News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਜਦੋਂ ਲੁਟੇਰੇ ਜਾਨ ਬਚਾ ਕੇ ਭੱਜੇ, CCTV 'ਚ ਕੈਦ ਪੂਰੀ ਕਹਾਣੀ

Share:
ਤਰਨਤਾਰਨ: ਕੁੱਝ ਦਿਨ ਪਹਿਲਾਂ ਸ਼ਹਿਰ 'ਚ ਦਿਨ ਦਿਹਾੜੇ ਹੋਈ ਲੁੱਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਥਿਆਰਬੰਦ ਲੁਟੇਰਿਆਂ ਨੇ ਪੱਟੀ 'ਚ ਇੱਕ ਮੈਡੀਕਲ ਸਟੋਰ 'ਤੇ ਧਾਵਾ ਬੋਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨਦਾਰ ਨਾਲ ਝੜਪ ਵੀ ਹੋਈ। ਪੂਰੀ ਲੁੱਟ ਦੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ। ਤਸਵੀਰਾਂ ਦੇਖ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਦੁਕਾਨਦਾਰਾਂ ਤੇ ਇੱਥੋਂ ਤੱਕ ਕਿ ਔਰਤਾਂ ਨੇ ਵੀ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਝੜਪ ਦੌਰਾਨ ਲੁਟੇਰਿਆਂ ਹੱਥੋਂ ਆਪਣੇ ਹੀ ਇੱਕ ਸਾਥੀ ਨੂੰ ਗੋਲੀ ਵੀ ਲੱਗੀ। ਜਖਮੀ ਲੁਟੇਰਾ ਪੁਲਿਸ ਦੀ ਨਿਗਰਾਨੀ ਹੇਠ ਇਲਾਜ਼ ਅਧੀਨ ਹੈ। cctv 11 cctv 12 ਤਰਨਤਾਰਨ ਜਿਲ੍ਹੇ ਦੇ ਪੱਟੀ 'ਚ ਇੱਕ ਹਫਤਾ ਪਹਿਲਾਂ ਇੱਕ ਮੈਡੀਕਲ ਸਟੋਰ 'ਚ ਹੋਈ ਲੁੱਟ ਦੀ ਕੋਸ਼ਿਸ਼ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦਵਿੰਦਰ ਕੁਮਾਰ ਦੀ ਹੋਲਸੇਲ ਦਵਾਈਆਂ ਦੀ ਦੁਕਾਨ ਹੈ। ਸ਼ਾਮ ਦਾ ਸਮਾਂ ਸੀ। ਅਚਾਨਕ ਕੁੱਝ ਨੌਜਵਾਨ ਉਨ੍ਹਾਂ ਦੀ ਦੁਕਾਨ 'ਚ ਦਾਖਲ ਹੁੰਦੇ ਹਨ। ਦਵਿੰਦਰ ਨੂੰ ਸਮਝਣ 'ਚ ਦੇਰ ਨਹੀਂ ਲੱਗੀ ਕਿ ਇਨ੍ਹਾਂ ਦੇ ਇਰਾਦੇ ਠੀਕ ਨਹੀਂ। ਜਿਵੇਂ ਹੀ ਇੱਕ ਲੁਟੇਰੇ ਨੇ ਦਵਿੰਦਰ ਨੂੰ ਹੱਥ ਪਾਇਆ, ਉਨ੍ਹਾਂ ਨੇ ਵਿਰੋਧ ਕੀਤਾ। ਫਿਰ ਕੀ ਸੀ, ਕਈ ਲੁਟੇਰਿਆਂ ਨੇ ਉਸ ਨੂੰ ਕਾਬੂ ਕਰਨ 'ਚ ਦੇਰ ਨਹੀਂ ਕੀਤੀ। ਇੱਕ ਸ਼ਖਸ ਦੂਜੇ ਨੂੰ ਗੱਲੇ 'ਚ ਰੱਖੀ ਨਕਦੀ ਕੱਢਣ ਦਾ ਇਸ਼ਾਰਾ ਕੀਤਾ, ਕਾਮਯਾਬੀ ਮਿਲਦੀ ਇੰਨ੍ਹੇ 'ਚ ਦਵਿੰਦਰ ਦੇ ਪਿਤਾ ਦੁਕਾਨ 'ਚ ਦਾਖਲ ਹੁੰਦੇ ਹਨ। ਉਹ ਗੱਲੇ 'ਚੋਂ ਪੈਸੇ ਕੱਢ ਰਹੇ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਦਿਲ ਦੇ ਮਰੀਜ ਬਜ਼ੁਰਗ 'ਤੇ ਬਿਨਾ ਕੁੱਝ ਸੋਚੇ ਸਮਝੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। cctv 13 cctv 12 ਇੱਕ ਲੁਟੇਰੇ ਦੇ ਹੱਥ 'ਚ ਪਿਸਤੌਲ ਸੀ, ਜੋ ਉਸਨੇ ਦੁਕਾਨ 'ਚ ਮੌਜੂਦ ਇੱਕ ਹੋਰ ਕਰਮਚਾਰੀ 'ਤੇ ਤਾਣ ਦਿੱਤੀ। ਦੂਜੇ ਪਾਸੇ ਬਜ਼ੁਰਗ 'ਤੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਜਾਰੀ ਰੱਖਿਆ। ਬਜ਼ੁਰਗ ਦੇ ਮੋਢਿਆਂ ਤੇ ਕੰਨ ਕੋਲੋਂ ਖੂਨ ਵਗਣ ਲੱਗਾ। ਦੁਕਾਨ ਜੰਗ ਦਾ ਮੈਦਾਨ ਬਣੀ ਹੋਈ ਸੀ। ਅਚਾਨਕ ਰੌਲਾ ਰੱਪਾ ਸੁਣ ਕੇ ਦਵਿੰਦਰ ਦੀ ਪਤਨੀ ਵੀ ਦੁਕਾਨ 'ਚ ਆ ਪਹੁੰਚੀ। ਪਤਨੀ ਦੀ ਬਹਾਦਰੀ ਅਹਿਜੀ ਕਿ ਉਸਨੇ ਦੁਕਾਨ 'ਚ ਰੱਖੀਆਂ ਕੁਰਸੀਆਂ ਨਾਲ ਹੀ ਲੁਟੇਰਿਆਂ 'ਤੇ ਹਮਲਾ ਕਰ ਦਿੱਤਾ। ਸੇਲਸ ਬੁਆਏ, ਦਵਿੰਦਰ ਦੀ ਪਤਨੀ, ਪਿਤਾ ਵੱਲੋਂ ਦਿਖਾਈ ਹਿੰਮਤ ਸਾਹਮਣੇ ਲੁਟੇਰਿਆਂ ਦੇ ਹੌਂਸਲੇ ਪਸਤ ਹੋ ਗਏ। ਲੁਟੇਰੇ ਮੌਕੇ ਤੋਂ ਭੱਜ ਨਿੱਕਲੇ। ਲੁਟੇਰਿਆਂ ਦੀ ਗ੍ਰਿਫਤ 'ਚੋਂ ਨਿੱਕਲਦਿਆਂ ਹੀ ਦਵਿੰਦਰ ਨੇ ਆਪਣਾ ਰਿਵਾਲਵਰ ਲੋੜਕਰ ਲਿਆ। ਹਫੜਾ ਦਫੜੀ 'ਚ ਲੁਟੇਰੇ ਆਪਣੇ ਹੀ ਸਾਥੀ ਨੂੰ ਜਖਮੀ ਕਰ ਬੈਠੇ। ਸ਼ਹਿਰ 'ਚ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਸਬੂਤ ਜੁਟਾਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਜਾਂਚ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਜ਼ਖਮੀ ਲੁਟੇਰਾ ਇੱਕ ਨਿਜੀ ਹਸਪਤਾਲ 'ਚ ਜੇਰੇ ਇਲਾਜ ਹੈ। ਉਸ 'ਤੇ ਦਿਨ ਰਾਤ ਪੁਲਿਸ ਨਜ਼ਰ ਰੱਖ ਰਹੀ ਹੈ, ਠੀਕ ਹੁੰਦਿਆਂ ਹੀ ਉਸ਼ਨੂੰ ਗ੍ਰਿਫਤਾਰ ਕਰ ਲਿਆ ਜਾਵੇਗ। ਬਹਾਦਰ ਪਤੀ ਪਤਨੀ ਦਾ ਨਾਂ ਪੁਲਸ ਨੇ ਐਵਾਰਡ ਲਈ ਭੇਜਣ ਦਾ ਫੈਸਲਾ ਕੀਤਾ ਹੈ।
Published at : 08 Oct 2016 02:17 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਮੋਹਾਲੀ ਨਗਰ ਨਿਗਮ ਨੇ ਨਾਰੀਅਲ ਪਾਣੀ ਤੋਂ ਕਮਾਏ 1.06 ਕਰੋੜ, ਜਾਣੋ ਕੀ ਲਾਈ ਸਕੀਮ ?

