ਇਸ ਪਿੰਡ ਦਾ ਰਹਿਣ ਵਾਲਾ ਲਿਆਕਤ ਅਲੀ ਕਰੋਨਾਵਾਇਰਸ ਨਾਲ ਪੀੜਤ ਹੈ। ਇਸ ਗੱਲ ਦੀ ਪੁਸ਼ਟੀ ਦੋਰਾਹਾ ਦੇ ਐਸਐਚਓ ਦਵਿੰਦਰ ਪਾਲ ਸਿੰਘ ਨੇ ਕੀਤੀ ਹੈ। ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਿਆਕਤ ਅਲੀ 16 ਮਾਰਚ ਨੂੰ ਹੈਦਰਾਬਾਦ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸੀ 'ਤੇ ਦਿੱਲੀ ਦੇ ਰਸਤੇ 24 ਮਾਰਚ ਨੂੰ ਪਿੰਡ ਆਇਆ ਸੀ।
ਪੁਲਿਸ ਨੇ ਪਿੰਡ ਰਾਜਗੜ੍ਹ ਨੂੰ ਸੀਲ ਕਰ ਦਿੱਤਾ। 2 ਅਪਰੈਲ ਨੂੰ ਲਿਆਕਤ ਅਲੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਲਿਆਕਤ ਅਲੀ ਦੇ ਸੰਪਰਕ ਵਿੱਚ ਆਏ 10 ਮੈਂਬਰ ਨੂੰ ਵੀ ਐਸੋਲੇਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :