News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ ਦੇ 17ਵੇਂ ਦਿਨ ਦਾ ਅਸਲ ਸੱਚ

Share:
ਚੰਡੀਗੜ੍ਹ: ਨੋਟਬੰਦੀ ਦਾ ਅੱਜ 17ਵਾਂ ਦਿਨ ਹੈ। ਸਰਕਾਰ ਦਾ ਦਾਅਵਾ ਹੈ ਕਿ ਅੱਜ ਦੇਸ਼ ਦੇ 1 ਲੱਖ 10 ਹਜਾਰ ਕਰੀਬ 50 ਪ੍ਰਤੀਸ਼ਤ ਏਟੀਐਮ ਕੰਮ ਕਰਨ ਲੱਗੇ ਹਨ। ਪਰ ਆਖਰ ਸਰਕਾਰ ਦੇ ਇਸ ਦਾਅਵੇ 'ਚ ਕਿੰਨੀ ਕੁ ਸੱਚਾਈ ਹੈ। ਇਸ ਦੀ ਪੜਤਾਲ ਲਈ ਏਬੀਪੀ ਸਾਂਝਾ ਨੇ ਚੰਡੀਗੜ੍ਹ, ਮੋਹਾਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੇ ਏਟੀਐਮ ਦਾ ਜਾਇਜਾ ਲਿਆ। ਏਬੀਪੀ ਸਾਂਝਾ ਨੇ ਚੰਡੀਗੜ ਦੇ ਕਰੀਬ 50 ਏਟੀਐਮ 'ਤੇ ਜਾ ਕੇ ਪੜਤਾਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਹਰ 10 ਮਗਰ ਸਿਰਫ 3 ਏਟੀਐਮ ਤੋਂ ਹੀ ਪੈਸੇ ਕੱਢੇ ਜਾ ਰਹੇ ਹਨ ਤੇ 7 ਏਟੀਐਮ ਪੂਰੀ ਤਰਾਂ ਖਾਲੀ ਹਨ। ਜਿਆਦਾਤਰ ਬੈਂਕਾਂ ਦੇ ਏਟੀਐਮ 'ਚ ਪੈਸਾ ਪਾਉਣ ਤੋਂ ਕੁੱਝ ਘੰਟੇ ਬਾਅਦ ਹੀ ਉਹ ਖਾਲੀ ਹੋ ਜਾਂਦਾ ਹੈ। ਅਜਿਹੇ 'ਚ ਜਿਹੜੇ ਏਟੀਐਮ ਤੋਂ ਪੈਸਾ ਨਿੱਕਲ ਰਿਹਾ ਹੈ ਉੱਥੇ ਵੱਡੀਆਂ ਲਾਈਨਾਂ ਲੱਗੀਆਂ ਹਨ। ਸੈਕਟਰ 34 'ਚ 6 ਤੋਂ ਵੱਧ ਬੈਂਕਾਂ ਦੇ ਏਟੀਐਮ ਹਨ, ਪਰ ਇੱਥੇ ਸਿਰਫ ਸਟੇਟ ਬੈਂਕ ਆਫ ਪਟਿਆਲਾ ਦਾ ਏਟੀਐਮ ਹੀ ਪੈਸੇ ਕੱਢ ਰਿਹਾ ਹੈ। ਬਾਕੀ ਖਾਲੀ ਹਨ। ਸਭ ਤੋਂ ਜਿਆਦਾ ਬੁਰਾ ਹਾਲ ਕੋਆਰਪੋਰੇਸ਼ਨ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਦਾ ਹੈ। ਇਹਨਾਂ ਦੇ ਏਟੀਐਮ ਪਿਛਲੇ ਕਰੀਗ 4-5 ਦਿਨਾਂ ਤੋਂ ਖਾਲੀ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਸ਼ਹਿਰ ਮੋਹਾਲੀ ਦੀ, ਇੱਥੇ ਵੀ ਹਲਾਤ ਜਿਆਦਾ ਬੇਹਤਰ ਨਹੀਂ ਹਨ। 10 ਪਿੱਛੇ ਸਿਰਫ 4 ਏਟੀਐਮ ਕੰਮ ਕਰ ਰਹੇ ਹਨ। ਜਿਆਦਾਤਰ ਸੈਕਟਰ ਦੇ ਏਟੀਐਮ ਖਾਲੀ ਹਨ, ਇੱਕਾ ਦੁੱਕਾ ਏਟੀਐਮ ਹੀ ਪੈਸੇ ਕੱਢ ਰਹੇ ਹਨ। ਬੈਂਕ ਅਧਿਕਾਰੀਆਂ ਮੁਤਾਬਕ ਏਟੀਐਮ 'ਚ ਰੋਟੇਸ਼ਨ ਨਾਲ ਪੈਸੇ ਪਾਏ ਜਾ ਰਹੇ ਹਨ, ਤਾਂ ਕਿ ਸਾਰੇ ਇਲਾਕਿਆਂ 'ਚ ਲੋਕਾਂ ਨੂੰ ਪੈਸਾ ਮਿਲ ਸਕੇ। ਏਬੀਪੀ ਸਾਂਝਾ ਨੇ ਆਪਣੀ ਇਸ ਪੜਤਾਲ 'ਚ ਦੇਖਿਆ ਹੈ ਕਿ 17ਵੇਂ ਦਿਨ ਵੀ ਦੇਸ਼ ਦੇ ਹਲਾਤ ਪੂਰੀ ਤਰਾਂ ਠੀਕ ਨਹੀਂ ਹੋਏ ਹਨ। ਨੋਟਬੰਦੀ ਕਾਰਨ ਪੈਦਾ ਹੋਇਆ ਕੈਸ਼ ਦਾ ਸੰਕਟ ਲੋਕਾਂ 'ਤੇ ਛਾਇਆ ਹੋਇਆ ਹੈ। ਹਾਲਾਂਕਿ ਹੌਲੀ ਹੌਲੀ ਹਲਾਤ ਠੀਕ ਜਰੂਰ ਹੋ ਰਹੇ ਹਨ। ਪਰ ਅਜੇ ਇਸ 'ਤੇ ਸਮਾਂ ਲੱਗੇਗਾ। ਪਰ ਦੇਸ਼ ਦੀ ਜਿਆਦਾਤਰ ਜਨਤਾ ਪੈਸੇ ਦੀ ਕਿੱਲਤ ਕਾਰਨ ਹੋ ਰਹੀ ਪ੍ਰੇਸ਼ਾਨੀ ਦੇ ਬਾਵਜੂਦ ਮੋਦੀ ਸਰਕਾਰ ਦੇ ਇਸ ਕਦਮ ਦੀ ਤਰੀਫ ਕਰ ਰਹੀ ਹੈ।
Published at : 25 Nov 2016 04:24 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਕੈਬਨਿਟ ਮੀਟਿੰਗ ਦਾ ਵੱਡਾ ਫ਼ੈਸਲਾ, ਹੁਣ ਵਿਸ਼ਵ ਬੈਂਕ ਤੋਂ ਕਰਜ਼ਾ ਲਏਗੀ ਪੰਜਾਬ ਸਰਕਾਰ, ਜਾਣੋ ਹੁਣ ਕੀ ਪਈ ਬਿਪਤਾ ?

