Punjab Breaking News LIVE: ਨਵੇਂ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ, ਪੰਜਾਬ ਪੁਲਿਸ ਹੋਏਗੀ ਹੋਰ ਹਾਈਟੈਕ!, 621 ਰੁਪਏ ਪ੍ਰਤੀ ਕੁਇੰਟਲ ਵਿਕੀ 1509 ਬਾਸਮਤੀ

Punjab Breaking News LIVE 08 September, 2023: ਨਵੇਂ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ, ਪੰਜਾਬ ਪੁਲਿਸ ਹੋਏਗੀ ਹੋਰ ਹਾਈਟੈਕ!, 621 ਰੁਪਏ ਪ੍ਰਤੀ ਕੁਇੰਟਲ ਵਿਕੀ 1509 ਬਾਸਮਤੀ

ABP Sanjha Last Updated: 08 Sep 2023 05:21 PM
Punjab News: ਪੰਜਾਬ ਸਰਕਾਰ ਨੇ 15 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ ਪਾਏ 2.69 ਕਰੋੜ, ਜਾਣੋ ਕੀ ਹੈ ਕਾਰਨ

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜਾਂ ‘ਤੇ 33 ਫ਼ੀਸਦੀ ਸਬਸਿਡੀ ਦੇਣ ਸਬੰਧੀ ਕੀਤੇ ਗਏ ਵਾਅਦੇ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 15,541 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.69 ਕਰੋੜ ਰੁਪਏ ਦੀ ਸਬਸਿਡੀ ਪਾਈ ਗਈ ਹੈ। 

Punjab News: ਐਸਮਾ ਦਾ ਅਸਰ ! ਟ੍ਰੇਨਿੰਗ 'ਤੇ ਨਾਂ ਪਹੁੰਚਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੇ ਸੰਕੇਤ

Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਐਸਮਾ ਲਾਉਣ ਨੂੰ ਲੈ ਕੇ ਸਰਕਾਰੀ ਮੁਲਾਜ਼ਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਇਸ ਨੂੰ ਲੈ ਕੇ ਸਿਵਲ ਸਰਜਨ ਡਾ. ਹਰਭਜਨ ਸਿੰਘ ਨੇ ਯੂ ਵਿਨ ਐਪ ਦੀ ਟ੍ਰੇਨਿੰਗ ਵਿੱਚ ਹਿੱਸਾ ਨਾ ਲੈਣ ਵਾਲੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਬਾਅਦ ਗ਼ੁੱਸੇ ਵਿੱਚ ਆਏ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ ਤੇ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ ਤੇ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਰਹੇ ਹਨ।

Farmers Protest: ਜੀ-20 ਸੰਮੇਲਨ ਡਟੀਆਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ, ਪੰਜਾਬ 'ਚ 90 ਥਾਵਾਂ 'ਤੇ ਐਕਸ਼ਨ

ਦਿੱਲੀ 'ਚ ਹੋਣ ਜਾ ਰਹੇ ਜੀ-20 ਸੰਮੇਲਨ ਦੇ ਵਿਰੋਧ 'ਚ ਅੱਜ ਪੰਜਾਬ ਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਖਿਲਾਫ਼ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਦੇਸ਼ ਨੂੰ ਗੁਲਾਮੀ ਵੱਲ ਲਿਜਾ ਰਹੀਆਂ ਹਨ। ਪੰਜਾਬ 'ਚ 90 ਥਾਵਾਂ 'ਤੇ ਪੁਤਲੇ ਫੂਕੇ ਜਾ ਰਹੇ ਹਨ।

Punjab News: ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਵਾਪਰਿਆ ਦਰਦਨਾਕ ਹਾਦਸਾ, ਮਸ਼ੀਨ 'ਚ ਆਉਣ ਕਾਰਨ ਪਰਵਾਸੀ ਮਹਿਲਾ ਦੀ ਮੌਤ, ਪੀੜਤ ਪਰਿਵਾਰ ਮੰਗ ਰਿਹਾ ਇਨਸਾਫ਼

