Punjab Breaking News LIVE: ਖ਼ਰਾਬ ਮੌਸਮ ਕਾਰਨ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਸ਼੍ਰੋਮਣੀ ਕਮੇਟੀ ਕਰੇਗੀ ਵੱਡਾ ਐਲਾਨ,ਅਗਲੇ ਚਾਰ ਦਿਨ ਮੌਸਮ ਰਹੇਗਾ ਸੁਹਾਵਣਾ
Punjab Breaking News LIVE 26 June, 2023: ਖ਼ਰਾਬ ਮੌਸਮ ਕਾਰਨ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਸ਼੍ਰੋਮਣੀ ਕਮੇਟੀ ਕਰੇਗੀ ਵੱਡਾ ਐਲਾਨ,ਅਗਲੇ ਚਾਰ ਦਿਨ ਮੌਸਮ ਰਹੇਗਾ ਸੁਹਾਵਣਾ
ਲਾਰੈਂਸ ਬਿਸ਼ਨੋਈ ਕ੍ਰਾਈਮ ਕੰਪਨੀ ਦਿੱਲੀ 'ਚ ਫਿਰੌਤੀ ਦੀਆਂ ਲਗਾਤਾਰ ਕਾਲਾਂ ਕਰ ਰਹੀ ਹੈ। ਇਹੀ ਕਾਰਨ ਹੈ ਕਿ ਇੱਕ ਵਾਰ ਫਿਰ ਸਪੈਸ਼ਲ ਸੈੱਲ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰਨ ਵਾਲਾ ਹੈ। ਅਗਲੇ ਦੋ ਦਿਨਾਂ ਵਿੱਚ ਸੰਭਵ ਹੈ ਕਿ ਲਾਰੈਂਸ ਬਿਸ਼ਨੋਈ ਦਿੱਲੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਜਾਵੇਗਾ। ਦੂਜੇ ਪਾਸੇ ਪੁਲੁਸ ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਆਪਣੇ ਗਰੋਹ ਵਿੱਚ ਨਾਬਾਲਗਾਂ ਨੂੰ ਵੀ ਸ਼ਾਮਲ ਕਰ ਰਿਹਾ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਵੇਂ ਤਹਿਸੀਲ ਕੰਪਲੈਕਸ ਉਸਾਰਨ ਲਈ ਅਤੇ ਕਈ ਤਹਿਸੀਲਾਂ/ਸਬ-ਤਹਿਸੀਲਾਂ ਦੇ ਦਫਤਰਾਂ ਦੀ ਅੱਪਗ੍ਰੇਡੇਸ਼ਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਤੋਂ ਬਾਅਦ 99.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਅਤੇ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਤਹਿਸੀਲ/ਸਬ-ਤਹਿਸੀਲ ਦਫਤਰਾਂ ਦੀ ਨਵ ਉਸਾਰੀ ਲਈ ਪਹਿਲਕਦਮੀ ਕੀਤੀ ਹੈ।
ਮਾਨਸੂਨ 'ਚ ਦੇਰੀ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਘੱਟ ਮੀਂਹ ਪੈਣ ਦੇ ਖਦਸ਼ੇ ਕਾਰਨ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਹੁਣ ਟਮਾਟਰ ਦੀ ਖਟਾਈ ਵੀ ਹੌਲੀ-ਹੌਲੀ ਵਧ ਰਹੀ ਹੈ ਅਤੇ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਜਾ ਸਕਦੀ ਹੈ। ਪਿਛਲੇ ਹਫਤੇ ਇਸ ਦੀਆਂ ਕੀਮਤਾਂ 80 ਰੁਪਏ ਨੂੰ ਪਾਰ ਕਰ ਗਈਆਂ ਸਨ। ਸਪਲਾਈ ਤੰਗ ਹੋਣ ਕਾਰਨ ਟਮਾਟਰ ਦੇ ਭਾਅ ਤੇਜ਼ੀ ਨਾਲ ਵੱਧ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੋਲਾਰ ਦੇ ਥੋਕ ਏਪੀਐਮਸੀ ਬਾਜ਼ਾਰ ਭਾਵ ਥੋਕ ਬਾਜ਼ਾਰ 'ਚ 15 ਕਿਲੋਗ੍ਰਾਮ ਦਾ ਟਮਾਟਰ 1100 ਰੁਪਏ 'ਚ ਵਿਕ ਰਿਹਾ ਸੀ ਅਤੇ ਜਲਦ ਹੀ ਪ੍ਰਚੂਨ ਬਾਜ਼ਾਰ 'ਚ ਇਸ ਦੀ ਕੀਮਤ ਵਧਣ ਦੀ ਉਮੀਦ ਹੈ। ਪਿਛਲੇ ਸਾਲ ਮੁੰਬਈ ਅਤੇ ਕੋਲਕਾਤਾ ਸਣੇ ਦੇਸ਼ ਦੇ ਕੁਝ ਸ਼ਹਿਰਾਂ 'ਚ ਇਸ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਸੀ।
