(Source: ECI/ABP News)
Kartarpur Sahib Video: ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ 'ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਆਇਆ ਸਾਹਮਣੇ, ਸਪੀਕਰ ਸੰਧਵਾਂ ਨੇ ਵੀ ਦਿੱਤੀ ਕਲੀਨ ਚਿੱਟ
Kartarpur Sahib Party meat and Alcohol: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ
![Kartarpur Sahib Video: ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ 'ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਆਇਆ ਸਾਹਮਣੇ, ਸਪੀਕਰ ਸੰਧਵਾਂ ਨੇ ਵੀ ਦਿੱਤੀ ਕਲੀਨ ਚਿੱਟ Kartarpur Sahib Party meat and Alcohol viral Video New Update Kartarpur Sahib Video: ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ 'ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਆਇਆ ਸਾਹਮਣੇ, ਸਪੀਕਰ ਸੰਧਵਾਂ ਨੇ ਵੀ ਦਿੱਤੀ ਕਲੀਨ ਚਿੱਟ](https://feeds.abplive.com/onecms/images/uploaded-images/2023/11/21/734430939246bae9142b8add44cd9b1c1700538378130785_original.jpg?impolicy=abp_cdn&imwidth=1200&height=675)
ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ 'ਚ ਮੀਟ ਸ਼ਰਾਬ ਦੀ ਹੋਈ ਪਾਰਟੀ ਮਾਮਲੇ ਵਿੱਚ ਇੱਕ ਨਵਾ ਮੋੜ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ।
ਇਸ ਵੀਡੀਓ ਤੋਂ ਬਾਅਦ ਜਦੋਂ ਵਿਵਾਦ ਭੱਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਾਹਮਣੇ ਆ ਕੇ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਸਗੋ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੋਈ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰਤ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ ਪਰ ਸ਼ਰਾਬ ਦੀ ਗੱਲ ਉਹਨਾਂ ਨੇ ਗਲਤ ਕਰਾਰ ਦਿੱਤੀ ਹੈ।
ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੀ ਹੈ। ਸ਼ਰਾਰਤੀ ਲੋਕਾਂ ਦਾ ਮਕਦਸਦ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੋ।
ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ ਸ਼ਨੀਵਾਰ ਰਾਤ ਇੱਕ ਪਾਰਟੀ ਹੋਈ। ਜਿਸ ਵਿੱਚ ਮੀਟ ਤੇ ਸ਼ਰਾਬ ਵੀ ਪਰੋਸੀ ਗਈ ਸੀ। ਵੀਡੀਓ 'ਚ ਦਾਅਵਾ ਕੀਤਾ ਗਿਆ ਸੀ ਕਿ ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੀਹ ਫੁੱਟ ਦੀ ਦੂਰੀ ‘ਤੇ ਆਯੋਜਿਤ ਕੀਤੀ ਗਈ ਸੀ। ਇਹ ਪਾਰਟੀ 18 ਨਵੰਬਰ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਸ਼ੁਰੂ ਹੋਈ। ਜਿਸ ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਬਹੁਤ ਜ਼ਿਆਦਾ ਹੋਇਆ। ਅਧਿਕਾਰੀ ਵੀ ਸ਼ਰਾਬ ਦੇ ਨਸ਼ੇ ‘ਚ ਨੱਚਦੇ ਨਜ਼ਰ ਆਏ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿੱਚ ਰਹੇ।
ਓਧਰ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਗਏ ਪੰਜਾਬ ਵਿਧਾਨ ਸਭ ਦੇ ਸਪੀਕਰ, ਇੱਕ ਮੰਤਰੀ ਤੇ 14 ਵਿਧਾਇਕਾਂ ਨੇ ਵੀ ਇਸ ਘਟਨਾ ਦਾ ਮੌਕਾ ਦੇਖਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੰਧਵਾ ਨੇ ਕਿਹਾ ਕਿ ਉਸ ਸ਼ਰਾਬ ਮੀਟ ਪਾਰਟੀ ਦਾ ਗੁਰਦੁਆਰਾ ਕੰਪਲੈਕਸ ਨਾਲ ਕੋਈ ਮਤਲਵ ਨਹੀਂ ਹੈ। ਪਾਰਟੀ ਹਦੂਦ ਤੋਂ ਬਾਹਰ ਹੋਈ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)