Breaking News LIVE: ਦੇਸ਼ ਵਿੱਚ ਕੋਰੋਨਾ ਦਾ ਵਿਸਫੋਟ, ਸੰਸਦ ਭਵਨ ਨਾਲ ਜੁੜੇ 400 ਤੋਂ ਵੱਧ ਕਰਮਚਾਰੀ ਕੋਰੋਨਾ ਪੌਜ਼ੇਟਿਵ

Punjab Breaking News, 09 January 2022 LIVE Updates: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 327 ਲੋਕਾਂ ਦੀ ਮੌਤ ਹੋ ਗਈ।

abp sanjha Last Updated: 09 Jan 2022 03:13 PM
ਤੀਜੀ ਲਹਿਰ ਦੇ ਇੱਕ ਤੋਂ 15 ਫਰਵਰੀ ਦੇ ਵਿੱਚ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ

ਕੋਵਿਡ 19 ਦੇ ਪ੍ਰਸਾਰ ਦਾ ਸੰਕੇਤ ਦੇਣ ਵਾਲੇ ਭਾਰਤ ਦਾ ‘ਆਰ-ਜ਼ੀਰੋ’ ਮੰਨ ਇਸ ਹਫ਼ਤੇ 4 ਦਰਜ ਕੀਤਾ ਗਿਆ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਪੌਜ਼ੀਟੀਵਿਟੀ ਰੇਟ ਬਹੁਤ ਜ਼ਿਆਦਾ ਹੈ। ਭਾਰਤੀ ਟੈਕਨਾਲਿਜੀ ਸੰਸਥਾ (ਆਈਆਈਟੀ), ਮਦਰਾਸ ਦੇ ਸ਼ੁਰੂਆਤੀ ਵਿਸ਼ਲੇਸ਼ਣ ‘ਚ ਤੀਜੀ ਲਹਿਰ ਦੇ ਇੱਕ ਤੋਂ 15 ਫਰਵਰੀ ਦੇ ਵਿੱਚ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ ਹੈ। 

ਪੌਜ਼ੇਟਿਵ ਮਿਲੇ ਕਰਮਚਾਰੀਆਂ ‘ਚੋਂ 200 ਲੋਕ ਸਭਾ ਦੇ

ਸੂਤਰਾਂ ਮੁਤਾਬਕ ਕਰਮਚਾਰੀਆਂ ਨੂੰ ਸਰਕਾਰ ਦੀਆਂ ਕੋਵਿਡ ਗਾਈਡਲਾਈਜ਼ ਦਾ ਪਾਲਣ ਕਰਨ ਬਾਰੇ ਵੀ ਕਿਹਾ ਗਿਆ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪੌਜ਼ੇਟਿਵ ਮਿਲੇ ਕਰਮਚਾਰੀਆਂ ‘ਚੋਂ 200 ਲੋਕ ਸਭਾ ਦੇ ਹਨ। ਉੱਥੇ ਹੀ 69 ਰਾਜ ਸਭਾ ਦੇ ਜਦਕਿ 133 ਹੋਰ ਸਬੰਧਤ ਕਰਮਚਾਰੀ ਹਨ। ਕਈ ਹੋਰ ਕਰਮਚਾਰੀਆਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਸੈਂਪਲਜ਼ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 1409 ‘ਚੋਂ 402 ਕਰਮਚਾਰੀ 4 ਤੋਂ 8 ਜਨਵਰੀ ਤੱਕ ਕੋਵਿਡ ਪੌਜ਼ੇਟਿਵ ਮਿਲੇ। ਇਸ ਦੇ ਬਾਅਦ ਇਨ੍ਹਾਂ ਦੇ ਸੈਂਪਲਜ਼ ਨੂੰ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ ਤਾਂ ਕਿ ਵੇਰੀਐਂਟ ਦੀ ਪਹਿਚਾਣ ਕੀਤੀ ਜਾ ਸਕੇ।

ਸੰਸਦ ਭਵਨ ਨਾਲ ਜੁੜੇ 400 ਤੋਂ ਵੱਧ ਕਰਮਚਾਰੀ ਕੋਰੋਨਾ ਪੌਜ਼ੇਟਿਵ

ਸੰਸਦ ਦੇ ਆਗਾਮੀ ਬਜਟ ਤੋਂ ਪਹਿਲਾਂ ਸੰਸਦ ਭਵਨ ਨਾਲ ਜੁੜੇ 400 ਤੋਂ ਵੱਧ ਕਰਮਚਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਅਧਿਕਾਰਕ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਸੰਸਦ ਦਾ ਬਜਟ ਇਜਲਾਸ ਇਸੇ ਮਹੀਨੇ ਦੇ ਅਖੀਰ ‘ਚ ਸ਼ੁਰੂ ਹੋਣਾ ਹੈ।

ਚੇਨਈ 'ਚ ਅੱਜ ਪੂਰਾ ਲੌਕਡਾਊਨ

ਤਾਮਿਲਨਾਡੂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੇਨਈ 'ਚ ਅੱਜ ਪੂਰਾ ਲੌਕਡਾਊਨ ਲਗਾ ਦਿੱਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਓਮੀਕਰੋਨ ਤੇ ਡੈਲਟਾ ਵੇਰੀਐਂਟਸ ਕਾਰਨ ਤਾਮਿਲਨਾਡੂ ਵਿੱਚ ਬੇਕਾਬੂ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਦੀ ਲੜੀ ਨੂੰ ਤੋੜਨ ਲਈ ਐਤਵਾਰ ਨੂੰ ਪੂਰਾ ਲੌਕਡਾਊਨ ਲਗਾ ਦਿੱਤਾ ਗਿਆ ਹੈ। ਐਤਵਾਰ ਨੂੰ ਵੀਕੈਂਡ ਲੌਕਡਾਊਨ ਇਸ ਸਾਲ ਦਾ ਪਹਿਲਾ ਲੌਕਡਾਊਨ ਹੋਵੇਗਾ।

