Punjab Breaking News Live: ਪੰਜਾਬ 'ਚ ਅੱਜ ਮੌਸਮ ਰਹੇਗਾ ਸਾਫ, ਕਿਸਾਨ ਅੰਦੋਲਨ ਦੀ ਕਮਾਨ ਬੀਬੀਆਂ ਹੱਥ, ਮਹਾਸ਼ਿਵਰਾਤਰੀ ਮੌਕੇ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਬੈਂਕ
Punjab Breaking News LIVE, 08 March, 2024: ਪੰਜਾਬ 'ਚ ਅੱਜ ਮੌਸਮ ਰਹੇਗਾ ਸਾਫ, ਕਿਸਾਨ ਅੰਦੋਲਨ ਦੀ ਕਮਾਨ ਬੀਬੀਆਂ ਹੱਥ, ਮਹਾਸ਼ਿਵਰਾਤਰੀ ਮੌਕੇ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਬੈਂਕ
Supreme Court: ਸੁਪਰੀਮ ਕੋਰਟ ਨੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਰਕਾਰੀ ਫੈਸਲਿਆਂ ਦੀ ਆਲੋਚਨਾ ਕਰਨ ਦੇ ਅਧਿਕਾਰ ਦੀ ਮਹੱਤਤਾ ਨੂੰ ਦੁਹਰਾਇਆ ਹੈ। ਸੁਪਰੀਮ ਕੋਰਟ ਨੇ ਅਸਹਿਮਤੀ ਦੇ ਅਧਿਕਾਰ ਨੂੰ ਬਰਕਰਾਰ ਰੱਖਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਆਲੋਚਨਾ ਨੂੰ ਅਪਰਾਧ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਸ ਨੂੰ ਦਬਾਉਣ ਨਾਲ ਲੋਕਤੰਤਰ ਕਮਜ਼ੋਰ ਹੋਵੇਗਾ। ਪੁਲਿਸ ਨੂੰ ਸੰਵਿਧਾਨ ਦੁਆਰਾ ਦਿੱਤੀ ਗਈ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਅਦਾਲਤ ਨੇ ਇਹ ਟਿੱਪਣੀ ਮਹਾਰਾਸ਼ਟਰ ਵਿੱਚ ਕੰਮ ਕਰ ਰਹੇ ਕਸ਼ਮੀਰੀ ਪ੍ਰੋਫੈਸਰ ਜਾਵੇਦ ਅਹਿਮਦ ਹਜ਼ਮ ਨਾਲ ਸਬੰਧਤ ਇੱਕ ਮਾਮਲੇ ਵਿੱਚ ਕੀਤੀ ਹੈ।
Bank Holiday on Mahashivratri 2024: ਅੱਜ ਭਾਵ ਸ਼ੁੱਕਰਵਾਰ 8 ਮਾਰਚ 2024 ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਕਾਰਨ ਕਈ ਰਾਜਾਂ ਵਿੱਚ ਬੈਂਕਾਂ ਵਿੱਚ ਛੁੱਟੀ ਹੋਣ ਵਾਲੀ ਹੈ। ਅਜਿਹੇ 'ਚ ਜੇ ਤੁਸੀਂ ਅੱਜ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਇੱਥੇ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਨਿਕਲ ਜਾਓ। ਗਾਹਕਾਂ ਦੀ ਸਹੂਲਤ ਲਈ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸਥਾਨਕ ਤਿਉਹਾਰਾਂ, ਵਰ੍ਹੇਗੰਢ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕ ਛੁੱਟੀਆਂ ਦੀ ਸੂਚੀ ਪਹਿਲਾਂ ਹੀ ਜਾਰੀ ਕਰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਦੇਸ਼ ਦੇ ਕਈ ਸੂਬਿਆਂ 'ਚ ਸ਼ੁੱਕਰਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ। ਇਸ ਤੋਂ ਬਾਅਦ 9 ਅਤੇ 10 ਨੂੰ ਦੂਜੇ ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਕਈ ਥਾਵਾਂ 'ਤੇ ਬੈਂਕਾਂ 'ਚ ਤਿੰਨ ਦਿਨ ਲਗਾਤਾਰ ਛੁੱਟੀ ਰਹੇਗੀ। ਜਿਨ੍ਹਾਂ ਸ਼ਹਿਰਾਂ 'ਚ ਅੱਜ ਬੈਂਕਾਂ 'ਚ ਛੁੱਟੀ ਹੋਣ ਵਾਲੀ ਹੈ, ਉਨ੍ਹਾਂ 'ਚ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਪੰਜਾਬ, ਚੰਡੀਗੜ੍ਹ, ਦੇਹਰਾਦੂਨ, ਕੋਚੀ, ਲਖਨਊ, ਮੁੰਬਈ, ਭੋਪਾਲ, ਭੁਵਨੇਸ਼ਵਰ, ਹੈਦਰਾਬਾਦ, ਜੰਮੂ, ਕਾਨਪੁਰ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਅਤੇ ਤ੍ਰਿਵੇਂਦਰਮ ਸ਼ਾਮਲ ਹੈ।
