Punjab Breaking News LIVE: ਡਾਲਰ ਨੇ ਬੁਰੀ ਤਰ੍ਹਾਂ ਢਾਹਿਆ ਰੁਪਿਆ, ਵਿਆਹਾਂ ਦਾ ਸੀਜ਼ਨ ਦੌਰਾਨ ਸੋਨੇ ਦੇ ਭਾਅ ਸਥਿਰ, ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀ
Punjab Breaking News LIVE, 21 November, 2023: ਡਾਲਰ ਨੇ ਬੁਰੀ ਤਰ੍ਹਾਂ ਢਾਹਿਆ ਰੁਪਿਆ, ਵਿਆਹਾਂ ਦਾ ਸੀਜ਼ਨ ਦੌਰਾਨ ਸੋਨੇ ਦੇ ਭਾਅ ਸਥਿਰ, ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀ
Punjab News: ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਕਿਸਾਨ ਯੂਨੀਅਨਾਂ ਦੇ ਰਾਜ ਵਿਆਪੀ ਹੰਗਾਮੇ ਦੇ ਵਿਚਕਾਰ, ਸੋਮਵਾਰ ਨੂੰ ਸੂਬੇ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੇ 634 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 35,093 ਹੋ ਗਈ ਹੈ। ਪਰਾਲੀ ਸਾੜਨ ਦੇ ਸਭ ਤੋਂ ਵੱਧ 168 ਮਾਮਲੇ ਫਾਜ਼ਿਲਕਾ ਵਿੱਚ ਦਰਜ ਹੋਏ ਹਨ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਨੇ 1,084 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 8 ਨਵੰਬਰ ਤੱਕ 7,990 ਮਾਮਲਿਆਂ ਵਿੱਚ 1.87 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮਾਲ ਰਿਕਾਰਡ ਵਿੱਚ 340 ਕਿਸਾਨਾਂ ਦੀ ਰੈੱਡ ਐਂਟਰੀ ਵੀ ਕੀਤੀ ਗਈ ਹੈ।
Cable Mafia: ਕੇਬਲ ਮਾਫ਼ੀਆ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਹਮੋ ਸਾਹਮਣੇ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਆਪ' ਵਿਧਾਇਕਾਂ 'ਤੇ ਕੀਤੇ ਦਾਅਵੇ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਵੀ ਜਵਾਬੀ ਹਮਲਾ ਕੀਤਾ ਹੈ। ਦਰਅਸਲ ਬੀਤੇ ਦਿਨੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਆਪ ਦੇ ਵਿਧਾਇਕ ਪੁਲਿਸ ਦੀ ਦੁਰਵਰਤੋ ਕਰਕੇ ਕੇਬਲ, ਮਾਇਨਿੰਗ ਸਮੇਤ ਹੋਰਾਂ ਕਾਰੋਬਾਰਾਂ 'ਤੇ ਕਬਜ਼ਾ ਕਰ ਰਹੇ ਹਨ। ਇਸ ਦੇ ਜਵਾਬ 'ਚ ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਇਕਾਂ ਲਈ ਵਰਤੀ ਸ਼ਬਦਾਵਲੀ ਦਾ ਗੰਭੀਰ ਨੋਟਿਸ ਲਿਆ ਹੈ।
Canada India Issue: ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਭਾਵੇਂ ਵਪਾਰੀ ਜਾਂ ਫਿਰ ਕੂਟਨੀਤਕ ਰਿਸ਼ਤੇ ਚੰਗੇ ਨਹੀਂ ਹੈ ਪਰ ਭਾਰਤੀਆਂ ਲਈ ਇਹ ਚੰਗੀ ਖ਼ਬਰ ਹੈ। ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਮਿਲ ਰਹੇ ਹਨ। ਦੂਜੇ ਪਾਸੇ ਸਪਾਊਜ਼ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਪਹਿਲਾਂ ਨਾਲੋਂ ਤੇਜ਼ ਮਹਿਸੂਸ ਰਹੀ ਹੈ। ਚੰਡੀਗੜ੍ਹ, ਬੰਗਲੌਰ ਅਤੇ ਮੁੰਬਈ ਵਿਖੇ ਕੈਨੇਡੀਅਨ ਕੌਂਸਲੇਟਸ ਵਿਚ ਵੀਜ਼ਾ ਸੇਵਾਵਾਂ ਆਰਜ਼ੀ ਤੌਰ 'ਤੇ ਰੱਦ ਹੋਣ ਮਗਰੋਂ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਪਰ ਕਈ ਮਾਮਲਿਆਂ ਵਿਚ ਸਿਰਫ 11 ਤੋਂ 13 ਦਿਨ ਦੇ ਅੰਦਰ ਵੀਜ਼ੇ ਮਿਲ ਰਹੇ ਹਨ ਜਦਕਿ ਵੀਜ਼ਾ ਅਰਜ਼ੀਆਂ ਦੀ ਸਫ਼ਲਤਾ ਦਰ 90 ਫ਼ੀਸਦੀ ਤੋਂ ਉਪਰ ਦੱਸੀ ਜਾ ਰਹੀ ਹੈ।
Viral Video: ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ 'ਚ ਮੀਟ ਸ਼ਰਾਬ ਦੀ ਹੋਈ ਪਾਰਟੀ ਮਾਮਲੇ ਵਿੱਚ ਇੱਕ ਨਵਾ ਮੋੜ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ। ਇਸ ਵੀਡੀਓ ਤੋਂ ਬਾਅਦ ਜਦੋਂ ਵਿਵਾਦ ਭੱਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਾਹਮਣੇ ਆ ਕੇ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਸਗੋ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੋਈ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰਤ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ ਪਰ ਸ਼ਰਾਬ ਦੀ ਗੱਲ ਉਹਨਾਂ ਨੇ ਗਲਤ ਕਰਾਰ ਦਿੱਤੀ ਹੈ। ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੀ ਹੈ। ਸ਼ਰਾਰਤੀ ਲੋਕਾਂ ਦਾ ਮਕਦਸਦ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੋ। ਓਧਰ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਗਏ ਪੰਜਾਬ ਵਿਧਾਨ ਸਭ ਦੇ ਸਪੀਕਰ, ਇੱਕ ਮੰਤਰੀ ਤੇ 14 ਵਿਧਾਇਕਾਂ ਨੇ ਵੀ ਇਸ ਘਟਨਾ ਦਾ ਮੌਕਾ ਦੇਖਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
Punjab News: ਕਤਲ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ਾਂ ਤਹਿਤ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 8ਵੀਂ ਵਾਰ ਫਰਲੋ ’ਤੇ ਰਿਹਾਅ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਸ ਦੋਗਲੀ ਨੀਤੀ ਕਾਰਨ ਸਿੱਖਾਂ ਅੰਦਰ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਰਕਾਰ ਖੁਦ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਦੇ ਹਿਰਦਿਆਂ ਵਿੱਚ ਇਹ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਦਿੱਤੀ ਜਾ ਰਹੀ ਹੈ ਜਦੋਂਕਿ ਸਿੱਖ ਕੌਮ ਵੱਲੋਂ ਦਹਾਕਿਆਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰਾਂ ਨਹੀਂ ਸੁਣ ਰਹੀਆਂ। ਸਰਕਾਰਾਂ ਇਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਰਕਾਰਾਂ ਰਾਮ ਰਹੀਮ ਦੇ ਘਿਨਾਉਣੇ ਅਪਰਾਧਾਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕਰਕੇ ਉਸ ਨੂੰ ਛੁੱਟੀਆਂ ਦੇ ਰਹੀਆਂ ਹਨ। ਅਜਿਹਾ ਕਰਨਾ ਦੇਸ਼ ਤੇ ਸਮਾਜ ਦੇ ਹਿੱਤ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਇੱਕ ਸਾਜ਼ਿਸ਼ ਤਹਿਤ ਸਿੱਖਾਂ ਨੂੰ ਭਾਰਤ ਵਿੱਚ ਰਹਿੰਦਿਆਂ ਵੀ ਬੇਗਾਨਾਪਣ ਮਹਿਸੂਸ ਕਰਵਾਇਆ ਜਾ ਰਿਹਾ ਹੈ।
