Punjab Breaking News Live: ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੁੱਟੀ ਦਾ ਐਲਾਨ, 5000 ਭਾਰਤੀਆਂ ਨੂੰ ਬਣਾਇਆ ਗੁਲਾਮ

Punjab Breaking News LIVE, 07 April, 2024: ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੁੱਟੀ ਦਾ ਐਲਾਨ, 5000 ਭਾਰਤੀਆਂ ਨੂੰ ਬਣਾਇਆ ਗੁਲਾਮ

ABP Sanjha Last Updated: 07 Apr 2024 11:22 AM
Amritsar News: ਔਰਤ ਨੂੰ ਅਰਧ-ਨਗਨ ਕਰਕੇ ਘੁੰਮਾਉਣ ਵਾਲਿਆਂ ਖਿਲਾਫ ਪੁਲਿਸ ਦਾ ਸਖਤ ਐਕਸ਼ਨ

Punjab woman paraded semi-naked, Amritsar News: ਇੱਕ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਅਰਧ-ਨਗਨ ਹਾਲਤ ਵਿੱਚ ਪਿੰਡ ਵਲਟੋਹਾ ਦੀ ਗਲੀ ਵਿੱਚ ਜ਼ਬਰਨ ਘੁੰਮਾਉਣ ਦੇ ਦੋਸ਼ ਵਿੱਚ ਤਰਨ ਤਾਰਨ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ  ਐਸਐਸਪੀ, ਤਰਨ ਤਾਰਨ, ਅਸ਼ਵਨੀ ਕਪੂਰ ਨੇ ਦਿੱਤੀ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ ਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਜੀਵਨ ਨਗਰ ਵਲਟੋਹਾ ਤੇ ਸੰਨੀ ਵਾਸੀ ਪਿੰਡ ਅਬਾਦੀ ਅਮਰਕੋਟ ਅਮੀਰਕੇ, ਤਰਨ ਤਾਰਨ ਵਜੋਂ ਹੋਈ ਹੈ। ਇਹ ਘਟਨਾ 31 ਮਾਰਚ ਦੀ ਸ਼ਾਮ ਨੂੰ ਵਾਪਰੀ। 

Punjab News: ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੁੱਟੀ ਦਾ ਐਲਾਨ, ਇਹ ਮੁਲਾਜ਼ਮ ਕਰ ਸਕਣਗੇ ਛੁੱਟੀ

Punjab News: ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

Indians: ਇਸ ਦੇਸ਼ ਨੇ 5000 ਭਾਰਤੀਆਂ ਨੂੰ ਬਣਾਇਆ ਗੁਲਾਮ, ਇੰਝ ਕਰਵਾ ਰਹੇ ਅਪਰਾਧ, ਜੈਸ਼ੰਕਰ ਨੇ ਲਿਆ ਵੱਡਾ ਐਕਸ਼ਨ

cambodia: ਭਾਰਤ ਦੇਸ਼ ਅਤੇ ਭਾਰਤੀ ਨਾਗਰਿਕਾਂ ਦੇ ਨਾਲ ਜੁੜਿਆ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਭਾਰਤ 'ਤੇ ਹੀ ਹਮਲਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇੱਕ ਦੇਸ਼ ਨੇ ਭਾਰਤ ਦੇ ਪੰਜ ਹਜ਼ਾਰ ਲੋਕਾਂ ਨੂੰ ਸਾਈਬਰ ਗੁਲਾਮ ਬਣਾ ਦਿੱਤਾ ਹੈ। ਇਹ ਦੇਸ਼ ਭਾਰਤ ਦੇ ਲੋਕਾਂ ਨੂੰ ਭਾਰਤ ਵਿੱਚ ਬੈਠੇ ਲੋਕਾਂ ਨੂੰ ਲੁੱਟਣ ਲਈ ਵਰਤ ਰਿਹਾ ਹੈ। ਭਾਰਤ ਵਿੱਚ ਬੈਠੇ ਕਈ ਲੋਕ ਇਸ ਸਕੈਮ ਦਾ ਸ਼ਿਕਾਰ ਹੋ ਚੁੱਕੇ ਹਨ। ਦਰਅਸਲ, ਦੱਖਣੀ ਏਸ਼ੀਆ ਵਿੱਚ ਕੰਬੋਡੀਆ ਨਾਮ ਦਾ ਇੱਕ ਦੇਸ਼ ਹੈ। ਕੰਬੋਡੀਆ ਵਿੱਚ ਲਗਭਗ 5000 ਭਾਰਤੀ ਫਸੇ ਹੋਏ ਹਨ। ਕੰਬੋਡੀਆ ਵਿੱਚ ਭਾਰਤੀ ਲੋਕਾਂ ਨੂੰ ਜ਼ਬਰਦਸਤੀ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਭਾਰਤ ਵਿੱਚ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

Weather Update: ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ 7 ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ

