ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ 20 ਜੂਨ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਹ ਲਗਾਤਾਰ 14 ਵਾਂ ਦਿਨ ਹੈ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਹਨ। ਸ਼ਨੀਵਾਰ 20 ਜੂਨ ਨੂੰ ਪੈਟਰੋਲ ਦੀ ਕੀਮਤ ‘ਚ 0.51 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀ ਕੀਮਤ ‘ਚ 0.61 ਰੁਪਏ ਦਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਮੌਜੂਦਾ ਉਛਾਲ ਤੋਂ ਬਾਅਦ ਪੈਟਰੋਲ ਦੀ ਕੀਮਤ 78.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਨਾਲ ਪੈਟਰੋਲ ਦੀਆਂ ਕੀਮਤਾਂ ‘ਚ 7.62 ਰੁਪਏ ਅਤੇ ਡੀਜ਼ਲ ‘ਚ 8.30 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੇਸ਼ ‘ਚ ਕੋਰੋਨਾ ਦੇ ਟੁੱਟ ਰਹੇ ਰਿਕਾਰਡ, 4 ਲੱਖ ਦੇ ਨਜ਼ਦੀਕ ਪਹੁੰਚੀ ਮਰੀਜ਼ਾਂ ਦੀ ਗਿਣਤੀ, 13 ਹਜ਼ਾਰ ਮੌਤਾਂ ਜਾਣੋ - ਤੁਹਾਡੇ ਸ਼ਹਿਰ ਵਿੱਚ ਨਵੀਆਂ ਕੀਮਤਾਂ ਕੀ ਹਨ? (ਇੰਡੀਅਨ ਆਇਲ)
ਸ਼ਹਿਰ  ਪੈਟਰੋਲ ਡੀਜ਼ਲ
ਦਿੱਲੀ 78.88 77.67
ਮੁੰਬਈ 85.70 76.11
ਚੇਨਈ 82.27 75.29
ਕੋਲਕਾਤਾ 80.62 73.07
ਨੋਇਡਾ 79.90 70.33
ਲਖਨਊ 79.79 70.25
ਪਟਨਾ 82.12 75.21
ਰਾਜ ਸਭਾ ਚੋਣਾਂ ‘ਚ ਕਿਸ ਦੀ ਹੋਈ ਬੱਲੇ-ਬੱਲੇ, ਜਾਣੋ ਨਤੀਜੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