News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਦੇ ਨਾਗ ਨੇ ਡੰਗੇ 2 ਹੋਰ ਕਿਸਾਨ

Share:
ਬਠਿੰਡਾ/ਰੋਪੜ: ਕਰਜ਼ ਦੇ ਨਾਗ ਨੇ 2 ਹੋਰ ਕਿਸਾਨਾਂ ਨੂੰ ਡੰਗ ਲਿਆ ਹੈ। ਖਬਰ ਪੰਜਾਬ ਦੇ ਬਠਿੰਡਾ ਤੇ ਰੋਪੜ ਜਿਲ੍ਹੇ ਤੋਂ ਹੈ। ਜਿੱਥੋਂ ਦੇ 2 ਕਿਸਾਨਾਂ ਨੇ ਕਰਜ਼ ਦੇ ਚੱਲਦੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦਾ ਹੈ ਤੇ ਦੂਸਰੀ ਘਟਨਾ ਰੋਪੜ ਦੇ ਕੁਰਾਲੀ ਨੇੜਲੇ ਪਿੰਡ ਤਿਊੜ ‘ਚ ਵਾਪਰੀ ਹੈ। ਦੋਨਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਸੀ।       ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ 35 ਸਾਲਾ ਕਿਸਾਨ ਸੁਰਜੀਤ ਸਿੰਘ ਕੋਲ ਥੋੜੀ ਜਮੀਨ ਸੀ। ਪਰ ਘਰ ਦੇ ਗੁਜਾਰੇ ਲਈ ਲਗਾਤਾਰ ਕਰਜ਼ ਚੁੱਕਣਾ ਪੈ ਰਿਹਾ ਸੀ। ਉਸ ਦੇ ਸਿਰ 8 ਲੱਖ ਰੁਪਏ ਬੈਂਕਾਂ ਅਤੇ 4 ਲੱਖ ਰੁਪਏ ਆੜਤੀ ਦਾ ਕਰਜ਼ ਸੀ। ਲੱਖ ਕੋਸ਼ਿਸ਼ ਦੇ ਬਾਅਦ ਕਰਜ਼ ਘੱਟ ਹੋਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਸੀ। ਅਜਿਹੇ ‘ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਸੁਰਜੀਤ ਨੇ ਜ਼ਹਿਰ ਨਿਗਲ ਖੁਦ ਨੂੰ ਇਸ ਕਰਜ਼ ਤੋਂ ਮੁਕਤ ਕਰ ਲਿਆ। ਪਰ ਉਸ ਦੇ ਇਸ ਕਦਮ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।         ਦੂਸਰਾ ਮਾਮਲਾ ਕੁਰਾਲੀ ਦੇ ਬਲਾਕ ਮਾਜਰੀ 'ਚ ਪੈਂਦੇ ਪਿੰਡ ਤਿਊੜ ਦਾ ਹੈ। ਇੱਥੋਂ ਦੇ 45 ਸਾਲਾ ਕਿਸਾਨ ਸੁਖਪਾਲ ਸਿੰਘ ਨੇ ਬੈਂਕ ਤੋਂ ਕਾਫੀ ਕਰਜ਼ਾ ਲਿਆ ਹੋਇਆ ਸੀ| ਕੁਝ ਦਿਨ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਉਸ ਨੂੰ 2.36 ਲੱਖ ਦਾ ਕਰਜ਼ਾ 15 ਦਿਨਾਂ ਦੇ ਅੰਦਰ ਮੋੜਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।
Published at : 03 Sep 2016 04:58 AM (IST) Tags: ropar Farmer Suicide bathinda
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter

ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter

ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈਕੇ ਵੱਡੀ ਖ਼ਬਰ, ਵਧਣਗੇ ਪੈਸੇ?

ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈਕੇ ਵੱਡੀ ਖ਼ਬਰ, ਵਧਣਗੇ ਪੈਸੇ?

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

ਪ੍ਰਮੁੱਖ ਖ਼ਬਰਾਂ

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?

Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...

Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...

ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