Punjab Breaking News LIVE: ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ, ਚੀਨ 'ਚ ਫੈਲ ਰਹੇ Pneumonia 'ਤੇ AIIMS ਦਾ ਵੱਡਾ ਅਪਡੇਟ, ਸਵੇਰੇ-ਸਵੇਰੇ 3 ਦੇਸ਼ਾਂ 'ਚ ਆਇਆ ਭੂਚਾਲ

Punjab Breaking News LIVE, 28 November, 2023:ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ, ਚੀਨ 'ਚ ਫੈਲ ਰਹੇ Pneumonia 'ਤੇ AIIMS ਦਾ ਵੱਡਾ ਅਪਡੇਟ, ਸਵੇਰੇ-ਸਵੇਰੇ 3 ਦੇਸ਼ਾਂ 'ਚ ਆਇਆ ਭੂਚਾਲ

ABP Sanjha Last Updated: 28 Nov 2023 11:55 AM
Nirmala Sitharaman: ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਦੋ ਟੁੱਕ ਜਵਾਬ, COP28 'ਤੇ ਬਿਆਨਬਾਜ਼ੀ ਨਹੀਂ ਸਗੋਂ ਠੋਸ ਕਾਰਵਾਈ ਕੀਤੀ ਜਾਵੇ

India's Finance Minister Nirmala Sitharaman : 'ਜਲਵਾਯੂ ਸੰਮੇਲਨ 'ਚ ਭਾਰਤ ਆਪਣੀ ਤਾਕਤ ਦਿਖਾਏਗਾ। ਅਸੀਂ ਵਿਸ਼ਵ ਪੱਧਰ 'ਤੇ ਦਿਖਾਵਾਂਗੇ ਕਿ ਅਸੀਂ ਆਪਣੇ ਪੈਸੇ ਨਾਲ ਕੀ ਪ੍ਰਾਪਤ ਕੀਤਾ ਹੈ' ਇਹ ਗੱਲ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਖੀ ਹੈ। ਵਿੱਤ ਮੰਤਰੀ ਨੇ ਸੰਮੇਲਨ ਵਿੱਚ ਜਲਵਾਯੂ ਫੰਡਿੰਗ ਅਤੇ ਤਕਨਾਲੋਜੀ ਦੇ ਤਬਾਦਲੇ 'ਤੇ ਠੋਸ ਕਾਰਵਾਈ ਕਰਨ ਦਾ ਸੱਦਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੀ ਸਾਲਾਨਾ ਜਲਵਾਯੂ ਵਾਰਤਾ 3 ਨਵੰਬਰ ਤੋਂ 12 ਦਸੰਬਰ ਤੱਕ ਸੰਯੁਕਤ ਅਰਬ ਅਮੀਰਾਤ ਵਿੱਚ ਹੋਵੇਗੀ। ਇਹ ਕਾਨਫਰੰਸ ਦਾ 28ਵਾਂ ਐਡੀਸ਼ਨ ਹੈ।

Farmers Protest: ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਐਲਾਨ, ਸਰਕਾਰ ਵਾਅਦੇ ਤੋਂ ਮੁੱਕਰੀ...ਲੰਬਾ ਚੱਲ ਸਕਦੈ ਅੰਦੋਲਨ

Farmers Protest: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਤੇ ਮੰਗਾਂ ਮਨਵਾਉਣ ਲਈ ਅੰਦੋਲਨ ਤਿੰਨ ਦਿਨ ਨਾਲ ਨਹੀਂ ਜਿੱਤਿਆ ਜਾ ਸਕਦਾ ਹੈ। ਸੋਮਵਾਰ ਨੂੰ ਚੰਡੀਗੜ੍ਹ ਸਰਹੱਦ ’ਤੇ ਪੰਚਕੂਲਾ ਵਾਲੇ ਪਾਸੇ ਪੁੱਜੇ ਟਿਕੈਤ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਇਹ ਅੰਦੋਲਨ ਲੰਬਾ ਚੱਲ ਸਕਦਾ ਹੈ। 

Punjab Weather Update: ਪੰਜਾਬ ਦੇ ਮੌਸਮ ਨੇ ਅਚਾਨਕ ਲਈ ਕਰਵਟ, ਮੌਸਮ ਵਿਭਾਗ ਤੇ ਪੁਲਿਸ ਵੱਲੋਂ ਅਲਰਟ ਜਾਰੀ