Punjab News: ਮੋਹਾਲੀ ਨਗਰ ਨਿਗਮ ਨੇ ਨਾਰੀਅਲ ਪਾਣੀ ਤੋਂ ਕਮਾਏ 1.06 ਕਰੋੜ, ਜਾਣੋ ਕੀ ਲਾਈ ਸਕੀਮ ?

ਪਰਾਲੀ ਫੂਕੇ ਜਾਣ ਨੂੰ ਲੈ ਕੇ SC ਸਖ਼ਤ, ਪੰਜਾਬ ਦੇ 16 ਜ਼ਿਲ੍ਹਿਆ 'ਚ ਤੈਨਾਤ ਕੀਤੀ ਫਲਾਇੰਗ ਸਕੁਐਡ, ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਵੇਗਾ ਟਕਰਾਅ ?

ਪਰਾਲੀ ਫੂਕੇ ਜਾਣ ਨੂੰ ਲੈ ਕੇ SC ਸਖ਼ਤ, ਪੰਜਾਬ ਦੇ 16 ਜ਼ਿਲ੍ਹਿਆ 'ਚ ਤੈਨਾਤ ਕੀਤੀ ਫਲਾਇੰਗ ਸਕੁਐਡ, ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਵੇਗਾ ਟਕਰਾਅ ?

Punjab News: ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, 170 ਤੋਂ ਵੱਧ ਪਾਈਆਂ ਗਈਆਂ ਸੀ ਪਟੀਸ਼ਨਾਂ, ਜਾਣੋ ਪੈਣਗੀਆਂ ਵੋਟਾਂ ਜਾਂ ਨਹੀਂ ?

Punjab News: ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, 170 ਤੋਂ ਵੱਧ ਪਾਈਆਂ ਗਈਆਂ ਸੀ ਪਟੀਸ਼ਨਾਂ, ਜਾਣੋ ਪੈਣਗੀਆਂ ਵੋਟਾਂ ਜਾਂ ਨਹੀਂ ?

Sunil Jakhar: ਪੰਜਾਬ ਪ੍ਰਤੀ ਨਜ਼ਰੀਆ ਬਦਲੋ, ਨਜ਼ਾਰੇ ਆਪ ਹੀ ਬਦਲ ਜਾਣਗੇ, ਅਸਤੀਫੇ ਦੀਆਂ ਚਰਚਾਵਾਂ ਦੌਰਾਨ ਜਾਖੜ ਦੀ PM ਨੂੰ ਸਲਾਹ

Sunil Jakhar: ਪੰਜਾਬ ਪ੍ਰਤੀ ਨਜ਼ਰੀਆ ਬਦਲੋ, ਨਜ਼ਾਰੇ ਆਪ ਹੀ ਬਦਲ ਜਾਣਗੇ, ਅਸਤੀਫੇ ਦੀਆਂ ਚਰਚਾਵਾਂ ਦੌਰਾਨ ਜਾਖੜ ਦੀ PM ਨੂੰ ਸਲਾਹ

Stubble Burning: ਜੇ ਪਰਾਲੀ ਨਾਲ ਦਿੱਲੀ 'ਚ ਪ੍ਰਦੂਸ਼ਣ ਹੋ ਰਿਹਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਦਿੱਲੀ ਦੇਵੇ, ਪੰਜਾਬ ਸਰਕਾਰ ਨੇ SC'ਚ ਖੇਡਿਆ ਪੈਂਤੜਾ !

Stubble Burning: ਜੇ ਪਰਾਲੀ ਨਾਲ ਦਿੱਲੀ 'ਚ ਪ੍ਰਦੂਸ਼ਣ ਹੋ ਰਿਹਾ ਤਾਂ ਕਿਸਾਨਾਂ ਨੂੰ ਸਬਸਿਡੀ ਵੀ ਦਿੱਲੀ ਦੇਵੇ, ਪੰਜਾਬ ਸਰਕਾਰ ਨੇ SC'ਚ ਖੇਡਿਆ ਪੈਂਤੜਾ !

ਪ੍ਰਮੁੱਖ ਖ਼ਬਰਾਂ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