Punjab Breaking News Live:ਸਿੱਖ ਔਰਤਾਂ ਵੱਲੋਂ ਹੈਲਮੇਟ ਨਾ ਪਹਿਨਣ 'ਤੇ ਸਖ਼ਤ ਹੋਇਆ ਹਾਈਕੋਰਟ, ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਇੰਸਟਾਗ੍ਰਾਮ ਨੇ ਫੇਸਬੁੱਕ ਅਤੇ ਟਿਕਟੋਕ ਨੂੰ ਪਛਾੜਿਆ

Punjab Breaking News LIVE, 13 March, 2024: ਸਿੱਖ ਔਰਤਾਂ ਵੱਲੋਂ ਹੈਲਮੇਟ ਨਾ ਪਹਿਨਣ 'ਤੇ ਸਖ਼ਤ ਹੋਇਆ ਹਾਈਕੋਰਟ, ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਇੰਸਟਾਗ੍ਰਾਮ ਨੇ ਫੇਸਬੁੱਕ ਅਤੇ ਟਿਕਟੋਕ

ABP Sanjha Last Updated: 13 Mar 2024 11:18 AM
Ludhiana News: ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ, ਪੁਲਿਸ ਅਫਸਰਾਂ ਦੀ ਬੁਲਾਈ ਮੀਟਿੰਗ

Ludhiana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ। ਉਨ੍ਹਾਂ ਨੇ ਅੱਜ ਪੁਲਿਸ ਵਿਭਾਗ ਦੀ ਅਹਿਮ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰ ਹਿੱਸਾ ਲੈਣਗੇ। ਮੀਟਿੰਗ ਵਿੱਚ ਆਈਜੀ ਤੇ ਡੀਜੀ ਰੈਂਕ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ। ਹਾਸਲ ਜਾਣਕਾਰੀ ਮੁਤਾਬਕ ਇਹ ਮੀਟਿੰਗ ਲੁਧਿਆਣਾ 'ਚ ਸਵੇਰੇ 11 ਵਜੇ ਹੋਵੇਗੀ, ਜਿਸ 'ਚ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਰਚਾ ਕੀਤੀ ਜਾਵੇਗੀ। ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਕਰਕੇ ਵਿਰੋਧੀ ਧਿਰਾਂ ਅਮਨ-ਕਾਨੂੰਨ ਦੀ ਹਾਲਤ ਨੂੰ ਲੈ ਕੇ ਸਵਾਲ ਉਠੀ ਰਹੀਆਂ ਹਨ। ਇਸ ਲਈ ਮੁੱਖ ਮੰਤਰੀ ਪੁਲਿਸ ਨੂੰ ਸਖਤ ਨਿਰਦੇਸ਼ ਦੇ ਸਕਦੇ ਹਨ।

World's Number 1 App: ਪਿਛੜੇ ਫੇਸਬੁੱਕ ਤੇ TikTok, ਇੰਸਟਾਗ੍ਰਾਮ ਬਣਾਇਆ ਦੁਨੀਆ 'ਚ Number One

World's Number 1 App: ਦੁਨੀਆ ਦੀ ਨੰਬਰ 1 ਐਪ ਦੇ ਬਾਰੇ ਵਿੱਚ, ਲੋਕ ਅਕਸਰ ਸੋਚਦੇ ਹਨ ਕਿ ਫੇਸਬੁੱਕ ਜਾਂ ਟਿਕਟੋਕ ਪਹਿਲੇ ਸਥਾਨ 'ਤੇ ਹੋਣਗੇ, ਪਰ ਅਜਿਹਾ ਨਹੀਂ ਹੈ। ਹੁਣ ਇੰਸਟਾਗ੍ਰਾਮ ਇਨ੍ਹਾਂ ਦੋਵਾਂ ਐਪਾਂ ਨੂੰ ਪਛਾੜ ਕੇ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਦਰਅਸਲ, ਕੁਝ ਦੇਸ਼ਾਂ ਵਿੱਚ TikTok ਦੇ ਬੈਨ ਹੋਣ ਕਾਰਨ ਇੰਸਟਾਗ੍ਰਾਮ ਨੂੰ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ TikTok ਦੇ ਪਿੱਛੇ ਰਹਿਣ ਦੇ ਕੁਝ ਹੋਰ ਕਾਰਨ ਵੀ ਹਨ। ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ ਦੁਨੀਆ 'ਚ ਇੰਸਟਾਗ੍ਰਾਮ ਦੇ ਡਾਊਨਲੋਡ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2023 ਵਿੱਚ, ਇੰਸਟਾਗ੍ਰਾਮ ਐਪ ਨੂੰ 767 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਸੀ, ਜੋ ਇੱਕ ਸਾਲ ਪਹਿਲਾਂ ਭਾਵ 2022 ਦੇ ਮੁਕਾਬਲੇ 20 ਪ੍ਰਤੀਸ਼ਤ ਵੱਧ ਹੈ। TikTok ਦੀ ਗੱਲ ਕਰੀਏ ਤਾਂ ਇਸ ਨੂੰ 73.3 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਇਹ ਚੀਨੀ ਐਪ ਭਾਰਤ ਵਿੱਚ ਬੈਨ ਹੈ ਅਤੇ ਅਮਰੀਕਾ ਵਿੱਚ ਇਸ ਨੂੰ ਬੈਨ ਕਰਨ ਦੀ ਤਿਆਰੀ ਚੱਲ ਰਹੀ ਹੈ।

