Punjab Breaking News LIVE: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਮੁੜ ਖੁੱਲ੍ਹੇ, 100 ਰੁਪਏ ਸਸਤਾ ਹੋਇਆ LPG ਸਿਲੰਡਰ, PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ

Punjab Breaking News LIVE 01 August, 2023: ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਮੁੜ ਖੁੱਲ੍ਹੇ, 100 ਰੁਪਏ ਸਸਤਾ ਹੋਇਆ LPG ਸਿਲੰਡਰ, PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ

ABP Sanjha Last Updated: 01 Aug 2023 04:20 PM
Asia Cup 2023, Team India:ਏਸ਼ੀਆ ਕੱਪ ਦੇ ਲਈ ਤੈਅ ਟੀਮ ਇੰਡੀਆ ਦੀ ਪਲੇਇੰਗ ਇਲੈਵਨ

 ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਆਪਣਾ ਅਗਲਾ 50 ਓਵਰਾਂ ਦਾ ਮੈਚ ਏਸ਼ੀਆ ਕੱਪ ਵਿੱਚ ਖੇਡਣ ਦਾ ਮੌਕਾ ਮਿਲੇਗਾ। ਆਗਾਮੀ ਵਨਡੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਟੀਮ ਇੰਡੀਆ ਲਈ ਏਸ਼ੀਆ ਕੱਪ ਟੂਰਨਾਮੈਂਟ ਤਿਆਰੀਆਂ ਦੇ ਨਜ਼ਰੀਏ ਤੋਂ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ।

Khalsa Aid News:  ਖਾਲਸਾ ਏਡ ਦੇ ਮੁੱਖ ਦਫ਼ਤਰ ’ਚ NIA ਦੀ ਰੇਡ, ਕਈ ਘੰਟੇ ਤੱਕ ਕੀਤੀ ਪੁੱਛਗਿੱਛ

ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਅਤੇ ਲੋੜਵੰਦਾਂ ਮਦਦ ਕਰਦਿਆਂ ਖਾਲਸਾ ਏਡ ਸੰਸਥਾ ਨੂੰ ਲਗਭਗ 24 ਸਾਲ ਹੋ ਗਏ ਹਨ। ਖਾਲਸਾ ਏਡ ਸੰਸਥਾ ਦੇ ਦੁਨੀਆ ਭਰ ‘ਚ ਵਲੰਟੀਅਰ ਮੌਜੂਦ ਹਨ। ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਕੁਦਰਤੀ ਆਫਤ, ਬਿਮਾਰੀ ਜਾਂ ਫਿਰ ਕੁਦਰਤੀ ਕਰੋਪੀ ਹੁੰਦੀ ਹੈ ਤਾਂ ਸੰਸਥਾ ਦੇ ਮੈਂਬਰ ਸੇਵਾ ਦੇ ਲਈ ਪਹੁੰਚ ਜਾਂਦੇ ਹਨ । ਦੱਸ ਦਈਏ ਖਾਲਸਾ ਏਡ ਇਸ ਸਮੇਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਕੰਮ ਕਰ ਰਹੀ ਹੈ। ਪਰ ਅੱਜ ਸਵੇਰੇ ਪਟਿਆਲਾ ਵਿਖੇ ਖਾਲਸਾ ਏਡ ਦੇ ਮੁੱਖ ਦਫਤਰ 'ਤੇ ਕੌਮੀ ਜਾਂਚ ਏਜੰਸੀ ਵੱਲੋਂ ਰੇਡ ਕੀਤੀ ਗਈ।

Punjab News: ਪੰਜਾਬ ਸਰਕਾਰ ਦੀ 'ਗੁੰਡਾਗਰਦੀ' ਖ਼ਿਲਾਫ਼ 13 ਅਗਸਤ ਨੂੰ ਜਲੰਧਰ ਵਿੱਚ ਹੋਵੇਗੀ ਮਹਾਪੰਚਾਇਤ,

