Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?
ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਨੇ ਪੂਰੇ ਪੰਜਾਬ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਹੁਣ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਖਬਰ ਆ ਰਹੀ ਹੈ ਕਿ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਨਸ਼ਰ ਕਰ ਦਿੱਤੀ....

Rana Balachauria Murder: ਪੰਜਾਬ ਦੇ ਮੋਹਾਲੀ ਵਿੱਚ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਇਨ੍ਹਾਂ ਵਿੱਚ ਆਦਿਤਿਆ ਕਪੂਰ ਉਰਫ ਮੱਖਣ ਅਤੇ ਕਰਨ ਪਾਠਕ ਸ਼ਾਮਲ ਹਨ, ਜਿਨ੍ਹਾਂ ਨੇ ਪੂਰੀ ਯੋਜਨਾ ਬਣਾਕੇ ਇਸ ਕਤਲ ਨੂੰ ਅੰਜਾਮ ਦਿੱਤਾ। ਇਸ ਸਾਜ਼ਿਸ਼ ਵਿੱਚ ਸਿਰਫ਼ ਇਹ ਦੋ ਸ਼ੂਟਰ ਹੀ ਨਹੀਂ, ਸਗੋਂ ਟੂਰਨਾਮੈਂਟ ਦੌਰਾਨ ਰਾਣਾ ਬਾਰੇ ਪਲ-ਪਲ ਦੀ ਰੇਕੀ ਕਰਨ ਅਤੇ ਮੁਖਬਰੀ ਦੇਣ ਵਾਲੇ ਹੋਰ ਲੋਕ ਵੀ ਸ਼ਾਮਲ ਸਨ।
ਮੋਹਾਲੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੂਰਨਾਮੈਂਟ ਵਿੱਚ ਪੁਲਿਸ ਸੁਰੱਖਿਆ ਹੋਣ ਦੇ ਬਾਵਜੂਦ ਕਿਵੇਂ ਪੂਰੀ ਪਲਾਨਿੰਗ ਨਾਲ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਨੂੰ ਦੋ ਸ਼ੂਟਰਾਂ ਦੇ ਨਾਮ ਮਿਲੇ ਹਨ, ਜਦਕਿ ਤੀਜੇ ਸਾਥੀ ਅਤੇ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਦੀ ਪਹਿਚਾਣ ਅਤੇ ਤਲਾਸ਼ ਜਾਰੀ ਹੈ।
ਹਾਲਾਂਕਿ ਪੁਲਿਸ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਰਾਣਾ ਬਲਾਚੌਰੀਆ ਦੇ ਲਿੰਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੋਣ ਦਾ ਸ਼ੱਕ ਹੈ। ਇਸ ਲਈ ਉਹ ਬੰਬੀਹਾ ਗੈਂਗ ਦੇ ਟਾਰਗੇਟ ‘ਤੇ ਆਇਆ ਸੀ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਵਿੱਚ ਹੋਰ ਕਈ ਮਹੱਤਵਪੂਰਣ ਖੁਲਾਸੇ ਹੋ ਸਕਦੇ ਹਨ।
ਰਾਣਾ ਬਲਾਚੌਰੀਆ ਦੇ ਨੇੜੇ ਰਹਿਣ ਵਾਲਿਆਂ ਦੇ ਮੁਤਾਬਿਕ, ਰਾਣਾ ਨੂੰ ਕਬੱਡੀ ਨੂੰ ਲੈ ਕੇ ਧਮਕੀ ਦਿੱਤੀ ਜਾ ਰਹੀ ਸੀ। ਉਸ ਦੀ ਟੀਮ ਕਾਫੀ ਮਜ਼ਬੂਤ ਸੀ। ਉਸਨੂੰ ਟੀਮ ਨੂੰ ਟੂਰਨਾਮੈਂਟ ਵਿੱਚ ਖੇਡਣ ਤੋਂ ਰੋਕਣ ਲਈ ਕਿਹਾ ਜਾ ਰਿਹਾ ਸੀ। ਖਾਸ ਗੱਲ ਇਹ ਸੀ ਕਿ ਧਮਕੀ ਸਿੱਧੀ ਤੌਰ 'ਤੇ ਬਲਾਚੌਰੀਆ ਨੂੰ ਨਹੀਂ, ਸਗੋਂ ਉਸ ਦੀ ਟੀਮ ਅਤੇ ਨੇੜੇ ਰਹਿਣ ਵਾਲਿਆਂ ਰਾਹੀਂ ਉਸ ਤੱਕ ਪਹੁੰਚਾਈ ਗਈ।
ਪਰਮੀਸ਼ਨ ਲੈ ਕੇ ਟੂਰਨਾਮੈਂਟ, ਪੁਲਿਸ ਤੈਨਾਤ, DSP ਚੀਫ ਗੈਸਟ
ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕੋਈ ਗੜਬੜ ਨਾ ਹੋਵੇ, ਇਸ ਲਈ ਆਯੋਜਕਾਂ ਨੇ ਪੂਰਾ ਪ੍ਰੋਸੀਜਰ ਅਪਣਾਇਆ। ਮੋਹਾਲੀ ਦੇ SSP ਹਰਮਨਦੀਪ ਹੰਸ ਨੇ ਕਿਹਾ ਕਿ ਟੂਰਨਾਮੈਂਟ ਲਈ ਪਰਮੀਸ਼ਨ ਲਿਆ ਗਿਆ ਸੀ। ਉੱਥੇ ਸੁਰੱਖਿਆ ਲਈ ਪੁਲਿਸ ਤੈਨਾਤ ਸੀ। ਇਹ ਵੀ ਪਤਾ ਲੱਗਿਆ ਕਿ DSP ਹਰਸਿਮਰਨ ਸਿੰਘ ਬੱਲ ਨੂੰ ਵੀ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਸੀ।


DSP ਬੱਲ ਟੂਰਨਾਮੈਂਟ ਵਿੱਚ ਆ ਕੇ ਸਟੇਜ ‘ਤੇ ਬੈਠੇ। ਉਹ ਕੁਝ ਸਮਾਂ ਰੁਕੇ ਅਤੇ ਉੱਥੇ ਸੁਰੱਖਿਆ ਦੇ ਪ੍ਰਬੰਧ ਦੀ ਜਾਂਚ ਕੀਤੀ। DSP ਦੇ ਟੂਰਨਾਮੈਂਟ ਵਿੱਚ ਹੋਣ ਕਾਰਨ ਪੁਲਿਸਕਰਮੀ ਵੀ ਚੌਕਸ ਸਨ। ਪਰ ਕੁਝ ਸਮਾਂ ਬਾਅਦ DSP ਉੱਥੋਂ ਵਾਪਸ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸੋਰਸ ਰਾਹੀਂ ਸ਼ੂਟਰਾਂ ਨੂੰ ਪਤਾ ਲੱਗਾ ਅਤੇ ਪੂਰਾ ਮੌਡਿਊਲ ਐਕਟਿਵ ਹੋ ਗਿਆ। ਸ਼ੂਟਰ ਕਤਲ ਲਈ ਤਿਆਰ ਹੋ ਗਏ।
ਬਲਾਚੌਰੀਆ ਨੂੰ ਸੈਲਫੀ ਦੇ ਬਹਾਨੇ ਬੁਲਾਕੇ ਲੈ ਗਿਆ ਗਿਆ
ਮੋਹਾਲੀ ਦੇ SSP ਹਰਮਨਦੀਪ ਹੰਸ ਦੇ ਮੁਤਾਬਿਕ, ਰਾਣਾ ਬਲਾਚੌਰੀਆ ਨੂੰ ਕੋਈ ਬੁਲਾਕੇ ਲੈ ਗਿਆ। ਸਾਰੇ ਲੋਕ ਟੂਰਨਾਮੈਂਟ ਦੇ ਮੰਚ ਤੇ ਅਤੇ ਅੱਗੇ ਸਨ। ਉਸ ਵਿਅਕਤੀ ਨੇ ਬਲਾਚੌਰੀਆ ਨੂੰ ਮੰਚ ਦੇ ਸਾਈਡ ‘ਚ ਲੈ ਗਿਆ। ਉੱਥੇ ਸ਼ੂਟਰ ਪਹਿਲਾਂ ਤੋਂ ਤਿਆਰ ਸਨ। ਹਾਲਾਂਕਿ ਉਸਨੂੰ ਫੈਂਸ ਨਾਲ ਮਿਲਵਾਉਣ ਜਾਂ ਕੋਈ ਹੋਰ ਬਹਾਨਾ ਦੱਸ ਕੇ ਲੈ ਗਿਆ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਕਿਉਂਕਿ ਰਾਣਾ ਉਸਦੇ ਨਾਲ ਜਾਣ ਲਈ ਰਾਜ਼ੀ ਹੋ ਗਏ, ਇਸ ਲਈ ਉਹ ਕੋਈ ਰਾਣਾ ਦਾ ਨੇੜੇ ਰਹਿਣ ਵਾਲਾ, ਆਯੋਜਕ ਜਾਂ ਕਬੱਡੀ ਨਾਲ ਜੁੜਿਆ ਵੱਡਾ ਚਿਹਰਾ ਹੋ ਸਕਦਾ ਹੈ। ਪੁਲਿਸ ਨੂੰ ਇਹਨਾਂ ਬਾਰੇ ਸ਼ੱਕ ਹੈ।






















