Punjab Breaking News Live: ਕਿਹੜੇ ਕਿਸਾਨ ਪਹੁੰਚੇ ਦਿੱਲੀ ਦੇ ਜੰਤਰ ਮੰਤਰ 'ਤੇ, CNG ਤੋਂ ਬਾਅਦ ਪੈਟਰੋਲ-ਡੀਜ਼ਲ ਵੀ ਸਸਤਾ, ਮੌਸਮ ਮੁੜ ਲਵੇਗਾ ਕਰਵਟ!

Punjab Breaking News LIVE, 07 March, 2024:ਕਿਹੜੇ ਕਿਸਾਨ ਪਹੁੰਚੇ ਦਿੱਲੀ ਦੇ ਜੰਤਰ ਮੰਤਰ 'ਤੇ, CNG ਤੋਂ ਬਾਅਦ ਪੈਟਰੋਲ-ਡੀਜ਼ਲ ਵੀ ਸਸਤਾ, ਮੌਸਮ ਮੁੜ ਲਵੇਗਾ ਕਰਵਟ!

ABP Sanjha Last Updated: 07 Mar 2024 10:31 AM
Patiala News: ਸਰਕਾਰ ਬੇਨਕਾਬ! ਹੁਣ ਰੇਲਾਂ-ਬੱਸਾਂ ਰਾਹੀਂ ਆ ਰਹੇ ਕਿਸਾਨਾਂ ਦੀ ਕਿਉਂ ਹੋ ਰਹੀ ਗ੍ਰਿਫਤਾਰੀ? ਕਿਸਾਨ ਲੀਡਰ ਪੰਧੇਰ ਦਾ ਵੱਡਾ ਦਾਅਵਾ

Farmers protest: ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਡਟੇ ਹਨ। ਹਰਿਆਣਾ ਦੀਆਂ ਹੱਦਾਂ ਉਪਰ ਅੱਜ 7 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 24ਵਾਂ ਦਿਨ ਹੈ। ਉਧਰ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ, ਪਰ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਸ਼ੰਭੂ ਤੇ ਖਨੌਰੀ ਵਿਖੇ ਅੰਦੋਲਨ ਦਾ 24ਵਾਂ ਦਿਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਡੀਆਂ ਗੱਲਾਂ ਕੱਲ੍ਹ ਸੱਚ ਸਾਬਤ ਹੋਈਆਂ ਕਿ ਸਰਕਾਰ ਟਰੈਕਟਰ-ਟਰਾਲੀਆਂ ਬਾਰੇ ਸਿਰਫ਼ ਬਹਾਨੇ ਬਣਾ ਰਹੀ ਹੈ। ਅਸਲੀਅਤ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਹੀ ਨਹੀਂ ਦੇਣਾ ਚਾਹੁੰਦੀ। ਕਿਸਾਨ ਲੀਡਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਕਰੀਬ 147 ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੰਤਰ-ਮੰਤਰ 'ਤੇ ਧਾਰਾ 144 ਲਾਗੂ ਕਰ ਦਿੱਤੀ ਹੈ।

Petrol Diesel Prices : CNG ਤੋਂ ਬਾਅਦ ਪੈਟਰੋਲ-ਡੀਜ਼ਲ ਵੀ ਸਸਤਾ, ਜਾਣੋ 7 ਮਾਰਚ ਦੇ ਤਾਜ਼ਾ ਭਾਅ

Petrol Diesel Prices Update Today: ਗਲੋਬਲ ਬਾਜ਼ਾਰ (global market) 'ਚ ਤੇਲ ਅਤੇ ਗੈਸ ਦੀਆਂ ਕੀਮਤਾਂ (oil and gas prices) 'ਚ ਗਿਰਾਵਟ ਦਾ ਅਸਰ ਘਰੇਲੂ ਪ੍ਰਚੂਨ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਖੇਤਰ (National Capital Region) 'ਚ ਵੀਰਵਾਰ ਸਵੇਰੇ CNG ਸਸਤੀ ਹੋ ਗਈ, ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਅੱਜ ਯੂਪੀ ਅਤੇ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਫਿਰ 83 ਡਾਲਰ ਤੋਂ ਹੇਠਾਂ ਆ ਗਈ ਹੈ।

