(Source: ECI/ABP News/ABP Majha)
Stock Market Holiday: ਗਣਤੰਤਰ ਦਿਵਸ ਮੌਕੇ ਸ਼ੇਅਰ ਬਾਜ਼ਾਰ ਬੰਦ, ਅੱਜ ਤੋਂ ਤਿੰਨ ਦਿਨ ਨਹੀਂ ਹੋਵੇਗਾ ਕਾਰੋਬਾਰ
Stock Market Holiday: ਜੇ ਤੁਸੀਂ ਸਟਾਕ ਮਾਰਕੀਟ ਵਿੱਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਅਪਡੇਟ ਹੈ। ਅੱਜ BSE ਅਤੇ NSE ਨੇ ਮਾਰਕਿਟ ਟ੍ਰੇਡਿੰਗ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ।
Share Market Holiday: ਅੱਜ ਭਾਵ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ (Republic Day 2024) ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਰਾਸ਼ਟਰੀ ਤਿਉਹਾਰ 'ਤੇ ਦੇਸ਼ ਭਰ ਦੇ ਸਕੂਲ, ਕਾਲਜ, ਸਰਕਾਰੀ ਦਫਤਰ ਅਤੇ ਬੈਂਕ ਬੰਦ ਰਹਿਣਗੇ। ਜੇ ਤੁਸੀਂ ਸ਼ੇਅਰ ਬਾਜ਼ਾਰ (stock market) 'ਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲਾ ਹੈ। ਬੀਐਸਈ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਗਣਤੰਤਰ ਦਿਵਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮਲਟੀ ਕਮੋਡਿਟੀ ਬਾਜ਼ਾਰ (multi commodity market) ਵੀ ਅੱਜ ਦੋਵੇਂ ਸੈਸ਼ਨਾਂ ਲਈ ਬੰਦ ਰਹੇਗਾ।
ਅਗਲੇ ਤਿੰਨ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ
ਗਣਤੰਤਰ ਦਿਵਸ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਬੰਦ ਰਹਿਣ ਵਾਲਾ ਹੈ। ਇਸ ਤੋਂ ਬਾਅਦ 27 ਜਨਵਰੀ ਅਤੇ 28 ਜਨਵਰੀ ਨੂੰ ਸ਼ਨਿਚਰਵਾਰ ਅਤੇ ਐਤਵਾਰ ਹੋਣ ਕਾਰਨ ਸ਼ੇਅਰ ਬਾਜ਼ਾਰ ਵਿੱਚ ਛੁੱਟੀ ਰਹੇਗੀ। ਹੁਣ ਮਘਰੇਲੂ ਸਟਾਕ ਮਾਰਕੀਟ ਸੋਮਵਾਰ 29 ਜਨਵਰੀ 2024 ਨੂੰ ਖੁੱਲ੍ਹੇਗਾ। ਅਜਿਹੇ 'ਚ ਅੱਜ ਤੋਂ ਕੁੱਲ ਤਿੰਨ ਦਿਨ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲਾ ਹੈ।
ਸਾਲ 2024 ਨੂੰ ਇੰਨੇ ਦਿਨ ਸ਼ੇਅਰ ਮਾਰਕਿਟ ਰਹੇਗਾ ਬੰਦ
- 8 ਮਾਰਚ, 2024- ਮਹਾਸ਼ਿਵਰਾਤਰੀ ਕਾਰਨ ਸ਼ੇਅਰ ਬਾਜ਼ਾਰ 'ਚ ਛੁੱਟੀ ਰਹੇਗੀ।
