Punjab Breaking News LIVE: ਬਿਜਲੀ ਕੱਟਾਂ ਨਾਲ ਮੱਚੀ ਹਾਹਾਕਾਰ, ਡੇਢ ਸਾਲ 'ਚ 35848 ਸਰਕਾਰੀ ਨੌਕਰੀਆਂ, ਹੁਣ ਰਾਜਾ ਵੜਿੰਗ ਦੀਆਂ ਵਧ ਸਕਦੀਆਂ ਮੁਸ਼ਕਲਾਂ

Punjab Breaking News LIVE, 10 September, 2023: ਬਿਜਲੀ ਕੱਟਾਂ ਨਾਲ ਮੱਚੀ ਹਾਹਾਕਾਰ, ਡੇਢ ਸਾਲ 'ਚ 35848 ਸਰਕਾਰੀ ਨੌਕਰੀਆਂ, ਹੁਣ ਰਾਜਾ ਵੜਿੰਗ ਦੀਆਂ ਵਧ ਸਕਦੀਆਂ ਮੁਸ਼ਕਲਾਂ,ਖਹਿਰਾ ਨੇ ਭਗਵੰਤ ਮਾਨ ਨੂੰ ਸੁਣਾਇਆ ਇਤਿਹਾਸ

ABP Sanjha Last Updated: 10 Sep 2023 04:13 PM
CM  Bhagwant Mann: ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਭਾਰਨ ਲਈ 'ਟੂਰਿਜ਼ਮ ਸਮਿਟ' ਕਰਵਾਉਣ ਜਾ ਰਹੇ...ਸੀਐਮ ਮਾਨ ਨੇ ਦਿੱਤਾ ਖੁੱਲ੍ਹਾ ਸੱਦਾ

ਪੰਜਾਬ ਵਿੱਚ 11, 12, 13 ਸਤੰਬਰ ਨੂੰ 'ਟੂਰਿਜ਼ਮ ਸਮਿਟ' ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਵਿੱਚ ਵੱਡੇ ਨਿਵੇਸ਼ ਦੀ ਵੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਲਾਈਵ ਹੋ ਕੇ 'ਟੂਰਿਜ਼ਮ ਸਮਿਟ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੀਐਮ ਭਗਵੰਤ ਮਾਨ ਨੇ ਲਾਈਵ ਹੁੰਦਿਆਂ ਲਿਖਿਆ ਮੇਜ਼ਬਾਨ ਪੰਜਾਬ ਤੁਹਾਡਾ ਕਰ ਰਿਹਾ ਹੈ ਅੱਖਾਂ ਵਿਛਾਅ ਕੇ ਇੰਤਜ਼ਾਰ!...ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਭਾਰਨ ਲਈ ਮਿਤੀ 11, 12, 13 ਸਤੰਬਰ ਨੂੰ 'ਟੂਰਿਜ਼ਮ ਸਮਿਟ' ਕਰਵਾਉਣ ਜਾ ਰਹੇ ਹਾਂ.. ਇਸ ਸਮਿਟ ਦਾ ਹਿੱਸਾ ਬਣਨ ਲਈ ਬਤੌਰ ਮੁੱਖ ਮੰਤਰੀ ਮੇਰੇ ਵੱਲੋਂ ਤੁਹਾਨੂੰ ਸੱਦਾ।

G-20 Summit: ਖਾਲਿਸਤਾਨੀ ਪੰਨੂੰ ਵੱਲੋਂ ਜੀ-20 ਸੰਮੇਲਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

ਸਿੱਖ ਫਾਰ ਜਸਟਿਸ (SFJ) ਦੇ ਬੈਨਰ ਹੇਠ ਖਾਲਿਸਤਾਨ ਦੀ ਮੰਗ ਕਰ ਰਹੇ ਗੁਰਪਤਵੰਤ ਪੰਨੂ ਨੇ ਇੱਕ ਵਾਰ ਫਿਰ ਜੀ-20 ਕਾਨਫਰੰਸ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ 'ਚ ਸਖ਼ਤ ਸੁਰੱਖਿਆ ਦੇ ਚੱਲਦਿਆਂ ਪੰਨੂ ਨੇ ਹੁਣ ਗੁਰੂਗ੍ਰਾਮ ਦੇ ਹੁੱਡਾ ਸਿਟੀ ਮੈਟਰੋ ਸਟੇਸ਼ਨ ਫਲਾਈਓਵਰ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ ਕੀਤਾ ਹੈ। ਪੰਨੂ ਨੇ ਆਪਣਾ ਨਵਾਂ ਵੀਡੀਓ ਵਾਇਰਲ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀ ਵੀ ਦਿੱਤੀ ਹੈ।

Sangrur News: 60 ਸਾਲਾਂ ਫੁੱਫੜ ਨੇ 19 ਸਾਲਾਂ ਭਤੀਜੀ ਨਾਲ ਕੀਤਾ ਬਲਾਤਕਾਰ

ਬਰਨਾਲਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 60 ਸਾਲਾਂ ਦੇ ਫੁੱਫੜ ਵੱਲੋਂ 19 ਸਾਲਾਂ ਦੀ ਭਤੀਜੀ ਨਾਲ ਬਲਾਤਕਾਰ ਕਰਨ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ। ਇਸ ਬਾਬਤ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਬੱਚੀ ਆਪਣੀ ਭੂਆ ਕੋਲ 9ਵੀਂ ਕਲਾਸ ਵਿੱਚ ਪੜ੍ਹਦੀ ਸੀ। ਭੂਆ ਦੇ ਦੋਵੇਂ ਮੁੰਡੇ ਪਹਿਲਾਂ ਹੀ ਕੈਨੇਡਾ ਜਾ ਚੁੱਕੇ ਹਨ ਜਿਸ ਤੋਂ ਬਾਅਦ ਦੋ ਮਹੀਨੇ ਪਹਿਲਾਂ ਭੂਆ ਵੀ ਉਨ੍ਹਾਂ ਕੋਲੋ ਕੈਨੇਡਾ ਚਲੀ ਗਈ ਸੀ।

Gangster News: ਗੈਂਗਸਟਰ ਨੀਟਾ ਦਿਓਲ, ਮਣੀ, ਸੁਲੱਖਣ ਬੱਬਰ ਜੇਲ੍ਹ ਤੋਂ ਰਿਹਾਅ, ਗੁਰਪ੍ਰੀਤ ਸੇਖੋਂ, ਪਲਵਿੰਦਰ ਪਿੰਦਾ ਨੂੰ ਮਿਲੀ ਜ਼ਮਾਨਤ

ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਗੈਂਗਸਟਰ ਨੀਟਾ ਦਿਓਲ, ਮਣੀ ਤੇ ਸੁਲੱਖਣ ਬੱਬਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਸਬੰਧਤ ਸਨ। ਜਦੋਂ ਕਿ ਗੁਰਪ੍ਰੀਤ ਸੇਖੋਂ ਤੇ ਪਲਵਿੰਦਰ ਪਿੰਦਾ ਨੂੰ ਵੀ ਜ਼ਮਾਨਤ ਮਿਲ ਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਨਾਭਾ ਜੇਲ੍ਹ ਕਾਂਡ ਦੇ ਮੁੱਖ ਆਰੋਪੀ ਗੋਪੀ ਕੋੜਾ ਨੂੰ ਜ਼ਮਾਨਤ ਨਹੀਂ ਮਿਲੀ ਹੈ।

Sidhu Moosewala Murder Case: ਕੇਂਦਰੀ ਏਜੰਸੀਆਂ ਦੇ ਅਲਰਟ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੂੰ ਸੁਰੱਖਿਆ ਦੇਣ ਦੀ ਬਜਾਏ ਵਾਪਸ ਕਿਉਂ ਲੈ ਲਈ: ਬਲਕੌਰ ਸਿੰਘ 

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਮੇਰੇ ਪੁੱਤਰ ਦੀ ਮੌਤ ਸਰਕਾਰ ਦੀ ਗਲਤੀ ਨਾਲ ਹੋਈ ਹੈ। ਸੈਂਟਰ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਦੋ ਵਿਅਕਤੀਆਂ ਨੂੰ ਖਤਰਾ ਹੈ ਪਰ ਸਰਕਾਰ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਗੋਂ ਉਲਟਾ ਸਾਡੀ ਸੁਰੱਖਿਆ ਵੀ ਵਾਪਸ ਲੈ ਲਈ।

Sex Racket in Lambi: ਲੰਬੀ 'ਚ ਚੱਲ ਰਿਹਾ ਸੀ ਸੈਕਸ ਰੈਕੇਟ! ਅੱਠ ਬੰਦੇ ਤੇ 12 ਔਰਤਾਂ ਕਾਬੂ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ 8 ਵਿਅਕਤੀਆਂ ਤੇ 12 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਰੇਡ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਹੈ। ਪੁਲਿਸ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। 