Punjab Weather Update: ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਸੋਮਵਾਰ ਨੂੰ ਦਿਨ ਭਰ ਬੱਦਲ ਛਾਏ ਰਹੇ। ਕਈ ਥਾਈਂ ਬੂੰਦਾ-ਬਾਂਦੀ ਦੀਆਂ ਵੀ ਖਬਰਾਂ ਹਨ। ਚੰਡੀਗੜ੍ਹ ਤੇ ਜਲੰਧਰ 'ਚ ਕੁਝ ਥਾਵਾਂ 'ਤੇ ਹਲਕੀ ਬਾਰਸ਼ ਵੀ ਹੋਈ। ਅਚਾਨਕ ਵਧੀ ਠੰਢ ਨਾਲ ਵੱਧ ਤੋਂ ਵੱਧ ਤਾਪਮਾਨ 2.4 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਹੁਣ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਹੇਠਾਂ ਪਹੁੰਚ ਗਿਆ ਹੈ। ਹਾਲਾਂਕਿ ਰਾਤ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਛੇ ਡਿਗਰੀ ਵੱਧ ਹੈ।

Gold and Silver Price: ਵਿਆਹਾਂ ਦਾ ਸੀਜ਼ਨ ਆਉਂਦੇ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਮਾਰਨ ਲੱਗੀਆਂ ਛੜੱਪੇ

Gold and Silver Price Today: ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਲੱਗਾ ਹੈ। ਅੱਜ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 57,350 ਰੁਪਏ ਹੈ, ਜੋ ਸੋਮਵਾਰ ਨੂੰ 57,100 ਰੁਪਏ ਸੀ। 22 ਕੈਰੇਟ ਸੋਨੇ ਦੀ ਕੀਮਤ 'ਚ 250 ਰੁਪਏ ਦਾ ਵਾਧਾ ਹੋਇਆ ਹੈ। ਜਦਕਿ 24 ਕੈਰੇਟ ਸੋਨਾ 62,290 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 62,560 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਇੱਕ ਕਿਲੋ ਚਾਂਦੀ ਦਾ ਭਾਅ 78,500 ਰੁਪਏ ਹੈ।

Petrol Diesel Price: ਛੱਤੀਸਗੜ੍ਹ-ਹਿਮਾਚਲ ਪ੍ਰਦੇਸ਼ 'ਚ ਸਸਤਾ ਹੋਇਆ ਪੈਟਰੋਲ, ਰਾਜਸਥਾਨ 'ਚ ਵਧੀਆਂ ਕੀਮਤਾਂ, ਜਾਣੋ ਪੰਜਾਬ ਦੇ ਨਵੇਂ ਰੇਟ

Petrol Price Today Punjab: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਹਨ। ਮੰਗਲਵਾਰ ਸਵੇਰੇ ਕਰੀਬ 6 ਵਜੇ ਡਬਲਯੂਟੀਆਈ ਕਰੂਡ ਹਰੇ ਨਿਸ਼ਾਨ 'ਤੇ ਰਹਿੰਦੇ ਹੋਏ 75.22 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਸੀ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਬਹੁਤ ਮਾਮੂਲੀ ਗਿਰਾਵਟ ਦੇ ਨਾਲ 79.98 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਛੱਤੀਸਗੜ੍ਹ 'ਚ ਪੈਟਰੋਲ 50 ਪੈਸੇ ਅਤੇ ਡੀਜ਼ਲ 49 ਪੈਸੇ ਮਹਿੰਗਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ ਦੀ ਕੀਮਤ ਵਿੱਚ 55 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 49 ਪੈਸੇ ਦਾ ਵਾਧਾ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ 27 ਪੈਸੇ ਮਹਿੰਗਾ ਹੋ ਗਿਆ ਹੈ। ਇਸੇ ਤਰ੍ਹਾਂ ਉੱਤਰਾਖੰਡ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਸਮੇਤ ਕੁਝ ਹੋਰ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੂਜੇ ਪਾਸੇ ਰਾਜਸਥਾਨ 'ਚ ਪੈਟਰੋਲ 30 ਪੈਸੇ ਅਤੇ ਡੀਜ਼ਲ 27 ਪੈਸੇ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਬਿਹਾਰ ਅਤੇ ਤੇਲੰਗਾਨਾ 'ਚ ਵੀ ਪੈਟਰੋਲ ਅਤੇ ਡੀਜ਼ਲ ਸਸਤਾ ਹੁੰਦਾ ਨਜ਼ਰ ਆ ਰਿਹਾ ਹੈ।

Earthquake: ਸਵੇਰੇ-ਸਵੇਰੇ 3 ਦੇਸ਼ਾਂ 'ਚ ਆਇਆ ਭੂਚਾਲ

Papua New Guinea Earthquake: ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਮੰਗਲਵਾਰ (28 ਨਵੰਬਰ) ਨੂੰ ਪਾਪੂਆ ਨਿਊ ਗਿਨੀ ਦੇ ਉੱਤਰੀ ਤੱਟ 'ਤੇ 6.5 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਪੈਸੀਫਿਕ ਟਾਪੂ ਦੇ ਪੂਰਬੀ ਸੇਪਿਕ ਸੂਬੇ ਦੀ ਰਾਜਧਾਨੀ ਵੇਵਾਕ ਸ਼ਹਿਰ ਤੋਂ ਥੋੜੀ ਦੂਰੀ 'ਤੇ ਤੱਟ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੂਰ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਭਾਰਤ ਦੇ ਦੋ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਵੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਏ। ਚੀਨ ਦੇ ਜਿਜਾਂਗ 'ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਦੂਜੇ ਪਾਸੇ ਪਾਕਿਸਤਾਨ 'ਚ ਲੋਕਾਂ ਨੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।

