ਪੜਚੋਲ ਕਰੋ
Rain Alert: ਪੰਜਾਬ ‘ਚ ਅੱਜ ਅਤੇ ਕੱਲ੍ਹ ਮੀਂਹ ਦਾ ਅਲਰਟ, ਸੰਘਣੇ ਕੋਹਰੇ ਕਾਰਨ 4 ਜ਼ਿਲ੍ਹਿਆਂ ‘ਚ ਜ਼ੀਰੋ ਵਿਜ਼ੀਬਿਲਟੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਅੱਜ ਸਾਲ ਦਾ ਅਖੀਰਲਾ ਦਿਨ ਹੈ, 31 ਦਸੰਬਰ ਅੱਜ ਸੂਰਜ ਦੇਵ ਨੇ ਦਰਸ਼ਨ ਹੀ ਨਹੀਂ ਦਿੱਤੇ। ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਅਤੇ ਠੰਡੀ ਹਵਾਵਾਂ ਚੱਲ ਰਹੀਆਂ ਹਨ। ਉੱਧਰ ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ੍ਹ ਦੇ ਲਈ ਮੀਂਹ ਦਾ ਅਲਰਟ ਦਿੱਤਾ...
image source twitter
1/7

ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ, ਜੋ 1 ਜਨਵਰੀ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਵਿੱਚ ਇਹ ਬਦਲਾਅ ਪਹਾੜੀ ਇਲਾਕਿਆਂ ਵਿੱਚ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਆਇਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੰਘਣੇ ਕੋਹਰੇ ਅਤੇ ਹਲਕੀ ਬਾਰਿਸ਼ ਨੂੰ ਲੈ ਕੇ ਯੈੱਲੋ ਅਲਰਟ ਜਾਰੀ ਕੀਤਾ ਹੈ।
2/7

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਨਿਊਨਤਮ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ ਤਾਪਮਾਨ ਆਮ ਨਾਲੋਂ 2.2 ਡਿਗਰੀ ਵੱਧ ਹੈ। ਸੂਬੇ ਵਿੱਚ ਸਭ ਤੋਂ ਘੱਟ ਨਿਊਨਤਮ ਤਾਪਮਾਨ ਗੁਰਦਾਸਪੁਰ ਵਿੱਚ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
Published at : 31 Dec 2025 03:57 PM (IST)
ਹੋਰ ਵੇਖੋ
Advertisement
Advertisement





