Punjab News:  ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਜਿਸ ਵਿੱਚ  ਡਾ. ਨਛੱਤਰ ਪਾਲ ਐਮ.ਐਲ.ਏ ਨਵਾਂਸ਼ਹਿਰ ਸੂਬਾ ਇੰਚਾਰਜ, ਅਜੀਤ ਸਿੰਘ ਭੈਣੀ ਸੂਬਾ ਇੰਚਾਰਜ, ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ, ਡਾ. ਜਸਪ੍ਰੀਤ ਸਿੰਘ ਬੀਜਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ  ਨੂੰ ਮਿਲਿਆ ਅਤੇ ਵਿਸਥਾਰ ਸਾਹਿਤ ਮਣੀਪੁਰ ਕਾਂਡ ਦੇ ਪੀੜਿਤਾਂ ਹਿਤ ਅਤੇ ਪੰਜਾਬ ਸਰਕਾਰ ਦੀ ਦਲਿਤਾਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਸਬੰਧੀ ਗੱਲਬਾਤ ਕੀਤੀ ਅਤੇ ਮੈਮੋਰੰਡਮ ਦਿੱਤਾ।

Punjab News: ਵਪਾਰੀਆਂ ਦੀ ਸਰਕਾਰ ਨੂੰ ਸਲਾਹ

ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ  ਅਨਿਲ ਠਾਕੁਰ ਨੇ ਪੰਜਾਬ ਭਰ ਤੋਂ ਵਪਾਰੀ ਭਾਈਚਾਰੇ ਦੁਆਰਾ ਉਨ੍ਹਾਂ ਦੇ ਜੀਐਸਟੀ ਟੈਕਸ ਅਤੇ ਵੈਟ ਸਬੰਧੀ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਸਬੰਧੀ ਕੀਤੀ ਗਈ ਮੰਗ ਅਨੁਸਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਉਪਰੋਕਤ ਮਸਲਿਆਂ ਨੂੰ ਵਨ ਟਾਈਮ ਸੈਟਲਮੈਂਟ ਨੀਤੀ ਬਣਾ ਕੇ ਨਿਪਟਾਇਆ ਜਾਵੇ। 

Punjab News: ਐਨਆਈਏ ਨੇ ਇੱਕੋ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਾਰੀ ਰੇਡ

ਪੰਜਾਬ 'ਚ ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਈ ਥਾਵਾਂ 'ਤੇ ਛਾਪੇ ਮਾਰੇ ਹਨ। ਕੇਂਦਰੀ ਏਜੰਸੀਆਂ ਦੇ ਨਿਸ਼ਾਨੇ 'ਤੇ ਕਈ ਕਿਸਾਨ ਲੀਡਰ ਰਹੇ। ਐਨਆਈਏ ਨੇ ਮੋਗਾ ਅਧੀਨ ਪੈਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਬਰਨਾਲਾ ਦੇ ਪਿੰਡ ਪੰਧੇਰ, ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ), ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਤੇ ਗੁਰਾਇਆ ਨੇੜੇ ਪਿੰਡ ਡੱਲੇਵਾਲ ਵਿੱਚ ਰੇਡ ਕੀਤੀ ਹੈ। ਬੇਸ਼ੱਕ ਐਨਆਈਏ ਨੇ ਜ਼ਿਆਦਾਤਰ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਰੇਡ ਕੀਤੀ ਪਰ ਇਸ ਕਾਰਵਾਈ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਦੱਸੇ ਜਾ ਰਹੇ ਹਨ। 

Punjab News: ਸੀਐਮ ਭਗਵੰਤ ਮਾਨ ਦਾ ਵਿਸ਼ੇਸ਼ ਮੁੱਖ ਸਕੱਤਰ ਸੇਵਾਮੁਕਤ

ਪੰਜਾਬ ਦੇ ਚੀਫ਼ ਸੈਕਟਰੀ ਵੀਕੇ ਜੰਜੂਆਂ ਤੋਂ ਠੀਕ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਸੇਵਾਮੁਕਤ ਹੋ ਗਏ ਹਨ। ਵਿਭਾਗ ਵਿੱਚ ਉਹਨਾਂ ਦਾ ਆਖਰੀ ਦਿਨ ਸੋਮਵਾਰ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਸੋਮਵਾਰ ਸੁਨਾਮ 'ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਸ਼ਾਮਲ ਹੋਣ ਕਰ ਕੇ ਸਰਕਾਰ ਕੋਈ ਹੁਕਮ ਜਾਰੀ ਨਹੀਂ ਕਰ ਸਕੀ। ਅਤੇ ਨਾ ਹੀ ਏ.ਵੇਣੂ ਪ੍ਰਸਾਦ ਦੀ ਸੇਵਾਮੁਕਤੀ ਦਾ ਕੋਈ ਸਮਾਗਮ ਕੀਤਾ ਗਿਆ ਹੈ। 