ਪੰਜਾਬ ਦੇ ਅਬੋਹਰ ਸ਼ਹਿਰ 'ਚ ਐਤਵਾਰ ਨੂੰ ਚੰਡੀਗੜ੍ਹ ਵਿੱਚ ਝੂਲਾ ਡਿੱਗਣ ਵਰਗਾ ਹਾਦਸਾ ਹੋਣ ਤੋਂ ਬਚ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ ਸਵਾਰ ਲੋਕ ਸੁਰੱਖਿਅਤ ਹਨ ਪਰ ਇਸ ਵਜ੍ਹਾ ਨਾਲ ਮੇਲੇ ਵਿੱਚ ਹਫੜਾ-ਦਫੜੀ ਮਚ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਝੂਲਾ ਚਲਾ ਰਹੇ ਇੱਕ ਮਜ਼ਦੂਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਲੋਕਾਂ ਦੇ ਪੈਸੇ ਵਾਪਸ ਕਰਕੇ ਪਿੱਛਾ ਛੁਡਵਾਇਆ।
ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (DERC) ਦੁਆਰਾ ਬਿਜਲੀ ਦਰਾਂ ਵਿੱਚ ਵਾਧੇ ਨੂੰ ਲੈ ਕੇ ਦਿੱਲੀ ਸਰਕਾਰ ਦਾ ਬਿਆਨ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਮੁਤਾਬਕ ਇਸ ਵਾਧੇ ਦਾ ਸਿੱਧਾ ਅਸਰ ਖਪਤਕਾਰਾਂ 'ਤੇ ਨਹੀਂ ਪਵੇਗਾ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਬਿਜਲੀ ਖਰੀਦ ਸਮਝੌਤੇ ਤਹਿਤ ਬਿਜਲੀ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਸਰਦੀਆਂ ਵਿੱਚ ਬਿਜਲੀ ਸਸਤੀ ਹੋ ਜਾਂਦੀ ਹੈ, ਜਦੋਂ ਕਿ ਗਰਮੀਆਂ ਵਿੱਚ ਕੀਮਤ ਥੋੜ੍ਹੀ ਵੱਧ ਜਾਂਦੀ ਹੈ। ਹਰ ਤਿਮਾਹੀ ਸਮੀਖਿਆ ਵਿੱਚ ਬਿਜਲੀ ਖਰੀਦ ਸਮਝੌਤੇ ਤਹਿਤ ਕੀਮਤਾਂ ਵਿੱਚ ਮਾਮੂਲੀ ਵਾਧਾ ਜਾਂ ਕਮੀ ਹੁੰਦੀ ਹੈ।
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ 4 ਮੀਲ, 7 ਮੀਲ ਅਤੇ ਖੋਤੀਨਾਲਾ ਨੇੜੇ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਆਵਾਜਾਈ ਜਾਮ ਹੋ ਗਈ। ਭਾਰੀ ਜਾਮ ਕਾਰਨ ਹਾਈਵੇਅ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ ਹੋ ਗਿਆ। ਹਾਈਵੇਅ 'ਤੇ ਜਾਮ ਦੀ ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਕਿ ਕੁੱਲੂ-ਮਨਾਲੀ ਨੂੰ ਜਾਣ ਵਾਲਾ ਬਦਲਵਾਂ ਰਸਤਾ ਵੀ ਬੰਦ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਇਹ ਹੋਇਆ ਕਿ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਅਤੇ ਸੈਲਾਨੀਆਂ ਸਮੇਤ ਸਥਾਨਕ ਲੋਕ ਇਸ ਵਿੱਚ ਫਸ ਗਏ।
ਪੰਜਾਬ ਵਿੱਚ ਤੇਜ਼ੀ ਨਾਲ ਮੌਸਮ ਬਦਲ ਰਿਹਾ ਹੈ। ਸੂਬੇ ਵਿੱਚ ਮਾਨਸੂਨ ਲਈ ਹਾਲਾਤ ਅਨੁਕੂਲ ਬਣ ਗਏ ਹਨ। ਮੌਸਮ ਵਿਭਾਗ ਮੁਤਾਬਕ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਾਨਸੂਨ ਨੇ ਹਰਿਆਣਾ ਦੇ ਯਮੁਨਾਨਗਰ ਤੇ ਅੰਬਾਲਾ ਵਿੱਚ ਦਸਤਕ ਦੇ ਦਿੱਤੀ ਹੈ। ਹੁਣ ਅਗਲੇ 48 ਘੰਟਿਆਂ ਵਿੱਚ ਮਾਨਸੂਨ ਪੂਰੇ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਲਵੇਗਾ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਮੀਂਹ ਦੀ ਯੈਲੋ ਅਲਰਟ ਜਾਰੀ ਕੀਤਾ ਹੈ। ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ, ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਨੂੰ ਟਾਲ ਦੇਣਾ ਚਾਹੀਦਾ ਹੈ। ਭਾਰੀ ਮੀਂਹ ਦੌਰਾਨ ਬਾਹਰ ਜਾਣ ਤੋਂ ਬਚਿਆ ਜਾਏ। ਰੁੱਖਾਂ ਦੇ ਹੇਠਾਂ ਪਨਾਹ ਨਾ ਲਈ ਜਾਏ ਤੇ ਨਾਲਿਆਂ ਦੇ ਨੇੜੇ ਨਾ ਜਾਓ।
ਦਿੱਲੀ ਪੁਲਿਸ ਇੱਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗਾ। ਸਪੈਸ਼ਲ ਸੈੱਲ ਨੂੰ ਲਾਰੈਂਸ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ ਮਿਲ ਗਿਆ ਹੈ। ਹੁਣ ਪੰਜਾਬ ਪੁਲਿਸ ਵੱਲੋਂ ਉਸ ਨੂੰ ਦਿੱਲੀ ਪੁਲਿਸ ਹਵਾਲੇ ਕੀਤਾ ਜਾਵੇਗਾ। ਲਾਰੈਂਸ ਬਿਸ਼ਨੋਈ ਇਸ ਸਮੇਂ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
ਜ਼ਿਲ੍ਹਾ ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਦੱਸਿਆ ਹੈ। ਮੰਡ ਨੂੰ ਈ-ਮੇਲ ਰਾਹੀਂ ਧਮਕੀ ਮਿਲੀ ਹੈ। ਜਿਸ ਵਿੱਚ ਲਿਖਿਆ ਹੈ ਕਿ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,'ਮੰਡ ਦੇਖ ਲਿਆ ਜੋ ਵੀ ਸਾਡੇ ਗੁਰੂ ਸਾਹਿਬ ਬਾਰੇ ਗਲਤ ਬੋਲੇਗਾ ,ਅਸੀਂ ਉਸਨੂੰ ਜ਼ਰੂਰ ਮਰਾਂਗੇ ,ਹੁਣ ਤੇਰੀ ਵਾਰੀ ਆਉਣ ਵਾਲੀ ਹੈ ,ਅਸੀਂ ਤੈਨੂੰ ਕਦੇ ਵੀ ਮੁਆਫ ਨਹੀਂ ਕਰਾਂਗੇ ,ਤੇਰਾ ਵੀ ਟਾਈਮ ਖਤਮ ਹੋਣਾ ਵਾਲਾ ਹੈ ,ਹੁਣ ਤੂੰ ਬਹੁਤ ਕੁੱਝ ਗੱਲ ਬੋਲ ਲਿਆ ,ਤੇਰੇ ਵੀ ਸਿਰ ਵਿੱਚ ਗੋਲੀ ਮਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। (ਜੈ ਬਲਕਾਰੀ)
