ਨਵੀਂ ਦਿੱਲੀ: ਲੌਕਡਾਊਨ (Lockdown) ‘ਚ ਰਾਹਤ ਮਿਲੀ ਤਾਂ ਲੋਕ ਸ਼ਰਾਬ ਦੀਆਂ ਦੁਕਾਨਾਂ (liquor shop) ਵੱਲ ਭੱਜ ਰਹੇ ਹਨ। ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਹੀ ਲੋਕਾਂ ਦੀ ਲਾਈਨਾਂ ਲੱਗ ਗਈਆਂ। ਬੈਂਗਲੁਰੂ, ਕਰਨਾਟਕ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਡੇਢ ਕਿਲੋਮੀਟਰ ਲੰਬੀ ਲਾਈਨ (line up) ਲੱਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਤਸਵੀਰਾਂ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਸ਼ਰਾਬ (Liquor) ਨੂੰ ਲੈ ਕੇ ਇੱਕ ਭਿਆਨਕ ਸਥਿਤੀ ਬਣੀ ਹੋਈ ਹੈ। ਦੇਸ਼ ਭਰ ਦੀਆਂ ਸ਼ਰਾਬ ਦੀਆਂ ਦੁਕਾਨਾਂ ‘ਤੇ ਭੀੜ ਦੇਖਣ ਨੂੰ ਮਿਲ ਰਹੀ ਹੈ।

ਕਰਨਾਟਕ ਦੇ ਹੁਬਲੀ ਵਿੱਚ ਦੇਸ਼ ਭਰ ਵਿੱਚ ਲੌਕਡਾਊਨ-3 ਦੇ ਵਿਚਕਾਰ ਸਰਕਾਰ ਵੱਲੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, ਲੋਕ ਕੰਟੇਨਮੈਂਟ ਜ਼ੋਨ ਕਲੱਬ ਰੋਡ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਗਏ। ਪੁਲਿਸ ਲੋਕਾਂ ਤੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾ ਰਹੀ ਹੈ।



ਦਿੱਲੀ ਸਰਕਾਰ ਨੇ ਸਟੈਂਡ ਅਲੋਨ ਦੀ ਦੁਕਾਨਾਂ, ਗੁਆਂਢ ਦੀਆਂ ਦੁਕਾਨਾਂ ਜਾਂ ਰਿਹਾਇਸ਼ੀ ਕੰਪਲੈਕਸਾਂ ‘ਚ ਦੁਕਾਨਾਂ ਵਿਚ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਬਾਅਦ ਲੋਕ ਲਕਸ਼ਮੀ ਨਗਰ ਵਿਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਲੰਬੀਆਂ ਕਤਾਰਾਂ ‘ਚ ਖੜ੍ਹੇ ਦੇਖੇ ਗਏ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਸਵੇਰ ਤੋਂ ਹੀ ਸ਼ਰਾਬ ਦੀ ਦੁਕਾਨ ਦੇ ਬਾਹਰ ਇੱਕ ਲੰਬੀ ਲਾਈਨ ਲੱਗੀ ਹੋਈ ਹੈ।

ਦੱਸ ਦੇਈਏ ਕਿ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸ਼ਹਿਰੀ ਤੇ ਦਿਹਾਤੀ ਖੇਤਰਾਂ ‘ਚ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤਕ ਸਾਰੇ ਜ਼ੋਨਾਂ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਦੁਕਾਨਦਾਰ ਨੂੰ ਸਮਾਜਿਕ ਦੂਰੀਆਂ ਦੇ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਹੋਏਗਾ। ਸ਼ਰਾਬ ਦੀਆਂ ਦੁਕਾਨਾਂ ਸਿਰਫ ਕੰਟੇਨਮੈਂਟ ਜ਼ੋਨ ਦੇ ਬਾਹਰ ਖੋਲ੍ਹੀਆਂ ਜਾ ਸਕਦੀਆਂ ਹਨ।