Punjab Breaking News LIVE: ਅਗਲੇ ਚਾਰ ਦਿਨ ਰਹੇਗਾ ਠੰਢ ਦਾ ਕਹਿਰ, ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਪੁਲਿਸ ਛਾਉਣੀ ਬਣਿਆ ਲੁਧਿਆਣਾ

Punjab Breaking News LIVE, 26 January, 2024: ਅਗਲੇ ਚਾਰ ਦਿਨ ਰਹੇਗਾ ਠੰਢ ਦਾ ਕਹਿਰ, ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਪੁਲਿਸ ਛਾਉਣੀ ਬਣਿਆ ਲੁਧਿਆਣਾ

ABP Sanjha Last Updated: 26 Jan 2024 12:03 PM
Republic Day: ਲੁਧਿਆਣਾ 'ਚ ਸੀਐਮ ਨੇ ਫਹਿਰਾਇਆ ਤਿਰੰਗ, ਸਟੇਜ ਤੋਂ ਕੇਂਦਰ 'ਤੇ ਨਿਸ਼ਾਨੇ, ਰੱਦ ਕੀਤੀਆਂ ਝਾਕੀਆਂ 'ਤੇ ਪੁੱਛੇ ਮੁੜ ਸਵਾਲ

Republic Day PAU Ground: ਦੇਸ਼ ਭਰ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਸੂਬਾ ਪੱਧਰੀ ਸਮਾਗਮ ਪਟਿਆਲਾ ਵਿੱਚ ਰੱਖਿਆ ਗਿਆ। ਜਿੱਥੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਤਿਰੰਗਾ ਝੰਡਾ ਫਹਿਰਾਇਆ ਹੈ। ਇਸ ਮੌਕੇ ਰਾਜਪਾਲ ਨੇ ਪਰੇਡ ਨੂੰ ਸਲਾਮੀ ਵੀ ਲਈ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣ ਪਹੁੰਚੇ ਸਨ। ਜਿੱਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਮਾਗਮ ਰੱਖਿਆ ਗਿਆ ਸੀ। ਸੀਐਮ ਭਗਵੰਤ ਮਾਨ ਪੀਏਯੂ ਲੁਧਿਆਣ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। 

Panchayat Election: ਪੰਜਾਬ 'ਚ ਪੰਚਾਇਤੀ ਚੋਣਾਂ ਤੋਂ ਪਹਿਲਾਂ RBI ਦੀ ਰਿਪੋਰਟ, ਦੇਖੋ ਕਿਹੜਾ ਸੂਬਾ ਸਭ ਤੋਂ ਵੱਧ ਪੰਚਾਇਤਾਂ 'ਤੇ ਕਰਦਾ ਖਰਚਾ

Panchayat Election 2024:  ਪੰਚਾਇਤੀ ਚੋਣਾਂ ਹਰ ਸੂਬੇ ਲਈ ਅਹਿਮ ਚੋਣਾਂ ਹੁੰਦੀਆਂ ਹਨ। ਖਾਸ ਕਰਕੇ ਪੰਜਾਬ ਹਰਿਆਣਾ ਅਤੇ ਹਿਮਾਚਲ ਵਰਗੇ ਉੱਤਰੀ ਭਾਰਤ ਦੇ ਸੂਬਿਆਂ 'ਚ ਪੰਚਾਇਤੀ ਚੋਣਾਂ ਦਾ ਜੋ ਮਾਹੌਲ ਹੁੰਦਾ ਹੈ ਉਹ ਹੋਰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਨਹੀਂ ਮਿਲਦਾ ਹੈ। ਇਸੇ ਲਈ ਹਰ ਸਰਕਾਰ ਲਈ ਪੰਚਾਇਤੀ ਇੱਕ ਅਹਿਮ ਕੜੀ ਹੁੰਦੀਆਂ ਹਨ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ। ਭਾਰਤੀ ਰਿਜ਼ਰਵ ਬੈਂਕ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਨਾਲੋਂ ਸਭ ਤੋਂ ਵੱਧ ਹਿਮਾਚਲ ਵਿੱਚ ਪੰਚਾਇਤਾਂ 'ਤੇ ਸਰਕਾਰ ਪੈਸਾ ਖਰਚ ਕਰਦੀ ਹੈ। 

Patiala News: ਪੀਆਰਟੀਸੀ ਕਾਮਿਆਂ ਨੂੰ ਮਹਿੰਗੀ ਪਏਗੀ ਬੱਸਾਂ ’ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦੀ ਅੜੀ

