Punjab Breaking News Live: ਪੰਜਾਬ ਵਿੱਚ ਗਰਮੀ ਦਾ ਕਹਿਰ, ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੇਜਰੀਵਾਲ ਦਾ ਆਈਫੋਨ ਖੋਲ੍ਹਣ 'ਚ ED ਦੇ ਛੁੱਟੇ ਪਸੀਨੇ

Punjab Breaking News LIVE, 06 April, 2024: ਪੰਜਾਬ ਵਿੱਚ ਗਰਮੀ ਦਾ ਕਹਿਰ, ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੇਜਰੀਵਾਲ ਦਾ ਆਈਫੋਨ ਖੋਲ੍ਹਣ 'ਚ ED ਦੇ ਛੁੱਟੇ ਪਸੀਨੇ

ABP Sanjha Last Updated: 06 Apr 2024 12:47 PM
Bageshwar Dham: ਮੁੜ ਵਿਵਾਦਾਂ ਵਿਚ ਘਿਰੇ ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ, ਥਾਣੇ ਪਹੁੰਚਿਆ ਮਾਮਲਾ

Bageshwar Dham: ਆਪਣੀਆਂ ਵਿਵਾਦਤ ਟਿੱਪਣੀਆਂ ਕਰਕੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਬਾਗੇਸ਼ਵਰ ਧਾਮ ਦੇ ਮਹੰਤ ਧੀਰੇਂਦਰ ਸ਼ਾਸਤਰੀ ਅਲੀ ਬਾਰੇ ਆਪਣੀ ਵਿਵਾਦਿਤ ਟਿੱਪਣੀ ਕਾਰਨ ਬੁਰੇ ਫਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗ ਲਈ ਹੈ। ਇਸ ਤੋਂ ਬਾਅਦ ਵੀ ਮੁਸਲਿਮ ਭਾਈਚਾਰਾ ਉਸ ਦੇ ਖਿਲਾਫ ਕਾਫੀ ਨਾਰਾਜ਼ ਹੈ। ਲਖਨਊ ਦੇ ਕਈ ਮੌਲਾਨਾ ਨੇ ਸ਼ੁੱਕਰਵਾਰ ਨੂੰ ਚੌਕ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ। ਸ਼ੀਆ ਚੰਦ ਕਮੇਟੀ ਦੇ ਪ੍ਰਧਾਨ ਮੌਲਾਨਾ ਸੈਫ ਅੱਬਾਸ ਨਕਵੀ ਦੀ ਅਗਵਾਈ 'ਚ ਥਾਣੇ ਪਹੁੰਚੇ ਮੌਲਾਨਾ ਨੇ ਧੀਰੇਂਦਰ ਸ਼ਾਸਤਰੀ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਫਿਲਹਾਲ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।

Gold Prices: ਸੋਨੇ ਨੇ ਰਚਿਆ ਨਵਾਂ ਇਤਿਹਾਸ, ਪਹਿਲੀ ਵਾਰ ਘਰੇਲੂ ਬਾਜ਼ਾਰ 'ਚ ਨਿਕਲਿਆ 70 ਹਜ਼ਾਰ ਤੋਂ ਪਾਰ

Gold Record High: ਦੇਸ਼ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ। ਇਸ ਹਫਤੇ ਸੋਨੇ ਨੇ ਤਿੰਨ ਵਾਰ ਉਚਾਈ ਦਾ ਰਿਕਾਰਡ ਕਾਇਮ ਕੀਤਾ। ਹਫਤੇ ਦੇ ਆਖਰੀ ਦਿਨ ਸ਼ਨੀਵਾਰ ਨੂੰ MCX 'ਤੇ ਸੋਨੇ ਨੇ ਨਵਾਂ ਇਤਿਹਾਸ ਰਚ ਦਿੱਤਾ। ਸੋਨੇ ਦੀ ਕੀਮਤ ਜ਼ਿੰਦਗੀ 'ਚ ਪਹਿਲੀ ਵਾਰ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰਨ 'ਚ ਕਾਮਯਾਬ ਰਹੀ। ਸ਼ਨੀਵਾਰ ਨੂੰ ਸੋਨਾ 70,699 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਹਫਤੇ ਦੇ ਦੌਰਾਨ, ਸੋਨਾ ਨੇ ਸੋਮਵਾਰ ਅਤੇ ਬੁੱਧਵਾਰ ਨੂੰ ਵੀ ਨਵਾਂ ਰਿਕਾਰਡ ਬਣਾਇਆ ਸੀ। 

