ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ
ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ।
![ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ pakistani drone in khemkaran sector of tarntarn-district ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ](https://static.abplive.com/wp-content/uploads/sites/5/2019/09/26120405/drones.jpg?impolicy=abp_cdn&imwidth=1200&height=675)
ਤਰਨ ਤਾਰਨ: ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ। ਪਾਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਆਉਂਦੇ ਵੇਖ ਬੀਐਸਐਫ ਦੇ ਸੈਨਿਕ ਚੌਕਸ ਹੋ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਪਾਕਿ ਪਾਸਿਓਂ ਡਰੋਨ ਆਉਂਦਾ ਨਜ਼ਰ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਹੁਣ ਤਕ ਫੜੇ ਗਏ ਡਰੋਨ ਤੋਂ ਪੁਲਿਸ ਨਸ਼ਾ ਤੇ ਹਥਿਆਰ ਬਰਾਮਦ ਕਰ ਚੁੱਕੀ ਹੈ। ਪਾਕਿਸਤਾਨ ਹੁਣ ਡਰੋਨ ਦੀ ਮਦਦ ਨਾਲ ਸਮਗਲਿੰਗ ਕਰ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)