15 ਲੱਖ 63 ਹਜ਼ਾਰ 566 ਟੈਸਟ ਕੀਤੇ ਗਏ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 15 ਲੱਖ 63 ਹਜ਼ਾਰ 566 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 3623 ਲੋਕ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂਕਿ 1409 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਰਾਜਾਂ ਦੀ ਗਿਣਤੀ 27 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੇ ਰਾਜਧਾਨੀ ਦਿੱਲੀ ਵਿੱਚ ਹਨ।

91 ਪ੍ਰਤੀਸ਼ਤ ਤੋਂ ਵੱਧ ਬਾਲਗ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ

ਸਿਹਤ ਮੰਤਰਾਲੇ ਅਨੁਸਾਰ, ਦੇਸ਼ ਵਿੱਚ 91 ਪ੍ਰਤੀਸ਼ਤ ਤੋਂ ਵੱਧ ਬਾਲਗ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ, ਜਦੋਂਕਿ 66 ਪ੍ਰਤੀਸ਼ਤ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਦੇਸ਼ ਵਿੱਚ, 15-17 ਸਾਲ ਦੀ ਉਮਰ ਦੇ 22 ਪ੍ਰਤੀਸ਼ਤ ਕਿਸ਼ੋਰਾਂ ਨੂੰ ਕੋਵਿਡ-19 ਵਿਰੋਧੀ ਟੀਕਿਆਂ ਦੀ ਪਹਿਲੀ ਖੁਰਾਕ ਮਿਲੀ ਹੈ।

ਹੁਣ ਤੱਕ 151 ਕਰੋੜ ਤੋਂ ਵੱਧ ਵੈਕਸੀਨੇਸ਼ਨ

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 151 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 89 ਲੱਖ 28 ਹਜ਼ਾਰ 316 ਡੋਜ਼ਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਹੁਣ ਤੱਕ 151 ਕਰੋੜ 57 ਲੱਖ 60 ਹਜ਼ਾਰ 645 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ। 

ਐਕਟਿਵ ਕੇਸਾਂ ਦੀ ਗਿਣਤੀ 5 ਲੱਖ 90 ਹਜ਼ਾਰ 611 ਹੋ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 5 ਲੱਖ 90 ਹਜ਼ਾਰ 611 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 790 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 40 ਹਜ਼ਾਰ 863 ਲੋਕ ਠੀਕ ਹੋਏ ਸਨ। ਇਸ ਤੋਂ ਬਾਅਦ ਹੁਣ ਤੱਕ 3 ਕਰੋੜ 44 ਲੱਖ 53 ਹਜ਼ਾਰ 603 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ

ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 327 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 3623 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

ਪਿਛੋਕੜ

Punjab Breaking News, 09 January 2022 LIVE Updates: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ 59 ਹਜ਼ਾਰ 632 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 327 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 3623 ਮਾਮਲੇ ਸਾਹਮਣੇ ਆ ਚੁੱਕੇ ਹਨ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 5 ਲੱਖ 90 ਹਜ਼ਾਰ 611 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 790 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 40 ਹਜ਼ਾਰ 863 ਲੋਕ ਠੀਕ ਹੋਏ ਸਨ। ਇਸ ਤੋਂ ਬਾਅਦ ਹੁਣ ਤੱਕ 3 ਕਰੋੜ 44 ਲੱਖ 53 ਹਜ਼ਾਰ 603 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।


ਹੁਣ ਤੱਕ 151 ਕਰੋੜ ਤੋਂ ਵੱਧ ਵੈਕਸੀਨੇਸ਼ਨ



ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 151 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 89 ਲੱਖ 28 ਹਜ਼ਾਰ 316 ਡੋਜ਼ਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਹੁਣ ਤੱਕ 151 ਕਰੋੜ 57 ਲੱਖ 60 ਹਜ਼ਾਰ 645 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਅਨੁਸਾਰ, ਦੇਸ਼ ਵਿੱਚ 91 ਪ੍ਰਤੀਸ਼ਤ ਤੋਂ ਵੱਧ ਬਾਲਗ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ, ਜਦੋਂਕਿ 66 ਪ੍ਰਤੀਸ਼ਤ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਦੇਸ਼ ਵਿੱਚ, 15-17 ਸਾਲ ਦੀ ਉਮਰ ਦੇ 22 ਪ੍ਰਤੀਸ਼ਤ ਕਿਸ਼ੋਰਾਂ ਨੂੰ ਕੋਵਿਡ-19 ਵਿਰੋਧੀ ਟੀਕਿਆਂ ਦੀ ਪਹਿਲੀ ਖੁਰਾਕ ਮਿਲੀ ਹੈ।


 


ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 15 ਲੱਖ 63 ਹਜ਼ਾਰ 566 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 3623 ਲੋਕ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦੋਂਕਿ 1409 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਰਾਜਾਂ ਦੀ ਗਿਣਤੀ 27 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੇ ਰਾਜਧਾਨੀ ਦਿੱਲੀ ਵਿੱਚ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.