Plane Crash Video: ਆਸਮਾਨ 'ਚ ਵਾਪਿਆ ਵੱਡਾ ਹਾਦਸਾ, ਕ੍ਰੈਸ਼ ਹੋਇਆ ਹਵਾਈ ਜਹਾਜ਼, 100 ਤੋਂ ਵੱਧ ਯਾਤਰੀ ਸਨ ਸਵਾਰ, ਦੇਖੋ ਵੀਡੀਓ
ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਅਕਤਾਊ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ 70 ਤੋਂ ਵੱਧ ਲੋਕ ਸਵਾਰ ਸਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕੁਝ ਲੋਕ ਬਚ ਗਏ ਹਨ
Watch Video: ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਅਕਤਾਊ ਸ਼ਹਿਰ ਦੇ ਕੋਲ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਚ 70 ਤੋਂ ਵੱਧ ਲੋਕ ਸਵਾਰ ਸਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕੁਝ ਲੋਕ ਬਚ ਗਏ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਹਾਜ਼ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਮੰਤਰਾਲੇ ਨੇ ਕਿਹਾ ਹੈ ਕਿ ਐਮਰਜੈਂਸੀ ਸੇਵਾਵਾਂ ਹਾਦਸੇ ਵਾਲੀ ਥਾਂ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਹਾਜ਼ ਹਾਦਸੇ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ (Plane Crash Viral Video)।
ਧੂੰਏਂ ਦੇ ਬੱਦਲ ਉੱਠਦੇ ਨਜ਼ਰ ਆ ਰਹੇ
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਤੇਜ਼ੀ ਨਾਲ ਜ਼ਮੀਨ ਵੱਲ ਆ ਰਿਹਾ ਹੈ ਅਤੇ ਕੁਝ ਹੀ ਸਕਿੰਟਾਂ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਦੀ ਆਵਾਜ਼ ਕਿਵੇਂ ਆਉਂਦੀ ਹੈ। ਇਸ ਤੋਂ ਬਾਅਦ ਹਵਾ 'ਚ ਅੱਗ ਅਤੇ ਧੂੰਏਂ ਦੇ ਬੱਦਲ ਉੱਠਦੇ ਨਜ਼ਰ ਆ ਰਹੇ ਹਨ।
ਰੂਸੀ ਸਮਾਚਾਰ ਏਜੰਸੀਆਂ ਨੇ ਦੱਸਿਆ ਕਿ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦੁਆਰਾ ਚਲਾਇਆ ਗਿਆ ਸੀ ਅਤੇ ਰੂਸ ਦੇ ਚੇਚਨੀਆ ਦੇ ਬਾਕੂ ਤੋਂ ਗ੍ਰੋਜ਼ਨੀ ਲਈ ਉਡਾਣ ਭਰ ਰਿਹਾ ਸੀ, ਪਰ ਗ੍ਰੋਜ਼ਨੀ ਵਿਚ ਧੁੰਦ ਕਾਰਨ ਇਸ ਨੂੰ ਮੋੜ ਦਿੱਤਾ ਗਿਆ ਸੀ।
ਹਾਦਸੇ ਬਾਰੇ ਅਜ਼ਰਬਾਈਜਾਨ ਏਅਰਲਾਈਨਜ਼ ਵੱਲੋਂ ਕੋਈ ਤੁਰੰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਕਜ਼ਾਖ ਮੀਡੀਆ ਦਾ ਕਹਿਣਾ ਹੈ ਕਿ ਜਹਾਜ਼ ਵਿੱਚ 105 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।
BREAKING: Azerbaijan Airlines flight traveling from Baku to Grozny crashes in Aktau, Kazakhstan, after reportedly requesting an emergency landing pic.twitter.com/hB5toqEFe2
— RT (@RT_com) December 25, 2024
ਏਪੀ ਦੀ ਰਿਪੋਰਟ ਮੁਤਾਬਕ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਦੁਪਹਿਰ 2 ਵਜੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜ਼ਰਬਾਈਜਾਨ ਏਅਰਲਾਈਨਜ਼ ਦੇ ਹਾਦਸੇ ਵਿੱਚ 42 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਇਸ ਜਹਾਜ਼ 'ਚ ਬੈਠੇ ਯਾਤਰੀਆਂ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਜਹਾਜ਼ 'ਚ ਅਜ਼ਰਬਾਈਜਾਨ ਦੇ 37, ਰੂਸ ਦੇ 16, ਕਜ਼ਾਕਿਸਤਾਨ ਦੇ 6 ਅਤੇ ਕਿਰਗਿਸਤਾਨ ਦੇ 3 ਯਾਤਰੀ ਸਵਾਰ ਸਨ।
First video has appeared from the crash site of the Azerbaijan Airlines plane in Kazakhstan's Aktau.
— RT (@RT_com) December 25, 2024
The plane was traveling from Baku to Grozny, and reportedly requested emergency landing before the tragedy happened. pic.twitter.com/PTi1IWtz1w
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।