Punjab Breaking News Live: ਦਿੱਲੀ ਪਹੁੰਚੇ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ, ਪੰਜਾਬ ਪੁਲਿਸ 'ਚ 1800 ਅਸਾਮੀਆਂ ਲਈ ਭਰਤੀ ਹੋਈ ਸ਼ੁਰੂ, Paytm ਨੇ SBI ਨੂੰ ਚੁਣਿਆ ਆਪਣਾ ਸਾਥੀ
Punjab Breaking News LIVE, 14 March, 2024: ਦਿੱਲੀ ਪਹੁੰਚੇ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ, ਪੰਜਾਬ ਪੁਲਿਸ 'ਚ 1800 ਅਸਾਮੀਆਂ ਲਈ ਭਰਤੀ ਹੋਈ ਸ਼ੁਰੂ, Paytm ਨੇ SBI ਨੂੰ ਚੁਣਿਆ ਆਪਣਾ ਸਾਥੀ
Shubkaran Death Case: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਸੀ। ਜਿਸ ਦੀ ਪਾਲਣਾ ਕਰਦਿਆਂ ਮੌਤ ਦੀ ਜਾਚ ਲਈ ਸੇਵਾਮੁਕਤ ਜੱਜ ਜੈਸ਼੍ਰੀ ਠਾਕੁਰ ਦੀ ਪ੍ਰਧਾਨਗੀ 'ਚ ਕਮੇਟੀ ਬਣਾਈ ਗਈ ਹੈ। ਪੰਜਾਬ ਤੋਂ ਏਡੀਜੀਪੀ ਪ੍ਰਮੋਦ ਬਾਨ ਅਤੇ ਹਰਿਆਣਾ ਤੋਂ ਏਡੀਜੀਪੀ ਅਮਿਤਾਭ ਸਿੰਘ ਢਿੱਲੋਂ ਵੀ ਇਸ ਕਮੇਟੀ ਦੇ ਮੈਂਬਰ ਹਨ। ਇਸ ਤੇ ਨਾਲ ਹੀ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਾ ਵੀ ਰੁਖ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਵਿਰੁੱਧ 11 ਫਰਵਰੀ ਨੂੰ ਅਪੀਲ ਦਾਇਰ ਕੀਤੀ ਸੀ ਪਰ ਅਜੇ ਤੱਕ ਰਜਿਸਟਰੀ ਵੱਲੋਂ ਸੂਚੀਬੱਧ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।
Paytm UPI Business: ਸੰਕਟ ਵਿੱਚ ਫੱਸੀ ਫਿਨਟੇਕ ਕੰਪਨੀ ਪੇਟੀਐਮ ਨੇ ਆਖਰਕਾਰ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਹਿਭਾਗੀ ਬੈਂਕ ਨੂੰ ਚੁਣ ਲਿਆ ਹੈ। Paytm ਦੀ ਮੂਲ ਕੰਪਨੀ One97 Communications ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨਾਲ ਹੱਥ ਮਿਲਾਇਆ ਹੈ। ਹੁਣ ਤੱਕ, Paytm ਦਾ UPI ਕਾਰੋਬਾਰ ਆਪਣੀ ਸਹਾਇਕ ਕੰਪਨੀ Paytm ਪੇਮੈਂਟਸ ਬੈਂਕ 'ਤੇ ਨਿਰਭਰ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਭੁਗਤਾਨ ਬੈਂਕਾਂ 'ਤੇ ਕਾਰੋਬਾਰੀ ਪਾਬੰਦੀ ਲਗਾਉਣ ਤੋਂ ਬਾਅਦ ਪੇਟੀਐਮ ਇੱਕ ਸਹਿਭਾਗੀ ਬੈਂਕ ਦੀ ਭਾਲ ਕਰ ਰਿਹਾ ਸੀ। ਹੁਣ Paytm SBI ਦੇ ਸਹਿਯੋਗ ਨਾਲ ਥਰਡ ਪਾਰਟੀ ਐਪ ਪ੍ਰੋਵਾਈਡਰ (TPAP) ਬਣਨ ਦੇ ਯੋਗ ਹੋਵੇਗਾ।ਪਰੇਸ਼ਾਨ ਫਿਨਟੇਕ ਕੰਪਨੀ ਪੇਟੀਐਮ ਨੇ ਆਖਰਕਾਰ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਹਿਭਾਗੀ ਬੈਂਕ ਨੂੰ ਚੁਣ ਲਿਆ ਹੈ। Paytm ਦੀ ਮੂਲ ਕੰਪਨੀ One97 Communications ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨਾਲ ਹੱਥ ਮਿਲਾਇਆ ਹੈ।
Punjab Police Recruitment 2024: ਪੰਜਾਬ ਪੁਲਿਸ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਸੂਬੇ ਦੇ ਨੌਜਵਾਨਾਂ ਦੀ ਉਡੀਕ ਅੱਜ ਖ਼ਤਮ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜਿਹੜੇ ਵੀ ਚਾਹਵਾਨ ਨੌਜਵਾਨ ਹਨ ਜੋ ਪਿਛਲੇ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਹਨ ਉਹ ਅੱਜ ਤੋਂ ਆਪਲਾਈ ਕਰ ਸਕਦੇ ਹਨ। ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲ੍ਹੇਗਾ, ਤੁਸੀਂ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
Farmers Protest: ਦੇਸ਼ ਦੀਆਂ 400 ਤੋਂ ਵੱਧ ਕਿਸਾਨ ਤੇ ਹੋਰ ਭਾਈਵਾਲ ਜਥੇਬੰਦੀਆਂ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਵੰਗਾਰਣਗੀਆਂ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਕਿਸਾਨ-ਮਜ਼ਦੂਰ ਮਹਾਪੰਚਾਇਤ' ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਹਾਸਲ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਕੀਤੀ ਜਾਣ ਵਾਲੀ ਰੈਲੀ ਲਈ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ ਹਨ। ਦੇਸ਼ ਭਰ ਤੋਂ ਕਿਸਾਨ ਰੇਲਾਂ, ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਪਹੁੰਚ ਰਹੇ ਹਨ।
ਪਿਛੋਕੜ
Punjab Breaking News LIVE, 14 March, 2024: ਦੇਸ਼ ਦੀਆਂ 400 ਤੋਂ ਵੱਧ ਕਿਸਾਨ ਤੇ ਹੋਰ ਭਾਈਵਾਲ ਜਥੇਬੰਦੀਆਂ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਵੰਗਾਰਣਗੀਆਂ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਕਿਸਾਨ-ਮਜ਼ਦੂਰ ਮਹਾਪੰਚਾਇਤ' ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨ ਅਗਲੇ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਹਾਸਲ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਕੀਤੀ ਜਾਣ ਵਾਲੀ ਰੈਲੀ ਲਈ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ ਹਨ। ਦੇਸ਼ ਭਰ ਤੋਂ ਕਿਸਾਨ ਰੇਲਾਂ, ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਪਹੁੰਚ ਰਹੇ ਹਨ। ਦਿੱਲੀ ਪੁਲਿਸ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਰੈਲੀ ਕਰਨ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੈਦਾਨ ਵਿੱਚ ਸਟੇਜ ਲਾਉਣ ਲਈ ਵੀ ਸਾਮਾਨ ਇਕੱਠਾ ਕਰ ਲਿਆ ਹੈ। ਦਿੱਲੀ ਪਹੁੰਚੇ ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ! 400 ਤੋਂ ਵੱਧ ਜਥੇਬੰਦੀਆਂ ਦੀ ਮੋਦੀ ਸਰਕਾਰ ਨੂੰ ਵੰਗਾਰ
