News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਦੀਆਂ ਸੜਕਾਂ 'ਤੇ ਨਹੀਂ ਦਿੱਸੇਗੀ ਹੁਣ ਕੋਈ ਗਾਂ

Share:
ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਨਜ਼ਰ ਨਹੀਂ ਆਏਗੀ। ਇਹ ਦਾਅਵਾ ਗਊ ਸੇਵਾ ਦਲ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਕੀਤਾ ਹੈ। ਭਗਤ ਮੁਤਾਬਕ ਸੂਬਾ ਸਰਕਾਰ ਨੇ ਸਾਰੇ 22 ਜ਼ਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ। ਚੇਅਰਮੈਨ ਦਾ ਇਹ ਵੀ ਕਹਿਣਾ ਹੈ ਕਿ ਪੀਐਮ ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਪੰਜਾਬ ਨਾਲ ਜੋੜ ਕੇ ਨਾ ਦੇਖਿਆ ਜਾਵੇ। ਉਨ੍ਹਾਂ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੋਵੇਗਾ।     ਪੰਜਾਬ ਦੀਆਂ ਸੜਕਾਂ 'ਤੇ ਆਏ ਦਿਨ ਲਵਾਰਸ ਗਊਆਂ ਕਾਰਨ ਹੋਣ ਵਾਲੇ ਹਾਦਸੇ ਹੁਣ ਜਲਦ ਰੁਕ ਜਾਣਗੇ ਕਿਉਂਕਿ ਸੂਬੇ ਦੀਆਂ ਸੜਕਾਂ 'ਤੇ ਠੀਕ 60 ਦਿਨ ਬਾਅਦ ਕੋਈ ਵੀ ਲਵਾਰਸ ਗਊ ਧਨ ਘੁੰਮਦਾ ਨਜ਼ਰ ਨਹੀਂ ਆਏਗਾ। ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਪੰਜਾਬ ਨੂੰ ਪੀ.ਐਮ. ਮੋਦੀ ਦੇ ਗਊ ਰੱਖਿਅਕਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਵੱਖ ਕਰਦੇ ਹਨ। ਦਾਅਵਾ ਹੈ ਕਿ ਪੰਜਾਬ 'ਚ ਕਿਸੇ ਗਊ ਰੱਖਿਅਕ ਦਲ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਪਟਿਆਲਾ ਪੁਲਿਸ ਵੱਲੋਂ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।     ਬੇਸ਼ੱਕ ਭਗਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਸਭ ਅੱਛਾ ਹੈ। ਜੇਕਰ ਕਿਸੇ ਨਾਲ ਕੋਈ ਗਊ ਰੱਖਿਅਕ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਕੋਲ ਸ਼ਿਕਾਇਤ ਦੇਵੇ, ਜਿਸ 'ਤੇ ਉਹ ਤੁਰੰਤ ਕਾਰਵਾਈ ਕਰਨਗੇ। ਪਿਛਲੇ ਦਿਨੀਂ ਲੁਧਿਆਣਾ ਦੇ ਜਗਰਾਓਂ 'ਚ ਸੈਂਕੜੇ ਦੀ ਤਾਦਾਦ 'ਚ ਡੇਅਰੀ ਕਿਸਾਨਾਂ ਵੱਲੋਂ ਖੁੱਲ੍ਹ ਕੇ ਕੀਤੇ ਪ੍ਰਦਰਸ਼ਨ ਦੌਰਾਨ ਗਊ ਰੱਖਿਅਕਾਂ ਹੱਥੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮਾਂ ਨੂੰ ਲੈ ਕੇ ਵੀ ਉਹ ਕਿਸੇ ਠੋਸ ਕਾਰਵਾਈ ਦੇ ਹਾਮੀ ਨਜ਼ਰ ਨਹੀਂ ਆਏ।     ਚੇਅਰਮੈਨ ਮੁਤਾਬਕ ਪੰਜਾਬ 'ਚ ਆਉਣ ਵਾਲੇ ਦੋ ਮਹੀਨੇ ਬਾਅਦ ਸੜਕਾਂ 'ਤੇ ਕੋਈ ਵੀ ਲਵਾਰਸ ਗਊ ਧਨ ਨਜ਼ਰ ਨਹੀਂ ਆਏਗਾ। ਇਸ ਦੇ ਲਈ ਸੂਬਾ ਸਰਕਾਰ ਨੇ ਸਾਰੇ 22 ਜਿਲ੍ਹਿਆਂ 'ਚ ਗਊਸ਼ਾਲਾ ਬਣਾਉਣ ਦੇ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਚਲਾਇਆ ਹੋਇਆ ਹੈ ਪਰ ਇਨ੍ਹਾਂ ਦਾਅਵਿਆਂ 'ਚ ਕਿੰਨਾ ਕੁ ਦਮ ਹੈ, ਇਸ ਦੇ ਲਈ ਤੁਹਾਨੂੰ ਜਿਆਦਾ ਦੇਰ ਨਹੀਂ ਸਿਰਫ 60 ਦਿਨ ਹੀ ਉਡੀਕ ਕਰਨੇ ਹੋਣਗੇ।
Published at : 16 Aug 2016 09:59 AM (IST) Tags: cow Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News:  ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਰਚ ਰਿਹਾ  ਵੱਡੀ ਸਾਜ਼ਿਸ਼ ? ਘਰਵਾਲੀ ਇਕੱਠੀ ਕਰ ਰਹੀ ਵਿਦੇਸ਼ੀ ਫੰਡਿੰਗ, ਖੂਫੀਆ ਏਜੰਸੀ ਦਾ ਦਾਅਵਾ