Kartarpur Sahib corridor: ਛੇਤੀ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਰਾਤ ਕੱਟ ਸਕਣਗੇ ਸ਼ਰਧਾਲੂ

ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (PMU) ਨੇ ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰ ਕਰ ਲਈ ਲਈ ਹੈ। PMU ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਰਾਤ ਭਰ ਰੁਕਣ ਦੀ ਇਜਾਜ਼ਤ ਦੇਣ ਜਾਂ ਉਨ੍ਹਾਂ ਦੇ ਰੁਕਣ ਦੀ ਸੀਮਾਂ ਵਿੱਚ ਸੋਧ ਕਰਨ ਦੀ ਯੋਜਨਾ ਬਣਾ ਰਿਹਾ ਹੈ।

Sandeep Nangal Ambia Murder Case: ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਾ ਸ਼ਾਰਪ ਸ਼ੂਟਰ ਦਿੱਲੀ 'ਚ ਗ੍ਰਿਫਤਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਇੰਟਰਨੈਸ਼ਨਲ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਸ਼ੂਟਰ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ 14 ਮਾਰਚ 2022 ਨੂੰ ਸੰਦੀਪ ਨੰਗਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਫਰਾਰ ਸੀ। ਹੁਣ ਗੈਂਗਸਟਰ ਕੌਸ਼ਲ ਦੇ ਸਾਥੀ ਮੁਲਜ਼ਮ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੀ ਜਲੰਧਰ ਪੁਲਿਸ ਸੰਦੀਪ ਦੇ ਕਤਲ ਤੋਂ ਬਾਅਦ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ। ਦਿੱਲੀ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ। ਸੰਦੀਪ ਕਤਲ ਕਾਂਡ ਦੇ ਫ਼ਰਾਰ ਮੁਲਜ਼ਮ ਪੁਨੀਤ ਤੇ ਲਾਲੀ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਦੀ ਸਿਰਫ ਜਲੰਧਰ ਪੁਲਿਸ ਨੂੰ ਹੀ ਨਹੀਂ ਸਗੋਂ ਹੋਰ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਭਾਲ ਸੀ।

Sangrur Jail: ਜੇਲ੍ਹਾਂ ਵਿੱਚ ਗੈਂਗਸਟਰਾਂ ਦੀ ਪੂਰੀ 'ਸਰਦਾਰੀ'! ਵੀਡੀਓ ਵਾਇਰਲ ਹੋਣ ਮਗਰੋਂ ਮੱਚਿਆ ਹੜਕੰਪ

ਜੇਲ੍ਹਾਂ ਵਿੱਚ ਗੈਂਗਸਟਰਾਂ ਦੀ ਪੂਰੀ 'ਸਰਦਾਰੀ' ਹੈ। ਇਹ ਖੁਲਾਸਾ ਸੰਗਰੂਰ ਜੇਲ੍ਹ ਤੋਂ ਗੈਂਗਸਟਰ ਅਮਨਾ ਉਬਾ ਦੀ ਵੀਡੀਓ ਲੀਕ ਹੋਣ ਨਾਲ ਹੋਇਆ ਹੈ। ਵੀਡੀਓ 'ਚ ਗੈਂਗਸਟਰ ਪੂਰੇ ਟਸ਼ਨ 'ਚ ਆਪਣੀ ਬੈਰਕ 'ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਟੋਪੀ ਪਹਿਨੇ ਹੋਏ ਗੈਂਗਸਟਰ ਆਪਣੇ ਲੋਅਰ ਦੀਆਂ ਦੋਵੇਂ ਜੇਬਾਂ ਵਿੱਚ ਹੱਥ ਪਾਈ ਨਜ਼ਰ ਆ ਰਿਹਾ ਹੈ। ਉਹ ਬਿਨਾਂ ਕਿਸੇ ਰੋਕ-ਟੋਕ ਦੇ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ।

Punjab News: 'ਆਪ' ਸਰਕਾਰ ਵੱਲੋਂ ਡੇਢ ਸਾਲ 'ਚ 35848 ਸਰਕਾਰੀ ਨੌਕਰੀਆਂ!