ਰਾਜਧਾਨੀ ਦਿੱਲੀ ਵਿੱਚ ਬਿਜਲੀ ਮਹਿੰਗੀ ਹੋ ਸਕਦੀ ਹੈ। ਦਿੱਲੀ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (DERC) ਨੇ ਬਿਜਲੀ ਖਰੀਦ ਸਮਝੌਤੇ 'ਤੇ ਦਰ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਦਿੱਲੀ 'ਚ ਬਿਜਲੀ ਦੀਆਂ ਕੀਮਤਾਂ 10 ਫੀਸਦੀ ਤੱਕ ਵਧ ਸਕਦੀਆਂ ਹਨ। ਰਿਲਾਇੰਸ ਐਨਰਜੀ ਦੀ ਕੰਪਨੀ ਬੰਬੇ ਸਬਅਰਬਨ ਇਲੈਕਟ੍ਰਿਕ ਸਪਲਾਈ (BSES) ਨੇ ਦਿੱਲੀ ਵਿੱਚ ਬਿਜਲੀ ਦੀ ਖਰੀਦ ਨੂੰ ਲੈ ਕੇ ਦਿੱਲੀ ਵਿੱਚ ਬਿਜਲੀ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੀ ਡੀਈਆਰਸੀ ਅੱਗੇ ਇੱਕ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਬਿਜਲੀ ਕਮਿਸ਼ਨ ਨੇ ਬੀ.ਐੱਸ.ਈ.ਐੱਸ. ਦੀ ਅਰਜ਼ੀ ਨੂੰ ਮਨਜ਼ੂਰੀ ਦਿੰਦੇ ਹੋਏ ਬਿਜਲੀ ਖਰੀਦ ਸਮਝੌਤੇ ਦੇ ਆਧਾਰ 'ਤੇ ਦਰਾਂ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਰਾਜਧਾਨੀ ਦਿੱਲੀ ਵਿੱਚ ਬਿਜਲੀ ਮਹਿੰਗੀ ਹੋ ਸਕਦੀ ਹੈ। ਦਿੱਲੀ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (DERC) ਨੇ ਬਿਜਲੀ ਖਰੀਦ ਸਮਝੌਤੇ 'ਤੇ ਦਰ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਦਿੱਲੀ 'ਚ ਬਿਜਲੀ ਦੀਆਂ ਕੀਮਤਾਂ 10 ਫੀਸਦੀ ਤੱਕ ਵਧ ਸਕਦੀਆਂ ਹਨ। ਰਿਲਾਇੰਸ ਐਨਰਜੀ ਦੀ ਕੰਪਨੀ ਬੰਬੇ ਸਬਅਰਬਨ ਇਲੈਕਟ੍ਰਿਕ ਸਪਲਾਈ (BSES) ਨੇ ਦਿੱਲੀ ਵਿੱਚ ਬਿਜਲੀ ਦੀ ਖਰੀਦ ਨੂੰ ਲੈ ਕੇ ਦਿੱਲੀ ਵਿੱਚ ਬਿਜਲੀ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੀ ਡੀਈਆਰਸੀ ਅੱਗੇ ਇੱਕ ਅਰਜ਼ੀ ਦਾਇਰ ਕੀਤੀ ਸੀ। ਦਿੱਲੀ ਬਿਜਲੀ ਕਮਿਸ਼ਨ ਨੇ ਬੀ.ਐੱਸ.ਈ.ਐੱਸ. ਦੀ ਅਰਜ਼ੀ ਨੂੰ ਮਨਜ਼ੂਰੀ ਦਿੰਦੇ ਹੋਏ ਬਿਜਲੀ ਖਰੀਦ ਸਮਝੌਤੇ ਦੇ ਆਧਾਰ 'ਤੇ ਦਰਾਂ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਪਰਲਜ਼ ਗੁਰੱਪ ਵੱਲੋਂ ਦੇਸ਼ ਵਿੱਚ ਕੀਤੇ 60 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਮਾਮੇਲ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ। ਜਿਸ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਹਲਾਂਕਿ ਪਰਲਜ਼ ਗੁਰੱਪ ਦਾ ਮਾਲਕ ਤਾਂ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ ਪਰਲਜ਼ ਗੁਰੱਪ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਸ ਗੁਰੱਪ ਦੀ ਜਾਇਦਾਦ ਨੂੰ ਪੰਜਾਬ ਵਿੱਚ ਵੱਡੇ ਪੱਧਰ 'ਤੇ ਖੁਰਦ ਬੁਰਦ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਨਾਂ ਜਾਇਦਾਦਾਂ ਨੂੰ ਖੁਰਦ ਬੁਰਦ ਕਰਨ ਵਿੱਚ ਭੂਮਿਕਾ ਨਿਭਾਊਣ ਵਾਲੇ ਅਫ਼ਸਰਾਂ 'ਤੇ ਵੀ ਉਂਗਲ ਉੱਠੇਗੀ।