Patiala News: ਪੀਆਰਟੀਸੀ ਦੇ ਕਾਮਿਆਂ ਵੱਲੋਂ ਬੱਸਾਂ ’ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਸਬੰਧੀ ਪੈਦਾ ਹੋਏ ਰੇੜਕੇ ਦੌਰਾਨ ਲੋਕਾਂ ਦੀ ਖੱਜਲ਼ ਖੁਆਰੀ ਜਾਰੀ ਹੈ। ਪੀਆਰਟੀਸੀ ਵਰਕਰਾਂ ਵੱਲੋਂ ਰੋਸ ਪ੍ਰਗਟਾਉਣ ਦੇ ਇਸ ਤਰੀਕੇ ਤੋਂ ਜਿੱਥੇ ਸਰਕਾਰ ਪ੍ਰੇਸ਼ਾਨ ਹੈ, ਉੱਥੇ ਹੀ ਆਸ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੀਆਰਟੀਸੀ ਵਰਕਰਾਂ ਨੂੰ ਚੇਤਾਵਨੀ ਦਿੱਤੀ ਹੈ।

Ludhiana News: ਪੁਲਿਸ ਛਾਉਣੀ ਬਣਿਆ ਲੁਧਿਆਣਾ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੀਐਮ ਮਾਨ ਵੀ ਪਹੁੰਚੇ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਗੇ। ਸੀਐਮ ਮਾਨ ਦੀ ਸੁਰੱਖਿਆ ਲਈ ਚੱਪੇ-ਚੱਪੇ ਉੱਫਰ ਪੁਲਿਸ ਤਾਇਨਾਤ ਰਹੇਗੀ। ਇਸ ਲਈ ਅੱਜ 1500 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ ਦੀਆਂ ਸੜਕਾਂ ’ਤੇ ਡਟੇ ਰਹਿਣਗੇ। ਦਰਅਸਲ ਕੁਝ ਦਿਨ ਪਹਿਲਾਂ ਖਾਲਿਸਤਾਨੀ ਲੀਡਰ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਕਰਕੇ ਸਮਾਗਮ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ 'ਤੇ ਕੋਈ ਗੜਬੜ ਨਾ ਹੋ ਸਕਣ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

Stock Market Holiday: ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਅੱਜ ਤੋਂ ਤਿੰਨ ਦਿਨ ਨਹੀਂ ਹੋਵੇਗਾ ਕਾਰੋਬਾਰ

Share Market : ਅੱਜ ਭਾਵ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ  (Republic Day 2024) ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਰਾਸ਼ਟਰੀ ਤਿਉਹਾਰ 'ਤੇ ਦੇਸ਼ ਭਰ ਦੇ ਸਕੂਲ, ਕਾਲਜ, ਸਰਕਾਰੀ ਦਫਤਰ ਅਤੇ ਬੈਂਕ ਬੰਦ ਰਹਿਣਗੇ। ਜੇ ਤੁਸੀਂ ਸ਼ੇਅਰ ਬਾਜ਼ਾਰ (stock market) 'ਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲਾ ਹੈ। ਬੀਐਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE)  ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਗਣਤੰਤਰ ਦਿਵਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮਲਟੀ ਕਮੋਡਿਟੀ ਬਾਜ਼ਾਰ (multi commodity market) ਵੀ ਅੱਜ ਦੋਵੇਂ ਸੈਸ਼ਨਾਂ ਲਈ ਬੰਦ ਰਹੇਗਾ।

Punjab Weather: ਅਗਲੇ ਚਾਰ ਦਿਨ ਰਹੇਗਾ ਠੰਢ ਦਾ ਕਹਿਰ, ਪੰਜਾਬ ਤੇ ਹਰਿਆਣਾ 'ਚ ਰੈੱਡ ਅਲਰਟ

Punjab Weather Update: ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸਵੇਰੇ ਧੁੰਦ ਛਾਈ ਰਹੇਗੀ ਤੇ ਦਿਨ ਵੇਲੇ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਚਾਰ ਦਿਨਾਂ ਵਿੱਚ ਵੀ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਠੰਢ ਤੇ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ 2024 ਦੇ ਦਿਨ ਪਿਛਲੇ 10 ਸਾਲਾਂ ਵਿੱਚ ਸਭ ਤੋਂ ਠੰਢੇ ਰਹੇ ਹਨ। ਪੂਰਾ ਜਨਵਰੀ ਮਹੀਨਾ ਧੁੰਦ ਛਾਈ ਰਹੀ ਹੈ। ਇਸ ਤੋਂ ਇਲਾਵਾ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਰਹੀ।

