Arif Mohammad Khan: ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਦਾ ਕਹਿਣਾ ਹੈ ਕਿ ਸੂਬਾ ਤੇਜ਼ੀ ਨਾਲ 'ਨਸ਼ਿਆਂ ਦੀ ਰਾਜਧਾਨੀ' ਪੰਜਾਬ ਦੀ ਜਗ੍ਹਾ ਲੈ ਰਿਹਾ ਹੈ। ਰਾਜਪਾਲ ਨੇ ਨਮੋਸ਼ੀ ਜ਼ਾਹਰ ਕੀਤੀ ਕਿ ਇਸ ਦੱਖਣੀ ਭਾਰਤੀ ਰਾਜ ਵਿੱਚ ਲਾਟਰੀਆਂ ਅਤੇ ਸ਼ਰਾਬ ਆਮਦਨ ਦੇ ਦੋ ਮੁੱਖ ਸਰੋਤ ਬਣ ਗਏ ਹਨ।
ਯੂਨੀਵਰਸਿਟੀਆਂ ਵਿੱਚ ਨਿਯੁਕਤੀਆਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖੱਬੀਆਂ ਸਰਕਾਰਾਂ ਨਾਲ ਟਕਰਾਅ ਵਾਲੇ ਖਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਹਰ ਕੋਈ ਸ਼ਰਾਬ ਵਿਰੁੱਧ ਮੁਹਿੰਮ ਚਲਾ ਰਿਹਾ ਹੈ, ਪਰ ਕੇਰਲ ਇਸ ਦੀ ਵਰਤੋਂ ਨੂੰ ਵਧਾਵਾ ਦੇ ਰਿਹਾ ਹੈ।
ਟੈਕਸ ਦੇ ਦੋ ਮੁੱਖ ਸਾਧਨ ਹਨ ਲਾਟਰੀ ਅਤੇ ਸ਼ਰਾਬ।
ਆਰਿਫ ਮੁਹੰਮਦ ਖਾਨ ਨੇ ਕਿਹਾ, ''ਇੱਥੇ ਅਸੀਂ ਫੈਸਲਾ ਕੀਤਾ ਹੈ ਕਿ ਸਾਡੇ ਵਿਕਾਸ ਲਈ ਲਾਟਰੀ ਅਤੇ ਸ਼ਰਾਬ ਹੀ ਕਾਫੀ ਹਨ। 100% ਸਾਖਰਤਾ ਵਾਲੇ ਰਾਜ ਲਈ ਕਿੰਨੀ ਸ਼ਰਮ ਦੀ ਗੱਲ ਹੈ। ਰਾਜ ਦਾ ਮੁਖੀ ਹੋਣ ਦੇ ਨਾਤੇ, ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੇਰੇ ਰਾਜ ਵਿੱਚ ਆਮਦਨ ਦੇ ਦੋ ਮੁੱਖ ਸਰੋਤ ਲਾਟਰੀ ਅਤੇ ਸ਼ਰਾਬ ਹਨ। ਕੀ ਇੱਥੇ ਬੈਠੇ ਤੁਹਾਡੇ ਵਿੱਚੋਂ ਕਿਸੇ ਨੇ ਕਦੇ ਲਾਟਰੀ ਦੀ ਟਿਕਟ ਖਰੀਦੀ ਹੈ? ਸਿਰਫ ਬਹੁਤ ਗਰੀਬ ਲੋਕ ਹੀ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ। ਤੁਸੀਂ ਉਨ੍ਹਾਂ ਨੂੰ ਲੁੱਟ ਰਹੇ ਹੋ। ਤੁਸੀਂ ਸਾਡੇ ਲੋਕਾਂ ਨੂੰ ਸ਼ਰਾਬ ਦੇ ਆਦੀ ਬਣਾ ਰਹੇ ਹੋ।
ਪੰਜਾਬ ਦੀ ਥਾਂ