 ਬਟਾਲਾ ਅੰਮ੍ਰਿਤਸਰ ਰੋਡ ਸੰਦੀਪ ਵਾਲੀ ਗਲੀ ਭਾਂਡੇ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿੱਚ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ 25 ਸਾਲਾ ਪਰਵਾਸੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਸ਼ਕਾ (25) ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਹਿਲਾ ਨਾਲ ਇਹ ਹਾਦਸਾ ਭੰਡੇ ਬਣਾਉਣ ਵਾਲੀ ਮਸ਼ੀਨ ਵਿੱਚ ਵਾਲ ਆਉਣ ਕਾਰਨ ਵਾਪਰਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾਂ ਦੀ ਇੱਕ ਛੋਟੀ ਜਿਹੀ ਬੇਟੀ ਵੀ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। 

Gurdaspur News: ਹਸਪਤਾਲ ਦੀ ਓਪੀਡੀ ਸਾਹਮਣੇ ਹੀ ਮਹਿਲਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਬਟਾਲਾ ਦੇ ਸਰਕਾਰੀ ਹਸਪਤਾਲ ਦੀ ਓਪੀਡੀ ਸਾਹਮਣੇ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਇਸ ਬਾਰੇ ਕਾਫੀ ਲਾਪ੍ਰਵਾਹੀ ਵਿਖਾਈ। ਮੀਡੀਆ ਦੇ ਪਹੁੰਚਣ ਮਗਰੋਂ ਹੀ ਮ੍ਰਿਤਕਾ ਦੀ ਲਾਸ਼ ਚੁੱਕੀ ਗਈ। ਇਸ ਬਾਰੇ ਐਸਐਮਓ ਨੇ ਕਿਹਾ ਕਿ ਲੱਗਦਾ ਹੈ ਕਿ ਮਹਿਲਾ ਨਸ਼ੇ ਦੀ ਆਦੀ ਸੀ। ਔਰਤ ਦੀ ਨਸ਼ੇ ਕਰਦੀ ਦੀ ਫੋਟੋ ਵੀ ਹੈ।

CM Bhagwant Mann: ਸੱਪ ਹਮੇਸ਼ਾ ਸਿਰ ਵਾਲੇ ਪਾਸਿਉਂ ਮਰਦਾ, ਇਸ ਲਈ ਅਸੀਂ ਰਿਸ਼ਵਤ ਨੂੰ ਉਪਰੋਂ ਰੋਕਿਆ, ਸੀਐਮ ਭਗਵੰਤ 

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੱਪ ਹਮੇਸ਼ਾ ਸਿਰ ਵਾਲੇ ਪਾਸਿਉਂ ਮਰਦਾ ਹੁੰਦਾ। ਅਸੀਂ ਰਿਸ਼ਵਤ ਨੂੰ ਉਪਰੋਂ ਰੋਕਿਆ ਹੈ। ਇਸ ਕਰਕੇ ਥੱਲੇ ਕੋਈ ਵੀ ਰਿਸ਼ਵਤ ਲੈਣ ਦੀ ਹਿੰਮਤ ਨਹੀਂ ਕਰਦਾ। ਅਸੀਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਸੀ ਬਹੁਤ ਇਮਾਨਦਾਰ ਅਫ਼ਸਰਾਂ ਨੂੰ ਲਗਾਇਆ ਹੈ। 

Patwari vs Govt: ਨਹੀਂ ਲੋਟ ਆ ਰਹੇ ਪਟਵਾਰੀ, ਸਰਕਾਰ ਨੇ ਦਿੱਤਾ ਵਾਧੂ ਚਾਰਜ ਤਾਂ 19 ਪਟਵਾਰੀਆਂ ਚੁੱਕਿਆ ਆਹ ਕਦਮ

ਪੰਜਾਬ ਸਰਕਾਰ ਅਤੇ ਪਟਵਾਰੀਆਂ ਵਿਚਾਲੇ ਰੇੜਕਾਂ ਹਾਲੇ ਤੱਕ ਵੀ ਜਾਰੀ ਹੈ। ਭਾਵੇਂ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਭਗਵੰਤ ਮਾਨ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ ਪਰ ਪੁਰਾਣੇ ਪਟਵਾਰੀ ਮਾਲ ਵਿਭਾਗ ਵਿੱਚ ਟਿੱਕ ਨਹੀਂ ਰਹੇ ਹਨ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਬੀਤੇ ਦੋ ਦਿਨਾਂ ਦੌਰਾਨ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਕੀਤੇ ਗਏ ਤਬਾਦਲਿਆਂ ਕੀਤੇ ਗਏ ਸਨ ਤਾਂ ਇਸ ਕਾਰਵਾਈ ਤੋਂ ਬਾਅਦ ਵੀਰਵਾਰ ਨੂੰ 19 ਦੇ ਕਰੀਬ ਪਟਵਾਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। 

