‘ਸਟੈਚੂ ਆਫ਼ ਲਿਬਰਟੀ’ ਡਿੱਗੀ; ਬ੍ਰਾਜ਼ੀਲ 'ਚ ਭਿਆਨਕ ਤੂਫ਼ਾਨ ਨੇ ਮਚਾਇਆ ਕਹਿਰ, ਦੇਖੋ Viral Video
ਬ੍ਰਾਜ਼ੀਲ ਦੇ ਗੁਆਇਬਾ ਸ਼ਹਿਰ ਵਿੱਚ ਆਏ ਭਿਆਨਕ ਤੂਫ਼ਾਨ ਨੇ ਹਾਵਨ ਮੇਗਾਸਟੋਰ ਦੇ ਬਾਹਰ ਖੜ੍ਹੀ 24 ਮੀਟਰ ਉੱਚੀ ‘ਸਟੈਚੂ ਆਫ਼ ਲਿਬਰਟੀ’ ਨੂੰ ਬੁਰੀ ਤਰ੍ਹਾਂ ਡੇਗ ਦਿੱਤਾ। ਇਹ ਮੂਰਤੀ ਸਾਲ 2020 ਵਿੱਚ ਸਥਾਪਿਤ ਕੀਤੀ ਗਈ

ਬ੍ਰਾਜ਼ੀਲ ਦੇ ਗੁਆਇਬਾ ਸ਼ਹਿਰ ਵਿੱਚ ਆਏ ਭਿਆਨਕ ਤੂਫ਼ਾਨ ਨੇ ਹਾਵਨ ਮੇਗਾਸਟੋਰ ਦੇ ਬਾਹਰ ਖੜ੍ਹੀ 24 ਮੀਟਰ ਉੱਚੀ ‘ਸਟੈਚੂ ਆਫ਼ ਲਿਬਰਟੀ’ ਨੂੰ ਬੁਰੀ ਤਰ੍ਹਾਂ ਡੇਗ ਦਿੱਤਾ। ਇਹ ਮੂਰਤੀ ਸਾਲ 2020 ਵਿੱਚ ਸਥਾਪਿਤ ਕੀਤੀ ਗਈ ਸੀ। ਮੂਰਤੀ 11 ਮੀਟਰ ਉੱਚੇ ਕਾਂਕਰੀਟ ਦੇ ਅਧਾਰ ‘ਤੇ ਖੜ੍ਹੀ ਸੀ, ਜੋ ਤੂਫ਼ਾਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
ਬ੍ਰਾਜ਼ੀਲ ਦੀ ਸਿਵਲ ਡਿਫੈਂਸ ਅਥਾਰਟੀ ਮੁਤਾਬਕ, ਤੂਫ਼ਾਨ ਦੌਰਾਨ ਹਵਾਵਾਂ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ‘ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਵੱਡੀ ਸੰਰਚਨਾ ਹੌਲੀ-ਹੌਲੀ ਝੁਕਦੀ ਹੋਈ ਪਾਰਕਿੰਗ ਲਾਟ ਵਿੱਚ ਡਿੱਗ ਜਾਂਦੀ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਤੂਫ਼ਾਨ ਤੇਜ਼ ਹੋਣ ਤੋਂ ਪਹਿਲਾਂ ਹੀ ਸਟੋਰ ਦੇ ਕਰਮਚਾਰੀਆਂ ਨੇ ਪਾਰਕ ਕੀਤੀਆਂ ਗੱਡੀਆਂ ਹਟਾ ਲਈਆਂ, ਜਿਸ ਕਰਕੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਗੁਆਇਬਾ ਦੇ ਮੇਅਰ ਮਾਰਸੇਲੋ ਮਾਰਾਨਾਤਾ ਨੇ ਘਟਨਾ ਤੋਂ ਬਾਅਦ ਦੱਸਿਆ ਕਿ ਸੋਮਵਾਰ ਦੁਪਹਿਰ ਸ਼ਹਿਰ ਵਿੱਚ 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਦੇ ਬੁੱਲ੍ਹੇ ਆਏ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਸਿਵਲ ਡਿਫੈਂਸ ਅਤੇ ਇੰਫਰਾਸਟਰਕਚਰ ਵਿਭਾਗ ਦੀਆਂ ਟੀਮਾਂ ਸੜਕਾਂ ‘ਤੇ ਤੈਨਾਤ ਰਹੀਆਂ ਅਤੇ ਹਾਲਾਤਾਂ ‘ਤੇ ਨਿਗਰਾਨੀ ਕੀਤੀ ਜਾ ਰਹੀ ਸੀ।
ਮੌਸਮੀ ਚੇਤਾਵਨੀ ਜਾਰੀ
ਮੇਅਰ ਨੇ ਦੱਸਿਆ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ ਡਿਫੈਂਸ ਸਿਵਲ ਦੇ ਨੰਬਰ 199 ‘ਤੇ ਸੰਪਰਕ ਕਰ ਸਕਦੇ ਹਨ। ਤੂਫ਼ਾਨ ਤੋਂ ਪਹਿਲਾਂ ਹੀ ਅਧਿਕਾਰੀਆਂ ਵੱਲੋਂ ਦੱਖਣੀ ਖੇਤਰ ਲਈ ਗੰਭੀਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਤੇਜ਼ ਹਵਾਵਾਂ ਅਤੇ ਸੰਭਾਵਿਤ ਖ਼ਤਰੇ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਸੀ।
ਇਸ ਦਰਮਿਆਨ, ਸਟੈਚੂ ਆਫ਼ ਲਿਬਰਟੀ ਦੀ ਨਕਲ ਬਣਾਉਣ ਵਾਲੀ ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੂਰਤੀ ਨੂੰ ਸਾਰੇ ਤਕਨੀਕੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਸੀ। ਘਟਨਾ ਨੂੰ ਲੈ ਕੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਡਿੱਗੀ ਹੋਈ ਇਹ ਮੂਰਤੀ ਹਾਵਨ ਸਟੋਰ ਦੀ ਇੱਕ ਮੁੱਖ ਪਹਿਚਾਣ ਸੀ, ਜੋ ਦੂਰੋਂ ਹੀ ਨਜ਼ਰ ਆਉਂਦੀ ਸੀ।
ਤੂਫ਼ਾਨ ਤੋਂ ਬਾਅਦ ਕੰਪਨੀ ਦੀਆਂ ਟੀਮਾਂ ਨੇ ਤੁਰੰਤ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਜਦਕਿ ਸਟੋਰ ਦੀ ਕਾਰਗੁਜ਼ਾਰੀ ਆਮ ਤਰ੍ਹਾਂ ਜਾਰੀ ਰਹੀ। ਸਥਾਨਕ ਪ੍ਰਸ਼ਾਸਨ ਨੇ ਸਰਵਜਨਿਕ ਥਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਅਤੇ ਆਫ਼ਤ ਪ੍ਰਬੰਧਨ ਲਈ ਕੀਤੇ ਯਤਨਾਂ ਦੀ ਸਰਾਹਨਾ ਕੀਤੀ ਗਈ।
ਹਾਲਾਂਕਿ, ਮੂਰਤੀ ਡਿੱਗਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਲੋਕਾਂ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
Video footage shows a forty-meter-tall replica of the Statue of Liberty, located across from a McDonald's within the parking lot of a Havan in the Brazilian city of Guaíba, one of several dozen replicas of the statue located throughout the country, collapsing during a wind and… pic.twitter.com/kUid9lwA3b
— OSINTdefender (@sentdefender) December 15, 2025






















