Punjab Breaking News Live: IMD ਵੱਲੋਂ ਚੇਤਾਵਨੀ ਅਪ੍ਰੈਲ-ਜੂਨ 'ਚ ਗਰਮੀ ਕੱਢੇਗੀ ਵੱਟ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਡਾ. ਗਾਂਧੀ ਤੇ ਬੱਝੀਆਂ ਪੰਜਾਬ ਕਾਂਗਰਸ ਦੀਆਂ ਆਸਾਂ

Punjab Breaking News LIVE, 2 April, 2024: IMD ਵੱਲੋਂ ਚੇਤਾਵਨੀ ਅਪ੍ਰੈਲ-ਜੂਨ 'ਚ ਗਰਮੀ ਕੱਢੇਗੀ ਵੱਟ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਡਾ. ਗਾਂਧੀ ਤੇ ਬੱਝੀਆਂ ਪੰਜਾਬ ਕਾਂਗਰਸ ਦੀਆਂ ਆਸਾਂ

ABP Sanjha Last Updated: 02 Apr 2024 11:17 AM
Lok Sabha Elections 2024: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਨਹੀਂ ਲੜਨਗੇ ਲੋਕ ਸਭਾ ਚੋਣ

Sukhbir Badal Lok Sabha Elections:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਬਾਦਲ ਨੇ ਪਾਰਟੀ ਆਗੂਆਂ, ਜ਼ਿਲ੍ਹਾ ਪਾਰਟੀ ਪ੍ਰਧਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰਾਂ ਨਾਲ ਸੂਬਾਈ ਸੰਸਦੀ ਸੀਟ ਲਈ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਦਿਨ ਚੱਲੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾ ਨਹੀਂ ਲੜਣਗੇ। ਪੱਤਰਕਾਰਾਂ ਵੱਲੋਂ ਪੱਛੇ ਗਏ ਸਵਾਲ ਦੇ ਜਵਾਬ 'ਚ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਵੀ ਉਮੀਦ ਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਬਾਦਲ ਨੇ ਕਿਹਾ ਕਿ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜ ਰਿਹਾ ਹੈ ਕਿਉਂਕਿ ਪਾਰਟੀ ਭਾਜਪਾ ਨਾਲ ਗਠਜੋੜ ਨਹੀਂ ਕਰ ਸਕੀ।  ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤ ਗੇੜਾਂ ਵਾਲੀਆਂ ਆਮ ਚੋਣਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ।

Punjab Congress : ਡਾ. ਗਾਂਧੀ ਤੇ ਬੱਝੀਆਂ ਪੰਜਾਬ ਕਾਂਗਰਸ ਦੀਆਂ ਆਸਾਂ, ਆਖਰ ਕਿਉਂ ਬਣ ਗਏ ਅਨਮੋਲ ਸੰਪਤੀ

ਡਾ. ਧਰਮਵੀਰ ਗਾਂਧੀ ਦਾ ਪੰਜਾਬ ਕਾਂਗਰਸ ਵਿੱਚ ਸਵਾਗਤ ਕਰਦਿਆਂ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਾ ਗਾਂਧੀ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਇੱਕ ਅਨਮੋਲ ਸੰਪਤੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਦਾ ਪੰਜਾਬ ਕਾਂਗਰਸ ਵਿਚ ਸ਼ਾਮਲ ਹੋਣਾ ਨਾ ਸਿਰਫ ਕਾਂਗਰਸ ਲਈ ਸਗੋਂ ਦੇਸ਼ ਦੀਆਂ ਸਾਰੀਆਂ ਲੋਕਤੰਤਰ ਪੱਖੀ ਤਾਕਤਾਂ ਲਈ ਇਕ ਸ਼ੁੱਭ ਸੰਕੇਤ ਹੈ। ਬਾਜਵਾ ਨੇ ਕਿਹਾ ਕਿ ਕਈ ਤਾਕਤਾਂ, ਜਿਨ੍ਹਾਂ ਨੇ ਪਹਿਲਾਂ ਦੇਸ਼ ਭਰ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਦਿੱਤਾ ਸੀ, ਹੁਣ ਭਾਰਤ ਦੇ ਸੰਵਿਧਾਨ, ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੱਥ ਮਿਲਾ ਰਹੀਆਂ ਹਨ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਡਾ. ਗਾਂਧੀ ਅਜਿਹੇ ਵਿਚਾਰਕ ਨਹੀਂ ਹਨ, ਜਿਨ੍ਹਾਂ ਨੂੰ ਰਾਤੋ-ਰਾਤ ਕਿਸੇ ਪਾਰਟੀ 'ਚ ਸ਼ਾਮਿਲ ਕੀਤਾ ਜਾ ਸਕੇ।

Weather Update: ਅਪ੍ਰੈਲ-ਜੂਨ 'ਚ 10 ਤੋਂ 20 ਦਿਨ ਗਰਮੀ ਕੱਢੇਗੀ ਵੱਟ, ਆਈਐਮਡੀ ਨੇ ਦਿੱਤੀ ਚਿਤਾਵਨੀ

Weather Update, Heatwave Alert: ਤੇਜ਼ ਹਵਾਵਾਂ ਅਤੇ ਧੁੱਪ ਦੇ ਵਿਚਕਾਰ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਦਰਅਸਲ, ਭਾਰਤੀ ਮੌਸਮ ਵਿਭਾਗ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ। ਆਈਐਮਡੀ ਦਾ ਕਹਿਣਾ ਹੈ ਕਿ ਅਪ੍ਰੈਲ-ਜੂਨ ਵਿੱਚ 10-20 ਦਿਨਾਂ ਤੱਕ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ। ਐਲ ਨੀਨੋ ਦੀ ਸਥਿਤੀ ਮਈ ਤੱਕ ਬਣੀ ਰਹੇਗੀ। ਅਪ੍ਰੈਲ 2024 ਦੇ ਮਹੀਨੇ ਲਈ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਪੂਰਬੀ, ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ ਆਮ ਜਾਂ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। 

ਪਿਛੋਕੜ

Punjab Breaking News LIVE, 2 April, 2024: ਤੇਜ਼ ਹਵਾਵਾਂ ਅਤੇ ਧੁੱਪ ਦੇ ਵਿਚਕਾਰ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਦਰਅਸਲ, ਭਾਰਤੀ ਮੌਸਮ ਵਿਭਾਗ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ। ਆਈਐਮਡੀ ਦਾ ਕਹਿਣਾ ਹੈ ਕਿ ਅਪ੍ਰੈਲ-ਜੂਨ ਵਿੱਚ 10-20 ਦਿਨਾਂ ਤੱਕ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ। ਐਲ ਨੀਨੋ ਦੀ ਸਥਿਤੀ ਮਈ ਤੱਕ ਬਣੀ ਰਹੇਗੀ। ਅਪ੍ਰੈਲ-ਜੂਨ 'ਚ 10 ਤੋਂ 20 ਦਿਨ ਗਰਮੀ ਕੱਢੇਗੀ ਵੱਟ, ਆਈਐਮਡੀ ਨੇ ਦਿੱਤੀ ਚਿਤਾਵਨੀ


 


Punjab Congress : ਡਾ. ਗਾਂਧੀ ਤੇ ਬੱਝੀਆਂ ਪੰਜਾਬ ਕਾਂਗਰਸ ਦੀਆਂ ਆਸਾਂ, ਆਖਰ ਕਿਉਂ ਬਣ ਗਏ ਅਨਮੋਲ ਸੰਪਤੀ


ਡਾ. ਧਰਮਵੀਰ ਗਾਂਧੀ ਦਾ ਪੰਜਾਬ ਕਾਂਗਰਸ ਵਿੱਚ ਸਵਾਗਤ ਕਰਦਿਆਂ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡਾ ਗਾਂਧੀ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਇੱਕ ਅਨਮੋਲ ਸੰਪਤੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਦਾ ਪੰਜਾਬ ਕਾਂਗਰਸ ਵਿਚ ਸ਼ਾਮਲ ਹੋਣਾ ਨਾ ਸਿਰਫ ਕਾਂਗਰਸ ਲਈ ਸਗੋਂ ਦੇਸ਼ ਦੀਆਂ ਸਾਰੀਆਂ ਲੋਕਤੰਤਰ ਪੱਖੀ ਤਾਕਤਾਂ ਲਈ ਇਕ ਸ਼ੁੱਭ ਸੰਕੇਤ ਹੈ। ਬਾਜਵਾ ਨੇ ਕਿਹਾ ਕਿ ਕਈ ਤਾਕਤਾਂ, ਜਿਨ੍ਹਾਂ ਨੇ ਪਹਿਲਾਂ ਦੇਸ਼ ਭਰ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਦਿੱਤਾ ਸੀ, ਹੁਣ ਭਾਰਤ ਦੇ ਸੰਵਿਧਾਨ, ਲੋਕਤੰਤਰੀ ਸੰਸਥਾਵਾਂ ਅਤੇ ਲੋਕਤੰਤਰ ਨੂੰ ਬਚਾਉਣ ਲਈ ਹੱਥ ਮਿਲਾ ਰਹੀਆਂ ਹਨ। ਡਾ. ਗਾਂਧੀ ਤੇ ਬੱਝੀਆਂ ਪੰਜਾਬ ਕਾਂਗਰਸ ਦੀਆਂ ਆਸਾਂ, ਆਖਰ ਕਿਉਂ ਬਣ ਗਏ ਅਨਮੋਲ ਸੰਪਤੀ


 


Lok Sabha Elections 2024: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਨਹੀਂ ਲੜਨਗੇ ਲੋਕ ਸਭਾ ਚੋਣ


Sukhbir Badal Lok Sabha Elections:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਬਾਦਲ ਨੇ ਪਾਰਟੀ ਆਗੂਆਂ, ਜ਼ਿਲ੍ਹਾ ਪਾਰਟੀ ਪ੍ਰਧਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰਾਂ ਨਾਲ ਸੂਬਾਈ ਸੰਸਦੀ ਸੀਟ ਲਈ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਦਿਨ ਚੱਲੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾ ਨਹੀਂ ਲੜਣਗੇ। ਪੱਤਰਕਾਰਾਂ ਵੱਲੋਂ ਪੱਛੇ ਗਏ ਸਵਾਲ ਦੇ ਜਵਾਬ 'ਚ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਨਹੀਂ ਲੜਨਗੇ ਲੋਕ ਸਭਾ ਚੋਣ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.