Ludhiana News: ਕਿਸਾਨਾਂ ਦੇ ਵਾਰੇ-ਨਿਆਰੇ! 3621 ਰੁਪਏ ਪ੍ਰਤੀ ਕੁਇੰਟਲ ਵਿਕੀ 1509 ਬਾਸਮਤੀ

ਮਾਛੀਵਾੜਾ ਦਾਣਾ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ ਦੀ ਆਮਦ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ 1509 ਬਾਸਮਤੀ 3621 ਰੁਪਏ ਪ੍ਰਤੀ ਕੁਇੰਟਲ ਵਿਕੀ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ। ਪਿੰਡ ਰਾਜੇਵਾਲ ਦਾ ਕਿਸਾਨ ਬਲਦੇਵ ਸਿੰਘ ਦਾਣਾ ਮੰਡੀ ਵਿੱਚ ਸਥਿਤ ਜੇਪੀ ਐਂਡ ਕੰਪਨੀ ਦੀ ਆੜ੍ਹਤ ’ਤੇ ਆਪਣੀ ਫਸਲ ਵੇਚਣ ਲਈ ਆਇਆ ਤੇ ਲਕਸ਼ਮੀ ਰਾਈਸ ਮਿੱਲ ਵੱਲੋਂ ਖੁੱਲ੍ਹੀ ਬੋਲੀ ਰਾਹੀਂ ਪ੍ਰਾਈਵੇਟ ਤੌਰ ’ਤੇ 3621 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ। 

Gold Silver Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ, ਜਾਣੋ ਅੱਜ ਦਾ ਤਾਜ਼ਾ ਰੇਟ

ਸੋਨੇ ਤੇ ਚਾਂਦੀ ਦੀਆਂ ਫਿਊਚਰਜ਼ ਕੀਮਤਾਂ 'ਚ ਅੱਜ ਤੇਜ਼ੀ ਵੇਖੀ ਜਾ ਰਹੀ ਹੈ। ਦੋਵਾਂ ਧਾਤਾਂ ਦੀਆਂ ਫਿਊਚਰਜ਼ ਕੀਮਤਾਂ ਤੇਜ਼ੀ ਨਾਲ ਖੁੱਲ੍ਹੀਆਂ। ਸੋਨਾ ਵਾਇਦਾ 59,000 ਰੁਪਏ ਦੇ ਨੇੜੇ ਤੇ ਚਾਂਦੀ ਵਾਇਦਾ 72,000 ਰੁਪਏ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

Patiala News: ਚਿੱਟਾ ਲੈਣ ਆਏ ਮੁੰਡਿਆਂ ਨੂੰ ਟਰਾਫੀ ਦੇ ਕੇ ਕੀਤਾ 'ਠਿੱਠ', ਬੇਇੱਜ਼ਤੀ ਮਗਰੋਂ ਨਸ਼ਿਆਂ ਤੋਂ ਤੌਬਾ

ਨਸ਼ਿਆਂ ਖਿਲਾਫ ਆਮ ਲੋਕਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸੇ ਤਹਿਤ ਪਟਿਆਲਾ ਨੇੜਲੇ ਪਿੰਡ ਸ਼ੇਰਮਾਜਰਾ ਵਿੱਚ ਨੌਜਵਾਨਾਂ ਨੇ ਪਿੰਡ ਵਿੱਚ ਚਿੱਟਾ ਰੋਕਣ ਲਈ ਕਮੇਟੀਆਂ ਬਣਾ ਦੇ ਘੇਰਾਬੰਦੀ ਕੀਤੀ ਹੋਈ ਹੈ। ਪਿੰਡ ਵਿੱਚ ਚਿੱਟਾ ਲੈਣ ਆਏ ਦੋ ਨਸ਼ੇੜੀਆਂ ਦੀ ਜਿੱਥੇ ਖ਼ੂਬ ਸੇਵਾ ਕੀਤੀ ਗਈ, ਉੱਥੇ ਹੀ ਉਨ੍ਹਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Punjab News: 7 ਸਬ-ਇੰਸਪੈਕਟਰਾਂ 'ਚੋਂ 6 ਹਰਿਆਣਾ ਦੇ ਭਰਤੀ

ਚੰਡੀਗੜ੍ਹ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਵੀ ਹਰਿਆਣਾ ਦੇ ਨੌਜਵਾਨ ਘੁਸਪੈਠ ਕਰਨ ਲੱਗੇ ਹਨ। ਇੰਸਪੈਕਟਰਾਂ ਦੀ ਭਰਤ ਵਿੱਚ ਹਰਿਆਣਾ ਦੇ ਨੌਜਵਾਨਾਂ ਨੇ ਬਾਜੀ ਮਾਰੀ ਹੈ। ਮਾਨਸਾ ਵਿੱਚ 7 ਸਬ-ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਨ੍ਹਾਂ 7 ਸਬ-ਇੰਸਪੈਕਟਰਾਂ ਵਿੱਚੋਂ 6 ਹਰਿਆਣਾ ਦੇ ਹਨ। ਇਸ 'ਤੇ ਹੁਣ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। 

Jalandhar News: 500 ਨਵੇਂ ਸਬ ਇੰਸਪੈਕਟਰ ਸੰਭਾਲਣਗੇ ਕਮਾਨ

ਮੁੱਖ ਮੰਤਰੀ ਭਗਵੰਤ ਮਾਨ 9 ਸਤਬੰਰ ਨੂੰ ਜਲੰਧਰ 'ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ 'ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। 

NSA ਖਿਲਾਫ਼ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਦਾ ਠੋਕਵਾਂ ਜਵਾਬ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਿਸ 'ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਅਤੇ ਪਟੀਸ਼ਨਾਂ ਦਾ ਜਵਾਬ ਦਾਇਰ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਮਾਨ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਕਾਨੂੰਨ ਤਹਿਤ ਗ੍ਰਿਫਤਾਰ ਕਰ ਕੇ ਐੱਨਐੱਸਏ ਲਾਇਆ ਗਿਆ ਹੈ। ਨਾਲ ਹੀ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਆਪਣੀ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸ ਕੇ ਹੇਬੀਅਸ ਕੋਰਪਸ ਪਟੀਸ਼ਨ ਦਾਖਲ ਕੀਤੀ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹ ਸਾਰੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਹਨ ਤੇ ਵੱਖਵਾਦੀ ਤੇ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਰਹੇ ਹਨ।

ਪਿਛੋਕੜ

Punjab Breaking News LIVE 08 September, 2023:  ਪੰਜਾਬ ਸਰਕਾਰ ਤੇ ਪਟਵਾਰੀਆਂ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਸੀਐਮ ਮਾਨ ਵੱਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਸਵੇਰੇ 11 ਵਜੇ ਹੋ ਰਿਹਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਸੀਐਮ ਭਗਵੰਤ ਮਾਨ ਅੱਜ ਮੈਦਾਨ 'ਚ ਉਤਾਰਣਗੇ ਨਵੇਂ ਪਟਵਾਰੀ


 