Gold Price: ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜੇਕਰ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਜਾਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। bankbazaar.com ਅਨੁਸਾਰ, ਅੱਜ ਯਾਨੀ 21 ਨਵੰਬਰ ਮੰਗਲਵਾਰ ਨੂੰ ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ 57,430 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨੇ ਦੀ ਕੀਮਤ 60,300 ਰੁਪਏ ਪ੍ਰਤੀ 10 ਗ੍ਰਾਮ ਹੈ। ਉਂਝ ਇਸ ਕੀਮਤ ਵਿੱਚ ਵੱਖ-ਵੱਖ ਸੂਬਿਆਂ ਅੰਦਰ ਥੋੜ੍ਹਾ ਬਹੁਤਾ ਵਾਧਾ-ਘਾਟਾ ਹੋ ਸਕਦਾ ਹੈ।
Rupee: ਭਾਰਤੀ ਕਰੰਸੀ ਰੁਪਏ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਏ ਦੀ ਕੀਮਤ 'ਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਭਾਰਤੀ ਕਰੰਸੀ ਆਪਣੇ ਜੀਵਨ ਕਾਲ ਦੇ ਹੇਠਲੇ ਪੱਧਰ 'ਤੇ ਆ ਗਈ। ਇਹ ਗਿਰਾਵਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਸੋਮਵਾਰ ਦੇ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ।ਭਾਵੇਂ ਸੋਮਵਾਰ ਦੇ ਕਾਰੋਬਾਰ ਵਿੱਚ ਗਿਰਾਵਟ ਮਾਮੂਲੀ ਸੀ, ਪਰ ਭਾਰਤੀ ਮੁਦਰਾ ਦੀ ਕੀਮਤ ਆਪਣੇ ਹੁਣ ਤੱਕ ਦੇ ਹੇਠਲੇ ਪੱਧਰ ਯਾਨੀ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ ਤੱਕ ਡਿੱਗ ਗਈ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਵੀ ਰੁਪਿਆ ਇਸੇ ਪੱਧਰ 'ਤੇ ਬੰਦ ਹੋਇਆ ਸੀ। 10 ਨਵੰਬਰ ਨੂੰ ਕਾਰੋਬਾਰ ਦੌਰਾਨ ਰੁਪਿਆ ਹੋਰ ਡਿੱਗਿਆ ਸੀ। ਉਸ ਦਿਨ ਦੇ ਵਪਾਰ ਵਿੱਚ ਇੱਕ ਸਮੇਂ ਕੀਮਤ 83.42 ਤੱਕ ਹੇਠਾਂ ਆ ਗਈ ਸੀ।
ਪਿਛੋਕੜ
Punjab Breaking News LIVE, 21 November, 2023: ਭਾਰਤੀ ਕਰੰਸੀ ਰੁਪਏ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਏ ਦੀ ਕੀਮਤ 'ਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਭਾਰਤੀ ਕਰੰਸੀ ਆਪਣੇ ਜੀਵਨ ਕਾਲ ਦੇ ਹੇਠਲੇ ਪੱਧਰ 'ਤੇ ਆ ਗਈ। ਇਹ ਗਿਰਾਵਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਸੋਮਵਾਰ ਦੇ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਡਾਲਰ ਨੇ ਬੁਰੀ ਤਰ੍ਹਾਂ ਢਾਹਿਆ ਰੁਪਿਆ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
Gold Price Today: ਵਿਆਹਾਂ ਦਾ ਸੀਜ਼ਨ ਦੌਰਾਨ ਸੋਨੇ ਦੇ ਭਾਅ ਸਥਿਰ, ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ
Gold Price: ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜੇਕਰ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹੋ ਜਾਂ ਸੋਨੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। bankbazaar.com ਅਨੁਸਾਰ, ਅੱਜ ਯਾਨੀ 21 ਨਵੰਬਰ ਮੰਗਲਵਾਰ ਨੂੰ ਦੇਸ਼ ਦੇ ਵੱਖ-ਵੱਖ ਸਰਾਫਾ ਬਾਜ਼ਾਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ 57,430 ਰੁਪਏ ਪ੍ਰਤੀ 10 ਗ੍ਰਾਮ ਤੇ 24 ਕੈਰੇਟ ਸੋਨੇ ਦੀ ਕੀਮਤ 60,300 ਰੁਪਏ ਪ੍ਰਤੀ 10 ਗ੍ਰਾਮ ਹੈ। ਉਂਝ ਇਸ ਕੀਮਤ ਵਿੱਚ ਵੱਖ-ਵੱਖ ਸੂਬਿਆਂ ਅੰਦਰ ਥੋੜ੍ਹਾ ਬਹੁਤਾ ਵਾਧਾ-ਘਾਟਾ ਹੋ ਸਕਦਾ ਹੈ। ਵਿਆਹਾਂ ਦਾ ਸੀਜ਼ਨ ਦੌਰਾਨ ਸੋਨੇ ਦੇ ਭਾਅ ਸਥਿਰ, ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ
Kartarpur Sahib Video: ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ 'ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਆਇਆ ਸਾਹਮਣੇ
Viral Video: ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ 'ਚ ਮੀਟ ਸ਼ਰਾਬ ਦੀ ਹੋਈ ਪਾਰਟੀ ਮਾਮਲੇ ਵਿੱਚ ਇੱਕ ਨਵਾ ਮੋੜ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ। ਇਸ ਵੀਡੀਓ ਤੋਂ ਬਾਅਦ ਜਦੋਂ ਵਿਵਾਦ ਭੱਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਾਹਮਣੇ ਆ ਕੇ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਸਗੋ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੋਈ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰਤ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ ਪਰ ਸ਼ਰਾਬ ਦੀ ਗੱਲ ਉਹਨਾਂ ਨੇ ਗਲਤ ਕਰਾਰ ਦਿੱਤੀ ਹੈ। ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੀ ਹੈ। ਸ਼ਰਾਰਤੀ ਲੋਕਾਂ ਦਾ ਮਕਦਸਦ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੋ। ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ 'ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਆਇਆ ਸਾਹਮਣੇ, ਸਪੀਕਰ ਸੰਧਵਾਂ ਨੇ ਵੀ ਦਿੱਤੀ ਕਲੀਨ ਚਿੱਟ
Ram Rahim: ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀ
Dera Sirsa Chief Got 21 Days Parole: ਕਤਲ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ਾਂ ਤਹਿਤ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ 8ਵੀਂ ਵਾਰ ਫਰਲੋ ’ਤੇ ਰਿਹਾਅ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਸ ਦੋਗਲੀ ਨੀਤੀ ਕਾਰਨ ਸਿੱਖਾਂ ਅੰਦਰ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਰਕਾਰ ਖੁਦ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਦੇ ਹਿਰਦਿਆਂ ਵਿੱਚ ਇਹ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਫਰਲੋ ਦਿੱਤੀ ਜਾ ਰਹੀ ਹੈ ਜਦੋਂਕਿ ਸਿੱਖ ਕੌਮ ਵੱਲੋਂ ਦਹਾਕਿਆਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਉਠਾਈ ਜਾ ਰਹੀ ਆਵਾਜ਼ ਨੂੰ ਸਰਕਾਰਾਂ ਨਹੀਂ ਸੁਣ ਰਹੀਆਂ। ਸਰਕਾਰਾਂ ਇਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਰਕਾਰਾਂ ਦੀ ਦੋਗਲੀ ਨੀਤੀ ਕਾਰਨ ਸਿੱਖਾਂ 'ਚ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ, ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀ
- - - - - - - - - Advertisement - - - - - - - - -