(Source: ECI/ABP News)
PSPCL ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਵਿਭਾਗ ਨੇ ਸੇਵਾਮੁਕਤੀ ਸਬੰਧੀ ਲਿਆ ਵੱਡਾ ਫੈਸਲਾ
PSPCL employees - ਵਿਭਾਗ ਨੇ ਸੇਵਾਮੁਕਤੀ ਵਾਲੇ ਦਿਨ ਤੋਂ ਪਹਿਲਾਂ ਸਾਰੀ ਕਾਰਵਾਰੀ ਪੂਰੀ ਕਰਨ ਲਈ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਦੀ ਪਾਲਣਾ ਨੂੰ ਲਾਜ਼ਮੀ ਕਰਦਿਆਂ ਅਦਾਇਗੀ 'ਚ ਦੇਰੀ ਹੋਣ ਤੇ ਅਮਲਾ ਵਿਭਾਗ ਦੀ ਜ਼ਿੰਮੇਵਾਰੀ ਹੋਣ ਦੀ ਗੱਲ..

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿ. ਵਿੱਚ ਮੁਲਾਜ਼ਮਾਂ ਦੀ ਸੇਵਾਮੁਕਤੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਵਾਲੇ ਦਿਨ ਹੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਵਿਭਾਗ ਨੇ ਸੇਵਾਮੁਕਤੀ ਵਾਲੇ ਦਿਨ ਤੋਂ ਪਹਿਲਾਂ ਸਾਰੀ ਕਾਰਵਾਰੀ ਪੂਰੀ ਕਰਨ ਲਈ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਦੀ ਪਾਲਣਾ ਨੂੰ ਲਾਜ਼ਮੀ ਕਰਦਿਆਂ ਅਦਾਇਗੀ 'ਚ ਦੇਰੀ ਹੋਣ ਤੇ ਅਮਲਾ ਵਿਭਾਗ ਦੀ ਜ਼ਿੰਮੇਵਾਰੀ ਹੋਣ ਦੀ ਗੱਲ ਕਹੀ ਗਈ ਹੈ।
ਪੀਐੱਸਪੀਸੀਐੱਲ ਵੱਲੋਂ ਜਾਰੀ ਪੱਤਰ 'ਚ ਸੇਵਾਮੁਕਤ ਮੁਲਾਜ਼ਮਾਂ/ਅਧਿਕਾਰੀਆਂ ਦੀ ਲੀਵ ਇਨਕੈਸ਼ਮੈਂਟ ਦੀ ਅਦਾਇਗੀ ਕਰਨ ਬਾਰੇ ਟਾਈਮ ਲਾਈਨ ਜਾਰੀ ਕੀਤੀ ਗਈ ਹੈ। ਦਫਤਰੀ ਹੁਕਮ ਸੇਵਾਮੁਕਤੀ ਵਾਲੇ ਮਹੀਨੇ ਦੀ 15 ਤਰੀਕ ਤੱਕ ਜਾਰੀ ਕਰਨ ਲਈ ਕਿਹਾ ਗਿਆ ਹੈ। ਮਹੀਨੇ ਦੀ 20 ਤਰੀਕ ਤੱਕ ਲੀਵ ਇਨਕੈਸ਼ਮੈਂਟ ਦੀ ਰਕਮ ਦਾ ਇੰਦਰਾਜ ਤੇ ਰਕਮ ਨੂੰ ਸਰਟੀਫਾਈ ਕਰਨਾ ਦਾ ਕੰਮ ਡੀਡੀਓਜ਼ ਵਲੋਂ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਬਾਅਦ ਸੇਵਾਮੁਕਤੀ ਵਾਲੇ ਦਿਨ ਸਬੰਧਤ ਮੁਲਾਜ਼ਮ ਨੂੰ ਅਦਾਇਗੀ ਕਰਨੀ ਹੋਵੇਗੀ। ਜੇ ਅਦਾਇਗੀ 'ਚ ਦੇਰੀ ਹੁੰਦੀ ਹੈ ਤਾਂ ਡੀਡੀਓ ਜ਼ਿੰਮੇਵਾਰ ਹੋਵੇਗਾ। ਦੱਸਣਯੋਗ ਹੈ ਕਿ ਪੀਐੱਸਪੀਸੀਐੱਲ ਇਹ ਕਦਮ ਚੁੱਕ ਕੇ ਮੋਹਰੀ ਬਣ ਗਿਆ ਹੈ।
ਇਹ ਵੀ ਪੜ੍ਹੋ : - CM ਭਗਵੰਤ ਮਾਨ ਦਾ ਵਿਸ਼ੇਸ਼ ਮੁੱਖ ਸਕੱਤਰ ਸੇਵਾਮੁਕਤ, ਇਹਨਾਂ ਅਫ਼ਸਰਾਂ 'ਚ ਲੱਗੀ ਹੁਣ ਅਹੁਦੇ ਲਈ ਦੌੜ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