ਪੰਜਾਬ ਪੁਲਿਸ ਹੋਏਗੀ ਹੋਰ ਹਾਈਟੈਕ! 500 ਨਵੇਂ ਸਬ ਇੰਸਪੈਕਟਰ ਸੰਭਾਲਣਗੇ ਕਮਾਨ


Jalandhar News: ਮੁੱਖ ਮੰਤਰੀ ਭਗਵੰਤ ਮਾਨ 9 ਸਤਬੰਰ ਨੂੰ ਜਲੰਧਰ 'ਚ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ 'ਚ ਨਵੇਂ ਭਰਤੀ ਹੋਏ 500 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਭਾਵੇਂਕਿ ਪੋਸਟਾਂ ਤਾਂ 560 ਭਰੀਆਂ ਸਨ, ਪਰ ਇਨ੍ਹਾਂ ’ਚੋਂ 60 ਅਜਿਹੇ ਉਮੀਦਵਾਰ ਹਨ, ਜੋ ਵੱਖ-ਵੱਖ ਕਾਰਨਾਂ ਕਰਕੇ ਜੁਆਇਨ ਨਹੀਂ ਕਰ ਰਹੇ। ਦੱਸ ਦਈਏ ਕਿ ‘ਆਪ’ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਲੇਠੀ ਭਰਤੀ ਹੈ। ਇਸ ਤੋਂ ਪਹਿਲਾਂ ਅਜਿਹੀ ਭਰਤੀ 2021 ’ਚ ਕੈਪਟਨ ਸਰਕਾਰ ਵੇਲੇ ਹੋਈ ਸੀ। ਸੂਤਰਾਂ ਮੁਤਾਬਕ ਨਸ਼ਿਆਂ, ਗੈਂਗਸਟਰਾਂ ਤੇ ਹੋਰ ਮਾੜੇ ਅਨਸਰਾਂ ਸਮੇਤ ਵੱਖ-ਵੱਖ ਹੋਰ ਮੱਦਾਂ ਲਈ ਲੋੜੀਂਦੀ ਪੁਲਿਸ ਨਫਰੀ ਪਹਿਲਾਂ ਹੀ ਘੱਟ ਹੈ। ਪੰਜਾਬ ਪੁਲਿਸ ਹੋਏਗੀ ਹੋਰ ਹਾਈਟੈਕ! 500 ਨਵੇਂ ਸਬ ਇੰਸਪੈਕਟਰ ਸੰਭਾਲਣਗੇ ਕਮਾਨ


 


 ਕਿਸਾਨਾਂ ਦੇ ਵਾਰੇ-ਨਿਆਰੇ! 3621 ਰੁਪਏ ਪ੍ਰਤੀ ਕੁਇੰਟਲ ਵਿਕੀ 1509 ਬਾਸਮਤੀ, ਅਜੇ ਰੇਟ ਹੋਰ ਵਧਣਗੇ


Ludhiana News: ਮਾਛੀਵਾੜਾ ਦਾਣਾ ਮੰਡੀ ਵਿੱਚ ਝੋਨੇ ਦੀ ਅਗੇਤੀ ਕਿਸਮ ਦੀ ਆਮਦ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ 1509 ਬਾਸਮਤੀ 3621 ਰੁਪਏ ਪ੍ਰਤੀ ਕੁਇੰਟਲ ਵਿਕੀ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ। ਪਿੰਡ ਰਾਜੇਵਾਲ ਦਾ ਕਿਸਾਨ ਬਲਦੇਵ ਸਿੰਘ ਦਾਣਾ ਮੰਡੀ ਵਿੱਚ ਸਥਿਤ ਜੇਪੀ ਐਂਡ ਕੰਪਨੀ ਦੀ ਆੜ੍ਹਤ ’ਤੇ ਆਪਣੀ ਫਸਲ ਵੇਚਣ ਲਈ ਆਇਆ ਤੇ ਲਕਸ਼ਮੀ ਰਾਈਸ ਮਿੱਲ ਵੱਲੋਂ ਖੁੱਲ੍ਹੀ ਬੋਲੀ ਰਾਹੀਂ ਪ੍ਰਾਈਵੇਟ ਤੌਰ ’ਤੇ 3621 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ।  ਕਿਸਾਨਾਂ ਦੇ ਵਾਰੇ-ਨਿਆਰੇ! 3621 ਰੁਪਏ ਪ੍ਰਤੀ ਕੁਇੰਟਲ ਵਿਕੀ 1509 ਬਾਸਮਤੀ, ਅਜੇ ਰੇਟ ਹੋਰ ਵਧਣਗੇ


 


NSA ਖਿਲਾਫ਼ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਦਾ ਠੋਕਵਾਂ ਜਵਾਬ


Amritpal Singh News: ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਿਸ 'ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਅਤੇ ਪਟੀਸ਼ਨਾਂ ਦਾ ਜਵਾਬ ਦਾਇਰ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਮਾਨ ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਕਾਨੂੰਨ ਤਹਿਤ ਗ੍ਰਿਫਤਾਰ ਕਰ ਕੇ ਐੱਨਐੱਸਏ ਲਾਇਆ ਗਿਆ ਹੈ। ਨਾਲ ਹੀ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਆਪਣੀ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸ ਕੇ ਹੇਬੀਅਸ ਕੋਰਪਸ ਪਟੀਸ਼ਨ ਦਾਖਲ ਕੀਤੀ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹ ਸਾਰੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਹਨ ਤੇ ਵੱਖਵਾਦੀ ਤੇ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਿਲ ਰਹੇ ਹਨ। NSA ਖਿਲਾਫ਼ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਦਾ ਠੋਕਵਾਂ ਜਵਾਬ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.