Delhi Liquor Scam: ਕੇਜਰੀਵਾਲ ਦਾ ਆਈਫੋਨ ਖੋਲ੍ਹਣ 'ਚ ED ਦੇ ਛੁੱਟੇ ਪਸੀਨੇ... ਹੁਣ ਐਪਲ ਕੋਲ ਪਹੁੰਚ

Delhi Liquor Scam: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਈਫੋਨ ਅਨਲੌਕ ਕਰਨਾ ਕੇਂਦਰੀ ਜਾਂਚ ਏਜੰਸੀ ED ਲਈ ਸਿਰਦਰਦੀ ਬਣ ਗਿਆ ਹੈ,ਹੁਣ ਇਸ ਆਈਫੋਨ ਨੂੰ ਅਨਲਾਕ ਕਰਨ ਲਈ ED ਨੇ ਐਪਲ ਤੋਂ ਕੋਲ ਪਹੁੰਚ ਕੀਤੀ ਹੈ। ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਐਪਲ ਨੇ  ਆਈਫੋਨ ਨੂੰ ਅਨਲੌਕ ਕਰਨ ਅਤੇ ਈਡੀ ਨੂੰ ਐਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਐਪਲ ਨੂੰ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਬੇਨਤੀ ਨਹੀਂ ਮਿਲੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ਨੇ ਕਾਨੂੰਨੀ ਏਜੰਸੀਆਂ ਨਾਲ ਟਕਰਾਅ ਕੀਤਾ ਹੈ। ਅਮਰੀਕੀ ਜਾਂਚ ਏਜੰਸੀਆਂ ਨੇ ਵੀ ਇਸ ਤੋਂ ਇਨਕਾਰ ਕੀਤਾ ਹੈ।

Punjab Weather: ਪੰਜਾਬ 'ਚ ਗਰਮੀ ਦਾ ਕਹਿਰ 36 ਡਿਗਰੀ ਨਾਲ ਪਟਿਆਲਾ ਰਿਹਾ ਸਭ ਤੋਂ ਗਰਮ, ਜਾਣੋ ਕਿਹੜੇ-ਕਿਹੜੇ ਸ਼ਹਿਰ ਝੱਲਣਗੇ ਗਰਮੀ ਦੀ ਮਾਰ ?

Weather In Punjab: ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਇਸ ਸਮੇਂ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ 0.1 ਡਿਗਰੀ ਦੇ ਵਾਧੇ ਨਾਲ ਇਹ ਆਮ ਨਾਲੋਂ 2.5 ਡਿਗਰੀ ਵੱਧ ਪਹੁੰਚ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ 36.1 ਡਿਗਰੀ ਤਾਪਮਾਨ ਪਟਿਆਲਾ ਵਿੱਚ ਦਰਜ ਕੀਤਾ ਗਿਆ। ਪਟਿਆਲਾ ਵਿੱਚ ਪਾਰਾ ਆਮ ਨਾਲੋਂ 4 ਡਿਗਰੀ ਵੱਧ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 13.5 ਡਿਗਰੀ ਦਰਜ ਕੀਤਾ ਗਿਆ।

ਪਿਛੋਕੜ

Punjab Breaking News LIVE, 06 April, 2024: ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਇਸ ਸਮੇਂ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ 0.1 ਡਿਗਰੀ ਦੇ ਵਾਧੇ ਨਾਲ ਇਹ ਆਮ ਨਾਲੋਂ 2.5 ਡਿਗਰੀ ਵੱਧ ਪਹੁੰਚ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ 36.1 ਡਿਗਰੀ ਤਾਪਮਾਨ ਪਟਿਆਲਾ ਵਿੱਚ ਦਰਜ ਕੀਤਾ ਗਿਆ। ਪਟਿਆਲਾ ਵਿੱਚ ਪਾਰਾ ਆਮ ਨਾਲੋਂ 4 ਡਿਗਰੀ ਵੱਧ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਇਹ ਆਮ ਦੇ ਕਰੀਬ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 13.5 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਇਸ ਜ਼ਿਲ੍ਹੇ ’ਚ ਤਾਪਮਾਨ 36 ਡਿਗਰੀ ਤੋਂ ਪਾਰ, ਜਾਣੋ ਕਿਹੜੇ-ਕਿਹੜੇ ਸ਼ਹਿਰ ਝੱਲਣਗੇ ਗਰਮੀ ਦੀ ਮਾਰ ?