Punjab News: ਕੈਬਨਿਟ ਮੀਟਿੰਗ ਦਾ ਵੱਡਾ ਫ਼ੈਸਲਾ, ਹੁਣ ਵਿਸ਼ਵ ਬੈਂਕ ਤੋਂ ਕਰਜ਼ਾ ਲਏਗੀ ਪੰਜਾਬ ਸਰਕਾਰ, ਜਾਣੋ ਹੁਣ ਕੀ ਪਈ ਬਿਪਤਾ ?

Haryana Election: ਜਿੱਤ ਵੱਲ ਵਧੇ ਭਾਜਪਾ ਦੇ ਕਦਮ ਤਾਂ ਮਾਨ ਨੇ EVM 'ਚ ਗੜਬੜੀ ਦਾ ਜਤਾਇਆ ਸ਼ੱਕ, ਕਿਹਾ-ਲੋਕਾਂ ਦੇ ਰੁਝਾਨ ਦੇ ਉਲਟ ਆਏ ਨਤੀਜੇ

Haryana Election: ਜਿੱਤ ਵੱਲ ਵਧੇ ਭਾਜਪਾ ਦੇ ਕਦਮ ਤਾਂ ਮਾਨ ਨੇ EVM 'ਚ ਗੜਬੜੀ ਦਾ ਜਤਾਇਆ ਸ਼ੱਕ, ਕਿਹਾ-ਲੋਕਾਂ ਦੇ ਰੁਝਾਨ ਦੇ ਉਲਟ ਆਏ ਨਤੀਜੇ

Election Result 2024: ਜੰਮੂ 'ਚ ਆਪ ਦਾ ਖਾਤਾ ਖੁੱਲ੍ਹਣ 'ਤੇ CM ਮਾਨ ਨੇ ਦਿੱਤੀਆਂ ਵਧਾਈਆਂ, ਕਿਹਾ-ਦਿਨ-ਬ-ਦਿਨ ਵਧਦਾ ਜਾ ਰਿਹਾ ਕਾਫ਼ਲਾ

Election Result 2024: ਜੰਮੂ 'ਚ ਆਪ ਦਾ ਖਾਤਾ ਖੁੱਲ੍ਹਣ 'ਤੇ CM ਮਾਨ ਨੇ ਦਿੱਤੀਆਂ ਵਧਾਈਆਂ, ਕਿਹਾ-ਦਿਨ-ਬ-ਦਿਨ ਵਧਦਾ ਜਾ ਰਿਹਾ ਕਾਫ਼ਲਾ

ਡਿਪਟੀ ਕਮਿਸ਼ਨਰ ਨੇ ਫਰੀਦਕੋਟ ਵਿਖੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

ਡਿਪਟੀ ਕਮਿਸ਼ਨਰ ਨੇ ਫਰੀਦਕੋਟ ਵਿਖੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

ਮੋਹਾਲੀ ਨਗਰ ਨਿਗਮ ਦਾ ਕਮਿਸ਼ਨਰ 'ਬੇਘਰ', ਅਧਿਕਾਰੀਆਂ ਦੀਆਂ ਰਿਹਾਇਸ਼ਾਂ 'ਤੇ ਕਬਜ਼ੇ ਹੋਣ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਮੋਹਾਲੀ ਨਗਰ ਨਿਗਮ ਦਾ ਕਮਿਸ਼ਨਰ 'ਬੇਘਰ', ਅਧਿਕਾਰੀਆਂ ਦੀਆਂ ਰਿਹਾਇਸ਼ਾਂ 'ਤੇ ਕਬਜ਼ੇ ਹੋਣ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਪ੍ਰਮੁੱਖ ਖ਼ਬਰਾਂ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ

Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