ਪੜਚੋਲ ਕਰੋ
6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, IMD ਵੱਲੋਂ ਬਾਰਿਸ਼ ਦੀ ਵਾਰਨਿੰਗ! ਆਉਣ ਵਾਲੇ ਦਿਨ ਮੁਸ਼ਕਿਲ ਭਰੇ
ਜੰਮੂ-ਕਸ਼ਮੀਰ 'ਚ ਹੋਈ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਵੱਗ ਰਹੀਆਂ ਹਨ। ਮੌਸਮ ਵਿਭਾਗ ਨੇ 27 ਤਰੀਖ ਤੱਕ ਘਣੇ ਕੋਹਰੇ ਤੇ ਕੋਲਡ ਡੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।ਨਾਲ ਹੀ ਅੱਜ ਕੁਝ ਥਾਵਾਂ ‘ਤੇ ਹਲਕੀ ਬਾਰਿਸ਼...
image source twitter
1/7

ਲੁਧਿਆਣਾ ਵਿੱਚ ਕੋਲਡ ਡੇ ਦਰਜ ਕੀਤਾ ਗਿਆ ਹੈ, ਜਦਕਿ ਬਠਿੰਡਾ, ਅੰਮ੍ਰਿਤਸਰ, ਹਲਵਾਰਾ ਅਤੇ ਗੁਰਦਾਸਪੁਰ ਵਿੱਚ ਸੰਘਣਾ ਕੋਹਰਾ ਰਿਕਾਰਡ ਕੀਤਾ ਗਿਆ। ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਦੇ ਅਸਰ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ, ਜੋ ਆਮ ਨਾਲੋਂ 4.6 ਡਿਗਰੀ ਵੱਧ ਹੈ। ਗੁਰਦਾਸਪੁਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
2/7

ਮੌਸਮ ਵਿਭਾਗ ਮੁਤਾਬਕ ਇਸ ਸਮੇਂ ਵੈਸਟਨ ਡਿਸਟਰਬਨ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਇਸ ਦਾ ਅਸਰ ਉੱਤਰ-ਪੱਛਮੀ ਭਾਰਤ ਦੇ ਮੌਸਮ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਉੱਤਰ-ਪੱਛਮੀ ਭਾਰਤ ਦੇ ਉੱਪਰ ਤੇਜ਼ ਰਫ਼ਤਾਰ ਹਵਾਵਾਂ ਵੱਗ ਰਹੀਆਂ ਹਨ, ਜਿਨ੍ਹਾਂ ਨੂੰ ਜੈੱਟ ਸਟ੍ਰੀਮ ਕਿਹਾ ਜਾਂਦਾ ਹੈ।
Published at : 22 Dec 2025 03:04 PM (IST)
ਹੋਰ ਵੇਖੋ
Advertisement
Advertisement





















