ਪੜਚੋਲ ਕਰੋ
Advertisement
(Source: ECI/ABP News/ABP Majha)
ਮੋਦੀ ਨੇ 'ਮਨ ਕੀ ਬਾਤ' 'ਚ ਸਿਖਾਇਆ ਪਾਕਿਸਤਾਨ ਨੂੰ ਸਬਕ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ 'ਮਨ ਕੀ ਬਾਤ' ਦਾ 67ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾਰਗਿਲ ਵਿਜੇ ਦਿਵਸ’ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ 'ਮਨ ਕੀ ਬਾਤ' ਦਾ 67ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾਰਗਿਲ ਵਿਜੇ ਦਿਵਸ’ ਹੈ। ਅੱਜ ਤੋਂ 21 ਸਾਲ ਪਹਿਲਾਂ ਕਾਰਗਿਲ ਦੀ ਲੜਾਈ 'ਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ।
ਭਾਰਤ ਉਨ੍ਹਾਂ ਹਾਲਾਤਾਂ ਨੂੰ ਕਦੇ ਨਹੀਂ ਭੁੱਲ ਸਕਦਾ, ਜਦੋਂ ਕਾਰਗਿਲ ਯੁੱਧ ਹੋਇਆ ਸੀ। ਪਾਕਿਸਤਾਨ ਨੇ ਭਾਰਤ ਦੀ ਧਰਤੀ 'ਤੇ ਕਬਜ਼ਾ ਕਰਨ ਤੇ ਇਸ ਦੀ ਅੰਦਰੂਨੀ ਲੜਾਈ ਤੋਂ ਧਿਆਨ ਹਟਾਉਣ ਦੀ ਹਿੰਮਤ ਕੀਤੀ ਸੀ। ਤੁਸੀਂ ਕਲਪਨਾ ਕਰ ਸਕਦੇ ਹੋ- ਉੱਚੇ ਪਹਾੜਾਂ 'ਤੇ ਬੈਠਾ ਹੋਇਆ ਦੁਸ਼ਮਣ ਤੇ ਹੇਠਾਂ ਲੜ ਰਹੀ ਸਾਡੀ ਫੌਜ, ਸਾਡੇ ਬਹਾਦਰ ਸਿਪਾਹੀ ਪਰ ਜਿੱਤ ਪਹਾੜ ਦੀ ਉੱਚਾਈ ਦੀ ਨਹੀਂ ਸੀ, ਬਲਕਿ ਉੱਚੇ ਹੌਂਸਲੇ ਤੇ ਭਾਰਤੀ ਫੌਜਾਂ ਦੀ ਸੱਚੀ ਬਹਾਦਰੀ ਦੀ ਸੀ।
ਸਰਕਾਰੀ ਸਕੀਮਾਂ ਦੇ ਨਕਲੀ ਲਾਭਪਾਤਰੀਆਂ ਦੀ ਸ਼ਾਮਤ! ਕੈਪਟਨ ਸਰਕਾਰ ਵਸੂਲੇਗੀ ਇੱਕ-ਇੱਕ ਪੈਸਾ
ਕਾਰਗਿਲ ਵਾਲੇ ਦਿਨ ਪੀਐਮ ਮੋਦੀ ਨੇ ਪਹਿਲਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ ਦੁਸ਼ਟ ਦਾ ਸੁਭਾਅ ਹੀ ਹੁੰਦਾ ਹੈ ਕਿ ਸਭ ਨਾਲ ਬਿਨ੍ਹਾ ਵਜ੍ਹਾ ਦੁਸ਼ਮਣੀ ਕਰਨਾ। ਉਨ੍ਹਾਂ ਦੇ ਨੁਕਸਾਨ ਬਾਰੇ ਸੋਚਣਾ ਹੈ ਜੋ ਚੰਗੇ ਕੰਮ ਕਰਦੇ ਹਨ। ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੀ ਪਿੱਠ ‘ਤੇ ਵਾਰ ਕੀਤਾ ਸੀ।
ਅਮਰੀਕਾ 'ਚ ਜਹਾਜ਼ ਕ੍ਰੈਸ਼, ਰਿਹਾਇਸ਼ੀ ਖੇਤਰ 'ਚ ਵਾਪਰਿਆ ਹਾਦਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸਪੋਰਟਸ
ਪੰਜਾਬ
Advertisement