Farmers Protest: ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ ਦਾ 25ਵਾਂ ਦਿਨ ਹੈ। ਹਜ਼ਾਰਾਂ ਕਿਸਾਨ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਖਾਸ ਗੱਲ ਇਹ ਹੈ ਕਿ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਹਰਿਆਣਾ-ਪੰਜਾਬ ਤੋਂ ਵੱਡੀ ਗਿਣਤੀ 'ਚ ਔਰਤਾਂ ਸ਼ੰਭੂ ਤੇ ਖਨੌਰੀ ਮੋਰਚੇ 'ਤੇ ਪੁੱਜਣਗੀਆਂ। ਅੱਜ ਦੋਹਾਂ ਸਰਹੱਦਾਂ ਉਪਰ ਅੰਦੋਲਨ ਦੀ ਵਾਗਡੋਰ ਤੇ ਮੰਚ ਸੰਚਾਲਨ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਧ ਤੋਂ ਵੱਧ ਔਰਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ। ਉਧਰ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ। ਕੇਰਲ ਦੇ ਕਿਸਾਨਾਂ ਦਾ ਇੱਕ ਸਮੂਹ ਵੀਰਵਾਰ ਨੂੰ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਹੈ।
Punjab Weather Update: ਪੰਜਾਬ ਵਿੱਚ ਅੱਜ ਮੌਸਮ ਸਾਫ ਰਹੇਗਾ। ਸੂਬੇ ਵਿੱਚ ਅੱਜ ਸਵੇਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਇਲਾਕਿਆਂ ਵਿੱਚ ਹਵਾ, ਨਮੀ ਤੇ ਹੋਰ ਮੌਸਮੀ ਸਥਿਤੀਆਂ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਪਮਾਨ 9 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ। ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ ਅੱਜ ਦੁਪਹਿਰ ਵੇਲੇ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ। ਹਵਾ ਦੀ ਰਫ਼ਤਾਰ 15km/h ਦੇ ਕਰੀਬ ਰਹੇਗੀ ਤੇ ਨਮੀ 18% ਦੇ ਕਰੀਬ ਹੋਵੇਗੀ। ਪੰਜਾਬ ਵਿੱਚ ਅੱਜ ਸ਼ਾਮ ਦਾ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਸੂਬੇ ਵਿੱਚ ਅੱਜ ਰਾਤ ਦਾ ਤਾਪਮਾਨ 15°C ਦੇ ਕਰੀਬ ਰਹੇਗਾ ਤੇ ਹਵਾ ਦੀ ਰਫ਼ਤਾਰ 9km/h ਰਹੇਗੀ।
ਪਿਛੋਕੜ
Punjab Breaking News LIVE, 08 March, 2024: ਪੰਜਾਬ ਵਿੱਚ ਅੱਜ ਮੌਸਮ ਸਾਫ ਰਹੇਗਾ। ਸੂਬੇ ਵਿੱਚ ਅੱਜ ਸਵੇਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਇਲਾਕਿਆਂ ਵਿੱਚ ਹਵਾ, ਨਮੀ ਤੇ ਹੋਰ ਮੌਸਮੀ ਸਥਿਤੀਆਂ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਪਮਾਨ 9 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ। ਪੰਜਾਬ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ ਅੱਜ ਦੁਪਹਿਰ ਵੇਲੇ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ। ਹਵਾ ਦੀ ਰਫ਼ਤਾਰ 15km/h ਦੇ ਕਰੀਬ ਰਹੇਗੀ ਤੇ ਨਮੀ 18% ਦੇ ਕਰੀਬ ਹੋਵੇਗੀ। ਪੰਜਾਬ ਵਿੱਚ ਅੱਜ ਸ਼ਾਮ ਦਾ ਤਾਪਮਾਨ 26 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਸੂਬੇ ਵਿੱਚ ਅੱਜ ਰਾਤ ਦਾ ਤਾਪਮਾਨ 15°C ਦੇ ਕਰੀਬ ਰਹੇਗਾ ਤੇ ਹਵਾ ਦੀ ਰਫ਼ਤਾਰ 9km/h ਰਹੇਗੀ। ਪੰਜਾਬ 'ਚ ਅੱਜ ਮੌਸਮ ਰਹੇਗਾ ਸਾਫ, 10 ਮਾਰਚ ਮਗਰੋਂ ਲਵੇਗਾ ਕਰਵਟ
Farmers Protest: ਕਿਸਾਨ ਅੰਦੋਲਨ ਦੀ ਕਮਾਨ ਬੀਬੀਆਂ ਹੱਥ! ਪੰਜਾਬ-ਹਰਿਆਣਾ ਤੋਂ ਵੱਡੀ ਗਿਣਤੀ ਮਹਿਲਾ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਪੁੱਜ ਰਹੀਆਂ
