ਪੜਚੋਲ ਕਰੋ
Advertisement
ਟਰੇਨ 'ਚ ਬੰਬ ਦੀ ਖ਼ਬਰ ਨੇ ਸਭ ਦੇ ਉਡਾਏ ਹੋਸ਼, ਸਾਹਮਣੇ ਆਈ ਹੈਰਾਨ ਕਰਨ ਵਾਲੀ ਸੱਚਾਈ
ਰੇਲਵੇ ਸਟੇਸ਼ਨ ਤੋਂ ਡਿਬਰੂਗੜ 'ਚ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ 'ਚ 5 ਬੰਬ ਦੀ ਸੂਚਨਾ ਮਿਲੀ ਤਾਂ ਅਫਰਾ-ਤਫਰੀ ਮੱਚ ਗਈ। ਜਿਸ ਤੋਂ ਬਾਅਦ ਹੈਰਾਨ ਕਰ ਦੇਣ ਵਾਲੀ ਸਚਾਈ ਸਾਹਮਣੇ ਆਈ।
ਨਵੀਂ ਦਿੱਲੀ: ਰੇਲਵੇ ਸਟੇਸ਼ਨ ਤੋਂ ਡਿਬਰੂਗੜ 'ਚ ਚੱਲਣ ਵਾਲੀ ਰਾਜਧਾਨੀ ਐਕਸਪ੍ਰੈਸ 'ਚ 5 ਬੰਬ ਦੀ ਸੂਚਨਾ ਮਿਲੀ ਤਾਂ ਅਫਰਾ-ਤਫਰੀ ਮੱਚ ਗਈ। ਜਿਸ ਤੋਂ ਬਾਅਦ ਹੈਰਾਨ ਕਰ ਦੇਣ ਵਾਲੀ ਸਚਾਈ ਸਾਹਮਣੇ ਆਈ। ਦਰਅਸਲ ਸ਼ੁੱਕਰਵਾਰ ਨੂੰ ਸੰਜੀਵ ਸਿੰਘ ਗੁਜੱਰ ਨੇ ਰੇਲਵੇ ਮਿਨੀਸਟਰੀ, ਪਿਯੂਸ਼ ਗੋਇਲ, ਦਿੱਲੀ ਪੁਲਿਸ ਤੇ ਆਈਆਰਸੀਟੀਸੀ ਨੂੰ ਟੈਗ ਕਰਦਿਆਂ ਇੱਕ ਟਵੀਟ ਕੀਤਾ।
ਇਸ 'ਚ ਉਨ੍ਹਾਂ ਲਿਖਿਆ - ਅਸਮ ਤੋਂ ਕਾਨਪੁਰ ਸੈਂਟਰਲ ਵੱਲ ਜਾ ਰਹੀ 12424 ਰਾਜਧਾਨੀ 'ਚ 5 ਬੰਬ ਰੱਖੇ ਹੋਏ ਹਨ। ਤੁਹਾਨੂੰ ਜਲਦ ਹੀ ਐਕਸ਼ਨ ਲੈਣਾ ਹੋਵੇਗਾ। ਇਸ ਤੋਂ ਬਾਅਦ ਅਫਰਾ-ਤਫਰੀ ਮੱਚ ਗਈ ਤੇ ਟਰੇਨ ਨੂੰ ਚੌਂਕੀ ਜੀਆਰਪੀ ਦਾਦਰੀ 'ਤੇ ਰੁਕਵਾ ਕੇ ਆਰਪੀਐਫ ਤੇ ਜੀਆਰਪੀ ਮਿਲ ਕੇ ਜਾਂਚ ਕਰ ਰਹੇ ਸੀ।
ਕੁੱਝ ਹੀ ਸਮੇਂ 'ਚ ਸੰਜੀਵ ਸਿੰਘ ਗੁੱਜਰ ਨਾਲ ਇੱਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਮੁਆਫੀ ਮੰਗ ਲਈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ- ਇਹ ਟਵੀਟ ਮੇਰੇ ਵਲੋਂ ਮਾਨਸਿਕ ਤਣਾਅ ਦੀ ਸਥਿਤੀ 'ਚ ਕੀਤਾ ਗਿਆ ਸੀ। ਅੱਜ ਮੇਰੇ ਭਰਾ ਦੀ ਟਰੇਨ 4 ਘੰਟੇ ਲੇਟ ਹੋ ਗਈ ਸੀ, ਜਿਸ ਨਾਲ ਮੈਨੂੰ ਬਹੁਤ ਗੁੱਸਾ ਆਇਆ। ਮੈਂ ਇਸ ਲਈ ਭਾਰਤ ਸਰਕਾਰ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ।Ye tweet mere dwara maansik tanav ki sthiti me kiya gaya tha, aaj mere bhai ki train 4 hr late ho gyi thi, jisse mujhe boht gussa tha, me iske liye bharat sarkar se maafi chahta hu.@RailMinIndia @PiyushGoyal https://t.co/tqALvgg5Yk
— Sanjeev Singh Gurjar (@sanjeevriyana1) February 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement