Punjab Breaking News Live: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ, ਇਸ ਹਫ਼ਤੇ ਅਕਾਲੀ ਦਲ ਤੇ ਬੀਜੇਪੀ ਦਾ ਹੋਣ ਜਾ ਰਿਹਾ ਗਠਜੋੜ !
Punjab Breaking News LIVE, 21 March, 2024: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ, ਇਸ ਹਫ਼ਤੇ ਅਕਾਲੀ ਦਲ ਤੇ ਬੀਜੇਪੀ ਦਾ ਹੋਣ ਜਾ ਰਿਹਾ ਗਠਜੋੜ !
Punjab Government has given show cause notice to IAS officer Ajoy Sharma: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਬਾਅਦ ਪੰਜਾਬ ਸਰਕਾਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਦਰਅਸਲ, ਉਨ੍ਹਾਂ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਕਈ ਦੋਸ਼ ਲਗਾਏ। ਇਸ ਵਿਚਾਲੇ ਪੰਜਾਬ ਸਰਕਾਰ ਨੇ IAS ਅਧਿਕਾਰੀ ਅਜੋਏ ਸ਼ਰਮਾ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।
RBI News : ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ 31 ਮਾਰਚ ਨੂੰ ਸਰਕਾਰੀ ਕੰਮਾਂ ਲਈ ਸ਼ਾਖਾਵਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। 31 ਮਾਰਚ ਨੂੰ ਐਤਵਾਰ ਹੈ ਅਤੇ ਇਹ ਚਾਲੂ ਵਿੱਤੀ ਸਾਲ (current financial year) ਦਾ ਆਖਰੀ ਦਿਨ ਹੈ। "ਭਾਰਤ ਸਰਕਾਰ ਨੇ ਸਰਕਾਰੀ ਰਸੀਦਾਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ 31 ਮਾਰਚ, 2024 (ਐਤਵਾਰ) ਨੂੰ ਲੈਣ-ਦੇਣ ਲਈ ਖੁੱਲ੍ਹਾ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਵਿੱਤੀ ਸਾਲ 2023-24 ਵਿੱਚ ਸਰਕਾਰੀ ਰਸੀਦਾਂ ਅਤੇ ਭੁਗਤਾਨਾਂ ਦੇ ਸੁਚਾਰੂ ਕੰਮ ਨੂੰ ਯਕੀਨੀ ਬਣਾਇਆ ਜਾ ਸਕੇ। ਆਰਬੀਆਈ ਨੇ ਬਿਆਨ ਵਿੱਚ ਕਿਹਾ, ਤਾਂ ਜੋ ਸਾਰੇ ਸਰਕਾਰੀ ਲੈਣ-ਦੇਣ (government transactions) ਦੇ ਖਾਤੇ ਬਣਾਏ ਜਾ ਸਕਣ।" ਇਸ ਵਿਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ, ਏਜੰਸੀ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 31 ਮਾਰਚ, 2024 (ਐਤਵਾਰ) ਨੂੰ ਸਰਕਾਰੀ ਕਾਰੋਬਾਰ ਨਾਲ ਸਬੰਧਤ ਆਪਣੀਆਂ ਸਾਰੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ। ਆਰਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬੈਂਕਾਂ ਨੂੰ ਬੇਨਤੀ ਕੀਤੀ ਹੈ।
BJP-SAD Alliance: ਇਸ ਵਾਰੀ ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜ ਸਕਦੇ ਹਨ। ਕਿਉਂਕਿ ਦੋਵਾਂ ਵਿਚਾਲੇ ਗਠਜੋੜ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਫ਼ ਕਰ ਦਿੱਤਾ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਹਾਂ ਤਾਂ ਇਸ ਹਫ਼ਤੇ ਗਠਜੋੜ 'ਤੇ ਫੈਸਲਾ ਆ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਚੈਨਲ ਦੀ ਸਿਮਟ 'ਚ ਕਿਹਾ ਕਿ ਫਿਲਹਾਲ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਵੀ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਹਿੱਸੇ ਇੱਕ ਮੰਚ 'ਤੇ ਆਉਣ।
Punjab Weather : ਤੜਕ ਸਵੇਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ ਪਰ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਮੌਸਮ ਵਿਭਾਗ ਅਨੁਸਾਰ ਦੋ ਪੱਛਮੀ ਗੜਬੜੀ ਇੱਕੋ ਸਮੇਂ ਸਰਗਰਮ ਹਨ, ਜੋ ਕਮਜ਼ੋਰ ਹਨ, ਪਰ ਇਸ ਕਾਰਨ ਹੋਲੀ ਦੌਰਾਨ ਕਈ ਥਾਵਾਂ 'ਤੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਥਾਵਾਂ 'ਤੇ ਬੂੰਦਾ-ਬਾਂਦੀ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਸੂਬੇ 'ਚ ਘੱਟੋ-ਘੱਟ ਪਾਰਾ 10 ਤੋਂ 15 ਡਿਗਰੀ ਤੱਕ ਦਰਜ ਕੀਤਾ ਗਿਆ। ਦੱਸ ਦਈਏ ਕਿ ਪੰਜਾਬ 'ਚ ਹੁਣ ਹੌਲੀ-ਹੌਲੀ ਗਰਮੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪਿਛਲੇ ਇਕ ਹਫਤੇ ਤੋਂ ਦਿਨ ਦਾ ਤਾਪਮਾਨ ਰੋਜ਼ਾਨਾ ਇਕ ਡਿਗਰੀ ਦੇ ਵਾਧੇ ਨਾਲ 32 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ 10 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 30 ਤੋਂ 32 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਜਦਕਿ ਪਟਿਆਲਾ ਵਿੱਚ ਸਭ ਤੋਂ ਵੱਧ ਪਾਰਾ 32.1 ਡਿਗਰੀ ਦਰਜ ਕੀਤਾ ਗਿਆ ਹੈ। ਘੱਟ ਸਰਗਰਮ WD ਕਾਰਨ ਮਾਰਚ ਦੇ ਅੰਤ ਤੱਕ ਪਾਰਾ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਪਿਛੋਕੜ
Punjab Breaking News LIVE, 21 March, 2024: ਤੜਕ ਸਵੇਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ ਪਰ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਮੌਸਮ ਵਿਭਾਗ ਅਨੁਸਾਰ ਦੋ ਪੱਛਮੀ ਗੜਬੜੀ ਇੱਕੋ ਸਮੇਂ ਸਰਗਰਮ ਹਨ, ਜੋ ਕਮਜ਼ੋਰ ਹਨ, ਪਰ ਇਸ ਕਾਰਨ ਹੋਲੀ ਦੌਰਾਨ ਕਈ ਥਾਵਾਂ 'ਤੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਥਾਵਾਂ 'ਤੇ ਬੂੰਦਾ-ਬਾਂਦੀ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਸੂਬੇ 'ਚ ਘੱਟੋ-ਘੱਟ ਪਾਰਾ 10 ਤੋਂ 15 ਡਿਗਰੀ ਤੱਕ ਦਰਜ ਕੀਤਾ ਗਿਆ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, IMD ਅਨੁਸਾਰ ਹੋਲੀ ਦੌਰਾਨ ਕਈ ਥਾਵਾਂ 'ਤੇ ਹੋ ਸਕਦੀ ਬੂੰਦਾ-ਬਾਂਦੀ
Bank Open: 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਇਨਕਮ ਟੈਕਸ ਵਿਭਾਗ ਨੇ ਵੀ ਜਾਰੀ ਕੀਤੇ ਹੁਕਮ
RBI News : ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਨੂੰ 31 ਮਾਰਚ ਨੂੰ ਸਰਕਾਰੀ ਕੰਮਾਂ ਲਈ ਸ਼ਾਖਾਵਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। 31 ਮਾਰਚ ਨੂੰ ਐਤਵਾਰ ਹੈ ਅਤੇ ਇਹ ਚਾਲੂ ਵਿੱਤੀ ਸਾਲ (current financial year) ਦਾ ਆਖਰੀ ਦਿਨ ਹੈ। "ਭਾਰਤ ਸਰਕਾਰ ਨੇ ਸਰਕਾਰੀ ਰਸੀਦਾਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ 31 ਮਾਰਚ, 2024 (ਐਤਵਾਰ) ਨੂੰ ਲੈਣ-ਦੇਣ ਲਈ ਖੁੱਲ੍ਹਾ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਵਿੱਤੀ ਸਾਲ 2023-24 ਵਿੱਚ ਸਰਕਾਰੀ ਰਸੀਦਾਂ ਅਤੇ ਭੁਗਤਾਨਾਂ ਦੇ ਸੁਚਾਰੂ ਕੰਮ ਨੂੰ ਯਕੀਨੀ ਬਣਾਇਆ ਜਾ ਸਕੇ। ਆਰਬੀਆਈ ਨੇ ਬਿਆਨ ਵਿੱਚ ਕਿਹਾ, ਤਾਂ ਜੋ ਸਾਰੇ ਸਰਕਾਰੀ ਲੈਣ-ਦੇਣ ਦੇ ਖਾਤੇ ਬਣਾਏ ਜਾ ਸਕਣ।" 31 ਮਾਰਚ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਇਨਕਮ ਟੈਕਸ ਵਿਭਾਗ ਨੇ ਵੀ ਜਾਰੀ ਕੀਤੇ ਹੁਕਮ
BJP-SAD: ਇਸ ਹਫ਼ਤੇ ਅਕਾਲੀ ਦਲ ਤੇ ਬੀਜੇਪੀ ਦਾ ਹੋਣ ਜਾ ਰਿਹਾ ਗਠਜੋੜ ! ਅਮਿਤ ਸ਼ਾਹ ਦਾ ਵੀ ਆ ਗਿਆ ਵੱਡਾ ਬਿਆਨ
BJP-SAD Alliance: ਇਸ ਵਾਰੀ ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜ ਸਕਦੇ ਹਨ। ਕਿਉਂਕਿ ਦੋਵਾਂ ਵਿਚਾਲੇ ਗਠਜੋੜ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਫ਼ ਕਰ ਦਿੱਤਾ ਹੈ। ਜੇਕਰ ਸਭ ਕੁੱਝ ਠੀਕ ਠਾਕ ਰਿਹਾ ਹਾਂ ਤਾਂ ਇਸ ਹਫ਼ਤੇ ਗਠਜੋੜ 'ਤੇ ਫੈਸਲਾ ਆ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਚੈਨਲ ਦੀ ਸਿਮਟ 'ਚ ਕਿਹਾ ਕਿ ਫਿਲਹਾਲ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਵੀ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਹਿੱਸੇ ਇੱਕ ਮੰਚ 'ਤੇ ਆਉਣ। ਇਸ ਹਫ਼ਤੇ ਅਕਾਲੀ ਦਲ ਤੇ ਬੀਜੇਪੀ ਦਾ ਹੋਣ ਜਾ ਰਿਹਾ ਗਠਜੋੜ ! ਅਮਿਤ ਸ਼ਾਹ ਦਾ ਵੀ ਆ ਗਿਆ ਵੱਡਾ ਬਿਆਨ
- - - - - - - - - Advertisement - - - - - - - - -