ਪੜਚੋਲ ਕਰੋ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਸਟੂਡੈਂਟ ਫ਼ਾਰ ਸੁਸਾਇਟੀ (ਐਸਐਫਐਸ) ਸਭ ਤੋਂ ਵੱਡੀ ਦਾਅਵੇਦਾਰ ਵਜੋਂ ਸਾਹਮਣੇ ਆ ਰਹੀ ਹੈ। ਐਸਐਫਐਸ ਦੇ ਬੁਲਾਰੇ ਹਰਮਨ ਤੇ ਰਮਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਦੀ ਜਥੇਬੰਦੀ ਦੂਜੀਆਂ ਜਥੇਬੰਦੀਆਂ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕਰੇਗੀ। ਉੱਥੇ ਹੀ ਅੰਦਰੂਨੀ ਕਲੇਸ਼ ਕਾਰਨ ਜੂਝ ਰਹੀ ਐਨਐਸਯੂਆਈ ਫ਼ਿਲਹਾਲ ਦੂਜੇ ਤੇ ਪਿਛਲੇ ਸਾਲ ਦੀ ਜੇਤੂ ਪੁਸੂ ਤੀਜੇ ਨੰਬਰ 'ਤੇ ਹੈ। download (2) ਚੋਣਾਂ ਦੀ ਤਿਆਰੀ ਲਈ ਐਸਐਫਐਸ ਦੀ ਜਰਨਲ ਬਾਡੀ ਮੀਟਿੰਗ ਕੁੱਲ 23 ਸੰਗਠਨਾਂ ਵਿੱਚ ਕਈ ਤਾਂ ਅਜਿਹੇ ਹਨ ਜਿਨ੍ਹਾਂ ਦੀ ਹੋਂਦ ਚੋਣ ਮੁਹਾਂਦਰੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ। ਇਨ੍ਹਾਂ ਵਿੱਚ ਸੋਪੂ, ਵਾਈਓਆਈ, ਸੇਪ ਤੇ ਐਚਐਸਓ ਵਰਗੇ ਸੰਗਠਨ ਹਨ। ਇਨ੍ਹਾਂ ਵਿੱਚੋਂ ਕਿਸੇ ਕੋਲ ਬਾਮੁਸ਼ਕਲ 50 ਤੇ ਕਿਸੇ ਕੋਲ 100 ਵੋਟਾਂ ਹਨ। ਇਨ੍ਹਾਂ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ। ਪਿਛਲੇ ਸਾਲ ਦੇ ਲੇਖੇ ਜੋਖੋ ਵਿੱਚ ਐਸਐਫਐਸ ਜ਼ਮੀਨੀ ਪੱਧਰ 'ਤੇ ਵਿਦਿਆਰਥੀਆਂ ਦੀਆਂ ਮੰਗਾਂ-ਮਸਲੇ ਚੁੱਕਣ ਵਿੱਚ ਸਭ ਤੋਂ ਮੋਹਰੀ ਰਹੀ ਹੈ। ਐਸਐਫਐਸ ਚੋਣ ਸਰਗਰਮੀਆਂ ਵਿੱਚ ਵਿਦਿਆਰਥੀ ਦੂਜੀਆਂ ਜਥੇਬੰਦੀਆਂ ਦੇ ਮੁਕਾਬਲੇ ਵੱਧ ਹਿੱਸਾ ਲੈ ਰਹੀ ਹੈ। ਬੀਤੇ ਦਿਨ ਇਸ ਦੀ ਹੋਈ ਜਰਨਲ ਬਾਡੀ ਮੀਟਿੰਗ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਇਕੱਠ ਹੋਇਆ। ਇਸ ਮੀਟਿੰਗ ਵਿੱਚ ਐਸਐਫਐਸ ਨੇ ਆਪਣੀ ਜਿੱਤੇ ਦੇ ਮੱਦੇਨਜ਼ਰ ਪਹਿਲੀ ਵਾਰ ਸਾਰੇ ਅਹੁਦਿਆਂ 'ਤੇ ਲੜਨ ਦਾ ਦਾਅਵਾ ਕੀਤਾ ਹੈ। ਐਸਐਫਐਸ ਜਿੱਤ ਦੇ ਕਿਉਂ ਕਰ ਰਹੀ ਦਾਅਵੇ- ਅਸਲ ਵਿੱਚ ਇਸ ਜਥੇਬੰਦੀ ਨਾਲ ਜ਼ਿਆਦਾਤਰ ਆਮ ਵਰਗ ਦੇ ਵਿਦਿਆਰਥੀ ਜੁੜੇ ਹੋਏ ਹਨ। ਇਹ ਇਸ ਦੀ ਵੱਡੀ ਪ੍ਰਾਪਤੀ ਹੈ ਕਿਉਂਕਿ ਯੂਟੀ ਦੇ ਇਤਿਹਾਸ ਵਿੱਚ ਯੂਨੀਵਰਸਿਟੀ ਚੋਣਾਂ ਕਾਕਿਆਂ ਦਾ ਕਲਚਰ ਰਿਹਾ ਹੈ। ਇਸ ਜਥੇਬੰਦੀ ਨੇ ਰੱਜੇ-ਪੁੱਜੇ ਘਰਾਂ ਤੇ ਰੁਮਾਂਸਵਾਦ ਨੂੰ ਤੋੜ ਕੇ ਵਿਦਿਆਰਥੀ ਚੋਣਾਂ ਨੂੰ ਸੰਘਰਸ਼ ਦਾ ਅਖਾੜਾ ਬਣਾਇਆ ਹੈ। ਇਸੇ ਵਜ੍ਹਾ ਕਾਰਨ ਇਹ ਪਿਛਲੇ ਸਾਲ ਯੂਨਵਰਸਿਟੀ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨਗੀ ਦੇ ਅਹੁਦੇ ਲਈ 2494 ਵੋਟਾਂ ਹਾਸਲ ਕਰਕੇ ਸਿੰਗਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਇਸ ਸਾਲ ਐਸਐਫਐਸ ਦਾ ਘੇਰਾ ਹੋਰ ਹੋਇਆ ਵਿਸ਼ਾਲ- ਪਿਛਲੇ ਸਮੇਂ ਵਿੱਚ ਇਸ ਦੀ ਕਮੇਟੀਆਂ ਤੇ ਮੈਂਬਰਸ਼ਿਪ ਦਾ ਘੇਰਾ ਵਿਸ਼ਾਲ ਹੋਇਆ ਹੈ। ਇਸ ਨੇ ਵਿਦਿਆਰਥੀਆਂ ਦੇ ਹੱਕਾਂ ਲਈ ਜ਼ਮੀਨੀ ਪੱਧਰ 'ਤੇ ਸੰਘਰਸ਼ ਲੜੇ। ਇਸ ਦੀ ਮਿਸਾਲ ਇਸ ਸਾਲ ਅਪ੍ਰੈਲ ਵਿੱਚ ਟਿਊਸ਼ਨ ਫ਼ੀਸ ਦੇ ਵਾਧੇ ਖ਼ਿਲਾਫ਼ ਸੰਘਰਸ਼ ਵਿੱਚ ਐਸਐਫਐਸ ਦੀ ਵੱਡੀ ਭੂਮਿਕਾ ਰਹੀ। ਸੰਘਰਸ਼ ਦੌਰਾਨ 68 ਵਿਦਿਆਰਥੀਆਂ 'ਤੇ ਪਰਚੇ ਦਰਜ ਹੋਏ, ਜਿਨ੍ਹਾਂ ਵਿੱਚੋਂ 50 ਦੇ ਕਰੀਬ ਸਿਰਫ਼ ਐਸਐਫਐਸ ਦੇ ਸਮਰਥਕ ਸਨ। ਇਸ ਸੰਘਰਸ਼ ਵਿੱਚ ਇਸ ਜਥੇਬੰਦੀ ਨੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਰਿਸਰਚ ਸਕਾਲਰਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਸੰਘਰਸ਼ ਵਿੱਚ ਪੰਜਾਬ ਦੀਆਂ 42 ਦੇ ਕਰੀਬ ਜਨਤਕ ਜਥੇਬੰਦੀਆਂ ਨੇ ਵੀ ਖੱਲ੍ਹ ਕੇ ਸਮਰਥਨ ਕੀਤਾ। ਲੜਕੀਆਂ ਵਿੱਚ ਐਸਐਫਐਸ ਦਾ ਵੱਡਾ ਵੋਟ ਬੈਂਕ- ਜਥੇਬੰਦੀ ਨਾਲ ਲੜਕੀਆਂ ਆਗੂ ਸੰਘਰਸ਼ ਲੜਦੀਆਂ ਰਹੀਆਂ ਹਨ। ਇਸ ਦੇ ਉਦਾਹਰਨ ਟਿਊਸ਼ਨ ਫ਼ੀਸ ਵਾਧੇ ਖ਼ਿਲਾਫ਼ ਵਿੱਚ ਖੁੱਲ੍ਹ ਕੇ ਅੱਗੇ ਆ ਕੇ ਸੰਘਰਸ਼ ਕਰਨਾ ਹੈ। ਜਥੇਬੰਦੀ ਲੜਕੀਆਂ ਦੇ ਜ਼ਮੀਨੀ ਪੱਧਰ ਦੇ ਮੁੱਦੇ ਮਸਲੇ ਚੁੱਕ ਰਹੀ ਹੈ। ਇਸ ਕਰਕੇ ਲੜਕੀਆਂ ਵੱਲੋਂ ਇਸ ਦੀਆਂ ਸਰਗਰਮੀਆਂ ਵਿੱਚ ਖੁੱਲ੍ਹ ਕੇ ਹਿੱਸਾ ਲਿਆ ਹੈ। ਜਥੇਬੰਦੀ ਲੜਕੀਆਂ ਨਾਲ ਛੇੜਖ਼ਾਨੀ, ਯੂਨੀਵਰਸਿਟੀ ਵਿੱਚ ਗੱਡੀ-ਕਾਕਾਸ਼ਾਹੀ ਸਭਿਆਚਾਰ ਨੂੰ ਖ਼ਤਮ ਕਰਨ, ਕੁੜੀਆਂ ਲਈ ਰਾਤ ਨੂੰ ਲਾਇਬਰੇਰੀ, ਹੋਸਟਲ ਟਾਈਮ ਵਧਾਉਣ ਵਾਲਾ ਆਦਿ ਚੁੱਕਦੀ ਰਹੀ ਹੈ। download (1) ਯੂਨੀਵਰਸਿਟੀ ਤੋਂ ਬਾਹਰੀ ਸਮਰਥਨ-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਟਿਊਸ਼ਨ ਫ਼ੀਸ ਵਾਧੇ ਖਿਲਾਫ ਸੰਘਰਸ਼ ਐਸਐਫਐਸ ਦੇ ਮੋਹਰੀ ਰੋਲ ਕਾਰਨ ਯੂਟੀ ਦੇ ਹੋਰ ਕਾਲਜਾਂ ਵਿੱਚ ਵੀ ਇਸ ਦੇ ਸਮਰਥਕਾਂ ਵਿੱਚ ਵੱਡਾ ਵਾਧਾ ਹੋਇਆ ਹੈ। ਸੱਭਿਆਚਾਰਕ ਵਿੰਗ- ਇਸ ਜਥੇਬੰਦੀਆਂ ਦਾ ਸਭਿਆਚਾਰਕ ਵਿੰਗ ਬਹੁਤ ਸਰਗਰਮ ਹੈ ਜਿਹੜਾ ਮਾਸ ਪੱਧਰ 'ਤੇ ਨਾਟਕ, ਲੋਕ ਪੱਖੀ ਸਭਿਾਚਰਰ ਗੀਤਾਂ ਆਦਿ ਦੇ ਪ੍ਰੋਗਰਾਮ ਕਰਦਾ ਹੈ। 14446096_1269654176398343_7246428972137802683_n ਵਿਦਿਆਰਥੀ ਚੇਤਨਾ- ਵਿਦਿਆਰਥੀਆਂ ਵਿੱਚ ਰਾਜਨੀਤਕ ਚੇਤਨਾ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ। ਇਹ ਸਮੇਂ-ਸਮੇਂ ਸਮਾਜਿਕ ,ਆਰਥਿਕ ਤੇ ਰਾਜਨੀਤਕ ਮੁੱਦਿਆਂ ਬਾਰੇ ਕਨਵੈਨਸ਼ਨਾਂ ਕਰਾਉਂਦੀ ਹੈ। ਇਸਦੇ ਨਾਲ ਹੀ ਵਿਦਿਆਰਥੀ ਮੰਗਾ ਤੋਂ ਹੱਟਕੇ ਇਹ ਜੱਥੇਬੰਧੀ ਘੱਟ ਗਿਣਤੀ, ਦਲਿਤ ਤੇ ਪਛੜੇ ਵਰਗਾਂ ਦੇ ਮਸਲੇ ਚੁੱਕਦੇ ਰਹੀ ਹੈ। 20708039_1596849377012153_3485034431905277826_n ਜਥੇਬੰਦੀ ਸਿਆਸਤ- ਮੁੱਖ ਦਾਅਵੇਦਾਰ ਸੰਗਠਨ ਸਿਆਸੀ ਪਾਰਟੀਆਂ ਤੋਂ ਜਾਂ ਤਾਂ ਪ੍ਰੇਰਿਤ ਹਨ ਜਾਂ ਫਿਰ ਉਨ੍ਹਾਂ ਨੂੰ ਇਨ੍ਹਾਂ ਪਾਰਟੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਐਨਐਸਯੂਆਈ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ। ਏਬੀਵੀਪੀ ਭਾਜਪਾ ਦਾ ਵਿਦਿਆਰਥੀ ਸੰਗਠਨ ਹੈ। ਐਚਪੀਐਸਯੂ ਤੇ ਹਿੰਮਸੂ ਹਿਮਾਚਲ ਪ੍ਰਦੇਸ ਕਾਂਗਰਸ ਤੋਂ ਪ੍ਰੇਰਿਤ ਹਨ। ਉੱਥੇ ਹੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸਐਫਐਸ) ਕਿਸੇ ਚੋਣਾਵੀ ਸਿਆਸੀ ਪਾਰਟੀਆਂ ਦਾ ਹਿੱਸਾ ਨਾ ਹੋ ਕੇ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦਾ ਦਾਅਵਾ ਕਰਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Advertisement
ABP Premium

ਵੀਡੀਓਜ਼

Jagjit Singh Dhallewal| ਖਿਨੌਰੀ ਬਾਰਡਰ 'ਤੇ ਡੱਲੇਵਾਲ ਦੀ ਸਿਹਤ ਹੋ ਰਹੀ ਖਰਾਬAkali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ?  ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir Badal: ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
ਸੁਖਬੀਰ ਬਾਦਲ ਨੇ ਗਲ 'ਚ ਪਾਈ ਤਖ਼ਤੀ ਅਤੇ ਹੱਥ 'ਚ ਫੜ੍ਹਿਆ ਬਰਛਾ, ਗੁਨਾਹਾਂ ਦੀ ਇੰਝ ਭੁਗਤ ਰਹੇ ਸਜ਼ਾ
Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?
Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ
Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?
Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Sikh News: ਸਿਆਸਤ ਦੇ ਬਾਬਾ ਬੋਹੜ ਦਾ ‘ਸ਼ਰਮਨਾਕ’ ਬਣਿਆ ਇਤਿਹਾਸ ! ਮੌਤ ਤੋਂ ਪਹਿਲਾ ਹਾਰੀ ਚੋਣ ਤੇ ਹੁਣ ਖੁੱਸਿਆ ਫਖ਼ਰ-ਏ-ਕੌਮ ਦਾ ਖਿਤਾਬ, ਜਾਣੋ ਕੀ ਹੋਈਆਂ ਗ਼ਲਤੀਆਂ ?
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Embed widget