China Pneumonia: ਚੀਨ 'ਚ ਫੈਲ ਰਹੇ Pneumonia 'ਤੇ AIIMS ਦਾ ਵੱਡਾ ਅਪਡੇਟ! ਦੱਸਿਆ ਕਿਉਂ ਬੱਚੇ ਖ਼ਤਰੇ 'ਚ ਨੇ?

Pneumonia: ਕਰੋਨਾ ਮਹਾਮਾਰੀ ਤੋਂ ਬਾਅਦ ਇੱਕ ਹੋਰ ਬਿਮਾਰੀ ਨੇ ਪੂਰੀ ਦੁਨੀਆ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਇਸ ਵਾਰ ਵੀ ਨਵੀਂ ਬਿਮਾਰੀ ਚੀਨ ਤੋਂ ਸ਼ੁਰੂ ਹੋਈ ਹੈ। ਚੀਨ ਦੇ ਉੱਤਰ-ਪੂਰਬੀ ਖੇਤਰ 'ਚ ਸਥਿਤ ਲਿਓਨਿੰਗ ਸੂਬੇ ਦੇ ਬੱਚਿਆਂ 'ਚ ਨਿਮੋਨੀਆ (Pneumonia) ਦਾ ਖਤਰਾ ਵਧਦਾ ਜਾ ਰਿਹਾ ਹੈ। ਬੱਚਿਆਂ ਵਿੱਚ ਫੇਫੜਿਆਂ ਵਿੱਚ ਸੋਜ, ਸਾਹ ਲੈਣ ਵਿੱਚ ਮੁਸ਼ਕਲ ਅਤੇ ਖੰਘ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਵਿੱਚ ਫੈਲ ਰਹੇ ਨਿਮੋਨੀਆ ਨੂੰ ਲੈ ਕੇ ਏਮਜ਼ ਤੋਂ ਇੱਕ ਵੱਡਾ ਅਪਡੇਟ ਆਇਆ ਹੈ। ਏਮਜ਼ ਨੇ ਇਸ ਲਈ ਚੀਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ।

Assembly Session: ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ, ਇਸ ਇਤਿਹਾਸਕ ਬਿੱਲ ਨੂੰ ਪੇਸ਼ ਕਰ ਸਕਦੀ ਸਰਕਾਰ

Punjab Vidhan Sabha Winter session: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਦੁਪਹਿਰ 2 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਸਿਰਫ਼ ਦੋ ਦਿਨਾਂ ਲਈ ਹੀ ਸੱਦਿਆ ਗਿਆ ਹੈ। ਪਹਿਲੇ ਦਿਨ 2 ਤੋਂ ਢਾਈ ਵਜੇ ਤੱਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਫਿਰ ਜੇਕਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਹੰਗਾਮਾਂ ਨਾ ਕੀਤਾ ਤਾਂ ਸ਼ਾਮ 5 ਵਜੇ ਤੱਕ ਸੈਸ਼ਨ ਚੱਲਣ ਦੀ ਉਮੀਦ ਹੈ। ਨਹੀਂ ਤਾਂ ਸ਼ਰਧਾਂਜਲੀਆਂ ਤੋਂ ਬਾਅਦ ਹੀ ਅਗਲੇ ਦਿਨ ਲਈ ਇਜਲਾਸ ਉਠਾ ਦਿੱਤਾ ਜਾਵੇਗਾ। 

ਪਿਛੋਕੜ

Punjab Breaking News LIVE, 28 November, 2023: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਦੁਪਹਿਰ 2 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ ਸਿਰਫ਼ ਦੋ ਦਿਨਾਂ ਲਈ ਹੀ ਸੱਦਿਆ ਗਿਆ ਹੈ। ਪਹਿਲੇ ਦਿਨ 2 ਤੋਂ ਢਾਈ ਵਜੇ ਤੱਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਫਿਰ ਜੇਕਰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਹੰਗਾਮਾਂ ਨਾ ਕੀਤਾ ਤਾਂ ਸ਼ਾਮ 5 ਵਜੇ ਤੱਕ ਸੈਸ਼ਨ ਚੱਲਣ ਦੀ ਉਮੀਦ ਹੈ। ਨਹੀਂ ਤਾਂ ਸ਼ਰਧਾਂਜਲੀਆਂ ਤੋਂ ਬਾਅਦ ਹੀ ਅਗਲੇ ਦਿਨ ਲਈ ਇਜਲਾਸ ਉਠਾ ਦਿੱਤਾ ਜਾਵੇਗਾ। ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ, ਇਸ ਇਤਿਹਾਸਕ ਬਿੱਲ ਨੂੰ ਪੇਸ਼ ਕਰ ਸਕਦੀ ਸਰਕਾਰ 


