ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਮਹਾਰਾਸ਼ਟਰ ਤੋਂ ਇੱਕ ਹੋਰ ਸੈਲਾਨੀਆਂ ਦੀ ਕਿਸ਼ਤੀ ਪਲਟੀ ਗਈ ਹੈ। ਹਾਲ ਦੇ ਵਿੱਚ ਗੋਆ ਤੋਂ ਖਬਰ ਆਈ ਹੈ ਕਿ ਉੱਥੇ ਸੈਲਾਨੀਆਂ ਦੇ ਨਾਲ ਭਰੀ ਇੱਕ ਕਿਸ਼ਤੀ ਪਲਟੀ ਮਿਲੀ ਹੈ। ਇਸ ਹਾਦਸੇ ਦੇ ਵਿੱਚ ਇੱਕ ਮੌਤ ਹੋ ਗਈ।
Goa Boat Incident: ਬੁੱਧਵਾਰ ਯਾਨੀਕਿ 25 ਦਸੰਬਰ ਨੂੰ ਉੱਤਰੀ ਗੋਆ ਵਿੱਚ ਕੈਲੰਗੂਟ ਬੀਚ 'ਤੇ ਇੰਜਣ ਫੇਲ੍ਹ ਹੋਣ ਕਾਰਨ ਇੱਕ ਸੈਲਾਨੀ ਕਿਸ਼ਤੀ ਪਲਟ ਗਈ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਰੀਬ 20 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਪੀ.ਟੀ.ਆਈ ਦੇ ਅਨੁਸਾਰ, ਲਾਈਫਗਾਰਡ ਇੰਚਾਰਜ ਸੰਜੇ ਯਾਦਵ ਨੇ ਕਿਹਾ, "ਕਲੰਗੁਟ ਬੀਚ 'ਤੇ ਇੱਕ ਕਿਸ਼ਤੀ ਪਲਟ ਗਈ। ਅਸੀਂ ਇਸ ਘਟਨਾ ਵਿੱਚ 13 ਲੋਕਾਂ ਨੂੰ ਬਚਾ ਲਿਆ। ਸਾਨੂੰ ਲੋਕਾਂ ਦੀ ਸਹੀ ਗਿਣਤੀ ਨਹੀਂ ਪਤਾ, ਪਰ ਕਿਸ਼ਤੀ ਦੇ ਹੇਠਾਂ ਫਸੇ ਇੱਕ ਹੀ ਪਰਿਵਾਰ ਦੇ ਕਰੀਬੀ ਹਨ। 6 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਡੁੱਬਣ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸ਼ਤੀ 'ਤੇ ਮਹਾਰਾਸ਼ਟਰ ਦੇ 13 ਲੋਕਾਂ ਦਾ ਪਰਿਵਾਰ ਵੀ ਸਵਾਰ ਸੀ
ਇਹ ਘਟਨਾ ਬੁੱਧਵਾਰ ਦੁਪਹਿਰ ਦੇ ਕਰੀਬ ਵਾਪਰੀ, ਜਿਸ ਵਿੱਚ ਕੈਲੰਗੁਟ ਬੀਚ 'ਤੇ ਲਾਈਫਗਾਰਡ ਏਜੰਸੀ ਦ੍ਰਿਸ਼ਟੀ ਮਰੀਨ ਲਾਈਫਸੇਵਰਸ ਦੁਆਰਾ 20 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ। ਕਿਸ਼ਤੀ ਪਲਟਣ ਸਮੇਂ ਸਵਾਰ ਯਾਤਰੀਆਂ ਦੀ ਉਮਰ 6 ਤੋਂ 65 ਸਾਲ ਦੇ ਵਿਚਕਾਰ ਸੀ। ਇਸ ਵਿੱਚ ਮਹਾਰਾਸ਼ਟਰ ਦੇ ਖੇੜ ਦੇ 13 ਲੋਕਾਂ ਦਾ ਇੱਕ ਪਰਿਵਾਰ ਵੀ ਸ਼ਾਮਲ ਸੀ। ਕਿਸ਼ਤੀ ਵਿੱਚ 20 ਤੋਂ ਵੱਧ ਯਾਤਰੀ ਸਵਾਰ ਸਨ। ਕਿਸ਼ਤੀ ਕਿਨਾਰੇ ਤੋਂ ਲਗਭਗ 60 ਮੀਟਰ ਦੂਰ ਪਲਟ ਗਈ, ਜਿਸ ਨਾਲ ਸਾਰੇ ਲੋਕ ਸਮੁੰਦਰ ਦੀਆਂ ਲਹਿਰਾਂ ਵਿੱਚ ਫਸ ਗਏ।
ਬੱਚਿਆਂ ਅਤੇ ਔਰਤਾਂ ਨੂੰ ਬਚਾਇਆ ਗਿਆ
20 ਯਾਤਰੀਆਂ ਵਿੱਚੋਂ 6 ਅਤੇ 7 ਸਾਲ ਦੇ ਦੋ ਬੱਚੇ ਅਤੇ 25 ਅਤੇ 55 ਸਾਲ ਦੀਆਂ ਦੋ ਔਰਤਾਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੋ ਯਾਤਰੀਆਂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਬਚਾਉਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਇੱਕ 54 ਸਾਲਾ ਵਿਅਕਤੀ ਸਮੁੰਦਰ ਵਿੱਚ ਤੈਰਦਾ ਹੋਇਆ ਮਿਲਿਆ, ਜਿਸ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਦ੍ਰਿਸ਼ਟੀ ਮਰੀਨ ਦੀਆਂ ਕੁੱਲ 18 ਲਾਈਫਬੋਟਾਂ ਨੇ ਮੁਸਾਫਰਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੰਢੇ 'ਤੇ ਪਹੁੰਚਾਉਣ 'ਚ ਮਦਦ ਕੀਤੀ।