Ludhiana News: ਪੋਰਨੋਗ੍ਰਾਫ਼ੀ ਵੀਡੀਓ ਸ਼ੇਅਰ ਕਰਨ ਦੇ ਮਾਮਲੇ ’ਚ ਪੰਜ ਨੌਜਵਾਨ ਫੜੇ

ਹੁਣ ਬੱਚਿਆਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਕਰਨ 'ਤੇ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ। ਕਾਨੂੰਨ ਮੁਤਾਬਕ ਪਹਿਲੀ ਵਾਰ ਗਲਤੀ ਕਰਨ ਤੇ ਕੇਸ ਦਰਜ ਹੋਣ ’ਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਨਾਲ ਪੰਜ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਅਜਿਹਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਪੋਰਨੋਗ੍ਰਾਫ਼ੀ ਵੀਡੀਓ ਸ਼ੇਅਰ ਕਰਨ ਦੇ ਮਾਮਲੇ ’ਚ ਪੰਜ ਨੌਜਵਾਨ ਫੜੇ ਹਨ।

Sidhu Moosewala Murder Case :   ਵਿਦੇਸ਼ ਤੋਂ ਭਾਰਤ ਲਿਆਂਦਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਸਚਿਨ ਥਾਪਨ !

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਥਾਪਨ ਨੂੰ ਭਾਰਤ ਲਿਆਂਦਾ ਗਿਆ ਹੈ। ਗੈਂਗਸਟਰ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਦਿੱਲੀ ਲਿਆਂਦਾ ਗਿਆ ਹੈ। ਦੁਬਈ ਪੁਲਿਸ ਨੇ ਉਸ ਨੂੰ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਹੈ। ਸਚਿਨ ਥਾਪਨ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵਾਂਟੇਡ ਸੀ। ਸਚਿਨ ਥਾਪਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ।

NIA raid in Punjab: ਪਿੰਡ ਸਰਾਵਾ ਬੋਦਲਾ 'ਚ ਕਿਸਾਨ ਲੀਡਰ ਸਤਨਾਮ ਸਿੰਘ ਸੱਤਾ ਦੇ ਘਰ ਕੀਤੀ ਰੇਡ

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਸਰਾਵਾ ਬੋਦਲਾ ਅੱਜ ਸਵੇਰੇ ਰਾਸ਼ਟਰੀ ਜਾਂਚ ਏਜੰਸੀ (NIA) ਨੇ ਰੇਡ ਕੀਤੀ ਹੈ। ਸੂਤਰਾਂ ਅਨੁਸਾਰ ਸਤਨਾਮ ਸਿੰਘ ਸੱਤਾ ਦੇ ਘਰ ਰੇਡ ਕੀਤੀ ਹੈ, ਜੋ ਕਿਸਾਨ ਯੂਨਿਅਨ ਦੇ ਨਾਲ ਸਬੰਧ ਰੱਖਦਾ ਹੈ। ਹਾਸਲ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਸ਼ਟਰੀ ਜਾਂਚ ਏਜੰਸੀ NIA ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਪਿੰਡ ਸਰਾਵਾ ਬੋਦਲਾ ਵਿੱਚ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਦੇ ਘਰ ਰੇਡ ਕੀਤੀ ਹੈ ਤੇ ਸਤਨਾਮ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ।

Punjab Weather Report: 3 ਤੇ 4 ਅਗਸਤ ਲਈ ਪੂਰੇ ਪੰਜਾਬ 'ਚ ਯੈਲੋ ਅਲਰਟ

ਪੰਜਾਬ ਵਿੱਚ ਅੱਜ ਮੀਂਹ ਨਹੀਂ ਪਵੇਗਾ। ਸਾਰਾ ਦਿਨ ਤਿੱਖੀ ਧੁੱਪ ਰਹੇਗੀ ਜਿਸ ਕਰਕੇ ਹੁੰਮਸ ਤੇ ਗਰਮੀ ਵੱਢ ਕੱਢੇਗੀ। ਮੌਸਮ ਵਿਭਾਗ ਨੇ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾਈ। ਬੇਸ਼ੱਕ ਅੱਜ ਬਾਅਦ ਦੁਪਹਿਰ 3 ਵਜੇ ਤੱਕ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਹੀ ਜਾਵੇਗਾ ਪਰ ਮੌਸਮ ਵਿੱਚ ਨਮੀ 84 ਫੀਸਦੀ ਦੇ ਕਰੀਬ ਰਹਿਣ ਕਾਰਨ 41 ਗਰਮੀ ਵੱਟ ਕੱਢੇਗੀ।