ਕੇਰਲ ਵਿੱਚ ਇੱਕ ਕਿਤਾਬ ਲਾਂਚ ਸਮਾਗਮ ਵਿੱਚ ਖਾਨ ਨੇ ਕਿਹਾ ਕਿ ਕੇਰਲਾ 'ਡਰੱਗ ਕੈਪੀਟਲ' ਦੇ ਰੂਪ ਚ ਪੰਜਾਬ ਦੀ ਥਾਂ ਲੈ ਰਿਹਾ ਹੈ। ਕਿਉਂਕਿ ਰਾਜ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹਰ ਕੋਈ ਸ਼ਰਾਬ ਪੀਣ ਵਿਰੁੱਧ ਮੁਹਿੰਮ ਚਲਾ ਰਿਹਾ ਹੈ। ਇੱਥੇ ਸ਼ਰਾਬ ਪੀਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਕੇਰਲ ਦੇ ਰਾਜਪਾਲ ਅਤੇ ਰਾਜ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਵਿਚਕਾਰ ਸਤੰਬਰ ਵਿੱਚ ਵੀ ਸ਼ਰਾਬ ਅਤੇ ਲਾਟਰੀ ਨੂੰ ਮਾਲੀਏ ਦਾ ਮੁੱਖ ਸਰੋਤ ਬਣਨ ਨੂੰ ਲੈ ਕੇ ਕਾਫੀ ਝਗੜਾ ਹੋਇਆ ਸੀ। ਖਾਨ ਨੇ ਖੱਬੇ ਪੱਖੀ ਸਰਕਾਰ ਦੀ ਵੀ ਕਾਫੀ ਆਲੋਚਨਾ ਕੀਤੀ ਸੀ।
ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮੁੱਦਾ
ਕੇਰਲ ਦੇ ਰਾਜਪਾਲ ਨੇ ਸ਼ਨੀਵਾਰ ਨੂੰ ਕੇਰਲ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਹਾਈ ਕੋਰਟ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਪ ਕੁਲਪਤੀ ਦੀ ਨਿਯੁਕਤੀ ਰਾਜਪਾਲ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਅਤੇ ਜੇਕਰ ਰਾਜਪਾਲ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ।
ਅਧਿਕਾਰਾਂ 'ਤੇ ਸਵਾਲ ਚੁੱਕੇ ਹਨ
ਆਰਿਫ ਮੁਹੰਮਦ ਖਾਨ ਨੇ ਕੇਰਲ ਦੇ ਉਨ੍ਹਾਂ ਮੰਤਰੀਆਂ 'ਤੇ ਵੀ ਹਮਲਾ ਬੋਲਿਆ ਜਿਨ੍ਹਾਂ ਨੇ ਉਨ੍ਹਾਂ ਦੇ ਅਧਿਕਾਰ 'ਤੇ ਸਵਾਲ ਉਠਾਏ ਸਨ ਅਤੇ ਕਿਹਾ ਕਿ ਇਕ ਰਾਜ ਮੰਤਰੀ ਨੇ ਪੁੱਛਿਆ ਸੀ ਕਿ ਕੀ ਉੱਤਰ ਪ੍ਰਦੇਸ਼ ਦਾ ਰਾਜਪਾਲ ਕੇਰਲ ਦੀ ਸਿੱਖਿਆ ਪ੍ਰਣਾਲੀ ਨੂੰ ਸਮਝ ਸਕਦਾ ਹੈ। ਖਾਨ ਨੇ ਕਿਹਾ, ''ਹਾਈ ਕੋਰਟ ਨੇ ਕੱਲ੍ਹ ਇਹ ਸਪੱਸ਼ਟ ਕੀਤਾ। ਮਾਨਯੋਗ ਹਾਈਕੋਰਟ ਦੇ ਜੱਜ ਬਾਰੇ ਇਹੋ ਜਿਹੀਆਂ ਟਿੱਪਣੀਆਂ ਨਾ ਕਰੋ ਕਿਉਂਕਿ ਕੱਲ੍ਹ ਉਨ੍ਹਾਂ ਨੇ ਵੀ ਕੇਰਲਾ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੀ ਨਿਯੁਕਤੀ ਵਿਰੁੱਧ ਫੈਸਲਾ ਦਿੱਤਾ ਹੈ।