ਨਵੀਂ ਦਿੱਲੀ: ਗਲੋਬਲ ਕੀਮਤਾਂ ਵਿੱਚ ਗਿਰਾਵਟ ਦੇ ਵਿਚਕਾਰ ਲਗਾਤਾਰ ਤੀਜੇ ਦਿਨ ਭਾਰਤੀ ਬਾਜ਼ਾਰਾਂ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਐਮਸੀਐਕਸ 'ਤੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ 1 ਪ੍ਰਤੀਸ਼ਤ ਦੇ ਵਾਧੇ ਨਾਲ 46,464 ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਸੀ। ਚਾਂਦੀ ਦੇ ਰੇਟ 0.2% ਦੀ ਤੇਜ਼ੀ ਦੇ ਨਾਲ 66,300 ਰੁਪਏ ਪ੍ਰਤੀ ਕਿਲੋਗ੍ਰਾਮ ਹੋਏ। ਪਿਛਲੇ ਸੈਸ਼ਨ 'ਚ ਸੋਨਾ 0.41 ਪ੍ਰਤੀਸ਼ਤ ਦੀ ਡਿੱਗਿਆ ਜਦੋਂਕਿ ਚਾਂਦੀ 'ਚ 1.3 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਗਲੋਬਲ ਬਾਜ਼ਾਰਾਂ ਵਿੱਚ ਸਪੋਟ ਗੋਲਡ 0.3% ਦੀ ਗਿਰਾਵਟ ਨਾਲ 1,728.15 ਡਾਲਰ ਪ੍ਰਤੀ ਔਸ 'ਤੇ ਆ ਗਿਆ।


ਇਸ ਦੇ ਨਾਲ ਹੀ ਨਵੀਂ ਦਿੱਲੀ ਵਿਚ 22 ਕੈਰਟ ਸੋਨੇ ਦੀ ਕੀਮਤ 45,700 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂਕਿ ਚੇਨਈ ਵਿਚ ਇਹ ਘਟ ਕੇ 43,800 ਰੁਪਏ ਹੋ ਗਈ ਹੈ। ਮੁੰਬਈ 'ਚ 2 ਕੈਰਟ ਗੋਲਡ ਦਾ ਰੇਟ 44,750 ਰੁਪਏ ਸੀ। ਚੇਨਈ ਵਿਚ 24 ਕੈਰਟ ਸੋਨੇ ਦੀ ਕੀਮਤ 47,780 ਰੁਪਏ ਪ੍ਰਤੀ 10 ਗ੍ਰਾਮ ਸੀ। ਐਚਡੀਐਫਸੀ ਸਿਕਊਰਟੀਜ਼ ਮੁਤਾਬਕ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 57 ਰੁਪਏ ਦੀ ਗਿਰਾਵਟ ਦੇ ਨਾਲ 46,070 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।


ਪਿਛਲੇ ਕਾਰੋਬਾਰ ਵਿਚ ਕੀਮਤੀ ਧਾਤ 46,127 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਚਾਂਦੀ ਵੀ ਪਿਛਲੇ ਕਾਰੋਬਾਰ ਵਿਚ 270 ਰੁਪਏ ਦੀ ਗਿਰਾਵਟ ਨਾਲ 66,043 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।


ਚਾਲੂ ਵਿੱਤੀ ਸਾਲ ਦੇ 11 ਮਹੀਨਿਆਂ ਦੌਰਾਨ ਸੋਨੇ ਦੀ ਦਰਾਮਦ ਵਿੱਚ ਆਈ ਗਿਰਾਵਟ ਨੇ ਦੇਸ਼ ਦੇ ਵਪਾਰ ਘਾਟੇ ਨੂੰ ਇੱਕ ਸਾਲ ਪਹਿਲਾਂ 151.37 ਅਰਬ ਡਾਲਰ ਦੇ ਮੁਕਾਬਲੇ 84.62 ਅਰਬ ਡਾਲਰ ਤੱਕ ਸੀਮਤ ਕਰ ਦਿੱਤਾ ਹੈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ, ਜੋ ਮੁੱਖ ਤੌਰ 'ਤੇ ਗਹਿਣਿਆਂ ਦੇ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ।


ਭਾਰਤੀ ਆਪਣੀਆਂ ਬਹੁਤ ਸਾਰੀਆਂ ਸੋਨੇ ਅਤੇ ਚਾਂਦੀ ਦੀਆਂ ਜਰੂਰਤਾਂ ਦੀ ਦਰਾਮਦ ਕਰਦਾ ਹੈ। ਜੁਲਾਈ 2019 ਤੋਂ ਡਿਊਟੀ ਵਿੱਚ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ, ਇਸ ਲਈ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ। 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਨੇ ਕਸਟਮ ਡਿਊਟੀ ਘਟਾ ਦਿੱਤੀ ਗਈ।


ਸੋਨੇ 'ਤੇ ਦਰਾਮਦ ਡਿਊਟੀ ਨੂੰ 7.5 ਪ੍ਰਤੀਸ਼ਤ ਤੱਕ ਘਟਾਉਣਾ ਜੇਮਜ਼ ਐਂਡ ਜਵੈਲਰੀ ਉਦਯੋਗ ਦੀ ਲੰਬੇ ਸਮੇਂ ਤੋਂ ਮੰਗ ਸੀ। ਵੱਧ ਆਯਾਤ ਡਿਊਟੀ ਅਸਿੱਧੇ ਢੰਗ ਨਾਲ ਨਾਜਾਇਜ਼ ਸੋਨੇ ਦੇ ਲੈਣ-ਦੇਣ ਨੂੰ ਉਤਸ਼ਾਹਤ ਕਰ ਰਹੀ ਸੀ ਤੇ ਨਾਲ ਹੀ ਸਰਕਾਰ ਦੇ ਮਾਲੀਏ ਨੂੰ ਵੀ ਠੇਸ ਪਹੁੰਚਾ ਰਹੀ ਸੀ। ਮੰਨਿਆ ਜਾਂਦਾ ਹੈ ਕਿ ਇਸ ਨਾਲ ਤਸਕਰੀ ਰੋਕ ਦਿੱਤੀ ਜਾਏਗੀ।


ਇਹ ਵੀ ਪੜ੍ਹੋ: ਹੁਣ ਵੀਰਵਾਰ ਨੂੰ ਹੋਏਗਾ Deep Sidhu ਦੀ ਜ਼ਮਾਨਤ ਬਾਰੇ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904