Jalandhar News: ਜਲੰਧਰ ਜ਼ਿਲ੍ਹੇ 'ਚ 25 ਹਜ਼ਾਰ ਏਕੜ ਫਸਲ ਤਬਾਹ

ਜ਼ਿਲ੍ਹਾ ਜਲੰਧਰ ਅੰਦਰ ਹੜ੍ਹ ਕਾਰਨ ਹੁਣ ਤੱਕ 25 ਹਜ਼ਾਰ ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਹੈ। ਸਤਲੁਜ ਦੇ ਧੁੱਸੀ ਬੰਨ੍ਹ ਵਿੱਚ ਕਾਸੂ ਮੰਡੀ ਨੇੜੇ ਪਏ ਦੂਜੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਹੜ੍ਹ ਦੀ ਮਾਰ ਹੇਠ ਆਏ ਕਈ ਪਿੰਡਾਂ ਵਿੱਚ ਅਜੇ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।

Ludhiana News: ਗੈਂਗਸਟਰ ਰਾਣਾ ਕੰਦੋਵਾਲੀਆ ਦਾ ਭਰਾ ਕਿੱਡਨੈਪ

ਪੰਜਾਬ ਵਿੱਚ ਮੁੜ ਗੈਂਗਵਾਰ ਵਧਣ ਦੇ ਅਸਾਰ ਬਣ ਗਏ ਹਨ। ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਕੀਰਤ ਸਿੰਘ ਲਾਲਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਰਾਦਪੁਰਾ ਤੋਂ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਹੈ। ਕਾਰ ਵਿੱਚ ਬੈਠਣ ਤੋਂ ਪਹਿਲਾਂ ਹੀ ਜਸਕੀਰਤ ਲਾਲਾ ਨੇ ਆਪਣੇ ਭਰਾ ਸ਼ੇਰਾ ਨੂੰ ਕਾਲ ਲਾ ਕੇ ਫ਼ੋਨ ਹੋਲਡ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਦੀ ਫੋਨ 'ਤੇ ਪੂਰੀ ਗੱਲਬਾਤ ਸੁਣ ਕੇ ਸ਼ੇਰਾ ਵੀ ਟਿਕਾਣੇ 'ਤੇ ਪਹੁੰਚ ਗਿਆ।

PSPCL employees: PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. ਵਿੱਚ ਮੁਲਾਜ਼ਮਾਂ ਦੀ ਸੇਵਾਮੁਕਤੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਵਾਲੇ ਦਿਨ ਹੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਨੇ ਸੇਵਾਮੁਕਤੀ ਵਾਲੇ ਦਿਨ ਤੋਂ ਪਹਿਲਾਂ ਸਾਰੀ ਕਾਰਵਾਰੀ ਪੂਰੀ ਕਰਨ ਲਈ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਦੀ ਪਾਲਣਾ ਨੂੰ ਲਾਜ਼ਮੀ ਕਰਦਿਆਂ ਅਦਾਇਗੀ 'ਚ ਦੇਰੀ ਹੋਣ ਤੇ ਅਮਲਾ ਵਿਭਾਗ ਦੀ ਜ਼ਿੰਮੇਵਾਰੀ ਹੋਣ ਦੀ ਗੱਲ ਕਹੀ ਗਈ ਹੈ।

LPG Cylinder Price: 100 ਰੁਪਏ ਸਸਤਾ ਹੋਇਆ LPG ਸਿਲੰਡਰ

ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ LPG ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਵਾਧੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ।

ਪਿਛੋਕੜ

Punjab Breaking News LIVE 01 August, 2023:  ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ (VIRASAT-E-KHALSA) , ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਛਿਮਾਹੀ ਰੱਖ-ਰਖਾਅ ਦੇ ਮੱਦੇਨਜ਼ਰ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰੱਖੇ ਗਏ ਸਨ। ਹੁਣ ਇਹ ਮਿਊਜ਼ੀਅਮ ਅੱਜ 1 ਅਗਸਤ ਤੋਂ ਸੈਲਾਨੀਆਂ ਲਈ ਮੁੜ ਤੋਂ ਖੁੱਲ ਗਏ ਹਨ। ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਸੈਲਾਨੀਆਂ ਲਈ ਮੁੜ ਤੋਂ ਖੁੱਲ੍ਹੇ