Weather Update: ਮੌਸਮ ਮੁੜ ਲਵੇਗਾ ਕਰਵਟ! ਵੈਸਟਰਨ ਡਿਸਟਰਬੈਂਸ ਐਕਟਿਵ, ਬਾਰਸ਼ ਤੇ ਬਰਫਬਾਰੀ ਦਾ ਅਲਰਟ

Weather Update: ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਰਾਤ ਵੇਲੇ ਠੰਢ ਮਹਿਸੂਸ ਹੋਏਗੀ। ਇਸ ਦਾ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਣ ਜਾ ਰਹੀ ਬਰਫਬਾਰੀ ਹੈ। ਇਹ ਬਰਫਬਾਰੀ 10 ਤੋਂ 12 ਮਾਰਚ ਤੱਕ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਉੱਤਰੀ ਭਾਰਤ ਵਿੱਚ ਮੁੜ ਵੈਸਟਰਨ ਡਿਸਰਬੈਂਸ ਐਕਟਿਵ ਹੋ ਰਹੀ ਹੈ ਜਿਸ ਕਰਕੇ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਅਗਲੇ ਦੋ ਦਿਨ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵੇਲੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈ ਵੀ ਰਿਹਾ ਹੈ। ਆਉਣ ਵਾਲੇ 72 ਘੰਟਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ। ਆਈਐਮਡੀ ਨੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇੱਕ ਹੋਰ ਪੱਛਮੀ ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਵਾਲੀ ਹੈ

Kisan Andolan: ਕਿਹੜੇ ਕਿਸਾਨ ਪਹੁੰਚੇ ਦਿੱਲੀ ਦੇ ਜੰਤਰ ਮੰਤਰ 'ਤੇ ? ਪੰਧੇਰ ਨੇ ਦਿੱਤੀ ਸਾਰੀ ਜਾਣਕਾਰੀ

Kisan Andolan: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ 13 ਫਰਵਰੀ ਤੋਂ ਸ਼ੁਰੂ ਹੋ ਕੇ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਮਨਜੀਤ ਘੁੰਮਣ, ਅਮਰਜੀਤ ਰਾੜਾ, ਸਤਨਾਮ ਸਿੰਘ ਬਾਗਰੀਆਂ ਅੱਤੇ ਐਡੋਕੇਟ ਅਸ਼ੋਕ ਭੱਲਹਰਾ ਨੇ ਜਾਣਕਾਰੀ ਦਿੱਤੀ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿੱਚ ਬੀਬੀਆਂ ਦਾ ਜੱਥਾ ਸ਼ੰਬੂ ਤੇ ਖਨੌਰੀ ਮੋਰਚੇ ਤੇ ਪਹੁੰਚੇਗਾ ਤੇ ਕੌਮਾਂਤਰੀ ਔਰਤ ਦਿਹਾੜਾ ਵਿਚ ਸ਼ਿਰਕਤ ਕਰੇਗਾ।

ਪਿਛੋਕੜ

Punjab Breaking News LIVE, 07 March, 2024: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ 13 ਫਰਵਰੀ ਤੋਂ ਸ਼ੁਰੂ ਹੋ ਕੇ ਦਿੱਲੀ ਵੱਲ ਮਾਰਚ ਕਰਦੇ ਹੋਏ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਮਨਜੀਤ ਘੁੰਮਣ, ਅਮਰਜੀਤ ਰਾੜਾ, ਸਤਨਾਮ ਸਿੰਘ ਬਾਗਰੀਆਂ ਅੱਤੇ ਐਡੋਕੇਟ ਅਸ਼ੋਕ ਭੱਲਹਰਾ ਨੇ ਜਾਣਕਾਰੀ ਦਿੱਤੀ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਤੇ ਪੂਰੇ ਦੇਸ਼ ਭਰ ਤੋਂ ਭਾਰੀ ਸੰਖਿਆ ਵਿੱਚ ਬੀਬੀਆਂ ਦਾ ਜੱਥਾ ਸ਼ੰਬੂ ਤੇ ਖਨੌਰੀ ਮੋਰਚੇ ਤੇ ਪਹੁੰਚੇਗਾ ਤੇ ਕੌਮਾਂਤਰੀ ਔਰਤ ਦਿਹਾੜਾ ਵਿਚ ਸ਼ਿਰਕਤ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ  6 ਮਾਰਚ ਨੂੰ ਜੋ ਮੋਰਚੇ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਉਸ ਵਿੱਚ ਯੂਪੀ ਦੇ ਫਰੋਜ਼ਾਬਾਦ ਤੋਂ ਚੱਲ ਕੇ ਰੇਲ ਰਾਹੀ ਮੰਡਲ ਆਰਮੀ ਦਾ ਇੱਕ ਜੱਥਾ 3:30 ਵਜੇ ਜੰਤਰ ਮੰਤਰ ਪੰਹੁਚ ਗਿਆ ਸੀ। ਕਿਹੜੇ ਕਿਸਾਨ ਪਹੁੰਚੇ ਦਿੱਲੀ ਦੇ ਜੰਤਰ ਮੰਤਰ 'ਤੇ ? ਪੰਧੇਰ ਨੇ ਦਿੱਤੀ ਸਾਰੀ ਜਾਣਕਾਰੀ


