ਪੜਚੋਲ ਕਰੋ
Advertisement
PSEB 12th Result 2020: ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ, ਇੰਝ ਕਰੋ ਚੈੱਕ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀ ਇੱਥੋਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।
LIVE
Background
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀ ਇੱਥੋਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।
ਹਾਲਾਂਕਿ, ਪੰਜਾਬ ਬੋਰਡ ਦੇ 12 ਵੀਂ ਦੇ ਨਤੀਜੇ ਕੱਲ੍ਹ 20 ਜੁਲਾਈ ਨੂੰ ਜਾਰੀ ਕੀਤੇ ਜਾਣੇ ਸੀ। ਪਰ ਕਿਸੇ ਕਾਰਨ ਕਰਕੇ ਜਾਰੀ ਨਹੀਂ ਕੀਤੇ ਗਏ। ਉਹ ਵਿਦਿਆਰਥੀ ਜੋ 12 ਵੀਂ ਜਮਾਤ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਆਪਣੇ ਨਤੀਜਿਆਂ ਨੂੰ ਆਪਣੇ ਰੋਲ ਨੰਬਰਾਂ ਦੁਆਰਾ ਬੋਰਡ ਦੀ ਅਧਿਕਾਰਤ ਵੈਬਸਾਈਟ ਤੋਂ ਦੇਖ ਸਕਣਗੇ।
ਬਦਮਾਸ਼ਾਂ ਨੇ ਪੱਤਰਕਾਰ ਨੂੰ ਮਾਰੀ ਗੋਲੀ, ਭਾਣਜੀ ਨਾਲ ਛੇੜ-ਛਾੜ ਦੀ ਕੀਤੀ ਸੀ ਸ਼ਿਕਾਇਤ
ਪੰਜਾਬ ਬੋਰਡ ਦੇ 12 ਵੀਂ ਦੇ ਨਤੀਜੇ ਇਸ ਤਰੀਕੇ ਨਾਲ ਕਰੋ ਚੈੱਕ:
- ਪਹਿਲਾਂ ਬੋਰਡ ਦੀ ਅਧਿਕਾਰਤ ਵੈਬਸਾਈਟ ac.in 'ਤੇ ਜਾਓ।
- ਇਸ ਤੋਂ ਬਾਅਦ, ‘PSEB Punjab Board Class 12th Result 2020’ 'ਤੇ ਕਲਿੱਕ ਕਰੋ।
- ਆਪਣੇ ਰੋਲ ਨੰਬਰ ਨੂੰ ਪੇਜ 'ਤੇ ਪਾ ਕੇ ਸਬਮਿਟ ਬਟਨ' ਤੇ ਕਲਿੱਕ ਕਰੋ।
- ਜਿਵੇਂ ਹੀ ਤੁਸੀਂ ਸਬਮਿਟ ਕਰੋਗੇ ਤੁਹਾਡਾ ਨਤੀਜਾ ਸਕ੍ਰੀਨ 'ਤੇ ਆ ਜਾਵੇਗਾ।
16:35 PM (IST) • 21 Jul 2020
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਨੂੰ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਇਸ ਸਕੂਲ ਦੇ ਤਿੰਨ ਮੁੰਡੇ ਅੱਵਲ ਰਹੇ ਹਨ। ਸਕੂਲ ਦੇ ਕਾਮਰਸ ਸਟ੍ਰੀਮ ਦੇ ਦਵਿੰਦਰ ਸਿੰਘ ਨੇ 450 ਵਿੱਚੋਂ 449 ਅੰਕ ਹਾਸਲ ਕੀਤੇ ਹਨ ਜਦੋਂਕਿ ਕਾਮਰਸ ਵਿੱਚ ਹੀ ਜਸਵਿੰਦਰ ਸਿੰਘ ਨੇ 446 ਨੰਬਰ ਹਾਸਲ ਕੀਤੇ ਹਨ। ਉਧਰ ਸਾਇੰਸ ਸਟ੍ਰੀਮ ਵਿੱਚ ਅੰਕੁਰ ਪਾਂਡੇ ਨੇ 450 ਵਿੱਚੋਂ 447 ਅੰਕ ਹਾਸਲ ਕੀਤੇ ਹਨ।
13:03 PM (IST) • 21 Jul 2020
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ।
12:14 PM (IST) • 21 Jul 2020
ਸਿੱਖਿਆ ਮੰਤਰੀ ਨੇ ਦੱਸਿਆ ਕਿ ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ। ਉਨ੍ਹਾਂ ਦੱਸਿਆ ਕਿ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ।
12:07 PM (IST) • 21 Jul 2020
ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨਾਂ ਵਿੱਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ।
11:43 AM (IST) • 21 Jul 2020
Load More
Tags :
PSEB Result Exams Decleared Punjab Board 12th Result To Be Released Today Check Clicking On Pseb.ac.in Result Announced PSEB 12th Result 2020 Date Punjab School Education Board Today Pseb.ac.in. Punjab Class 12 Results Class 12 Results 12th Result Punjabਏਬੀਪੀ ਸਾਂਝਾ ਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਏਬੀਪੀ ਸਾਂਝਾ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ : ਏਬੀਪੀ ਸਾਂਝਾ
New Update
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement