Punjab News: ਪੰਜਾਬ ਸਰਕਾਰ ਵੱਲੋਂ 12 ਨਵੰਬਰ ਨੂੰ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, 12 ਨਵੰਬਰ ਨੂੰ ਸੰਤ ਨਾਮਦੇਵ ਜੀ ਦਾ ਜਨਮ ਦਿਵਸ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਗਈਆਂ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਇਹ ਛੁੱਟੀ ਵੀ ਸ਼ਾਮਲ ਹੈ। ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਸਾਲ ਵਿਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ।
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ 12 ਨਵੰਬਰ ਨੂੰ ਸੂਬੇ ਵਿੱਚ ਗਜ਼ਟਿਡ ਛੁੱਟੀ ਨਹੀਂ, ਸਗੋਂ ਰਾਖਵੀਂ ਛੁੱਟੀ ਹੈ। ਇਸ ਕਰਕੇ ਸਕੂਲ, ਕਾਲਜ ਅਤੇ ਵਪਾਰਕ ਇਕਾਈਆਂ ਹੋਰ ਦਿਨਾਂ ਵਾਂਗ ਖੁੱਲ੍ਹਣਗੇ। ਇਨ੍ਹਾਂ ਅਦਾਰਿਆਂ ਵਿੱਚ ਛੁੱਟੀ ਨਹੀਂ ਹੋਵੇਗੀ।