Punjab News: ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਰਚ ਰਿਹਾ ਵੱਡੀ ਸਾਜ਼ਿਸ਼ ? ਘਰਵਾਲੀ ਇਕੱਠੀ ਕਰ ਰਹੀ ਵਿਦੇਸ਼ੀ ਫੰਡਿੰਗ, ਖੂਫੀਆ ਏਜੰਸੀ ਦਾ ਦਾਅਵਾ

Sukhbir Badal's Resignation: ਵਰਕਿੰਗ ਕਮੇਟੀ ਵੱਲੋਂ ਅਹਿਮ ਫੈਸਲਾ, ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ

Sukhbir Badal's Resignation: ਵਰਕਿੰਗ ਕਮੇਟੀ ਵੱਲੋਂ ਅਹਿਮ ਫੈਸਲਾ, ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ

Punjab News: 'ਪੰਜਾਬੀਆਂ' ਨੂੰ ਦਿੱਲੀ ਦਾ ਸੱਦਾ ! ਆਪ ਦੇ ਵੱਡੇ ਲੀਡਰ ਫੱਕਣਗੇ ਗਲੀਆਂ ਦੀ ਧੂੜ, CM ਮਾਨ ਵੀ ਰਹਿਣਗੇ ਮੂਹਰੇ, ਦਿੱਲੀ ਚੋਣਾਂ ਲਈ ਪੰਜਾਬ 'ਚ ਤਿਆਰੀਆਂ ?

Punjab News: 'ਪੰਜਾਬੀਆਂ' ਨੂੰ ਦਿੱਲੀ ਦਾ ਸੱਦਾ ! ਆਪ ਦੇ ਵੱਡੇ ਲੀਡਰ ਫੱਕਣਗੇ ਗਲੀਆਂ ਦੀ ਧੂੜ, CM ਮਾਨ ਵੀ ਰਹਿਣਗੇ ਮੂਹਰੇ, ਦਿੱਲੀ ਚੋਣਾਂ ਲਈ ਪੰਜਾਬ 'ਚ ਤਿਆਰੀਆਂ ?

Wheat Price in Punjab: ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ 'ਚ ਮੁੱਕੀ ਕਣਕ, ਆਟੇ ਲਈ ਮੱਚੀ ਹਾਹਾਕਾਰ 

Wheat Price in Punjab: ਪੂਰੇ ਮੁਲਕ ਨੂੰ ਰੋਟੀਆਂ ਖੁਵਾਉਣ ਵਾਲੇ ਪੰਜਾਬ 'ਚ ਮੁੱਕੀ ਕਣਕ, ਆਟੇ ਲਈ ਮੱਚੀ ਹਾਹਾਕਾਰ 

Farmer Protest: ਮੋਦੀ ਕੋਲ ਜਾਣ ਦੀ ਬਜਾਏ ਮਰਨ ਵਰਤ ਖੁੱਲ੍ਹਵਾਉਣ ਲਈ ਜਥੇਦਾਰ ਕੋਲ ਕਿਉਂ ਗਏ ਭਾਜਪਾ ਲੀਡਰ ? ਡੱਲੇਵਾਲ ਨੇ ਵੀਡੀਓ ਜਾਰੀ ਕਰ ਪੁੱਛਿਆ ਸਵਾਲ

Farmer Protest: ਮੋਦੀ ਕੋਲ ਜਾਣ ਦੀ ਬਜਾਏ ਮਰਨ ਵਰਤ ਖੁੱਲ੍ਹਵਾਉਣ ਲਈ ਜਥੇਦਾਰ ਕੋਲ ਕਿਉਂ ਗਏ ਭਾਜਪਾ ਲੀਡਰ ? ਡੱਲੇਵਾਲ ਨੇ ਵੀਡੀਓ ਜਾਰੀ ਕਰ ਪੁੱਛਿਆ ਸਵਾਲ

ਪ੍ਰਮੁੱਖ ਖ਼ਬਰਾਂ

Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ

Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ

Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ

Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ

PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...

PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...

ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !

ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !