ਲੁਧਿਆਣਾ: ਕੋਰੋਨਾ ਕਰਕੇ ਦੇਸ਼ ਭਰ 'ਚ ਸਖਤੀ ਦੇ ਨਾਲ-ਨਾਲ ਪੰਜਾਬ 'ਚ ਵੀ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸੇ ਦਰਮਿਆਨ ਲੁਧਿਆਣਾ 'ਚ ਧਾਰਾ 144 ਲਾਗੂ ਹੈ ਪਰ ਜੇਕਰ ਬਾਹਰ ਦੇਖਿਆ ਜਾਵੇ ਤਾਂ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ ਹੈ ਕਿ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੋਵੇ। ਲੁਧਿਆਣਾ 'ਚ ਧਾਰਾ 144 ਦੇ ਬਾਵਜੂਦ ਸਬਜ਼ੀ ਮੰਡੀ 'ਚ ਇਸ ਦਾ ਬਿਲਕੁਲ ਪਾਲਣ ਨਹੀਂ ਹੋ ਰਿਹਾ।


 


ਨਾ ਤਾਂ ਲੋਕਾਂ ਵਿੱਚ ਕੈਮਰੇ ਦਾ ਡਰ ਹੈ ਕਿਉਂਕਿ ਸਿਆਸੀ ਲੀਡਰਾਂ ਦੁਆਰਾ ਪਿਛਲੇ ਸਮੇਂ ਵਿੱਚ ਕੀਤੀਆਂ ਰੈਲੀਆਂ ਲੋਕਾਂ 'ਚ ਡਰ ਖ਼ਤਮ ਕਰ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇ ਰੈਲੀਆਂ ਵਿੱਚ ਕੋਰੋਨਾ ਨਹੀਂ ਤਾਂ ਫਿਰ ਆਮ ਬੰਦੇ ਵਾਸਤੇ ਕਿਉਂ ਅਜਿਹੇ ਨਿਯਮ ਲਾਗੂ ਕੀਤੇ ਗਏ ਹਨ। ਲੁਧਿਆਣਾ ਦੀ ਸਬਜ਼ੀ ਮੰਡੀ 'ਚ ਲੋਕ ਜ਼ਿਆਦਾਤਰ ਬਿਨ੍ਹਾਂ ਮਾਸਕ ਤੋਂ ਹੀ ਦਿਖਾਈ ਦੇ ਰਹੇ ਸੀ ਤੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ।


 


ਪੰਜਾਬ 'ਚ ਪਿਛਲੇ ਦਿਨੀਂ 52 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ। ਜਦਕਿ 3477 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 27866 ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 7559 ਹੋ ਗਈ ਹੈ। 360 ਮਰੀਜ਼ ਆਕਸੀਜਨ ਸਪੋਰਟ ਤੇ ਹਨ ਜਦਕਿ 45 ਮਰੀਜ਼ ਵੈਂਟੀਲੇਟਰ ਤੇ ਹਨ। ਚੰਗੀ ਗੱਲ ਇਹ ਹੈ ਕਿ 240798 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।


 


ਪਿੱਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -8, ਫਰੀਦਕੋਟ -2, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -1, ਫਿਰੋਜ਼ਪੁਰ -1, ਗੁਰਦਾਸਪੁਰ -5, ਹੁਸ਼ਿਆਰਪੁਰ -8, ਜਲੰਧਰ -5, ਕਪੂਰਥਲਾ -3, ਲੁਧਿਆਣਾ -5, ਐਸਏਐਸ ਨਗਰ -1, ਮੁਕਤਸਰ -1, ਪਠਾਨਕੋਟ -2, ਪਟਿਆਲਾ -5, ਰੋਪੜ -2, ਐਸ.ਬੀ.ਐਸ.ਨਗਰ -1 ਤੇ ਤਰਨ ਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।


 



 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904