Sikh Women Helmet: ਚੰਡੀਗੜ੍ਹ 'ਚ ਸਿੱਖ ਔਰਤਾਂ ਵੱਲੋਂ ਹੈਲਮੇਟ ਨਾ ਪਹਿਨਣ 'ਤੇ ਸਖ਼ਤ ਹੋਇਆ ਹਾਈਕੋਰਟ, ਕੇਂਦਰ ਦੇ ਜਵਾਬ 'ਤੇ ਲਾਈ ਫਟਕਾਰ

Chandigarh Sikh Women Helmet: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਬਾਰੇ ਕੇਂਦਰ ਸਰਕਾਰ ਦੇ ਜਵਾਬ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।ਹਾਈ ਕੋਰਟ ਵਿੱਚ ਆਪਣੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਵਿੱਚ ਅਜਿਹੀ ਕੋਈ ਛੋਟ ਨਹੀਂ ਹੈ, ਪਰ ਰਾਜ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਤੋਂ ਵੀ ਜਵਾਬ ਮੰਗਿਆ ਹੈ। ਹਾਈਕੋਰਟ ਨੇ ਕਿਹਾ, ਸਿੱਖ ਔਰਤਾਂ ਦੀ ਪਛਾਣ ਕਿਵੇਂ ਹੋਵੇਗੀ ? ਕੀ ਹਰ ਵਾਹਨ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਪੁੱਛੀ ਜਾਵੇਗੀ ? ਹਾਈ ਕੋਰਟ ਨੇ ਮੋਟਰ ਵਾਹਨ ਹਾਦਸਿਆਂ ਅਤੇ ਸੜਕ ਸੁਰੱਖਿਆ ਨੂੰ ਲੈ ਕੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।

Punjab News: ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ

Punjab Education Department: ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਅਪ੍ਰੈਲ ਵਿੱਚ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਦੇਖਦੇ ਸਿੱਖਿਆ ਵਿਭਾਗ ਨੇ ਮਾਰਚ ਮਹੀਨੇ ਹੀ ਅਧਿਆਪਕਾਂ ਅਤੇ ਮੁਲਾਜਮਾਂ ਦੇ ਤਬਾਦਲੇ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ (X) ਕਰਕੇ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਮਾਨ ਸਰਕਾਰ ਅਧਿਆਪਕਾਂ ਦੇ ਨਾਲ..  ਅਧਿਆਪਕਾਂ ਦੀ ਬਦਲੀ ਦੀ ਮੰਗ ਨੂੰ ਮੰਨਦੇ ਹੋਏ ਜੂਨ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਇੱਛੁਕ ਅਧਿਆਪਕ 12 ਤੋਂ 19 ਮਾਰਚ ਤੱਕ Online ਅਪਲਾਈ ਕਰ ਸਕਦੇ ਹਨ..

ਪਿਛੋਕੜ

Punjab Breaking News LIVE, 13 March, 2024: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਬਾਰੇ ਕੇਂਦਰ ਸਰਕਾਰ ਦੇ ਜਵਾਬ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਵਿੱਚ ਆਪਣੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਵਿੱਚ ਅਜਿਹੀ ਕੋਈ ਛੋਟ ਨਹੀਂ ਹੈ, ਪਰ ਰਾਜ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਤੋਂ ਵੀ ਜਵਾਬ ਮੰਗਿਆ ਹੈ। ਹਾਈਕੋਰਟ ਨੇ ਕਿਹਾ, ਸਿੱਖ ਔਰਤਾਂ ਦੀ ਪਛਾਣ ਕਿਵੇਂ ਹੋਵੇਗੀ ? ਕੀ ਹਰ ਵਾਹਨ ਨੂੰ ਰੋਕ ਕੇ ਉਨ੍ਹਾਂ ਦੀ ਪਛਾਣ ਪੁੱਛੀ ਜਾਵੇਗੀ ? ਹਾਈ ਕੋਰਟ ਨੇ ਮੋਟਰ ਵਾਹਨ ਹਾਦਸਿਆਂ ਅਤੇ ਸੜਕ ਸੁਰੱਖਿਆ ਨੂੰ ਲੈ ਕੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ 'ਚ ਸਿੱਖ ਔਰਤਾਂ ਵੱਲੋਂ ਹੈਲਮੇਟ ਨਾ ਪਹਿਨਣ 'ਤੇ ਸਖ਼ਤ ਹੋਇਆ ਹਾਈਕੋਰਟ, ਕੇਂਦਰ ਦੇ ਜਵਾਬ 'ਤੇ ਲਾਈ ਫਟਕਾਰ 