ਭਾਰਤੀ ਕੁਸ਼ਤੀ ਸੰਘ ਅਤੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਲਗਾਤਾਰ ਅੰਦੋਲਨ ਕਰ ਰਹੇ ਪਹਿਲਵਾਨ ਹੁਣ ਆਪਣੀ ਲੜਾਈ ਸੜਕ ਦੀ ਬਜਾਏ ਕੋਰਟ 'ਚ ਲੜਨਗੇ। ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ ਪਰ ਹੁਣ ਸੜਕ 'ਤੇ ਦੰਗਲ ਨਹੀਂ ਹੋਵੇਗਾ। ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪਿਛੋਕੜ
Punjab Breaking News LIVE 26 June, 2023: ਖ਼ਰਾਬ ਮੌਸਮ ਕਾਰਨ ਇੰਡੀਗੋ ਦੀ ਇੱਕ ਫਲਾਈਟ ਨੂੰ ਕੁਝ ਸਮੇਂ ਲਈ ਪਾਕਿਸਤਾਨੀ ਹਵਾਈ ਖੇਤਰ ਵਿੱਚ ਜਾਣਾ ਪਿਆ, ਇਹ ਜਾਣਕਾਰੀ ਏਅਰਲਾਈਨ ਕੰਪਨੀ ਨੇ ਦਿੱਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਇੰਡੀਗੋ ਦੀ ਫਲਾਈਟ 6e-2124 ਕੁਝ ਦੇਰ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਹੋ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਕੰਪਨੀ ਮੁਤਾਬਕ ਇਹ ਫਲਾਈਟ ਜੰਮੂ ਜਾ ਰਹੀ ਸੀ, ਜਦੋਂ ਖਰਾਬ ਮੌਸਮ ਕਾਰਨ ਇਸ ਨੂੰ ਆਪਣਾ ਰੂਟ ਬਦਲਣਾ ਪਿਆ। ਪਾਕਿਸਤਾਨੀ ਹਵਾਈ ਖੇਤਰ 'ਚ ਐਂਟਰ ਹੋਈ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ
ਪਰਵਾਸੀ ਪੰਜਾਬੀਆਂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
Amritsar News: ਅੰਮ੍ਰਿਤਸਰ ਵਿਕਾਸ ਮੰਚ ਨੇ ਪਰਵਾਸੀ ਪੰਜਾਬੀਆਂ ਦੀਆਂ ਲੋਕਾਂ ਵੱਲੋਂ ਦੱਬੀਆਂ ਜਾਇਦਾਦਾਂ ਦੇ ਛੇਤੀ ਨਿਬੇੜੇ ਲਈ ਫਾਸਟ ਟ੍ਰੈਕ ਅਦਾਲਤਾਂ ਸਥਾਪਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਐਲਾਨ 24 ਦਸੰਬਰ 2022 ਨੂੰ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਪਰਵਾਸੀ ਪੰਜਾਬੀਆਂ ਨਾਲ ਕੀਤੀ ਮਿਲਣੀ ਸਮੇਂ ਕੀਤਾ ਗਿਆ ਸੀ। ਹੁਣ ਇਨ੍ਹਾਂ ਸ਼ਿਕਾਇਤਾਂ ਬਾਰੇ ਕੀਤੀ ਗਈ ਕਾਰਵਾਈ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਪਰਵਾਸੀ ਪੰਜਾਬੀਆਂ ਦਾ ਸੀਐਮ ਭਗਵੰਤ ਮਾਨ ਨੂੰ ਸਵਾਲ
ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਅਗਲੇ ਚਾਰ ਦਿਨ ਮੌਸਮ ਰਹੇਗਾ ਸੁਹਾਵਣਾ
Chandigarh Weather: ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨ ਮੌਸਮ ਠੰਢਾ ਰਹੇਗਾ। ਮੌਸਮ ਵਿਗਿਆਨੀਆਂ ਨੇ 26 ਤੋਂ 28 ਜੂਨ ਤੱਕ ਸ਼ਹਿਰ ਵਿੱਚ ਮੱਧਮ ਤੇ 29 ਜੂਨ ਨੂੰ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਪਾਰਾ ਹੇਠਾਂ ਰਹੇਗਾ ਤੇ ਗਰਮੀ ਤੋਂ ਰਾਹਤ ਮਿਲੇਗੀ। ਦੱਸ ਦਈਏ ਕਿ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅਤਿ ਦੀ ਗਰਮੀ ਤੇ ਹੋ ਰਹੀ ਹੁੰਮਸ ਕਰਕੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਸੀ। ਐਤਵਾਰ ਨੂੰ ਪਏ ਮੀਂਹ ਤੇ ਦਿਨ ਭਰ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਕਰਕੇ ਦਿਨ ਸਮੇਂ ਸ਼ਹਿਰ ਦੇ ਤਾਪਮਾਨ ਸੱਤ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਸ਼ਹਿਰ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਅਗਲੇ ਚਾਰ ਦਿਨ ਮੌਸਮ ਰਹੇਗਾ ਸੁਹਾਵਣਾ
ਹੁਣ ਸੜਕ 'ਤੇ ਖ਼ਤਮ ਹੋਇਆ 'ਦੰਗਲ', ਪਹਿਲਵਾਨਾਂ ਦਾ ਐਲਾਨ
Wrestlers Call Off Protest : ਭਾਰਤੀ ਕੁਸ਼ਤੀ ਸੰਘ ਅਤੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਲਗਾਤਾਰ ਅੰਦੋਲਨ ਕਰ ਰਹੇ ਪਹਿਲਵਾਨ ਹੁਣ ਆਪਣੀ ਲੜਾਈ ਸੜਕ ਦੀ ਬਜਾਏ ਕੋਰਟ 'ਚ ਲੜਨਗੇ। ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ ਪਰ ਹੁਣ ਸੜਕ 'ਤੇ ਦੰਗਲ ਨਹੀਂ ਹੋਵੇਗਾ। ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਟਵੀਟ 'ਚ ਲਿਖਿਆ, '7 ਜੂਨ ਨੂੰ ਸਰਕਾਰ ਨਾਲ ਗੱਲਬਾਤ ਹੋਈ। ਸਰਕਾਰ ਨੇ ਪਹਿਲਵਾਨਾਂ ਨਾਲ ਕੀਤੇ ਵਾਅਦੇ 'ਤੇ ਚੱਲਦਿਆਂ ਮਹਿਲਾ ਪਹਿਲਵਾਨ ਖਿਡਾਰਨਾਂ ਵੱਲੋਂ ਮਹਿਲਾ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਹੈ। ਦਿੱਲੀ ਪੁਲਿਸ ਨੇ ਜਾਂਚ ਪੂਰੀ ਕਰਕੇ 15 ਜੂਨ ਨੂੰ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪਹਿਲਵਾਨਾਂ ਦੀ ਕਾਨੂੰਨੀ ਲੜਾਈ ਇਨਸਾਫ਼ ਮਿਲਣ ਤੱਕ ਸੜਕ ਦੀ ਬਜਾਏ ਅਦਾਲਤ ਵਿੱਚ ਜਾਰੀ ਰਹੇਗੀ। ਹੁਣ ਸੜਕ 'ਤੇ ਖ਼ਤਮ ਹੋਇਆ 'ਦੰਗਲ' , ਪਹਿਲਵਾਨਾਂ ਦਾ ਐਲਾਨ
- - - - - - - - - Advertisement - - - - - - - - -