ਪਿਛੋਕੜ

Punjab Breaking News LIVE, 26 January, 2024: ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸਵੇਰੇ ਧੁੰਦ ਛਾਈ ਰਹੇਗੀ ਤੇ ਦਿਨ ਵੇਲੇ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਚਾਰ ਦਿਨਾਂ ਵਿੱਚ ਵੀ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਠੰਢ ਤੇ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ 2024 ਦੇ ਦਿਨ ਪਿਛਲੇ 10 ਸਾਲਾਂ ਵਿੱਚ ਸਭ ਤੋਂ ਠੰਢੇ ਰਹੇ ਹਨ। ਪੂਰਾ ਜਨਵਰੀ ਮਹੀਨਾ ਧੁੰਦ ਛਾਈ ਰਹੀ ਹੈ। ਇਸ ਤੋਂ ਇਲਾਵਾ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਰਹੀ। ਅਗਲੇ ਚਾਰ ਦਿਨ ਰਹੇਗਾ ਠੰਢ ਦਾ ਕਹਿਰ, ਪੰਜਾਬ ਤੇ ਹਰਿਆਣਾ 'ਚ ਰੈੱਡ ਅਲਰਟ 


 


Ludhiana News: ਪੁਲਿਸ ਛਾਉਣੀ ਬਣਿਆ ਲੁਧਿਆਣਾ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੀਐਮ ਮਾਨ ਵੀ ਪਹੁੰਚੇ


Republic Day 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਮੈਦਾਨ ਵਿੱਚ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਗੇ। ਸੀਐਮ ਮਾਨ ਦੀ ਸੁਰੱਖਿਆ ਲਈ ਚੱਪੇ-ਚੱਪੇ ਉੱਫਰ ਪੁਲਿਸ ਤਾਇਨਾਤ ਰਹੇਗੀ। ਇਸ ਲਈ ਅੱਜ 1500 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਹਿਰ ਦੀਆਂ ਸੜਕਾਂ ’ਤੇ ਡਟੇ ਰਹਿਣਗੇ। ਦਰਅਸਲ ਕੁਝ ਦਿਨ ਪਹਿਲਾਂ ਖਾਲਿਸਤਾਨੀ ਲੀਡਰ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੀਐਮ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਕਰਕੇ ਸਮਾਗਮ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ 'ਤੇ ਕੋਈ ਗੜਬੜ ਨਾ ਹੋ ਸਕਣ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਛਾਉਣੀ ਬਣਿਆ ਲੁਧਿਆਣਾ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੀਐਮ ਮਾਨ ਵੀ ਪਹੁੰਚੇ


 


Stock Market Holiday: ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਅੱਜ ਤੋਂ ਤਿੰਨ ਦਿਨ ਨਹੀਂ ਹੋਵੇਗਾ ਕਾਰੋਬਾਰ


Share Market Holiday: ਅੱਜ ਭਾਵ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ  (Republic Day 2024) ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਰਾਸ਼ਟਰੀ ਤਿਉਹਾਰ 'ਤੇ ਦੇਸ਼ ਭਰ ਦੇ ਸਕੂਲ, ਕਾਲਜ, ਸਰਕਾਰੀ ਦਫਤਰ ਅਤੇ ਬੈਂਕ ਬੰਦ ਰਹਿਣਗੇ। ਜੇ ਤੁਸੀਂ ਸ਼ੇਅਰ ਬਾਜ਼ਾਰ (stock market) 'ਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲਾ ਹੈ। ਬੀਐਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE)  ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਗਣਤੰਤਰ ਦਿਵਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮਲਟੀ ਕਮੋਡਿਟੀ ਬਾਜ਼ਾਰ (multi commodity market) ਵੀ ਅੱਜ ਦੋਵੇਂ ਸੈਸ਼ਨਾਂ ਲਈ ਬੰਦ ਰਹੇਗਾ। ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਅੱਜ ਤੋਂ ਤਿੰਨ ਦਿਨ ਨਹੀਂ ਹੋਵੇਗਾ ਕਾਰੋਬਾਰ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.