 


Punjab News: ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ 


Punjab Education Department: ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਅਪ੍ਰੈਲ ਵਿੱਚ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਦੇਖਦੇ ਸਿੱਖਿਆ ਵਿਭਾਗ ਨੇ ਮਾਰਚ ਮਹੀਨੇ ਹੀ ਅਧਿਆਪਕਾਂ ਅਤੇ ਮੁਲਾਜਮਾਂ ਦੇ ਤਬਾਦਲੇ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ (X) ਕਰਕੇ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਮਾਨ ਸਰਕਾਰ ਅਧਿਆਪਕਾਂ ਦੇ ਨਾਲ..  ਅਧਿਆਪਕਾਂ ਦੀ ਬਦਲੀ ਦੀ ਮੰਗ ਨੂੰ ਮੰਨਦੇ ਹੋਏ ਜੂਨ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਇੱਛੁਕ ਅਧਿਆਪਕ 12 ਤੋਂ 19 ਮਾਰਚ ਤੱਕ Online ਅਪਲਾਈ ਕਰ ਸਕਦੇ ਹਨ। ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ, ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ 


World's Number 1 App: ਪਿਛੜੇ ਫੇਸਬੁੱਕ ਤੇ TikTok, ਇੰਸਟਾਗ੍ਰਾਮ ਬਣਾਇਆ ਦੁਨੀਆ 'ਚ Number One


World's Number 1 App: ਦੁਨੀਆ ਦੀ ਨੰਬਰ 1 ਐਪ ਦੇ ਬਾਰੇ ਵਿੱਚ, ਲੋਕ ਅਕਸਰ ਸੋਚਦੇ ਹਨ ਕਿ ਫੇਸਬੁੱਕ ਜਾਂ ਟਿਕਟੋਕ ਪਹਿਲੇ ਸਥਾਨ 'ਤੇ ਹੋਣਗੇ, ਪਰ ਅਜਿਹਾ ਨਹੀਂ ਹੈ। ਹੁਣ ਇੰਸਟਾਗ੍ਰਾਮ ਇਨ੍ਹਾਂ ਦੋਵਾਂ ਐਪਾਂ ਨੂੰ ਪਛਾੜ ਕੇ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਦਰਅਸਲ, ਕੁਝ ਦੇਸ਼ਾਂ ਵਿੱਚ TikTok ਦੇ ਬੈਨ ਹੋਣ ਕਾਰਨ ਇੰਸਟਾਗ੍ਰਾਮ ਨੂੰ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ TikTok ਦੇ ਪਿੱਛੇ ਰਹਿਣ ਦੇ ਕੁਝ ਹੋਰ ਕਾਰਨ ਵੀ ਹਨ। ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ ਦੁਨੀਆ 'ਚ ਇੰਸਟਾਗ੍ਰਾਮ ਦੇ ਡਾਊਨਲੋਡ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2023 ਵਿੱਚ, ਇੰਸਟਾਗ੍ਰਾਮ ਐਪ ਨੂੰ 767 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਸੀ, ਜੋ ਇੱਕ ਸਾਲ ਪਹਿਲਾਂ ਭਾਵ 2022 ਦੇ ਮੁਕਾਬਲੇ 20 ਪ੍ਰਤੀਸ਼ਤ ਵੱਧ ਹੈ। TikTok ਦੀ ਗੱਲ ਕਰੀਏ ਤਾਂ ਇਸ ਨੂੰ 73.3 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਇਹ ਚੀਨੀ ਐਪ ਭਾਰਤ ਵਿੱਚ ਬੈਨ ਹੈ ਅਤੇ ਅਮਰੀਕਾ ਵਿੱਚ ਇਸ ਨੂੰ ਬੈਨ ਕਰਨ ਦੀ ਤਿਆਰੀ ਚੱਲ ਰਹੀ ਹੈ। ਪਿਛੜੇ ਫੇਸਬੁੱਕ ਤੇ TikTok, ਇੰਸਟਾਗ੍ਰਾਮ ਬਣਾਇਆ ਦੁਨੀਆ 'ਚ Number One


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.