 


China Pneumonia: ਚੀਨ 'ਚ ਫੈਲ ਰਹੇ Pneumonia 'ਤੇ AIIMS ਦਾ ਵੱਡਾ ਅਪਡੇਟ! ਦੱਸਿਆ ਕਿਉਂ ਬੱਚੇ ਖ਼ਤਰੇ 'ਚ ਨੇ?


Pneumonia: ਕਰੋਨਾ ਮਹਾਮਾਰੀ ਤੋਂ ਬਾਅਦ ਇੱਕ ਹੋਰ ਬਿਮਾਰੀ ਨੇ ਪੂਰੀ ਦੁਨੀਆ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਇਸ ਵਾਰ ਵੀ ਨਵੀਂ ਬਿਮਾਰੀ ਚੀਨ ਤੋਂ ਸ਼ੁਰੂ ਹੋਈ ਹੈ। ਚੀਨ ਦੇ ਉੱਤਰ-ਪੂਰਬੀ ਖੇਤਰ 'ਚ ਸਥਿਤ ਲਿਓਨਿੰਗ ਸੂਬੇ ਦੇ ਬੱਚਿਆਂ 'ਚ ਨਿਮੋਨੀਆ (Pneumonia) ਦਾ ਖਤਰਾ ਵਧਦਾ ਜਾ ਰਿਹਾ ਹੈ। ਬੱਚਿਆਂ ਵਿੱਚ ਫੇਫੜਿਆਂ ਵਿੱਚ ਸੋਜ, ਸਾਹ ਲੈਣ ਵਿੱਚ ਮੁਸ਼ਕਲ ਅਤੇ ਖੰਘ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਵਿੱਚ ਫੈਲ ਰਹੇ ਨਿਮੋਨੀਆ ਨੂੰ ਲੈ ਕੇ ਏਮਜ਼ ਤੋਂ ਇੱਕ ਵੱਡਾ ਅਪਡੇਟ ਆਇਆ ਹੈ। ਏਮਜ਼ ਨੇ ਇਸ ਲਈ ਚੀਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਚੀਨ 'ਚ ਫੈਲ ਰਹੇ Pneumonia 'ਤੇ AIIMS ਦਾ ਵੱਡਾ ਅਪਡੇਟ! ਦੱਸਿਆ ਕਿਉਂ ਬੱਚੇ ਖ਼ਤਰੇ 'ਚ ਨੇ?


 


Earthquake: ਸਵੇਰੇ-ਸਵੇਰੇ 3 ਦੇਸ਼ਾਂ 'ਚ ਆਇਆ ਭੂਚਾਲ, ਡਰੇ ਲੋਕ, ਜਾਣੋ ਕਿੱਥੇ ਅਤੇ ਕਿੰਨੀ ਤੀਬਰਤਾ ਦਾ ਰਿਹਾ


Papua New Guinea Earthquake: ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਮੰਗਲਵਾਰ (28 ਨਵੰਬਰ) ਨੂੰ ਪਾਪੂਆ ਨਿਊ ਗਿਨੀ ਦੇ ਉੱਤਰੀ ਤੱਟ 'ਤੇ 6.5 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਪੈਸੀਫਿਕ ਟਾਪੂ ਦੇ ਪੂਰਬੀ ਸੇਪਿਕ ਸੂਬੇ ਦੀ ਰਾਜਧਾਨੀ ਵੇਵਾਕ ਸ਼ਹਿਰ ਤੋਂ ਥੋੜੀ ਦੂਰੀ 'ਤੇ ਤੱਟ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੂਰ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਭਾਰਤ ਦੇ ਦੋ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਵੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਏ। ਚੀਨ ਦੇ ਜਿਜਾਂਗ 'ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਦੂਜੇ ਪਾਸੇ ਪਾਕਿਸਤਾਨ 'ਚ ਲੋਕਾਂ ਨੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਸਵੇਰੇ-ਸਵੇਰੇ 3 ਦੇਸ਼ਾਂ 'ਚ ਆਇਆ ਭੂਚਾਲ, ਡਰੇ ਲੋਕ, ਜਾਣੋ ਕਿੱਥੇ ਅਤੇ ਕਿੰਨੀ ਤੀਬਰਤਾ ਦਾ ਰਿਹਾ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.