾਂ ਤੇ ਨਹਿਰਾਂ- ਨਦੀਆਂ ਵਿਚੋਂ ਤੈਰਾਕਾਂ ਰਾਹੀਂ ਨਸ਼ਾ ਦੀ ਤਸਕਰੀ ਦੇ ਤਰੀਕੇ ਫੇਲ੍ਹ ਹੋਣ ਤੋਂ ਬਾਅਦ, ਪਾਕਿਸਤਾਨ ਦੇ ਨਸ਼ਾ ਤਸਕਰਾਂ ਨੇ ਡ੍ਰੋਨ ਰਾਹੀਂ ਨਸ਼ੇ ਦੀ ਤਸਕਰੀ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ, ਪਰ ਏਜੰਸੀਆਂ ਦੀ ਅੱਖ ਤੋਂ ਨਹੀਂ ਬਚ ਸਕੇ। ਬਾਰਡਰ 'ਤੇ ਕੰਮ ਕਰ ਰਹੀਆਂ ਏਜੰਸੀਆਂ ਦੀ ਇੰਟੈਲੀਜੈਂਸ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।
ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਮਗਲਰਾਂ ਨੇ ਸੈਪਸ਼ਲ ਡ੍ਰੋਨ 'ਤੇ ਪਲਾਸਟਿਕ ਦੇ ਥੈਲਿਆਂ ਵਿੱਚ 2-3 ਕਿੱਲੋ ਭਾਰ ਬੰਨ੍ਹ ਕੇ ਸਰਹੱਦ ਪਾਰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਇਹ ਅਜ਼ਮਾਇਸ਼ ਬੀ.ਐਸ.ਐਫ. ਨੇ ਫੜ ਲਈ।

200 ਮੀਟਰ ਉਡਾਣ ਭਰਨ ਤੋਂ ਬਾਅਦ ਇਹ ਡ੍ਰੋਨ ਬਾਰਡਰ ਦੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿੱਚ ਉਤਾਰੇ ਜਾਣ ਦੀ ਤਾਕ 'ਚ ਸਨ। ਪੰਜਾਬ ਵਿੱਚ ਇਹ ਨਸ਼ੇ ਦੇ ਤਸਕਰ ਹੁਣ ਅੰਤਰਰਾਸ਼ਟਰੀ ਬਾਰਡਰ ਨਾਲ ਲੱਗਦੇ ਪਾਕਿਸਤਾਨ ਦੇ ਪਿੰਡਾਂ ਤੋਂ ਆਪਣਾ ਆਪਰੇਸ਼ਨ ਰਿਮੋਟ ਤੇ ਡ੍ਰੋਨ ਰਾਹੀਂ ਚਲਾਉਣ ਦੀ ਕੋਸ਼ਿਸ਼ ਵਿੱਚ ਹਨ।

ਪੰਜਾਬ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ 'ਤੇ ਪੰਜਾਬ ਪੁਲਿਸ ਤੇ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਚੱਲ ਰਹੇ ਨਸ਼ਾ ਤਸਕਰੀ ਰੋਕਣ ਦੀ ਮੁਹਿੰਮ ਨੇ ਪਾਕਿਸਤਾਨ ਵਿੱਚ ਬੈਠੇ ਨਸ਼ੇ ਦੇ ਤਸਕਰਾਂ ਨੇ ਆਪਣੇ ਤਾਰੀਕਿਆਂ ਨੂੰ ਤਬਦੀਲ ਕਰ ਦਿੱਤਾ ਹੈ। ਪਾਈਪਾਂ ਸਮੇਤ ਹੋਰ ਸਾਰੇ ਰਸਤੇ ਰਾਹੀਂ ਤਸਕਰੀ ਦੌਰਾਨ ਮੌਤਾਂ ਤੇ ਗ੍ਰਿਫ਼ਤਾਰੀ ਨਾਲ ਤਸਕਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਰ ਕੇ ਹੁਣ ਉਨ੍ਹਾਂ ਨੇ ਆਪਣਾ ਰਸਤਾ ਬਦਲ ਲਿਆ ਹੈ।

ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਿਕ, ਪਾਕਿਸਤਾਨ ਦੇ ਤਸਕਰਾਂ ਵੱਲੋਂ ਸਾਲ 2017 'ਚ ਕੁੱਲ 81 ਵਾਰ ਨਸ਼ਾ ਤਸਕਰੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਏਜੰਸੀਆਂ ਨੇ ਨਾਕਾਮ ਕੀਤਾ। ਇਸ ਦੌਰਾਨ 263 ਕਿੱਲੋ ਨਸ਼ਾ ਜ਼ਬਤ ਕੀਤਾ ਗਿਆ ਤੇ 6 ਪਾਕਿਸਤਾਨੀ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।

ਇੰਟੈਲੀਜੈਂਸ ਦੀ ਤਾਜ਼ਾ ਰਿਪੋਰਟ ਮੁਤਾਬਕ ਅੰਤਰ ਰਾਸ਼ਟਰੀ ਬਾਰਡਰ 'ਤੇ ਚੱਲ ਰਾਹੀਂ ਇਹ ਕਾਰਵਾਈ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੀ ਹੈ। ਰਿਪੋਰਟ ਮੁਤਾਬਕ ਡ੍ਰੋਨ ਦਾ ਇਸਤੇਮਾਲ ਉਸ ਵੇਲੇ ਕੀਤਾ ਜਾਣਾ ਸੀ, ਜਦੋਂ ਵੱਡੀ ਮਾਤਰਾ ਵਿੱਚ ਨਸ਼ੇ ਦੀ ਡਲਿਵਰੀ ਕਰਨੀ ਹੋਵੇਗੀ।

ਬਾਰਡਰ 'ਤੇ ਜੋ ਚਿੱਟਾ 50,000 ਤੋਂ 70,000 ਕਿੱਲੋ ਮਿਲਦਾ ਹੈ, ਅੰਮ੍ਰਿਤਸਰ, ਦਿੱਲੀ, ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਤੱਕ ਪਹੁੰਚਦੇ ਉਸ ਦੀ ਕੀਮਤ 3 ਤੋਂ 5 ਲੱਖ ਤੱਕ ਹੋ ਜਾਂਦੀ ਹੈ। ਹੁਣ ਤਸਕਰਾਂ ਦੇ ਇਸ ਤਰੀਕੇ ਨੂੰ ਨਾਕਾਮਯਾਬ ਕਰਨ ਲਈ ਸੁਰੱਖਿਆ ਬਲ ਛੇਤੀ ਹੀ ਕਾਰਵਾਈ ਕਰਨਗੇ।