Punjab Police: ਨੌਜਵਾਨਾਂ ਦੀ ਉਡੀਕ ਖ਼ਤਮ, ਪੰਜਾਬ ਪੁਲਿਸ 'ਚ 1800 ਅਸਾਮੀਆਂ ਲਈ ਭਰਤੀ ਹੋਈ ਸ਼ੁਰੂ, ਇੱਕ ਕਲਿੱਕ ਨਾਲ ਭਰੋ ਫਾਰਮ
Punjab Police Recruitment 2024: ਪੰਜਾਬ ਪੁਲਿਸ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਸੂਬੇ ਦੇ ਨੌਜਵਾਨਾਂ ਦੀ ਉਡੀਕ ਅੱਜ ਖ਼ਤਮ ਹੋਣ ਜਾ ਰਹੀ ਹੈ। ਪੰਜਾਬ ਪੁਲਿਸ ਵਿੱਚ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜਿਹੜੇ ਵੀ ਚਾਹਵਾਨ ਨੌਜਵਾਨ ਹਨ ਜੋ ਪਿਛਲੇ ਕਈ ਦਿਨਾਂ ਤੋਂ ਤਿਆਰੀ ਕਰ ਰਹੇ ਹਨ ਉਹ ਅੱਜ ਤੋਂ ਆਪਲਾਈ ਕਰ ਸਕਦੇ ਹਨ। ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲ੍ਹੇਗਾ, ਤੁਸੀਂ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਨੌਜਵਾਨਾਂ ਦੀ ਉਡੀਕ ਖ਼ਤਮ, ਪੰਜਾਬ ਪੁਲਿਸ 'ਚ 1800 ਅਸਾਮੀਆਂ ਲਈ ਭਰਤੀ ਹੋਈ ਸ਼ੁਰੂ, ਇੱਕ ਕਲਿੱਕ ਨਾਲ ਭਰੋ ਫਾਰਮ
Paytm: Paytm ਨੇ SBI ਨੂੰ ਚੁਣਿਆ ਆਪਣਾ ਸਾਥੀ, ਮਿਲਣ ਵਾਲੇ ਨੇ ਲੱਖਾਂ ਨਵੇਂ ਗਾਹਕ
Paytm UPI Business: ਸੰਕਟ ਵਿੱਚ ਫੱਸੀ ਫਿਨਟੇਕ ਕੰਪਨੀ ਪੇਟੀਐਮ ਨੇ ਆਖਰਕਾਰ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਹਿਭਾਗੀ ਬੈਂਕ ਨੂੰ ਚੁਣ ਲਿਆ ਹੈ। Paytm ਦੀ ਮੂਲ ਕੰਪਨੀ One97 Communications ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨਾਲ ਹੱਥ ਮਿਲਾਇਆ ਹੈ। ਹੁਣ ਤੱਕ, Paytm ਦਾ UPI ਕਾਰੋਬਾਰ ਆਪਣੀ ਸਹਾਇਕ ਕੰਪਨੀ Paytm ਪੇਮੈਂਟਸ ਬੈਂਕ 'ਤੇ ਨਿਰਭਰ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਭੁਗਤਾਨ ਬੈਂਕਾਂ 'ਤੇ ਕਾਰੋਬਾਰੀ ਪਾਬੰਦੀ ਲਗਾਉਣ ਤੋਂ ਬਾਅਦ ਪੇਟੀਐਮ ਇੱਕ ਸਹਿਭਾਗੀ ਬੈਂਕ ਦੀ ਭਾਲ ਕਰ ਰਿਹਾ ਸੀ। ਹੁਣ Paytm SBI ਦੇ ਸਹਿਯੋਗ ਨਾਲ ਥਰਡ ਪਾਰਟੀ ਐਪ ਪ੍ਰੋਵਾਈਡਰ (TPAP) ਬਣਨ ਦੇ ਯੋਗ ਹੋਵੇਗਾ।ਪਰੇਸ਼ਾਨ ਫਿਨਟੇਕ ਕੰਪਨੀ ਪੇਟੀਐਮ ਨੇ ਆਖਰਕਾਰ 15 ਮਾਰਚ ਦੀ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਹਿਭਾਗੀ ਬੈਂਕ ਨੂੰ ਚੁਣ ਲਿਆ ਹੈ। Paytm ਦੀ ਮੂਲ ਕੰਪਨੀ One97 Communications ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨਾਲ ਹੱਥ ਮਿਲਾਇਆ ਹੈ। Paytm ਨੇ SBI ਨੂੰ ਚੁਣਿਆ ਆਪਣਾ ਸਾਥੀ, ਮਿਲਣ ਵਾਲੇ ਨੇ ਲੱਖਾਂ ਨਵੇਂ ਗਾਹਕ
- - - - - - - - - Advertisement - - - - - - - - -