 


'ਜ਼ਿਆਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਸੀਐਮ ਬਣਾਇਆ'


Lok Sabha Elections 2024 : ਆਗਾਮੀ ਲੋਕ ਸਭਾ ਚੋਣਾਂ-2024 ਨੂੰ ਲੈ ਕੇ ਭਾਜਪਾ ਸਰਗਰਮ ਮੋਡ ਵਿੱਚ ਆ ਗਈ ਹੈ। ਇਸੇ ਕੜੀ ਵਿੱਚ ਸੋਮਵਾਰ (31 ਜੁਲਾਈ) ਨੂੰ ਪੀਐਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਜਿੱਤ ਦਾ ਮੰਤਰ ਦਿੱਤਾ ਅਤੇ ਚੋਣਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਐਨਡੀਏ ਸੰਸਦ ਮੈਂਬਰਾਂ ਦੀਆਂ ਇਹ ਮੀਟਿੰਗਾਂ 10 ਅਗਸਤ ਤੱਕ ਜਾਰੀ ਰਹਿਣਗੀਆਂ। 'ਜ਼ਿਆਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਸੀਐਮ ਬਣਾਇਆ'


 


PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ 


PSPCL employees: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. ਵਿੱਚ ਮੁਲਾਜ਼ਮਾਂ ਦੀ ਸੇਵਾਮੁਕਤੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਵਾਲੇ ਦਿਨ ਹੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਨੇ ਸੇਵਾਮੁਕਤੀ ਵਾਲੇ ਦਿਨ ਤੋਂ ਪਹਿਲਾਂ ਸਾਰੀ ਕਾਰਵਾਰੀ ਪੂਰੀ ਕਰਨ ਲਈ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਦੀ ਪਾਲਣਾ ਨੂੰ ਲਾਜ਼ਮੀ ਕਰਦਿਆਂ ਅਦਾਇਗੀ 'ਚ ਦੇਰੀ ਹੋਣ ਤੇ ਅਮਲਾ ਵਿਭਾਗ ਦੀ ਜ਼ਿੰਮੇਵਾਰੀ ਹੋਣ ਦੀ ਗੱਲ ਕਹੀ ਗਈ ਹੈ। PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ


 


ਦਿੱਲੀ ਆਰਡੀਨੈਂਸ ਨਾਲ ਜੁੜਿਆ ਬਿੱਲ ਅੱਜ ਲੋਕ ਸਭਾ 'ਚ ਕੀਤਾ ਜਾਵੇਗਾ ਪੇਸ਼


Delhi Ordinance 2023 : ਦਿੱਲੀ ਦੇ ਅਧਿਕਾਰੀਆਂ ਦੀ ਟ੍ਰਾਂਸਫਰ ਪੋਸਟਿੰਗ ਨਾਲ ਸਬੰਧਤ ਕੇਂਦਰ ਸਰਕਾਰ ਦੇ ਆਰਡੀਨੈਂਸ ਨਾਲ ਸਬੰਧਤ ਬਿੱਲ ਮੰਗਲਵਾਰ (1 ਅਗਸਤ) ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਪੇਸ਼ ਕਰਨਗੇ। ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸ਼ੁਰੂ ਤੋਂ ਹੀ ਇਸ ਆਰਡੀਨੈਂਸ ਦੇ ਖਿਲਾਫ ਰਹੀ ਹੈ। ਇਸ ਦੇ ਨਾਲ ਹੀ ਆਪ ਇਸ ਬਿੱਲ ਦਾ ਵਿਰੋਧ ਕਰਨ ਲਈ ਸਾਰੀਆਂ ਵਿਰੋਧੀ ਪਾਰਟੀਆਂ ਤੋਂ ਸਮਰਥਨ ਵੀ ਮੰਗ ਚੁੱਕੀ ਹੈ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਵੀ 'ਆਪ' ਦੇ ਕੌਮੀ ਕਨਵੀਨਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਦਿੱਲੀ ਆਰਡੀਨੈਂਸ ਨਾਲ ਜੁੜਿਆ ਬਿੱਲ ਅੱਜ ਲੋਕ ਸਭਾ 'ਚ ਕੀਤਾ ਜਾਵੇਗਾ ਪੇਸ਼

 

ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ

 

LPG Cylinder Price : ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ LPG ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਵਾਧੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ। ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.