- 25 ਮਾਰਚ, 2024- ਹੋਲੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਛੁੱਟੀ ਰਹੇਗੀ।
- 29 ਮਾਰਚ, 2024- ਗੁੱਡ ਫਰਾਈਡੇ ਕਾਰਨ ਸ਼ੇਅਰ ਬਾਜ਼ਾਰ ਬੰਦ ਹੋਣ ਜਾ ਰਿਹਾ ਹੈ।
- 11 ਅਪ੍ਰੈਲ, 2024- ਈਦ-ਉਲ-ਫਿਤਰ (ਰਮਜ਼ਾਨ ਈਦ) ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
17 ਅਪ੍ਰੈਲ, 2024- ਰਾਮ ਨੌਮੀ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲਾ ਹੈ।
- 1 ਮਈ, 2024- ਮਹਾਰਾਸ਼ਟਰ ਦਿਵਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
- 17 ਜੂਨ, 2024- ਬਕਰੀਦ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ 'ਚ ਛੁੱਟੀ ਰਹੇਗੀ।
- 17 ਜੁਲਾਈ, 2024- ਮੁਹੱਰਮ ਦੇ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
- 15 ਅਗਸਤ, 2024- ਸੁਤੰਤਰਤਾ ਦਿਵਸ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
- 2 ਅਕਤੂਬਰ, 2024- ਗਾਂਧੀ ਜੈਯੰਤੀ ਕਾਰਨ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲਾ ਹੈ।
- 1 ਨਵੰਬਰ, 2024- ਦੀਵਾਲੀ ਕਾਰਨ ਸ਼ੇਅਰ ਬਾਜ਼ਾਰ 'ਚ ਛੁੱਟੀ ਰਹੇਗੀ।
- 15 ਨਵੰਬਰ, 2024- ਗੁਰੂ ਨਾਨਕ ਜੈਯੰਤੀ ਕਾਰਨ ਸ਼ੇਅਰ ਬਾਜ਼ਾਰ ਰਹੇਗਾ ਬੰਦ।
- 25 ਦਸੰਬਰ, 2024- ਕ੍ਰਿਸਮਸ ਦੇ ਤਿਉਹਾਰ ਕਾਰਨ ਸ਼ੇਅਰ ਬਾਜ਼ਾਰ 'ਚ ਛੁੱਟੀ ਰਹੇਗੀ।
ਪੂਰੇ ਸਾਲ 'ਚ ਇੰਨੇ ਦਿਨ ਸ਼ੇਅਰ ਬਾਜ਼ਾਰ 'ਚ ਨਹੀਂ ਹੋਵੇਗਾ ਕਾਰੋਬਾਰ-
ਸਾਲ 2024 'ਚ ਸ਼ਨੀਵਾਰ ਅਤੇ ਐਤਵਾਰ ਨੂੰ 52 ਵੀਕੈਂਡ ਹੋਣ ਜਾ ਰਹੇ ਹਨ, ਜਿਸ 'ਚ ਸ਼ੇਅਰ ਬਾਜ਼ਾਰ ਬੰਦ ਰਹੇਗਾ। ਸ਼ੇਅਰ ਬਾਜ਼ਾਰ ਕੁੱਲ 104 ਦਿਨਾਂ ਲਈ ਬੰਦ ਰਹੇਗਾ। ਇਸ ਤੋਂ ਇਲਾਵਾ ਤਿਉਹਾਰਾਂ, ਰਾਸ਼ਟਰੀ ਤਿਉਹਾਰਾਂ, ਵਰ੍ਹੇਗੰਢ ਆਦਿ ਕਾਰਨ 14 ਦਿਨਾਂ ਤੱਕ ਸ਼ੇਅਰ ਬਾਜ਼ਾਰ 'ਚ ਕੋਈ ਵਪਾਰ ਨਹੀਂ ਹੋਵੇਗਾ। ਅਜਿਹੇ 'ਚ ਇਸ ਸਾਲ ਸ਼ੇਅਰ ਬਾਜ਼ਾਰ 366 ਦਿਨਾਂ 'ਚੋਂ ਕੁੱਲ 116 ਦਿਨ ਬੰਦ ਰਹਿਣ ਵਾਲਾ ਹੈ।