Farmers Protest 2024: ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ ਦਾ 25ਵਾਂ ਦਿਨ ਹੈ। ਹਜ਼ਾਰਾਂ ਕਿਸਾਨ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਖਾਸ ਗੱਲ ਇਹ ਹੈ ਕਿ ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਹਰਿਆਣਾ-ਪੰਜਾਬ ਤੋਂ ਵੱਡੀ ਗਿਣਤੀ 'ਚ ਔਰਤਾਂ ਸ਼ੰਭੂ ਤੇ ਖਨੌਰੀ ਮੋਰਚੇ 'ਤੇ ਪੁੱਜਣਗੀਆਂ। ਅੱਜ ਦੋਹਾਂ ਸਰਹੱਦਾਂ ਉਪਰ ਅੰਦੋਲਨ ਦੀ ਵਾਗਡੋਰ ਤੇ ਮੰਚ ਸੰਚਾਲਨ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਧ ਤੋਂ ਵੱਧ ਔਰਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ। ਉਧਰ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ। ਕੇਰਲ ਦੇ ਕਿਸਾਨਾਂ ਦਾ ਇੱਕ ਸਮੂਹ ਵੀਰਵਾਰ ਨੂੰ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਹੈ। ਕਿਸਾਨ ਅੰਦੋਲਨ ਦੀ ਕਮਾਨ ਬੀਬੀਆਂ ਹੱਥ! ਪੰਜਾਬ-ਹਰਿਆਣਾ ਤੋਂ ਵੱਡੀ ਗਿਣਤੀ ਮਹਿਲਾ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਪੁੱਜ ਰਹੀਆਂ
Bank Holiday Mahashivratri 2024: ਮਹਾਸ਼ਿਵਰਾਤਰੀ ਮੌਕੇ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
Bank Holiday on Mahashivratri 2024: ਅੱਜ ਭਾਵ ਸ਼ੁੱਕਰਵਾਰ 8 ਮਾਰਚ 2024 ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਕਾਰਨ ਕਈ ਰਾਜਾਂ ਵਿੱਚ ਬੈਂਕਾਂ ਵਿੱਚ ਛੁੱਟੀ ਹੋਣ ਵਾਲੀ ਹੈ। ਅਜਿਹੇ 'ਚ ਜੇ ਤੁਸੀਂ ਅੱਜ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਹੈ ਤਾਂ ਇੱਥੇ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਨਿਕਲ ਜਾਓ। ਗਾਹਕਾਂ ਦੀ ਸਹੂਲਤ ਲਈ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸਥਾਨਕ ਤਿਉਹਾਰਾਂ, ਵਰ੍ਹੇਗੰਢ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕ ਛੁੱਟੀਆਂ ਦੀ ਸੂਚੀ ਪਹਿਲਾਂ ਹੀ ਜਾਰੀ ਕਰਦਾ ਹੈ। ਇਸ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਦੇਸ਼ ਦੇ ਕਈ ਸੂਬਿਆਂ 'ਚ ਸ਼ੁੱਕਰਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ। ਇਸ ਤੋਂ ਬਾਅਦ 9 ਅਤੇ 10 ਨੂੰ ਦੂਜੇ ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਕਈ ਥਾਵਾਂ 'ਤੇ ਬੈਂਕਾਂ 'ਚ ਤਿੰਨ ਦਿਨ ਲਗਾਤਾਰ ਛੁੱਟੀ ਰਹੇਗੀ। ਜਿਨ੍ਹਾਂ ਸ਼ਹਿਰਾਂ 'ਚ ਅੱਜ ਬੈਂਕਾਂ 'ਚ ਛੁੱਟੀ ਹੋਣ ਵਾਲੀ ਹੈ, ਉਨ੍ਹਾਂ 'ਚ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਪੰਜਾਬ, ਚੰਡੀਗੜ੍ਹ, ਦੇਹਰਾਦੂਨ, ਕੋਚੀ, ਲਖਨਊ, ਮੁੰਬਈ, ਭੋਪਾਲ, ਭੁਵਨੇਸ਼ਵਰ, ਹੈਦਰਾਬਾਦ, ਜੰਮੂ, ਕਾਨਪੁਰ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਅਤੇ ਤ੍ਰਿਵੇਂਦਰਮ ਸ਼ਾਮਲ ਹੈ। ਮਹਾਸ਼ਿਵਰਾਤਰੀ ਮੌਕੇ ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
- - - - - - - - - Advertisement - - - - - - - - -