Punjab ਦੀ ਇਸ ਯੂਨੀਵਰਸਿਟੀ 'ਚ ਕੁੜੀਆਂ ਨਾਲ ਹੋ ਰਿਹਾ ਸਰੀਰਕ ਸ਼ੋਸ਼ਣ, ਥੱਕ ਹਾਰ ਕੇ ਵਿਦਿਆਰਥਣਾਂ ਨੇ ਰਾਜਪਾਲ ਨੂੰ ਲਿਖੀ ਚਿੱਠੀ
Physical abuse of girls : ਰਾਜਪਾਲ ਨੂੰ ਲਿਖੀ ਇਸ ਚਿੱਠੀ ਵਿੱਚ ਸ਼ਿਕਾਇਤ ਕੀਤੀ ਹੈ ਕਿ ਪੀਏਯੂ ਵਿੱਚ ਅਧਿਆਪਕਾਂ ਵੱਲੋਂ ਕੁੜੀਆਂ ਨਾਲ ਕਥਿਤ ਗਲਤ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ। ਇਸ ਸਬੰਧੀ ਕਈ..
ਲੁਧਿਆਣਾ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜਾਰੀ ਇੱਕ ਗੁਮਨਾਮ ਚਿੱਠੀ ਨੇ ਸਭ ਨੂੰ ਭਾਜਾੜਾਂ ਪਾ ਦਿੱਤੀਆਂ ਹਨ। ਇਹ ਚਿੱਠੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਲਿਖੀ ਗਈ ਹੈ। ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਚਿੱਠੀ ਵਿੱਚ ਵਿਦਿਆਰਥਣਾਂ ਨੇ ਅਧਿਆਪਕਾਂ 'ਤੇ ਸਰੀਰਕ ਸ਼ੋਸ਼ਣ ਅਤੇ ਛੇੜ ਛਾੜ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਇਸ ਮਾਮਲੇ 'ਚ ਪੀਏਯੂ ਪ੍ਰਸ਼ਾਸਨ ਨੇ ਇੱਕ ਅਧਿਆਪਕ ਦਾ ਤਬਾਦਲਾ ਹੋਰ ਸਟੇਸ਼ਨ 'ਤੇ ਕਰ ਦਿੱਤਾ ਹੈ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਰਾਜਪਾਲ ਨੂੰ ਲਿਖੀ ਇਸ ਚਿੱਠੀ ਵਿੱਚ ਸ਼ਿਕਾਇਤ ਕੀਤੀ ਹੈ ਕਿ ਪੀਏਯੂ ਵਿੱਚ ਅਧਿਆਪਕਾਂ ਵੱਲੋਂ ਕੁੜੀਆਂ ਨਾਲ ਕਥਿਤ ਗਲਤ ਵਿਹਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ। ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਪਰ ਹਰ ਵਾਰ ਮਾਮਲੇ ਨੂੰ ਦਬਾ ਲਿਆ ਜਾਂਦਾ ਹੈ। ਹੁਣ ਵੀ ਇੱਕ ਅੰਡਰ ਗ੍ਰੈਜੂਏਟ ਵਿਦਿਆਰਥਣ ਨਾਲ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵੀ ਸ਼ਿਕਾਇਤ ਕੀਤੀ ਪਰ ਕੋਈ ਹੱਲ ਨਹੀਂ ਹੋਇਆ।
ਇਸ ਲਈ ਮਜਬੂਰ ਹੋ ਕੇ ਇਹ ਚਿੱਠੀ ਰਾਜਪਾਲ ਨੂੰ ਲਿਖਣੀ ਪਈ ਹੈ ਤਾਂ ਜੋ 'ਵਰਸਿਟੀ ਵਿੱਚ ਚੱਲ ਰਹੇ ਇਸ ਵਰਤਾਰੇ ਨੂੰ ਠੱਲ੍ਹ ਪਾਈ ਜਾਵੇ। ਇਸ ਪੱਤਰ `ਚ ਵਿਦਿਆਰਥਣਾਂ ਨੇ ਭਾਵੇਂ ਆਪਣਾ ਨਾਮ ਨਹੀਂ ਦਿੱਤਾ ਪਰ ਉਨ੍ਹਾਂ ਨੇ ਹੁਣ ਦੇ ਮਾਮਲੇ ਸਮੇਤ ਪਿਛਲੇ ਸਮੇਂ ਦੌਰਾਨ ਹੋਏ ਅਜਿਹੇ ਵਰਤਾਰੇ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਰਸਿਟੀ ਦੇ ਕਈ ਅਧਿਆਪਕਾਂ ਨੇ ਨਾਮ ਨਾ ਲਿਖਣ ਦੀ ਸ਼ਰਤ 'ਤੇ ਦੱਸਿਆ ਕਿ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਹੈ। ਜੇਕਰ ਕੋਈ ਅਧਿਆਪਕ ਇਸ ਰਿਸ਼ਤੇ ਨਾਲ ਖਿਲਵਾੜ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਕਈ ਵਿਦਿਆਰਥੀਆਂ ਅਧਿਆਪਕਾਂ ਪ੍ਰਤੀ ਰਵੱਈਆ ਇੰਨਾ ਮੰਦਭਾਗਾ ਹੁੰਦਾ ਹੈ ਕਿ ਉਹ 'ਵਰਸਿਟੀ ਦੇ ਕਿਸੇ ਵੀ ਨਿਯਮ ਦੀ ਪ੍ਰਵਾਹ ਨਹੀਂ ਕਰਦੇ। ਕਲਾਸਾਂ ਘੱਟ ਲਗਾਉਣ ਦੇ ਬਾਵਜੂਦ ਨੰਬਰ ਪੂਰੇ ਲਗਾਉਣ ਲਈ ਦਬਾਅ ਪਾਉਂਦੇ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਕਥਿਤ ਤੌਰ 'ਤੇ ਇੱਕ ਅਧਿਆਪਕ ਦੀ ਬਦਲੀ ਕਿਸ ਹਰ ਸਟੇਸ਼ਨ 'ਤੇ ਕਰ ਦਿੱਤੀ ਗਈ ਹੈ।