 


Delhi Liquor Scam: ਕੇਜਰੀਵਾਲ ਦਾ ਆਈਫੋਨ ਖੋਲ੍ਹਣ 'ਚ ED ਦੇ ਛੁੱਟੇ ਪਸੀਨੇ... ਹੁਣ ਐਪਲ ਕੋਲ ਪਹੁੰਚ


Delhi Liquor Scam: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਈਫੋਨ ਅਨਲੌਕ ਕਰਨਾ ਕੇਂਦਰੀ ਜਾਂਚ ਏਜੰਸੀ ED ਲਈ ਸਿਰਦਰਦੀ ਬਣ ਗਿਆ ਹੈ,ਹੁਣ ਇਸ ਆਈਫੋਨ ਨੂੰ ਅਨਲਾਕ ਕਰਨ ਲਈ ED ਨੇ ਐਪਲ ਤੋਂ ਕੋਲ ਪਹੁੰਚ ਕੀਤੀ ਹੈ। ਕੁਝ ਰਿਪੋਰਟਾਂ ਦਾ ਦਾਅਵਾ ਹੈ ਕਿ ਐਪਲ ਨੇ  ਆਈਫੋਨ ਨੂੰ ਅਨਲੌਕ ਕਰਨ ਅਤੇ ਈਡੀ ਨੂੰ ਐਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਐਪਲ ਨੂੰ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਬੇਨਤੀ ਨਹੀਂ ਮਿਲੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ਨੇ ਕਾਨੂੰਨੀ ਏਜੰਸੀਆਂ ਨਾਲ ਟਕਰਾਅ ਕੀਤਾ ਹੈ। ਅਮਰੀਕੀ ਜਾਂਚ ਏਜੰਸੀਆਂ ਨੇ ਵੀ ਇਸ ਤੋਂ ਇਨਕਾਰ ਕੀਤਾ ਹੈ। ਕੇਜਰੀਵਾਲ ਦਾ ਆਈਫੋਨ ਖੋਲ੍ਹਣ 'ਚ ED ਦੇ ਛੁੱਟੇ ਪਸੀਨੇ... ਹੁਣ ਐਪਲ ਕੋਲ ਪਹੁੰਚ


 


Gold Prices: ਸੋਨੇ ਨੇ ਰਚਿਆ ਨਵਾਂ ਇਤਿਹਾਸ, ਪਹਿਲੀ ਵਾਰ ਘਰੇਲੂ ਬਾਜ਼ਾਰ 'ਚ ਨਿਕਲਿਆ 70 ਹਜ਼ਾਰ ਤੋਂ ਪਾਰ


Gold Record High: ਦੇਸ਼ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ। ਇਸ ਹਫਤੇ ਸੋਨੇ ਨੇ ਤਿੰਨ ਵਾਰ ਉਚਾਈ ਦਾ ਰਿਕਾਰਡ ਕਾਇਮ ਕੀਤਾ। ਹਫਤੇ ਦੇ ਆਖਰੀ ਦਿਨ ਸ਼ਨੀਵਾਰ ਨੂੰ MCX 'ਤੇ ਸੋਨੇ ਨੇ ਨਵਾਂ ਇਤਿਹਾਸ ਰਚ ਦਿੱਤਾ। ਸੋਨੇ ਦੀ ਕੀਮਤ ਜ਼ਿੰਦਗੀ 'ਚ ਪਹਿਲੀ ਵਾਰ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰਨ 'ਚ ਕਾਮਯਾਬ ਰਹੀ। ਸ਼ਨੀਵਾਰ ਨੂੰ ਸੋਨਾ 70,699 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਹਫਤੇ ਦੇ ਦੌਰਾਨ, ਸੋਨਾ ਨੇ ਸੋਮਵਾਰ ਅਤੇ ਬੁੱਧਵਾਰ ਨੂੰ ਵੀ ਨਵਾਂ ਰਿਕਾਰਡ ਬਣਾਇਆ ਸੀ। ਸੋਨੇ ਨੇ ਰਚਿਆ ਨਵਾਂ ਇਤਿਹਾਸ, ਪਹਿਲੀ ਵਾਰ ਘਰੇਲੂ ਬਾਜ਼ਾਰ 'ਚ ਨਿਕਲਿਆ 70 ਹਜ਼ਾਰ ਤੋਂ ਪਾਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.