Weather Update Today: ਉੱਤਰ ਤੋਂ ਲੈ ਕੇ ਦੱਖਣ ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਦੇ ਹਰ ਰਾਜ ਵਿੱਚ ਭੱਖਦੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਉੱਤਰ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਵਰਗੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਹੈ। ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਆਈਐਮਡੀ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਸਭ ਦੇ ਵਿਚਕਾਰ, IMD ਨੇ ਵੀ ਰਾਹਤ ਦੇਣ ਵਾਲੀ ਸੂਚਨਾ ਦਿੱਤੀ ਹੈ। ਮੌਸਮ ਵਿਭਾਗ ਨੇ ਪੂਰਬੀ ਅਤੇ ਮੱਧ ਦੇ ਨਾਲ-ਨਾਲ ਪ੍ਰਾਇਦੀਪ ਭਾਰਤ ਵਿੱਚ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਜਾਰੀ ਕੀਤੀ ਹੈ।

ਪਿਛੋਕੜ

Punjab Breaking News LIVE, 07 April, 2024: ਉੱਤਰ ਤੋਂ ਲੈ ਕੇ ਦੱਖਣ ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਦੇ ਹਰ ਰਾਜ ਵਿੱਚ ਭੱਖਦੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਉੱਤਰ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਵਰਗੇ ਰਾਜਾਂ ਵਿੱਚ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਹੈ। ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਆਈਐਮਡੀ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਰਾਜ ਸਰਕਾਰਾਂ ਵੱਲੋਂ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਸਭ ਦੇ ਵਿਚਕਾਰ, IMD ਨੇ ਵੀ ਰਾਹਤ ਦੇਣ ਵਾਲੀ ਸੂਚਨਾ ਦਿੱਤੀ ਹੈ। ਮੌਸਮ ਵਿਭਾਗ ਨੇ ਪੂਰਬੀ ਅਤੇ ਮੱਧ ਦੇ ਨਾਲ-ਨਾਲ ਪ੍ਰਾਇਦੀਪ ਭਾਰਤ ਵਿੱਚ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ 7 ਦਿਨਾਂ ਤੱਕ ਮੀਂਹ ਅਤੇ ਗੜੇਮਾਰੀ ਦੀ ਭਵਿੱਖਬਾਣੀ  


 


Punjab News: ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੁੱਟੀ ਦਾ ਐਲਾਨ, ਇਹ ਮੁਲਾਜ਼ਮ ਕਰ ਸਕਣਗੇ ਛੁੱਟੀ


Punjab News: ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੁੱਟੀ ਦਾ ਐਲਾਨ, ਇਹ ਮੁਲਾਜ਼ਮ ਕਰ ਸਕਣਗੇ ਛੁੱਟੀ


 


Indians: ਇਸ ਦੇਸ਼ ਨੇ 5000 ਭਾਰਤੀਆਂ ਨੂੰ ਬਣਾਇਆ ਗੁਲਾਮ, ਇੰਝ ਕਰਵਾ ਰਹੇ ਅਪਰਾਧ, ਜੈਸ਼ੰਕਰ ਨੇ ਲਿਆ ਵੱਡਾ ਐਕਸ਼ਨ


ਭਾਰਤ ਦੇਸ਼ ਅਤੇ ਭਾਰਤੀ ਨਾਗਰਿਕਾਂ ਦੇ ਨਾਲ ਜੁੜਿਆ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਭਾਰਤ 'ਤੇ ਹੀ ਹਮਲਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇੱਕ ਦੇਸ਼ ਨੇ ਭਾਰਤ ਦੇ ਪੰਜ ਹਜ਼ਾਰ ਲੋਕਾਂ ਨੂੰ ਸਾਈਬਰ ਗੁਲਾਮ ਬਣਾ ਦਿੱਤਾ ਹੈ। ਇਹ ਦੇਸ਼ ਭਾਰਤ ਦੇ ਲੋਕਾਂ ਨੂੰ ਭਾਰਤ ਵਿੱਚ ਬੈਠੇ ਲੋਕਾਂ ਨੂੰ ਲੁੱਟਣ ਲਈ ਵਰਤ ਰਿਹਾ ਹੈ। ਭਾਰਤ ਵਿੱਚ ਬੈਠੇ ਕਈ ਲੋਕ ਇਸ ਸਕੈਮ ਦਾ ਸ਼ਿਕਾਰ ਹੋ ਚੁੱਕੇ ਹਨ। ਦਰਅਸਲ, ਦੱਖਣੀ ਏਸ਼ੀਆ ਵਿੱਚ ਕੰਬੋਡੀਆ (cambodia) ਨਾਮ ਦਾ ਇੱਕ ਦੇਸ਼ ਹੈ। ਕੰਬੋਡੀਆ ਵਿੱਚ ਲਗਭਗ 5000 ਭਾਰਤੀ ਫਸੇ ਹੋਏ ਹਨ। ਕੰਬੋਡੀਆ ਵਿੱਚ ਭਾਰਤੀ ਲੋਕਾਂ ਨੂੰ ਜ਼ਬਰਦਸਤੀ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਭਾਰਤ ਵਿੱਚ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੇਸ਼ ਨੇ 5000 ਭਾਰਤੀਆਂ ਨੂੰ ਬਣਾਇਆ ਗੁਲਾਮ, ਇੰਝ ਕਰਵਾ ਰਹੇ ਅਪਰਾਧ, ਜੈਸ਼ੰਕਰ ਨੇ ਲਿਆ ਵੱਡਾ ਐਕਸ਼ਨ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.