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਤਕਰੀਬਨ ਡੇਢ ਸਾਲ ਦੇ ਅਰਸੇ ਅੰਦਰ ਨੌਜਵਾਨਾਂ ਨੂੰ 35848 ਸਰਕਾਰੀ ਨੌਕਰੀਆਂ ਦਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ, ਜਦਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰਿਸ਼ਵਤ ਤੇ ਸਿਫ਼ਾਰਸ਼ਾਂ ਤੋਂ ਬਿਨਾਂ ਕਦੇ ਕੋਈ ਨੌਕਰੀਆਂ ਨਹੀਂ ਦਿੱਤੀਆਂ। 

Britain will not raise issue of Jaggi Johal: ਜੱਗੀ ਜੌਹਲ ਦੀ ਰਿਹਾਈ 'ਤੇ ਬ੍ਰਿਟੇਨ ਦਾ ਯੂ-ਟਰਨ!

ਬ੍ਰਿਟੇਨ ਦੇ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਨਹੀਂ ਉਠਾਇਆ ਜਾਏਗਾ। ਜੀ-20 ਸਿਖਰ ਸੰਮੇਲਨ ’ਚ ਪਹੁੰਚੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਬ੍ਰਿਟੇਨ ਦੇ 70 ਸੰਸਦ ਮੈਂਬਰਾਂ ਨੇ ਅਪੀਲ ਕੀਤੀ ਕਿ ਜਗਤਾਰ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਉਠਾਇਆ ਜਾਏ। ਹੁਣ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਤਿਵਾਦ ਦੇ ਦੋਸ਼ ਹੇਠ ਪਿਛਲੇ ਪੰਜ ਸਾਲ ਤੋਂ ਭਾਰਤ ਦੀ ਜੇਲ੍ਹ ’ਚ ਬੰਦ ਆਪਣੇ ਨਾਗਰਿਕ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕਰੇਗੀ।

Sukhbir Badal: ਖੇਤੀ ਸੈਕਟਰ ਨੂੰ ਸਿਰਫ ਘੰਟਾ-ਡੇਢ ਘੰਟਾ ਬਿਜਲੀ ਮਿਲ ਰਹੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਕੱਟਾਂ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਪਾਣੀ ਦੀ ਲੋੜ ਪਰ ਪੰਜਾਬ ਸਰਕਾਰ ਵੱਲੋਂ ਨਹਿਰ ਰਾਹੀਂ ਰਾਜਸਥਾਨ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਬੇ-ਲੰਬੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਖਜ਼ਾਨਾ ਭਰਿਆ ਪਿਆ ਹੈ ਤਾਂ ਫਿਰ ਕਿਸਾਨਾਂ ਲਈ ਬਿਜਲੀ ਕਿਉਂ ਨਹੀਂ ਖਰੀਦ ਰਹੇ? 

Punjab News: ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ...

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਹੋਣ ਦੇ ਬਾਵਜੂਦ ਭਗਵੰਤ ਮਾਨ ਸਿੱਖ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਨੇ ਨੱਥਾ ਖਹਿਰਾ ਦੇ ਨਾਲ ਹੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਸ਼ਹੀਦਾਂ ਦਾ ਘੋਰ ਅਪਮਾਨ ਕੀਤਾ ਹੈ। ਭਗਵੰਤ ਮਾਨ ਨੂੰ ਆਪਣੀ ਇਸ ਮੂਰਖਤਾ ਭਰੀ ਹਰਕਤ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ ਹੈ।

ਪਿਛੋਕੜ

Punjab Breaking News LIVE 10 September, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਬਿਜਲੀ ਕੱਟਾਂ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਪਾਣੀ ਦੀ ਲੋੜ ਪਰ ਪੰਜਾਬ ਸਰਕਾਰ ਵੱਲੋਂ ਨਹਿਰ ਰਾਹੀਂ ਰਾਜਸਥਾਨ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਲੰਬੇ-ਲੰਬੇ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਖਜ਼ਾਨਾ ਭਰਿਆ ਪਿਆ ਹੈ ਤਾਂ ਫਿਰ ਕਿਸਾਨਾਂ ਲਈ ਬਿਜਲੀ ਕਿਉਂ ਨਹੀਂ ਖਰੀਦ ਰਹੇ? ਖੇਤੀ ਸੈਕਟਰ ਨੂੰ ਸਿਰਫ ਘੰਟਾ-ਡੇਢ ਘੰਟਾ ਬਿਜਲੀ ਮਿਲ ਰਹੀ, ਜੇ ਖਜ਼ਾਨਾ ਭਰਿਆ ਤਾਂ ਸੀਐਮ ਮਾਨ ਬਿਜਲੀ ਕਿਉਂ ਨਹੀਂ ਖਰੀਦ ਰਹੇ: ਸੁਖਬੀਰ ਬਾਦਲ


 


'ਆਪ' ਸਰਕਾਰ ਵੱਲੋਂ ਡੇਢ ਸਾਲ 'ਚ 35848 ਸਰਕਾਰੀ ਨੌਕਰੀਆਂ! 


Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਤਕਰੀਬਨ ਡੇਢ ਸਾਲ ਦੇ ਅਰਸੇ ਅੰਦਰ ਨੌਜਵਾਨਾਂ ਨੂੰ 35848 ਸਰਕਾਰੀ ਨੌਕਰੀਆਂ ਦਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ, ਜਦਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਰਿਸ਼ਵਤ ਤੇ ਸਿਫ਼ਾਰਸ਼ਾਂ ਤੋਂ ਬਿਨਾਂ ਕਦੇ ਕੋਈ ਨੌਕਰੀਆਂ ਨਹੀਂ ਦਿੱਤੀਆਂ। 'ਆਪ' ਸਰਕਾਰ ਵੱਲੋਂ ਡੇਢ ਸਾਲ 'ਚ 35848 ਸਰਕਾਰੀ ਨੌਕਰੀਆਂ!


 


 45 ਫੀਸਦੀ ਅੰਕਾਂ ਦੇ ਚੈਲੰਜ ਮਗਰੋਂ ਮਜੀਠੀਆ ਦਾ ਪਲਟਵਾਰ


Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਇੱਕ ਮਹੀਨੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਮਜੀਠੀਆ ਨੇ ਪਲਟਵਾਰ ਕੀਤਾ ਹੈ। ਮਜੀਠੀਆ ਨੇ ਕਿਹਾ ਹੈ ਕਿ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡਣ ਵਾਲਾ ਅੱਜ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ। 45 ਫੀਸਦੀ ਅੰਕਾਂ ਦੇ ਚੈਲੰਜ ਮਗਰੋਂ ਮਜੀਠੀਆ ਦਾ ਪਲਟਵਾਰ


 


ਪੰਜਾਬ ਸਰਕਾਰ ਕਰੇਗੀ ਵੱਡਾ ਧਮਾਕਾ! ਹੁਣ ਰਾਜਾ ਵੜਿੰਗ ਦੀਆਂ ਵਧ ਸਕਦੀਆਂ ਮੁਸ਼ਕਲਾਂ


Punjab News: ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਇੱਕ ਹੋਰ ਵੱਡਾ ਧਮਾਕਾ ਕਰ ਸਕਦੀ ਹੈ। ਸਰਕਾਰ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਉੱਪਰ ਟਰਾਂਸਪੋਰਟ ਮੰਤਰੀ ਹੁੰਦਿਆਂ ਪੰਜਾਬ ਦੀ ਬਜਾਏ ਰਾਜਸਥਾਨ ਤੋਂ ਬੱਸਾਂ ਦੀ ਬਾਡੀ ਲਵਾ ਕੇ ਘਪਲਾ ਕਰਨ ਦੇ ਇਲਜ਼ਾਮ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਜਲਦ ਹੀ ਇਸ ਦੀ ਜਾਂਚ ਵਿੱਢਣ ਜਾ ਰਹੀ ਹੈ।  ਪੰਜਾਬ ਸਰਕਾਰ ਕਰੇਗੀ ਵੱਡਾ ਧਮਾਕਾ! ਹੁਣ ਰਾਜਾ ਵੜਿੰਗ ਦੀਆਂ ਵਧ ਸਕਦੀਆਂ ਮੁਸ਼ਕਲਾਂ


 


ਖਹਿਰਾ ਨੇ ਭਗਵੰਤ ਮਾਨ ਨੂੰ ਸੁਣਾਇਆ ਇਤਿਹਾਸ! 


Punjab News: ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਹੋਣ ਦੇ ਬਾਵਜੂਦ ਭਗਵੰਤ ਮਾਨ ਸਿੱਖ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਨੇ ਨੱਥਾ ਖਹਿਰਾ ਦੇ ਨਾਲ ਹੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਸ਼ਹੀਦਾਂ ਦਾ ਘੋਰ ਅਪਮਾਨ ਕੀਤਾ ਹੈ। ਭਗਵੰਤ ਮਾਨ ਨੂੰ ਆਪਣੀ ਇਸ ਮੂਰਖਤਾ ਭਰੀ ਹਰਕਤ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ ਹੈ। ਖਹਿਰਾ ਨੇ ਭਗਵੰਤ ਮਾਨ ਨੂੰ ਸੁਣਾਇਆ ਇਤਿਹਾਸ! ਬੋਲੇ ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ...

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.