Weather News: ਮੌਸਮ ਮੁੜ ਲਵੇਗਾ ਕਰਵਟ! ਵੈਸਟਰਨ ਡਿਸਟਰਬੈਂਸ ਐਕਟਿਵ, ਬਾਰਸ਼ ਤੇ ਬਰਫਬਾਰੀ ਦਾ ਅਲਰਟ


Weather Update: ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਰਾਤ ਵੇਲੇ ਠੰਢ ਮਹਿਸੂਸ ਹੋਏਗੀ। ਇਸ ਦਾ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਹੋਣ ਜਾ ਰਹੀ ਬਰਫਬਾਰੀ ਹੈ। ਇਹ ਬਰਫਬਾਰੀ 10 ਤੋਂ 12 ਮਾਰਚ ਤੱਕ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਉੱਤਰੀ ਭਾਰਤ ਵਿੱਚ ਮੁੜ ਵੈਸਟਰਨ ਡਿਸਰਬੈਂਸ ਐਕਟਿਵ ਹੋ ਰਹੀ ਹੈ ਜਿਸ ਕਰਕੇ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਅਗਲੇ ਦੋ ਦਿਨ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵੇਲੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈ ਵੀ ਰਿਹਾ ਹੈ। ਆਉਣ ਵਾਲੇ 72 ਘੰਟਿਆਂ 'ਚ ਮੌਸਮ 'ਚ ਬਦਲਾਅ ਹੋਵੇਗਾ। ਆਈਐਮਡੀ ਨੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇੱਕ ਹੋਰ ਪੱਛਮੀ ਗੜਬੜੀ 10 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਵਾਲੀ ਹੈ। ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ 'ਚ ਮੁੜ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਮੁੜ ਲਵੇਗਾ ਕਰਵਟ! ਵੈਸਟਰਨ ਡਿਸਟਰਬੈਂਸ ਐਕਟਿਵ, ਬਾਰਸ਼ ਤੇ ਬਰਫਬਾਰੀ ਦਾ ਅਲਰਟ


 


Petrol Diesel Prices : CNG ਤੋਂ ਬਾਅਦ ਪੈਟਰੋਲ-ਡੀਜ਼ਲ ਵੀ ਸਸਤਾ, ਜਾਣੋ 7 ਮਾਰਚ ਦੇ ਤਾਜ਼ਾ ਭਾਅ


Petrol Diesel Prices Update Today: ਗਲੋਬਲ ਬਾਜ਼ਾਰ (global market) 'ਚ ਤੇਲ ਅਤੇ ਗੈਸ ਦੀਆਂ ਕੀਮਤਾਂ (oil and gas prices) 'ਚ ਗਿਰਾਵਟ ਦਾ ਅਸਰ ਘਰੇਲੂ ਪ੍ਰਚੂਨ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਖੇਤਰ (National Capital Region) 'ਚ ਵੀਰਵਾਰ ਸਵੇਰੇ CNG ਸਸਤੀ ਹੋ ਗਈ, ਉਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਅੱਜ ਯੂਪੀ ਅਤੇ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਫਿਰ 83 ਡਾਲਰ ਤੋਂ ਹੇਠਾਂ ਆ ਗਈ ਹੈ। CNG ਤੋਂ ਬਾਅਦ ਪੈਟਰੋਲ-ਡੀਜ਼ਲ ਵੀ ਸਸਤਾ, ਜਾਣੋ 7 ਮਾਰਚ ਦੇ ਤਾਜ਼ਾ ਭਾਅ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.